Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੇ-ਸ਼ਰਮਾਂ ਦੀ ਮੰਡੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬੇ-ਸ਼ਰਮਾਂ ਦੀ ਮੰਡੀ
 
ਬੱਸ ਇੱਕੋ ਦਿਨ ਸੁਹਾਗਣ ਹਾਂ, ਬਾਕੀ ਪੰਜ ਸਾਲ ਮੈਂ ਰੰਡੀ ਹਾਂ, ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥  ਜੋ ਨਹੀਂ ਫਸਿਆ, ਬੱਸ ਉਹੀ ਸਾਧ, ਬਾਕੀ ਸਭ ਚੋਰ ਕਹਾਉਂਦੇ ਨੇ ਸਾਈਲੈਂਟ ਸਪੀਕਰ ਹੁੰਦਾ ਏ, ਬਾਕੀ ਸਭ ਰੋਲ਼ਾ ਪਾਉਂਦੇ ਨੇ ਆਸ਼ਿਕ ਲਈ ਪਾਕ-ਪਵਿੱਤਰ ਹਾਂ, ਖਸਮਾਂ ਲਈ ਲੁੱਚੀ-ਲੰਡੀ ਹਾਂ ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥  ਜਿਨ੍ਹਾਂ ਦੀ ਅਪਣੀ ਇੱਜ਼ਤ ਨਹੀਂ ਕੀ ਮੇਰੀ ਇੱਜ਼ਤ ਰੱਖਣਗੇ ਹਲਕਾਅ ਦਾ ਖਤਰਾ ਰਹਿੰਦਾ ਏ, ਉਹ ਤਲੀਆਂ ਵੀ ਜੇ ਚੱਟਣਗੇ ਮੈਂ ਹੈ ਸੀ ਮੂਰਤ ਸੋਨੇ ਦੀ, ਜੀਹਦਾ ਦਾਅ ਲੱਗਿਆ ਰੰਦੀ ਹਾਂ ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥  ਮੈਨੂੰ ਕੀ ਪਤਾ ਸੀ ਇੱਕ ਦਿਨ ਇਹ ਸਭ ਭਰਮ-ਭੁਲੇਖੇ ਟੁੱਟਣਗੇ ਮੇਰੀ ਹੀ ਕੁੱਖੋਂ ਜੰਮੇ ਜੋ, ਮੇਰੀ ਹੀ ਇੱਜ਼ਤ ਲੁੱਟਣਗੇ ਅਮਰੀਕਨਾਂ ਲਈ ਹਾਂ ਗਰਮ ਬੜੀ, ਤੇ ਆਪਣਿਆਂ ਲਈ ਠੰਢੀ ਹਾਂ ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥  ਮੇਰੇ ਤੇ ਚਾਦਰ ਪਾ ਲਈ ਹੈ,ਘਪਲਿਆਂ ਤੇ ਭ੍ਰਿਸ਼ਟਾਚਾਰੀਆਂ ਨੇ ਹਾਏ ਅੰਗ -ਅੰਗ ਮੇਰਾ ਚੂੰਢ ਲਿਆ, ਬੇਈਮਾਨਾਂ ਖੱਦਰਧਾਰੀਆਂ ਨੇ ਬਾਜ਼ੀਗਰ ਬਾਜ਼ੀ ਪਾਉਂਦੇ ਜਿਉਂ, ਮੈਂ ਇਉਂ ਸੂਲ਼ੀ ਤੇ ਟੰਗੀ ਹਾਂ ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥  ਸ਼ਰਾਬ ਦੇ 'ਹਾਤੇ ਵਿੱਚ ਵੀ ਤਾਂ ਕੋਈ ਸੁਹਜ-ਸਲੀਕਾ ਹੁੰਦਾ ਹੋਊ ਸ਼ਾਂਤੀ ਨਾਲ ਪੀਂਦੇ-ਖਾਂਦੇ ਹੋਊ, ਕੋਈ ਢੰਗ ਤਰੀਕਾ ਹੁੰਦਾ ਹੋਊ ਕੁਰਸੀਆਂ ਤੇ ਜੁੱਤੀਆਂ ਚੱਲਦੀਆਂ ਨੇ, ਮੈਂ ਕੁੱਲ੍ਹ ਦੁਨੀਆਂ ਵਿੱਚ ਨੰਗੀ ਹਾਂ ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥  ਨੌਜਵਾਨੋ ਮੇਰੇ ਦੇਸ਼ ਦਿਓ ਤੁਸੀਂ ਕੁੱਝ ਤਾਂ ਸੋਚ ਵਿਚਾਰ ਕਰੋ ਮੈਂ ਡਿਗਦੀ-ਢਹਿੰਦੀ ਜਾਂਦੀ ਹਾਂ, ਮੈਨੂੰ ਮੁੜ ਤੋਂ ਪੱਬਾਂ ਭਾਰ ਕਰੋ ਮੈਨੂੰ ਵਰ੍ਹ ਲਓ ਮੇਰੇ ਆਸ਼ਕੋ ਵੇ ਮੈਂ ਤੁਹਾਡੇ ਹੀ ਨਾਲ ਮੰਗੀ ਹਾਂ ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥ (ਸੁਰਜੀਤ ਗੱਗ)

ਬੱਸ ਇੱਕੋ ਦਿਨ ਸੁਹਾਗਣ ਹਾਂ, ਬਾਕੀ ਪੰਜ ਸਾਲ ਮੈਂ ਰੰਡੀ ਹਾਂ,
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਜੋ ਨਹੀਂ ਫਸਿਆ, ਬੱਸ ਉਹੀ ਸਾਧ, ਬਾਕੀ ਸਭ ਚੋਰ ਕਹਾਉਂਦੇ ਨੇ

ਸਾਈਲੈਂਟ ਸਪੀਕਰ ਹੁੰਦਾ ਏ, ਬਾਕੀ ਸਭ ਰੋਲ਼ਾ ਪਾਉਂਦੇ ਨੇ
ਆਸ਼ਿਕ ਲਈ ਪਾਕ-ਪਵਿੱਤਰ ਹਾਂ, ਖਸਮਾਂ ਲਈ ਲੁੱਚੀ-ਲੰਡੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਜਿਨ੍ਹਾਂ ਦੀ ਅਪਣੀ ਇੱਜ਼ਤ ਨਹੀਂ ਕੀ ਮੇਰੀ ਇੱਜ਼ਤ ਰੱਖਣਗੇ
ਹਲਕਾਅ ਦਾ ਖਤਰਾ ਰਹਿੰਦਾ ਏ, ਉਹ ਤਲੀਆਂ ਵੀ ਜੇ ਚੱਟਣਗੇ
ਮੈਂ ਹੈ ਸੀ ਮੂਰਤ ਸੋਨੇ ਦੀ, ਜੀਹਦਾ ਦਾਅ ਲੱਗਿਆ ਰੰਦੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਮੈਨੂੰ ਕੀ ਪਤਾ ਸੀ ਇੱਕ ਦਿਨ ਇਹ ਸਭ ਭਰਮ-ਭੁਲੇਖੇ ਟੁੱਟਣਗੇ
ਮੇਰੀ ਹੀ ਕੁੱਖੋਂ ਜੰਮੇ ਜੋ, ਮੇਰੀ ਹੀ ਇੱਜ਼ਤ ਲੁੱਟਣਗੇ
ਅਮਰੀਕਨਾਂ ਲਈ ਹਾਂ ਗਰਮ ਬੜੀ, ਤੇ ਆਪਣਿਆਂ ਲਈ ਠੰਢੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਮੇਰੇ ਤੇ ਚਾਦਰ ਪਾ ਲਈ ਹੈ,ਘਪਲਿਆਂ ਤੇ ਭ੍ਰਿਸ਼ਟਾਚਾਰੀਆਂ ਨੇ
ਹਾਏ ਅੰਗ -ਅੰਗ ਮੇਰਾ ਚੂੰਢ ਲਿਆ, ਬੇਈਮਾਨਾਂ ਖੱਦਰਧਾਰੀਆਂ ਨੇ
ਬਾਜ਼ੀਗਰ ਬਾਜ਼ੀ ਪਾਉਂਦੇ ਜਿਉਂ, ਮੈਂ ਇਉਂ ਸੂਲ਼ੀ ਤੇ ਟੰਗੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਸ਼ਰਾਬ ਦੇ 'ਹਾਤੇ ਵਿੱਚ ਵੀ ਤਾਂ ਕੋਈ ਸੁਹਜ-ਸਲੀਕਾ ਹੁੰਦਾ ਹੋਊ
ਸ਼ਾਂਤੀ ਨਾਲ ਪੀਂਦੇ-ਖਾਂਦੇ ਹੋਊ, ਕੋਈ ਢੰਗ ਤਰੀਕਾ ਹੁੰਦਾ ਹੋਊ
ਕੁਰਸੀਆਂ ਤੇ ਜੁੱਤੀਆਂ ਚੱਲਦੀਆਂ ਨੇ, ਮੈਂ ਕੁੱਲ੍ਹ ਦੁਨੀਆਂ ਵਿੱਚ ਨੰਗੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥

ਨੌਜਵਾਨੋ ਮੇਰੇ ਦੇਸ਼ ਦਿਓ ਤੁਸੀਂ ਕੁੱਝ ਤਾਂ ਸੋਚ ਵਿਚਾਰ ਕਰੋ
ਮੈਂ ਡਿਗਦੀ-ਢਹਿੰਦੀ ਜਾਂਦੀ ਹਾਂ, ਮੈਨੂੰ ਮੁੜ ਤੋਂ ਪੱਬਾਂ ਭਾਰ ਕਰੋ
ਮੈਨੂੰ ਵਰ੍ਹ ਲਓ ਮੇਰੇ ਆਸ਼ਕੋ ਵੇ ਮੈਂ ਤੁਹਾਡੇ ਹੀ ਨਾਲ ਮੰਗੀ ਹਾਂ
ਮੈਂ ਹੈ ਸੀ ਥਾਂ ਇਬਾਦਤ ਦੀ, ਹੁਣ ਬੇ-ਸ਼ਰਮਾਂ ਦੀ ਮੰਡੀ ਹਾਂ॥
(ਸੁਰਜੀਤ ਗੱਗ)

08 Nov 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

superb ... ih main likhari jagat te vi padhi si .. thnx for share it here veer g..

08 Nov 2012

Arshpreet Kaur
Arshpreet
Posts: 101
Gender: Female
Joined: 15/Oct/2012
Location: Mississauga
View All Topics by Arshpreet
View All Posts by Arshpreet
 

good one ji nice sharing ji

09 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Bahutkhoob.......tfs.......bittu ji.......

09 Nov 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

kamaal di rachna Bai ji....

10 Nov 2012

Reply