Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
'ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ' :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
'ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ'
ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ
ਕਿ ਜਿੱਥੇ ਭੁੱਖ ਅਤੇ ਰੋਟੀ ਵਿਚਲਾ
ਫ਼ਾਸਲ਼ਾ ਬਹੁਤ ਜ਼ਿਆਦਾ ਹੈ

ਕਿ ਜਿੱਥੇ ਮਰੇ ਹੋਏ ਕੱਪੜੇ ਪਹਿਨੀਂ
ਬਹੁਤੇ ਸਰੀਰ ਮਰਨ ਲਈ
ਸਹਿਕ ਰਹੇ ਨੇ।

ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ
ਜਿੱਥੇ ਸੱਚਾਈ ਦੇ ਤਾਪ ਦਾ
ਇਲਾਜ ਥਾਣਿਆਂ 'ਚ ਕੀਤਾ ਜਾਂਦੈ।
ਕਿ ਜਿੱਥੇ ਪੁਲਸ ਦੀਆਂ ਧਾੜਾਂ ਵੇਖ
ਲੜ-ਮਰਨ ਦੀ ਗੱਲ ਕਰਦੇ ਲੋਕਾਂ
ਦੇ ਚਿਹਰੇ ਤੇ ਉੱਗ ਆਂਉਦੈ
''ਸ਼ਿਸ਼ਟਾਚਾਰ'' ਨਾਂ ਦਾ ਖੱਬਲ।

ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ।
ਜਿੱਥੋਂ ਦਾ ਕਾਮਾ ਅੱਜ ਵੀ,
ਚੜ ਰਹੇ ਬੁਖ਼ਾਰ ਨੂੰ,
ਕਹੀ ਦੇ ਬਾਹੇ ਤੇ ਆਪਣੀ
ਢਿੱਲੀ ਪੈ ਰਹੀ ਪਕੜ ਨਾਲ਼ ਮਿਣਦੈ।
ਕਿ ਜਿੱਥੇ ਕੁਰਕੀ ਕਰਨ ਆਏ,
ਸਰਕਾਰੀ ਅਧਿਕਾਰੀਆਂ ਨੂੰ
ਕਰਜ਼ਈ ਜੱਟ,
ਸੜ ਕੇ ਮਰਜਾਣ ਦੀ ਧਮਕੀ ਤੋਂ ਬਿਨਾ,
ਕੁੱਝ ਵੀ ਨਹੀਂ ਦੇ ਸਕਦਾ।

ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ,
ਜਿੱਥੇ ਕਾਰਾਂ ਵਾਲ਼ੇ ਸ਼ੀਸ਼ੇ ਨੀਵੇਂ ਕਰ,
ਗੰਦੀਆਂ ਬਸਤੀਆਂ ਵੱਲ,
ਥੁੱਕ ਕੇ ਲੰਘਦੇ ਨੇ।
ਮੈਂ ਤੁਹਾਡੇ ਵਾਲ਼ੀ ਜਗ੍ਹਾ 'ਤੇ ਨਹੀਂ ਖੜ ਸਕਦਾ,
ਕਿ ਜਿੱਥੋਂ ਹੱਡਾ ਰੋੜੀ ਦੇ ਮਾਸਖ਼ੋਰੇ ਕੁੱਤੇ,
ਮਰੀ ਹੋਈ ਮੱਝ ਦੀ, ਖੱਲ ਲਾਹੁੰਦੇ,
ਕਪੂਰੇ ਮੋਚੀ ਨੂੰ ਤ੍ਰਿਸਕਾਰ ਭਰੀਆਂ ਨਜ਼ਰਾਂ ਨਾਲ਼ ਵੇਖਦੇ ਨੇ।

ਮੈਂ ਉਸ ਦੇਸ਼ ਦਾ ਬਾਸ਼ਿੰਦਾ ਹਾਂ
ਕਿ ਜਿੱਥੇ ਭੁੱਖ ਅਤੇ ਰੋਟੀ ਵਿਚਲਾ
ਫ਼ਾਸਲਾ ਬਹੁਤ ਜ਼ਿਆਦਾ ਹੈ...।

—ਸੁਖਦੇਵ ਸਿੰਘ, ਦਿਆਲ ਪੁਰਾ ਮਿਰਜਾ
14 Aug 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਕੌੜਾ ਸੱਚ ਸਾਡੇ ਸਾਹਮਣੇ ਰਖਿਆ ਹੈ ਇਸ ਕਵਿਤਾ ਦੁਆਰਾ ਤੇ ਲਿਖੀ ਵੀ ਬਹੁਤ ਹੀ ਸੁੰਦਰ ਤਰੀਕੇ ਨਾਲ ਹੈ  | ਸਾਂਝਿਆਂ ਕਰਨ ਲਈ ਬਹੁਤ ਬਹੁਤ ਧੰਨਵਾਦ ਵੀਰ ! ਜਿਓੰਦੇ ਵੱਸਦੇ ਰਹੋ ,,,

14 Aug 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਿਲਕੁਲ ਠੀਕ ਲਿਖਿਆ ਜੀ ,,,ਇਹੀ ਆ ਅੱਜ ਦੇ ਅਜਾਦ ਭਾਰਤ ਦਾ ਸਚ ,,ਕਿੰਨੀ ਸ਼ਰਮਨਾਕ ਹਾਲਤ ਹੋਗੀ ਸਾਡੇ ਦੇਸ਼ ਦੀ ,,ਜਿਸ ਅਜਾਦ ਭਾਰਤ ਦੇ ਬੂਟੇ   ਨੂੰ ਸ.ਭਗਤ ਸਿੰਘ ਜੀ ਹੁਰਾਂ ਨੇ ਆਪਣੇ ਖੂਨ ਨਾਲ ਸਿੰਜਿਆ  ਸੀ ,,,ਅਜ ਓਹ ਖੜਾ ਤਾ ਹੈ ਪਰ ਡਿਗਣ ਦੀ ਕਗਾਰ ਤੇ ,,,,ਅਜ ਸਿਓਂਕ ਲਗ ਗੀ ਉਸ ਬੂਟੇ ਨੂੰ ,,,,ਕੀ ਇਹੀ ਭਾਰਤ ਚਾਹਿਦਾ ਸੀ ਸਾਡੇ ਸ਼ਹੀਦਾਂ ਨੂੰ ,,ਅੱਜ ਕੋਈ ਗਲ ਨੀ ਬਚੀ ਜਿਹੜੇ ਕਰਕੇ ਭਾਰਤ ਤੇ ਮਾਨ ਕੀਤਾ ਜਾਵੇ ,,ਕੀ ਖੇਡਾਂ ਵਿਚ ਮਿਲੇ ਮੈਡਲ ਸਾਡੇ ਦੇਸ਼ ਦੇ ਹਰ ਨਾਗਰਿਕ ਨੂੰ ਰੋਟੀ ਦੇ ਸਕਦੇ ਆ.?,,ਦੁਨਿਆ ਵਿਚ ਭਾਰਤ ਮਹਾਨ ਬਣ ਗਿਆ ਪਰ ਸਾਡੀ ਨਜ਼ਰ ਵਿਚ ਭੁਖੇ ,ਬੇਰੁਜ਼ਗਾਰ ,ਬੇਬਸ ,,ਤੇ ਕਰਜ਼ੇ ਹੇਠ ਡੁੱਬੇ ਕਿਸਾਨਾ ਦਾ kabaristaan  ਬਣ ਗਿਆ ਹੈ ,,,, ,,,,ਇਸ ਤੋਂ ਚੰਗੇ ਤਾ ਓਹ din  ਸਨ ਜਿਹਨਾ ਦਿਨਾ ਵਿਚ ਭਗਤ ਸਿੰਘ ਜੀ ਵਰਗੇ ਸੂਰਮਿਆਂ ਨੇ ਜਨਮ ਲਏ ਸਨ ....

14 Aug 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

je edan hi chalda riha tan ... lagda aaun wale sme ch sayad india da haal hor vi bura ho jave..

14 Aug 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

jo supna baghat singh veer ne dekheya c ,,,,,,oh supna ina politicians ne chur kr ta ,,,,te assi v apne mool sidantan to pree hat gye aa,,,, baaki tuhada dhanwaad lines share krn lyi....ih sach hai.

14 Aug 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

jo supna baghat singh veer ne dekheya c ,,,,,,oh supna ina politicians ne chur kr ta ,,,,te assi v apne mool sidantan to pree hat gye aa,,,, baaki tuhada dhanwaad lines share krn lyi....ih sach hai.

14 Aug 2012

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

veer jee eh hai aslli tasveer mere desh dee ,

jihnu padke  marhoom shayar Avtar Singh Paash Dee yaad taja ho gayi ,

Thax 4 Share it

14 Aug 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

kabile e tareef.. ਸਹੀ ਸਬਦਾਂ ਚ ਤਸਵੀਰ ਉਲੀਕੀ ਆ ਦੇਸ਼ ਦੀ

15 Aug 2012

Reply