Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਮੀ ਦਾ ਸੂਟ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਾਮੀ ਦਾ ਸੂਟ

ਗੱਲ ਸੰਨ 1987 ਦੀ ਹੈ। ਉਦੋਂ ਮੈਂ ਪੌਲੀਟੈਕਨਿਕ ਕਾਲਜ ਬਟਾਲਾ ਵਿੱਚ ਇਲੈਕਟਰੀਕਲ ਇੰਜੀਨੀਅਰਿੰਗ ਟਰੇਡ ਦਾ ਦੂਜੇ ਸਾਲ ਦਾ ਵਿਦਿਆਰਥੀ ਸੀ।  ਕਾਲਜ ਵਿੱਚ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਹਿਲੇ ਸਾਲ ਹਾਲਾਤ ਕੁਝ ਚੰਗੇ ਨਾ ਹੋਣ ਕਾਰਨ ਸਮਾਗਮ ਨਹੀਂ ਸੀ ਹੋ ਸਕਿਆ ਪਰ ਇਸ ਵਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਸੀਨੀਅਰ ਵਿਦਿਆਰਥੀਆਂ ਦਾ ਜੂਨੀਅਰਾਂ ’ਤੇ ਭਾਰੂ ਹੋਣਾ ਆਮ ਜਿਹੀ ਗੱਲ ਹੈ। ਉਸ ਸਮੇਂ ਵੀ ਇਸ ਤਰ੍ਹਾਂ ਹੀ ਹੋ ਰਿਹਾ ਸੀ। ਮੇਰਾ ਮਨ ਵੀ ਕਿਸੇ ਨਾ ਕਿਸੇ ਪ੍ਰਤੀਯੋਗਤਾ ਵਿੱਚ ਭਾਗ ਲੈਣ ਨੂੰ ਉਤਾਵਲਾ ਪੈ ਰਿਹਾ ਸੀ ਪਰ ਮੇਰੀ ਪੇਸ਼ ਨਹੀਂ ਸੀ ਕੋਈ ਚੱਲ ਰਹੀ। ਜਿਸ ਹਾਲ ਵਿੱਚ ਤਿਆਰੀ ਚੱਲ ਰਹੀ ਸੀ, ਮੈਂ ਉੱਥੇ ਹਰ ਰੋਜ਼ ਪੁੱਜ ਜਾਂਦਾ। ਕਾਫ਼ੀ ਸਮਾਂ ਉੱਥੇ ਬੈਠਦਾ ਪਰ ਜਦੋਂ ਇੰਚਾਰਜ ਨੂੰ ਨਾਂ ਲਿਖਣ ਬਾਰੇ ਕਹਿੰਦਾ ਤਾਂ ਅੱਗੋਂ ਕੋਈ ਨਾ ਕੋਈ ਵਿੰਗਾ-ਟੇਢਾ ਜਵਾਬ ਹਾਜ਼ਰ ਹੋ ਜਾਂਦਾ।
ਗੱਲ ਚੱਲ ਰਹੀ ਸੀ ਸਕਿੱਟ ਵਿੱਚ ਕੁੜੀ ਦਾ ਰੋਲ ਨਿਭਾਉਣ ਦੀ ਪਰ ਇਹ ਰੋਲ ਨਿਭਾਉਣ ਨੂੰ ਕੋਈ ਤਿਆਰ ਨਹੀਂ ਹੋ ਰਿਹਾ ਸੀ। ਸਾਰੇ ਜਣੇ ਇੱਕ ਦੂਸਰੇ ’ਤੇ ਰੋਲ ਥੋਪ ਰਹੇ ਸਨ। ਸਾਰਿਆਂ ਦੇ ਮੂੰਹ ’ਤੇ ਦਾੜ੍ਹੀ ਆਈ ਹੋਈ ਸੀ ਪਰ ਮੇਰੇ ਮੂੰਹ ’ਤੇ ਦਾੜ੍ਹੀ ਦਾ ਅਜੇ ਨਾਮੋ-ਨਿਸ਼ਾਨ ਵੀ ਨਹੀਂ ਸੀ। ਜਦੋਂ ਕੋਈ ਵੀ ਵਿਦਿਆਰਥੀ ਕੁੜੀ ਦਾ ਰੋਲ ਨਿਭਾਉਣ ਵਾਸਤੇ ਨਾ ਮੰਨਿਆ ਤਾਂ ਇੰਚਾਰਜ ਨੇ ਮੇਰੇ ਵੱਲ ਇਸ਼ਾਰਾ ਕਰ ਕੇ ਕਿਹਾ, ‘‘ਚਲੋ, ਕੁੜੀ ਦਾ ਰੋਲ ਇਸ ਨੂੰ ਦੇ ਦਿੰਦੇ ਹਾਂ। ਇਹ ਵੀ ਕਈ ਦਿਨਾਂ ਤੋਂ ਚੱਕਰ ਮਾਰ ਰਿਹਾ ਹੈ।’’ ਉਨ੍ਹਾਂ ਦਾ ਮਸਲਾ ਹੱਲ ਹੋ ਗਿਆ ਅਤੇ ਮੈਨੂੰ ਰੋਲ ਮਿਲਣ ’ਤੇ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਇਸ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਨਿਭਾਉਣ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ।
ਜਿਉਂ-ਜਿਉਂ ਦਿਨ ਨਜ਼ਦੀਕ ਆ ਰਿਹਾ ਸੀ, ਮੇਰੀ ਧੜਕਣ ਤੇਜ਼ ਹੋਣ ਦੇ ਨਾਲ-ਨਾਲ ਕੱਪੜਿਆਂ ਦੀ ਚਿੰਤਾ ਨੇ ਵੀ ਸਤਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਮੈਂ ਤਾਂ ਸ਼ੁਰੂ ਤੋਂ ਹੀ ਨਾਨਕਿਆਂ ਦੇ ਘਰ ਰਹਿੰਦਾ ਸੀ। ਦੋਵਾਂ ਮਾਮੀਆਂ ਕੋਲੋਂ ਸੂਟ ਮੰਗਣ ਦਾ ਖਿਆਲ ਆਇਆ ਪਰ ਫੇਰ ਸੋਚਿਆ ਕਿ ਵੱਡੀ ਮਾਮੀ ਤਾਂ ਬਹੁਤ ਮੋਟੀ ਹੈ, ਉਸ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਣਾ। ਗੱਲ ਛੋਟੀ ਮਾਮੀ ’ਤੇ ਆ ਕੇ ਅਟਕ ਗਈ। ਰਾਸ ਵੀ ਭਾਵੇਂ ਉਸ ਦੇ ਨਾਲ ਹੀ ਜ਼ਿਆਦਾ ਰਲਦੀ ਸੀ ਪਰ ਫਿਰ ਵੀ ਸੂਟ ਮੰਗਣ ਦੀ ਹਿੰਮਤ ਕਰਨੀ ਮੁਸ਼ਕਲ ਸੀ। ਜਿਹੜੇ ਕਮਰੇ ਵਿੱਚ ਮੈਂ ਰਾਤ ਨੂੰ ਸੌਂਦਾ ਸੀ, ਉਸੇ ਕਮਰੇ ਵਿੱਚ ਮਾਮੀ ਦਾ ਕੱਪੜਿਆਂ ਵਾਲਾ ਵੱਡਾ ਟਰੰਕ ਪਿਆ ਹੋਇਆ ਸੀ। ਮੇਰਾ ਧਿਆਨ ਟਰੰਕ ਵੱਲ ਹੀ ਰਹਿੰਦਾ। ਰਾਤ ਨੂੰ ਉੱਠ ਕੇ ਟਰੰਕ ਫਰੋਲਣ ਲੱਗ ਪੈਂਦਾ ਤੇ ਕਈ ਵਾਰੀ ਕੋਈ ਸੂਟ ਪਹਿਨ ਕੇ ਦੇਖ ਲੈਂਦਾ ਅਤੇ ਆਪਣੇ-ਆਪ ’ਤੇ ਹੱਸ ਪੈਂਦਾ। ਇਹ ਵੀ ਡਰ ਲੱਗਦਾ ਕਿ ਜਿਹੜਾ ਸੂਟ ਮੈਂ ਲੈ ਜਾਵਾਂ ਕਿਧਰੇ ਉਸ ਨੂੰ ਉਹਨੇ ਨਾ ਪਹਿਨਣਾ ਹੋਵੇ।
ਸਮਾਗਮ ਦਾ ਦਿਨ ਆ ਗਿਆ। ਮੈਂ ਮਾਮੀ ਦਾ ਸੂਟ ਅਤੇ ਹੋਰ ਜ਼ਰੂਰੀ ਸਾਮਾਨ ਟਰੰਕ ਵਿੱਚੋਂ ਕੱਢਿਆ ਅਤੇ ਕਾਲਜ ਪਹੁੰਚ ਗਿਆ। ਸਾਡੀ ਸਕਿੱਟ ਦਾ ਸਮਾਂ ਆਇਆ। ਮੁੰਡਿਆਂ ਦੇ ਕਾਲਜ ’ਚ ਗੋਰੀ-ਚਿੱਟੀ ਕੁੜੀ ਦੇਖ ਸੀਟੀਆਂ, ਰੌਲਾ-ਰੱਪਾ, ਤਾੜੀਆਂ ਅਤੇ ਹਾਸੇ ਦਾ ਟਿਕਾਣਾ ਨਾ ਰਿਹਾ। ਵਿਦਿਆਰਥੀਆਂ ਅਤੇ ਅਧਿਆਪਕਾਂ ਵਾਸਤੇ ਪਛਾਣਨਾ ਬਹੁਤ ਹੀ ਮੁਸ਼ਕਲ ਸੀ। ਕਈ ਅਧਿਆਪਕਾਂ ਦੇ ਬੱਚਿਆਂ ਨੇ ਰੋਲ ਨਿਭਾਉਣ ਤੋਂ ਬਾਅਦ ਮੈਨੂੰ ਘੇਰ ਲਿਆ। ਬੈਸਟ ਐਕਟਰੈੱਸ ਦੇ ਇਨਾਮ ਨਾਲ ਮੈਨੂੰ ਸਨਮਾਨਿਤ ਕੀਤਾ ਗਿਆ। ਮੇਰਾ ਰੋਲ ਚਰਚਾ ਦਾ ਵਿਸ਼ਾ ਬਣ ਗਿਆ। ਕੁਝ ਦਿਨਾਂ ਬਾਅਦ ਮੈਂ ਸਕਿੱਟ ਵਿੱਚ ਨਿਭਾਏ ਰੋਲ ਅਤੇ ਇਨਾਮ ਪ੍ਰਾਪਤ ਕਰਨ ਦੀਆਂ ਫੋਟੋਆਂ ਡਰਦੇ-ਡਰਦੇ ਮਾਮੀ ਨੂੰ ਦਿਖਾਈਆਂ। ਮਾਮੀ ਖ਼ੁਸ਼ੀ ਦੇ ਨਾਲ-ਨਾਲ ਹਾਸਾ ਨਾ ਰੋਕ ਸਕੀ ਅਤੇ ਕਹਿਣ ਲੱਗੀ, ‘‘ਤੂੰ ਮੈਨੂੰ ਪਹਿਲਾਂ ਦੱਸ ਦਿੰਦਾ, ਮੈਂ ਤੈਨੂੰ ਇਸ ਤੋਂ ਵੀ ਵਧੀਆ ਸੂਟ ਸਿਲਾ ਦਿੰਦੀ।’’
ਭਾਵੇਂ ਇਸ ਘਟਨਾ ਨੂੰ ਗੁਜ਼ਰੇ ਲੰਮਾ ਸਮਾਂ ਗੁਜ਼ਰ ਗਿਆ ਪਰ ਜਦੋਂ ਕਦੇ ਕਾਲਜ ਦੇ ਮੂਹਰੋਂ ਲੰਘਣ ਜਾਂ ਮਾਮੀ ਨੂੰ ਮਿਲਣ ਦਾ ਮੌਕਾ ਮਿਲਦਾ ਹੈ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਕੱਲ੍ਹ ਦੀ ਗੱਲ ਹੋਵੇ।

ਪ੍ਰੇਮ ਕੁਮਾਰ * ਸੰਪਰਕ: 98154-56701

27 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ....ਜੀ....ਬਹੁਤਖੂਬ.....tfs.....

28 Dec 2012

Reply