Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੰਗਣ ਨਾਲੋਂ ਮਰਨਾ ਚੰਗਾ --ਨਿਸ਼ਾਨ ਰਾਠੌਰ ‘ਮਲਿਕਪੁਰੀ’ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਮੰਗਣ ਨਾਲੋਂ ਮਰਨਾ ਚੰਗਾ --ਨਿਸ਼ਾਨ ਰਾਠੌਰ ‘ਮਲਿਕਪੁਰੀ’

ਪੰਜਾਬੀ ਗਾਇਕੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਸਥਾਪਤ ਕਰਨ ਵਾਲਾ ਗਾਇਕ, ਜਿਸ ਨੂੰ ਲੋਕ ਪਿਆਰ ਨਾਲ ‘ਪੰਜਾਬ ਦਾ ਮਾਣ’ ਕਹਿ ਕੇ ਸਤਿਕਾਰ ਦਿੰਦੇ ਹਨ, ਗੁਰਦਾਸ ਮਾਨ ਦਾ ਗੀਤ ‘ਰੋਟੀ ਹੱਕ ਦੀ ਖਾਣੀਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ’ ਪਿਛਲੇ ਦਿਨੀਂ ਟੀ.ਵੀ. ਤੇ ਸੁਣਿਆ। ਗੀਤ ਸੁਣਨ ਤੋਂ ਬਾਅਦ ਬੜੀ ਅਜੀਬ ਜਿਹੀ ਸਥਿਤੀ ਬਣ ਗਈ ਕਿਉਂਕਿ ਜਿਸ ਦਿਨ ਮੈਂ ਬਾਈ ਗੁਰਦਾਸ ਦਾ ਗੀਤ ਸੁਣਿਆ ਠੀਕ ਉਸੇ ਦਿਨ ਹੀ ਮੇਰਾ ਵਾਸਤਾ ਇਕ ਮੰਗਤੇ ਨਾਲ ਪੈ ਗਿਆ। ਜਿਹੜਾ ਮੈਨੂੰ ਪੰਜਾਬੀ ਜਾਪਿਆ, ਪਰ ਸ਼ਾਇਦ ਇਹ ਮੇਰਾ ਵਹਿਮ ਸੀ ਅਸਲ ਵਿਚ ਉਹ ਰਾਜਸਥਾਨੀ ਰਾਂਗੜ ਜਾਟ ਸੀ।

ਗੁਰਦਾਸ ਦੇ ਗੀਤ ਵਾਂਗ ਉਹ ਵੀ ਮੰਗਣ ਨੂੰ ਮੌਤ ਤੋਂ ਵੱਧ ਸਮਝਦਾ ਸੀ, ਪਰ ਇਹ ਕੀ ਕਾਰਣ ਸਨ ਕਿ ਉਹ ਕਿਸੇ ਦੇ ਦਰ ਤੇ ਮੰਗਣ ਲਈ ਮਜਬੂਰ ਹੋ ਰਿਹਾ ਸੀ। ਉਸ ਨੇ ਜੋ ਕਹਾਣੀ ਮੈਨੂੰ ਸੁਣਾਈ ਉਹ ਮੈਂ ਪਾਠਕਾਂ ਨਾਲ ਜਰੂਰ ਸਾਂਝੀ ਕਰਨੀ ਚਾਹੁੰਦਾ ਹਾਂ।

ਉਸ ਨੇ ਕਿਹਾ “ਸਰਦਾਰ ਸਾਹਬ, ਰਾਜਸਥਾਨ ਕਾ ਰਾਂਗੜ ਜਾਟ ਹੂੰ, ਮਾਂਗਣੇ ਕੋ ਮੌਤ ਕੇ ਬਰਾਬਰ ਮਾਨਤਾ ਹੂੰ, ਪਰ ਭੂਖ ਕੇ ਮਾਰੇ ਆਪ ਕੇ ਦਰ ਪਰ ਆਇਆ ਹੂੰ।” ਆਪਣੀ ਹੱਡ ਬੀਤੀ ਜਾਂ ਫਿਰ ਆਪਣੇ ਵੱਲੋਂ ਜੋੜੀ ਕਹਾਣੀ ਸ਼ੁਰੂ ਕਰਦਿਆਂ ਉਸ ਨੇ ਕਿਹਾ, “ਹਮਾਰੇ ਇਲਾਕੇ ਮੇਂ ਅਕਾਲ ਪੜ ਗਿਆ ਅਰ ਗਾਂਵ ਕੇ 200 ਆਦਮੀ ਇਸ ਕੀ ਚਪੇਟ ਮੇਂ ਆ ਕੇ ਮਰ ਗਏ ਸੈਂ।”

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਗੱਲ ਅੱਗੇ ਤੋਰਦਿਆਂ ਉਸ ਨੇ ਕਿਹਾ, “ ਮੇਰੀ ਘਰਵਾਲੀ ਅਰ ਦੋ ਜਵਾਨ ਬੇਟੀਆਂ ਭੀ ਇਸ ਮੇਂ ਮਾਰੀ ਗਈ, ਹਮਾਰੇ ਗਾਂਵ ਕੇ 500-600 ਆਦਮੀਆਂ ਕਾ ਜੱਥਾ ਆਪ ਕੇ ਸ਼ਹਿਰ ਮੇਂ ਕਾਮ ਕੀ ਤਲਾਸ਼ ਮੇਂ ਆਏ ਸੈ। ਹਮਾਰੀ ਮਦਦ ਕਰੋ ਸਰਦਾਰ ਸਾਹਬ।”
ਮੈਂ ਚੁਪਚਾਪ ਉਸ ਦੇ ਨਾਲ ਹੀ ਧਰਤੀ ਤੇ ਬੈਠਾ ਉਸ ਦੀ ਕਹਾਣੀ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਸ ਵੱਲੋਂ ਸੁਣਾਈ ਗਈ ਕਹਾਣੀ ਸ਼ਾਇਦ ਝੂਠ ਸੀ ਪਰ ਉਸ ਦੀ ਪੇਸ਼ਕਾਰੀ ਦਾ ਢੰਗ ਮੈਨੂੰ ਬੜਾ ਜਚਿਆ। ਮੈਨੂੰ ਉਹ ਚੰਗਾ ਕਹਾਣੀਕਾਰ ਜਾਪ ਰਿਹਾ ਸੀ ਪਰ ਉਹ ਝੂਠਾ ਸੀ। ਕਿਉਂਕਿ ਸਾਡੇ ਪਿੰਡਾਂ ਵਿਚ ਅਕਸਰ ਹੀ ਅਜਿਹੇ ਲੋਕ ਮੰਗਣ ਲਈ ਅਜਿਹੀਆਂ ਕਹਾਣੀਆਂ ਜੋੜ ਲੈਂਦੇ ਹਨ ਅਤੇ ਪਿੰਡਾਂ ਦੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਰਫੂਚੱਕਰ ਹੋ ਜਾਂਦੇ ਹਨ। ਇਸ ਲਈ ਮੈਂ ਉਸ ਨੂੰ ਕੋਰਾ ਜਵਾਬ ਦੇ ਦਿੱਤਾ।

ਉਸ ਦੇ ਜਾਣ ਤੋਂ ਬਾਅਦ ਮਨ ਵਿਚ ਕਈ ਪ੍ਰਕਾਰ ਦੇ ਵਿਚਾਰ ਆਉਣ ਲੱਗੇ ਕਿ ਸ਼ਾਇਦ ਉਹ ਆਦਮੀ ਸੱਚ ਬੋਲ ਰਿਹਾ ਹੋਵੇ। ਪਰ ਹੁਣ ਤਕ ਉਹ ਆਦਮੀ ਸਾਡੇ ਘਰੋਂ ਜਾ ਚੁਕਿਆ ਸੀ। ਇਹ ਵਿਸ਼ਾ ਅਤੇ ਬਾਈ ਗੁਰਦਾਸ ਦਾ ਗੀਤ ਪੂਰਾ ਦਿਨ ਦਿਮਾਗ’ਚ ਘੁੰਮਦੇ ਰਹੇ।

ਰਾਤ ਨੂੰ ਸੌਣ ਤੋਂ ਪਹਿਲਾਂ ਪੜਣ ਦੀ ਆਦਤ ਮੁਤਾਬਕ ਜਦੋਂ ਸੂਫ਼ੀ ਕਵੀ ਬਾਬਾ ਫ਼ਰੀਦ ਦੇ ਸਲੋਕਾਂ ਤੇ ਨਜਰ ਮਾਰਨ ਲੱਗਾ ਤਾਂ ਇਹ ਸਲੋਕ ਸਾਹਮਣੇ ਆਇਆ, “ ਫ਼ਰੀਦਾ ਬਾਰਿ ਪਰਾਇ ਬੈਸਣਾ ਸਾਂਈ ਮੁਝੈ ਨ ਦੇਇ॥ ਜੇ ਤੂੰ ਏਵੈ ਰੱਖਸੀ ਜੀਉ ਸਰੀਰਹੁ ਲੈਹਿ॥” ਪੜ ਕੇ ਫਿਰ ਦਿਨ ਵਾਲੀ ਘਟਨਾ ਯਾਦ ਆ ਗਈ। ਮਨ ਵਿਚ ਵਿਚਾਰ ਆਇਆ ਕਿ ਜਿਹੜੀ ਗੱਲ ਅੱਜ ਬਾਈ ਗੁਰਦਾਸ ਲੋਕਾਂ ਨੂੰ ਆਖ ਰਿਹਾ ਹੈ ਉਹ ਤਾਂ ਬਾਬਾ ਫ਼ਰੀਦ ਆਪਣੇ ਕਲਾਮ ਵਿਚ ਸੈਂਕੜੇ ਸਾਲ ਪਹਿਲਾਂ ਹੀ ਕਹਿ ਚੁਕਿਆ ਹੈ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਫ਼ਰੀਦ ਕਹਿ ਰਿਹਾ ਹੈ ਕਿ ਰੱਬ ਮੈਨੂੰ ਕਿਸੇ ਦੇ ਦਰਵਾਜੇ ਤੇ ਮੰਗਣ ਲਈ ਨਾ ਭੇਜੇ, ਜੇਕਰ ਰੱਬ ਦੀ ਅਜਿਹੀ ਰਜ਼ਾ ਹੈ ਤਾਂ ਮੰਗਣ ਭੇਜਣ ਤੋਂ ਪਹਿਲਾਂ ਮੈਨੂੰ ਮਾਰ ਦੇਵੇ। “ਮੰਗਣ ਨਾਲੋਂ ਮਰਨਾ ਚੰਗਾ।”

ਇਸ ਗੱਲ ਨੂੰ ਅੱਜ ਦੇ ਸਮੇਂ ਵਿਚ ਵਿਚਾਰ ਦਾ ਵਿਸ਼ਾ ਬਣਾਈਏ ਤਾਂ ਅੱਜ ਹਰ ਕੋਈ ਮੰਗ ਰਿਹਾ ਜਾਪਦਾ ਹੈ ਜਾਂ ਕਹਿ ਲਵੋ ਮਰ ਰਿਹਾ ਹੈ। ਕਿਸੇ ਸਮੇਂ ਇਹ ਗੱਲ ਬੜੀ ਮਸ਼ਹੂਰ ਹੁੰਦੀ ਸੀ ਕਿ ਤੁਸੀਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਓ ਤੁਹਾਨੂੰ ਕੋਈ ਪੰਜਾਬੀ ਮੰਗਤਾ ਨਜ਼ਰ ਨਹੀਂ ਆਵੇਗਾ, ਪਰ ਅੱਜ ਸਥਿਤੀ ਬਦਲ ਗਈ ਹੈ।

ਉਪਰਲੀ ਘਟਨਾ ਤੋਂ ਯਾਦ ਆਇਆ ਕਿ ਤਕਰੀਬਨ ਪੰਜ ਸਾਲ ਪਹਿਲਾਂ ਜਦੋਂ ਮੈਂ ਐਮ.ਫਿਲ. ਪੰਜਾਬੀ ਕਰ ਰਿਹਾ ਸਾਂ ਤਾਂ ਐਤਵਾਰ ਦਿਨ ਹੋਣ ਕਾਰਣ ਸਾਰੇ ਮੈਂਬਰ ਘਰ ਬੈਠ ਕੇ ਅਖ਼ਬਾਰ ਪੜ ਰਹੇ ਸਨ। ਮੈਂ ਵੀ ਕੋਲ ਬੈਠਾ ਆਪਣੇ ਐਮ.ਫਿਲ. ਦੇ ਸੈਮੀਨਾਰ ਤਿਆਰ ਕਰ ਰਿਹਾ ਸਾਂ ਕਿ ਬਾਹਰੋਂ ਕਿਸੇ ਨੇ ਗੇਟ ਖੜਕਾਇਆ। ਮੈਂ ਦਰਵਾਜਾ ਖੋਲਣ ਚਲਾ ਗਿਆ। ਮੈਂ ਜਦੋਂ ਦਰਵਾਜਾ ਖੋਲਿਆ ਤਾਂ ਸਾਹਮਣੇ ਚਾਰ ਨਿਹੰਗ ਸਿੰਘ ਖੜੇ ਸਨ। ਮੈਂ ਬੜੇ ਅਦਬ-ਸਤਿਕਾਰ ਨਾਲ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹੀ ਅਤੇ ਅੰਦਰ ਆਉਣ ਲਈ ਕਿਹਾ।
ਚਾਰੇ ਸਿੰਘ ਅੰਦਰ ਆ ਗਏ ਅਤੇ ਮੇਰੇ ਪਿਤਾ ਜੀ ਕੋਲ ਬੈਠਕ ਵਿਚ ਬੈਠ ਗਏ। ਮੈਂ ਜਾ ਕੇ ਉਹਨਾਂ ਲਈ ਪਾਣੀ ਲੈ ਆਇਆ, ਪਾਣੀ ਪੀਣ ਤੋਂ ਬਾਅਦ ਉਹਨਾਂ ਵਿਚੋਂ ਇਕ ਸ਼ਾਇਦ ਉਹਨਾਂ ਦਾ ਲੀਡਰ ਮੇਰੇ ਪਿਤਾ ਜੀ ਨੂੰ ਕਹਿਣ ਲੱਗਾ, “ਸਰਦਾਰ ਸਾਹਬ, ਅਸੀਂ ਸਾਰੇ ਕਸਬਾ ਸੁਨਾਮ ਤੋਂ ਆਏ ਹਾਂ। ਅਸੀਂ ਉੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰ ਰਹੇ ਹਾਂ। ਤੁਸੀਂ ਆਪਣੇ ਵਿਤ ਮੁਤਾਬਕ ‘ਸੇਵਾ’ ਕਰਦਿਆਂ ਪਰਚੀ ਕਟਵਾ ਲਵੋ।”

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਮੇਰੇ ਪਿਤਾ ਜੀ ਨੇ ਕਿਹਾ, “ ਸੁਨਾਮ ਵਿਚ ਕਿਹੜੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਚੱਲ ਰਹੀ ਹੈ?” ਚਾਰੇ ਸਿੰਘ ਚੁਪ ਕਰ ਗਏ। ਮੇਰੇ ਪਿਤਾ ਜੀ ਨੇ ਫਿਰ ਕਿਹਾ ਸਾਡੀ ਬੇਟੀ ਸੁਨਾਮ ਵਿਚ ਵਿਆਹੀ ਹੋਈ ਹੈ। “ਕਾਕਾ, ਫੋਨ ਕਰ ਕੁਲਦੀਪ ਨੂੰ ਅਤੇ ਪੁਛ ਕੀ ਤੁਹਾਡੇ ਸ਼ਹਿਰ ਦੇ ਕਿਸੇ ਮੁਹੱਲੇ ਵਿਚ ਗੁਰਦੁਆਰਾ ਸਾਹਿਬ ਬਣਾਇਆ ਜਾ ਰਿਹਾ ਹੈ?” ਪਿਤਾ ਜੀ ਨੇ ਮੈਂਨੂੰ ਕਿਹਾ।
ਉਹ ਚਾਰੇ ਸਿੰਘ ਉਠ ਖੜੇ ਹੋਏ ਕਿਉਂਕਿ ਮੇਰੇ ਪਿਤਾ ਜੀ ਉਹਨਾਂ ਦੀ ਅਸਲੀਅਤ ਜਾਣ ਚੁਕੇ ਸਨ। ਉਹ ਚਾਰੇ ਚੁਪ ਸਨ ਅਤੇ ਜਾਣ ਦੀ ਕਾਹਲੀ ਵਿਚ ਸਨ। ਪਿਤਾ ਜੀ ਨੇ ਉਹਨਾਂ ਨੂੰ ਕਿਹਾ, “ਜਿਹੜੇ ਖਾਲਸੇ ਮਜਲੂਮਾਂ ਦੀ ਰੱਖਿਆ ਕਰਦੇ ਸਨ, ਗ਼ਰੀਬਾਂ ਨੂੰ ਖਾਣ ਲਈ ਦਿੰਦੇ ਸਨ। ਉਹ ਅੱਜ ਆਪ ਗੁਰੂ ਸਾਹਿਬਾਂ ਦੇ ਨਾਂ ਤੇ ਦਰ-ਦਰ ਤੇ ਮੰਗ ਰਹੇ ਹਨ।” ਚਾਰੇ ਸਿੰਘ ਆਪਣੀ ਚੋਰੀ ਫੜੀ ਜਾਣ ਕਰਕੇ ਚੁਪਚਾਪ ਸੁਣੀ ਜਾ ਰਹੇ ਸਨ।

ਮੇਰੇ ਪਿਤਾ ਜੀ ਨੇ ਉਹਨਾਂ ਦੇ ਜਥੇਦਾਰ ਨੂੰ ਕਿਹਾ, “ਸਿੰਘ ਸਾਹਬ, ਗੁਰੂ ਨਾਨਕ ਦਾ ਘਰ ਤਾਂ ਸਭ ਨੂੰ ਦੇਣ ਵਾਲਾ ਹੈ। ਗੁਰੂ ਜੀ ਦੇ ਚਲਾਏ ਲੰਗਰ ਵਿਚੋਂ ਤਾਂ ਕੁਲ ਲੋਕਾਈ ਆਪਣੀ ਭੁੱਖ ਮਿਟਾਉਂਦੀ ਹੈ ਪਰ ਅੱਜ ਤੁਹਾਡੇ ਜਿਹੇ ਕੁੱਝ ਲੋਕ ਗੁਰੂ ਨਾਨਕ ਅਤੇ ਬਾਬਾ ਫ਼ਰੀਦ ਵੱਲੋਂ ਪੇਸ਼ ਅਣਖ ਅਤੇ ਗ਼ੈਰਤ ਨੂੰ ਮਿੱਟੀ’ਚ ਮਿਲਾ ਰਹੇ ਨੇ।”

ਹੁਣ ਉਹਨਾਂ ਦਾ ਜਥੇਦਾਰ ਬੋਲਿਆ, “ਸਰਦਾਰ ਸਾਹਬ, ਸਾਨੂੰ ਖਿਮਾ ਕਰੋ, ਅਸੀਂ ਗਲਤੀ ਕੀਤੀ ਹੈ ਹੁਣ ਅੱਗੇ ਤੋਂ ਅਸੀਂ ਮਿਹਨਤ ਕਰਾਂਗੇ ਅਤੇ ਗੁਰੂ ਸਾਹਿਬਾਂ ਦੇ ਨਾਂ ਤੇ ਲੋਕਾਂ ਨਾਲ ਫਰੇਬ ਨਹੀਂ ਕਰਾਂਗੇ।” ਚਾਰਾਂ ਨੇ ਕਿਹਾ, “ਸਾਨੂੰ ਖਿਮਾ ਕਰੋ।”

ਮੈਂ ਉਹਨਾਂ ਕੋਲ ਖੜਾ ਸਾਰੀ ਗੱਲਬਾਤ ਸੁਣ ਰਿਹਾ ਸਾਂ ਅਤੇ ਸੋਚ ਰਿਹਾ ਸਾਂ ਕਿ ਗੁਰੂ ਨਾਨਕ, ਬਾਬਾ ਫ਼ਰੀਦ ਅਤੇ ਅਜੋਕੇ ਸਮੇਂ ਬਾਈ ਗੁਰਦਾਸ ਦੇ ਗੀਤਾਂ ਦਾ ਅਸਰ ਵੀ ਲੋਕਾਂ ਤੇ ਨਹੀਂ ਹੋ ਰਿਹਾ। ਸਭ ਮੰਗ ਰਹੇ ਹਨ ਭਾਵ ਮਰ ਰਹੇ ਹਨ।

19 Apr 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਤੁਸੀਂ ਕਿਸੇ ਪਾਸੇ ਵੀ ਦੇਖ ਲਵੋ ਸਭ ਮੰਗਤੇ ਨਜ਼ਰ ਆ ਰਹੇ ਹਨ। ਬਾਬੇ ਮੰਗ ਰਹੇ ਹਨ, ਸਾਧ ਸੰਤ ਮੰਗ ਰਹੇ ਹਨ, ਲੀਡਰ ਪਾਰਟੀ ਦੇ ਨਾਂ ਤੇ ਚੰਦਾ ਮੰਗ ਰਹੇ ਹਨ, ਕੋਈ ਗੁਰਦੁਆਰੇ ਦੇ ਨਾਂ ਤੇ, ਕੋਈ ਮੰਦਰ ਦੇ ਨਾਂ ਤੇ, ਕੋਈ ਜਗਰਾਤੇ ਦੇ ਨਾਂ ਤੇ, ਕੋਈ ਕੀਰਤਨ ਦਰਬਾਰ ਦੇ ਨਾਂ ਤੇ, ਕੋਈ ਜਾਤ ਦੇ ਨਾਂ ਤੇ, ਧਰਮ ਦੇ ਨਾਂ ਤੇ। ਅੱਜ ਸਾਰੇ ਹੀ ਮੰਗਤੇ ਬਣੇ ਹੋਏ ਹਨ।

ਬਾਈ ਗੁਰਦਾਸ ਦੇ ਨਾਲ-ਨਾਲ ਅਸੀਂ ਗੁਰੂ ਨਾਨਕ ਅਤੇ ਬਾਬੇ ਫ਼ਰੀਦ ਦੇ ਬੋਲਾਂ ਤੋਂ ਕੋਹਾਂ ਦੂਰ ਜਾ ਰਹੇ ਹਾਂ। ਰੱਬ ਸੁਮਤਿ ਬਖ਼ਸੇ। ਅਸੀਂ ਮੰਗਤੇ ਨਾ ਬਣੀਏ………।

“ਮੰਗਣ ਨਾਲੋਂ ਮਰਨਾ ਚੰਗਾ”

19 Apr 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul veer..... iss ch koi atikathni nahi......

 

bahut khoob... thanks for sharing..!!

19 Apr 2010

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

sachi gal aa g......thnx for sharing

 

 

devo ohna nu jehde rabb de marre ne.....means handicapped/retarded n like......pr othe v whole lot of fake identies r thr......k farak krna aukha ho janda

 

te rehi gal aah chande mangan valeya di ehna nu aadat pe gayi g......mannge bina reh nee sakde......eh ullu banaunde ne te no doubt janta ullu bandi aa........batheri turi firdi aa duniya ajehi

 

sachi rabb sab nu sumat bakshe

20 Apr 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bilkul sahi keha 22 ji. Eho jihi janta bahut turi firdi ae. Greeba nu koi ni dekhda. Kayi eho jehe hunde ne ik time di roti layi vi bilakde ne te kayi eho jehe. Nice sharing 22 ji.

20 Apr 2010

Reply