Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੈਂ ਗੱਲਾਂ ਕਰਨੀਆਂ ਸਨ
ਮੈਂ ਗੱਲਾਂ ਕਰਨੀਆਂ ਸਨ
ਪਰ ਕੋਲ ਕੋਈ ਨਹੀਂ ਸੀ
ਕੋਈ ਇੱਕ ਵੀ ਇਨਸਾਨ ਨਹੀਂ
ਕੋਈ ਜਾਨਵਰ ਕੋਈ ਜਨੌਰ ਨਹੀਂ
ਸ਼ਾਿੲਦ ਸਾਰੇ ਚੰਨ ‘ਤੇ ਤੁਰ ਗਏ ਸਨ
ਸਾਨੂੰ ਚੰਨ ਬੜਾ ਪਸੰਦ ਏ ਨਾ
ਤੇ ਮੈਂ ਕੰਧਾਂ ਨਾਲ ਗੱਲਾਂ ਕਰਨ ਲੱਗ ਪਿਆ
ਮੇਰੀ ਮਾਂ ਨੇ ਕਦੇ ਦੱਸਿਆ ਸੀ ਕਦੇ
ਕਿ ਕੰਧਾਂ ਦੇ ਵੀ ਕੰਨ ਹੁੰਦੇ ਨੇ
ਤੇ ਮੈਨੂੰ ਉਹਦੇ ‘ਤੇ ਪੂਰਾ ਯਕੀਨ ਸੀ
ਮੈਂ ਬੋਲਣ ਲੱਗ ਪਿਆਂ ਕੰਧਾਂ ਨਾਲ
ਅੱਗੋਂ ਕੰਧਾਂ ਦੇ ਵੀ ਕੰਨ ਖੜੇ ਹੋ ਗਏ
ਕੰਧਾਂ ਵੀ ਤਾਂ ਿੲਕੱਲੀਆਂ ਹੁੰਦੀਆਂ ਨੇ
ਮੈਂ ਬੋਲਦਾ ਗਿਆ
ਘੜੀਆਂ ਵੀ ਥੱਕ ਕੇ ਸੌਂ ਗਈਆਂ
ਤੇ ਫਿਰ ਮੇਰੀ ਬੋਲਤੀ ਬੰਦ ਹੋ ਗਈ
ਜੱਦ ਮੈਂ ਦੇਖਿਆ ਕੰਧਾਂ ਦੇ ਕੰਨਾਂ ਚੋਂ
ਖੂਨ ਸਿਮ ਰਿਹਾ ਸੀ
ਮੈਂ ਸ਼ੁਕਰ ਕੀਤਾ
ਮੇਰੇ ਕੋਲ ਕੋਈ ਇਨਸਾਨ ਨਹੀਂ ਸੀ ~
15 Sep 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,.................i m speechless this time after reading this poetry,.............Bohat hi kamaal da likhea,..............Great writer je veer.

16 Sep 2018

Reply