Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਗੁੰਮ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhi Kaur
Sukhi
Posts: 23
Gender: Female
Joined: 29/Nov/2015
Location: .
View All Topics by Sukhi
View All Posts by Sukhi
 
ਮੈਂ ਗੁੰਮ ਹਾਂ


ਤੂੰ ਮੈਨੂੰ ਲੱਭਣ ਏਧਰ ਓਧਰ ਨਾ ਜਾਵੀਂ,
ਤੂੰ ਪਛਤਾਵੇ ਦੇ ਭਾਰੇ ਕਦਮਾਂ ਨਾਲ ਮੇਰੇ ਕੋਲ਼ ਵੀ ਨਾ ਆਵੀਂ,
ਮੈਨੂੰ ਲੱਭ ਲਵੀਂ ਤੂੰ ਆਪਣੇ ਮਨ ਦੇ ਕਿਸੇ ਕੋਨੇ ਅੰਦਰ,
ਮੈਂ ਗੁੰਮ ਹਾਂ ਇਸ ਮਨ ਦੇ ਗੁਮਨਾਮ ਕੋਨੇ ਅੰਦਰ....

ਤੂੰ ਕਿਸੇ ਗਰਮ ਮਾਰੂਥਲ ਦੀ ਰੇਤ ਕੋਲ਼ ਨਾ ਜਾਵੀਂ,
ਤੂੰ ਕਿਸੇ ਨਦੀ ਦੇ ਕਿਨਾਰਿਅਾਂ ਤੇ ਵੀ ਖਲੋ ਨਾ ਜਾਵੀਂ,
ਮੈਨੂੰ ਲੱਭ ਲਵੀਂ ਆਪਣੀਅਾਂ ਪਲਕਾਂ ਤੇ ਰੁਕੇ ਹੰਝੂਆਂ ਅੰਦਰ,
ਮੈਂ ਗੁੰਮ ਹਾਂ ਤੇਰੇ ਹੰਝੂਆਂ ਦੀ ਕਿਸੇ ਬੂੰਦ ਅੰਦਰ....

ਤੂੰ ਕਿਤੇ ਮੇਰੀ ਭਾਲ ਲਈ ਤਾਰਿਆਂ ਦੀ ਛਾਂਵੇ ਨਾ ਬੈਠ ਜਾਵੀਂ,
ਤੂੰ ਕਿਤੇ ਤਲਾਸ ਲਈ ਖੁਦ ਦਿਨ ਦੇ ਉਜਾਲਿਆ ਵਿੱਚ ਵੀ ਨਾ ਗੁਵਾਚ ਜਾਵੀਂ,
ਮੈਨੂੰ ਲੱਭ ਲਵੀਂ ਆਪਣੀਅਾਂ ਯਾਦਾਂ ਦੀਅਾਂ ਸਾਮਾਂ ਅੰਦਰ,
ਮੈਂ ਗੁੰਮ ਹਾਂ ਤੇਰੀ ਕਿਸੇ ਭੁੱਲੀ ਵਿਸਰੀ ਯਾਦ ਦੀ ਸਾਮ ਅੰਦਰ....

ਤੂੰ ਕਿਸੇ ਫੁੱਲ ਦੀ ਖੁਸ਼ਬੂ ਕੋਲ਼ ਲੱਭਣ ਨਾ ਜਾਵੀਂ,
ਤੂੰ ਕਿਸੇ ਕੰਡੇ ਦੀ ਚੁੱਭਣ ਕੋਲ਼ ਵੀ ਲੱਭਣ ਨਾ ਜਾਵੀਂ,
ਮੈਨੂੰ ਲੱਭ ਲਵੀਂ ਤੂੰ ਕਿਸੇ ਪੁਰਾਣੀ ਕਿਤਾਬ ਅੰਦਰ,
ਮੈਂ ਗੁੰਮ ਹਾਂ ਉਸ ਕਿਤਾਬ 'ਚ ਰੱਖੇ ਸੱਕੇ ਫੁੱਲ ਅੰਦਰ....

ਤੂੰ ਮੇਰਾ ਸਿਰਨਾਵਾਂ ਕਿਸੇ ਅਣਪੁੱਛੇ ਸਵਾਲ ਕੋਲ਼ ਪੁੱਛਣ ਨਾ ਜਾਵੀਂ,
ਤੂੰ ਮੇਰਾ ਰਾਹ ਕਿਸੇ ਅਣਸੁਣੇ ਕੋਲ਼ ਵੀ ਪੁੱਛਣ ਨਾ ਜਾਵੀਂ,
'ਸੁੱਖੀ' ਨੂੰ ਲੱਭ ਲਵੀਂ ਆਪਣੇ ਅਤੀਤ ਦੇ ਪੰਨਿਆਂ ਅੰਦਰ,
ਮੈਂ ਗੁੰਮ ਹਾਂ ਤੇਰੇ ਅਤੀਤ ਦੇ ਕਿਸੇ ਬੰਦ ਪੰਨੇ ਅੰਦਰ....

                     ਸੁਖਪਾਲ ਕੌਰ 'ਸੁੱਖੀ'

09 Jul 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,..........brilliant,..............no words,..........its an amazing poetry.........great

14 Jul 2016

Reply