Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈ ਰੂਹਾਂ ਤੋਂ ਸੱਖਣੇ ਖਾਲੀ ਜਿਸਮਾਂ ਨੂੰ ਕੀ ਕਰਾਂ , :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਮੈ ਰੂਹਾਂ ਤੋਂ ਸੱਖਣੇ ਖਾਲੀ ਜਿਸਮਾਂ ਨੂੰ ਕੀ ਕਰਾਂ ,

ਸੋਚ ਕੈਦ ਹੋ ਜਾਵੇ ਇਹ ਤੂੰ  ਪਰਵਾਨ ਨਾ ਕਰ ,
ਆਪਣੀ ਨਜਰਾ ਚ ਆਪਣਾ ਅਪਮਾਨ ਨਾ ਕਰ ।
ਡਰਕੇ ਸ਼ੀਖਾਂ ਸਲ਼ੀਬਾਂ ਅਤੇ ਸੂਲ਼ੀਆਂ ਤੋਂ ਐਵੇਂ ,
ਵਿੱਚ ਆਦਾਲਤ ਦੇ ਸੱਚ ਤੂੰ ਨਿਲਾਮ ਨਾ ਕਰ ।
ਤਿਰੰਗੇ ਦੀ ਛਾਵੇਂ ਖੜ ਕੇ ਤੂੰ ਕਰਦੈਂ ਤਕਰੀਰਾਂ ,
ਕਰ ਸਕੇ ਨਾ ਪੂਰੀ ਤੂੰ, ਉਹ ਜੁਬਾਨ ਨਾ ਕਰ ।
ਧਰਮ ਜਾਤਾਂ ਦੇ ਮੁਦਿੱਆ ਨੂੰ ਉਠਾਕੇ ਵਾਰ ਵਾਰ ,
ਗੁਰੂਆਂ ਪੀਰਾਂ ਦੀ ਧਰਤੀ ਨੂੰ ਸ਼ਮਸ਼ਾਨ ਨਾ ਕਰ ।
ਜਰੂਰ ਖਿੜੇਗੀ ਹਕੀਕਤ ਕਦੇ ਤੇਰੇ ਗੁਲਸਤਾਨੀ ,
ਤੂੰ ਅੱਖਾਂ ਮੀਟ ਬਾ਼ਗਬਾਂ ਸ਼ਜਰ ਵੀਰਾਨ ਨਾ ਕਰ ।
ਸੱਟ ਲੱਗੀ ਏ ਡੂੰਗੀ ਲਗਦਾ ਜਖਮ ਵੀ ਏ ਗਹਿਰਾ,
ਐਵੇਂ ਉੱਚੀ ਉੱਚੀ ਹੱਸਕੇ ਏਦਾਂ ਹੈਰਾਨ ਨਾ ਕਰ ।
ਇਸ ਪੱਥਰ ਯੁੱਗ ਨਾਲੋਂ ਉਹ ਪੱਥਰ ਯੁੱਗ ਚੰਗਾ ਸੀ,
ਐਵੇਂ ਇੱਕੀਵੀਂ ਸਦੀ ਦਾ , ਤੂੰ ਐਲਾਨ ਨਾ  ਕਰ ।
ਦੋਸਤ ਵੀ ਰੱਖਦੇ ਨੇ ਅੱਜ ਕੱਲ ਖੰਜ਼ਰ ਛੁਪਾ ਕੇ ,
ਐਵੇਂ ਗੈਰਾਂ ਨੂੰ ਜੈਲੀ ਹੁਣ ਤੂੰ ਬਦਨਾਮ ਨਾ ਕਰ ।
ਮੈ ਰੂਹਾਂ ਤੋਂ ਸੱਖਣੇ  ਖਾਲੀ ਜਿਸਮਾਂ ਨੂੰ ਕੀ ਕਰਾਂ ,
ਝੂਠੀ ਮੁੱਹਬੱਤ ਜਿਤਾ ਕੇ ਜੈਲੀ ਅਹਿਸਾਨ ਨਾ ਕਰ।।

06 Mar 2016

Reply