Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
(ਮਨਪ੍ਰੀਤ ਕੌਰ ਭਾਟੀਆ) :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
deep zirvi
deep
Posts: 1
Gender: Male
Joined: 17/Jul/2010
Location: zira
View All Topics by deep
View All Posts by deep
 
(ਮਨਪ੍ਰੀਤ ਕੌਰ ਭਾਟੀਆ)

 

ਕਮਾਈ (ਮਨਪ੍ਰੀਤ ਕੌਰ ਭਾਟੀਆ)ਮਿੰਨੀ ਕਹਾਣੀ
ਬਾਬੇ ਦੇ ਡੇਰੇ ਤੋਂ ਨਿਕਲ ਉਹ ਮਾਵਾਂ - ਧੀਆਂ ਸੜਕ ਤੋਂ ਰਿਕਸ਼ਾ ਲੈ ਕੇ ਸਿੱਧੀਆਂ ਦਰਿਆ ਨੂੰ ਹੋ ਤੁਰੀਆਂ ਸੀ । ਅੱਤ ਦੀ ਗਰਮੀ ਨੇ ਉਨ੍ਹਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ । ਰਿਕਸੇ ਵਾਲੇ ਵੱਲੋਂ ਕਿਰਾਏ ਤੋਂ ਦੁੱਗਣੇ ਪੈਸੇ ਮੰਗਣ Ýਤੇ ਵੀ ਉਹ ਨਾਂਹ ਨਾ ਕਰ ਸਕੀਆਂ, ਡਰਦੀਆਂ ਸੀ ਕਿ ਕਿਧਰੇ ਕੋਈ ਅਪਸ਼ਗਨ ਹੀ ਨਾ ਹੋ ਜਾਵੇ । ਦਰਿਆ ਦੇ ਕੰਢੇ ਪਹੁੰਚ ਕੇ ਉਨ੍ਹਾਂ ਨੇ ਬਾਬੇ ਦੇ ਦੱਸੇ ਅਨੁਸਾਰ ਲਿਫਾਫੇ 'ਚੋਂ ਸਾਰਾ ਸਾਮਾਨ ਕੱਢ ਕੇ ਕੁਝ ਪਾਸੇ ਰੱਖ ਦਿੱਤਾ ਤੇ ਕੁਝ ਦਰਿਆ 'ਚ ਵਹਾ ਦਿੱਤਾ । ਕੁਝ ਦੇਰ ਮਗਰੋਂ ਉਹ ਫਿਰ ਉਸੇ ਰਿਕਸ਼ੇ ਤੇ ਆ ਬੈਠੀਆਂ । '' ਹੁਣ ਜਿਹੜਾ ਕਿਸੇ ਨੇ ਬੰਨ੍ਹ ਪਾਇਆ , ਛੇਤੀ ਟੁੱਟ ਜੂ ! ਮੇਰਾ ਭਾਰ ਚੇਤੀ ਸਿਰੋਂ ਲੱਥ ਜੂ ! ਦੇਖੀਂ ਤੇਰਾ ਸਾਕ ਛੇਤੀ ਹੀ ਕਿਧਰੇ ਹੋ ਜਾਣਾ ਹੁਣ ! '' ਮਾਂ ਬੜੇ ਹਾ ਯਕੀਨ ਨਾਲ ਧੀ ਨੂੰ ਸਮਝਾਉਣ ਲੱਗੀ । ਰਿਕਸ਼ੇ ਵਾਲਾ ਛੇਤੀ- ਛੇਤੀ ਉਨ੍ਹਾਂ ਨੂੰ ਬੱਸ ਸਟੈਂਡ 'ਤੇ ਛੱਡ ਹਮੇਸ਼ਾਂ ਦੀ ਤਰ੍ਹਾਂ ਫਿਰ ਦਰਿਆ ਦੇ ਕੰਢੇ 'ਤੇ ਆ ਗਿਆ । ਉਸ ਨੇ ਖੁਸ਼ੀ 'ਚ ਉਛਲਦਿਆਂ ਝਟ-ਪਟ ਸਾਰੇ ਸਾਮਾਨ 'ਚੋਂ ਸ਼ੀਸ਼ਾ, ਨਵਾਂ - ਨਕੋਰ ਸੂਟ, ਚੁੰਨੀ, ਚਾਂਦੀ ਦੀ ਮੁੰਦਰੀ ਤੇ ਹੋਰ ਬਹੁਤ ਕੁਝ ਇੱਕ ਝੋਲੇ 'ਚ ਪਾਇਆ ਤੇ ਰੱਬ ਦਾ ਸ਼ੁਕਰ ਕਰਦਾ ਹੋਇਆ ਵਹੁਟੀ ਨੂੰ ਖੁਸ ਕਰਨ ਦੇ ਇਰਾਦੇ ਨਾਲ ਰਿਕਸੇ Ýਤੇ ਬੈਠ ਕੇ ਆਪਣੇ ਘਰ ਵੱਲ ਨੂੰ ਤੁਰ ਪਿਆ .

                                                  

                                                          ਮਨਪ੍ਰੀਤ ਕੌਰ ਭਾਟੀਆ

 

 

17 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਵਧੀਆ ਜੀ....ਬੜੇ ਦੁੱਖ ਦੀ ਗੱਲ ਹੈ ਕਿ ਲੋਕ ਅੱਜ ਵੀ ਵਹਿਮਾਂ ਭਰਮਾਂ ਦਾ ਸ਼ਿਕਾਰ ਨੇ, ਤੇ ਆਪਣੀ ਹਰ ਸਮੱਸਿਆ ਦਾ ਹੱਲ ਇਹਨਾ ਅਖੌਤੀ ਬਾਬਿਆਂ ਦੇ ਡੇਰਿਆਂ ਤੋਂ ਲੱਭਦੇ ਫਿਰਦੇ ਨੇ......

17 Jul 2010

Reply