Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਨਸਿਕ ਰੋਗ ਜਾਤੀਵਾਦ ਅਤੇ ਬਰਾਦਰੀਵਾਦ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮਾਨਸਿਕ ਰੋਗ ਜਾਤੀਵਾਦ ਅਤੇ ਬਰਾਦਰੀਵਾਦ

       ਕਾਨੂੰਨੀ ਸਜਾਵਾਂ ਨਾਲੋਂ  ਸਮਾਜਿਕ ਸਜਾਵਾਂ ਜੁਰਮ ਰੋਕਣ ਵਿਚ ਕਾਰਗਾਰ ਸਿੱਧ ਹੋ ਸਕਦੀਆਂ ਹਨ। ਜੁਰਮ ਆਮ ਤੋਰ ਤੇ ਵੱਖ-ਵੱਖ ਮੱਕਸਦਾਂ ਨਾਲ ਕੀਤੇ ਜਾਂਦੇ ਹਨ ਅਤੇ ਕੁੱਝ ਜੁਰਮ ਆਪਣੇ ਆਪ ਨੂੰ ਸਮਾਜ ਵਿੱਚ ਜਿਉੰਦੇ ਰੱਖਣ ਲਈ, ਆਪਣੀਆਂ ਘਰੇਲੂ ਅਤੇ ਸਮਾਜਿਕ ਲੋੜਾਂ ਪੂਰੀਆਂ ਕਰਨ ਲਈ ਕੱਝ ਦਿ੍ਸ਼ਟੀਮਾਨ ਸੰਸਾਰਿਕ ਵਸਤ  ਮਾਇਆ ਤੇ ਕਬਜਾ ਜਮਾਉਣ ਲਈ ਅਤੇ ਕੁੱਝ ਆਪਣੀ ਹਉਮੈ ਅਤੇ ਤਾਕਤ ਨੂੰ ਪ੍ਗਟ ਕਰਨ ਲਈ ਕੀਤੇ ਜਾਂਦੇ ਹਨ। ਸਮਾਜ ਅਤੇ ਸਰਕਾਰ ਵੱਲੋਂ ਆਮ ਨਾਗਰਿਕ ਦੀਆਂ ਲੋੜਾਂ ਪੂਰੀਆਂ ਕਰਨ ਲਈ ਜਾਰੀ ਸਹੂਲਤਾਂ ਦਾ ਆਮ ਨਾਗਿਰਕ ਤੱਕ ਨਾ ਪਹੁੱਚਣਾ ਸੁਚੇਤ ਮਨ ਨਾਲ ਨੀਯਤਨ ਤੋਰ ਤੇ ਕੀਤਾ ਗਿਆ ਅਪਰਾਧ ਹੈ। ਮਨੋਵਿਗਿਆਨਿਕ ਤੋਰ ਤੇ ਅਜਿਹੇ ਅਪਰਾਧ ਬਾਕੀ ਦੇ ਖਤਰਨਾਕ ਅਪਰਾਧਾਂ ਤੋਂ ਜਿਆਦਾ ਘਾਤਕ ਸਿੱਧ ਹੁੰਦੇ ਹਨ, ਕਿਉਂਕਿ ਇਹ ਅਪਰਾਧ ਸਮਾਜ ਨੂੰ ਅਸੰਤੁਲਨ, ਬੇਵਿਸ਼ਵਾਸ਼ੀ , ਦੇਸ਼ਧਰੋਹੀ ਅਤੇ ਹੱਕ ਪਰਾਇਆ ਖਾਣ ਦੇ ਬਰਾਬਰ ਹੁੰਦੇ ਹਨ। ਵਿਅਕਤੀ ਵੱਲੋਂ ਵਿਅਕਤੀ ਖਿਲਾਫ਼ ਕੀਤੇ ਅਪਰਾਧ ਦਾ ਪ੍ਭਾਵ ਆਮ ਤੋਰ ਤੇ ਸਮਾਜ ਦੀ ਚੇਤਨਤਾ ਤੇ ਪੈਂਦਾ ਹੈ, ਪਰ ਸਮਾਜ ਪ੍ਤੀ ਕੀਤਾ ਅਪਰਾਧ ਸਮਾਜ ਨੂੰ ਗਿਰਾਵਟ ਵੱਲ ਲੈ ਜਾਂਦਾ ਹੈ ਜਿਸ ਨਾਲ ਵਿਅਕਤੀ ਵਿਸ਼ੇਸ਼ ਨਾਲੋਂ ਆਮ ਵਿਅਕਤੀ ਦੀ ਮਾਨਸਿਕ ਦਸ਼ਾ ਪ੍ਭਾਵਿਤ ਹੁੰਦੀ ਹੈ।

                      ਸਮੇਂ ਨੂੰ ਮਨੁੱਖ ਦੇ ਹਾਣ ਦਾ ਬਣਾਉਣ ਦਾ ਯਤਨ ਕਦੇ ਕਿਸੇ ਨੇ ਇਮਾਨਦਾਰੀ ਨਾਲ ਨਹੀਂ ਕੀਤਾ । ਮਨੁੱਖ ਦੀ ਤੀਖਣ ਬੁੱਧੀ ਦੀ ਦਾਤ ਦੇਣੀ ਬਣਦੀ ਹੈ । ਮਨੁੱਖ ਕਰਦਾ ਕੁਝ ਹੈ ਕਹਿੰਦਾ ਕੁਝ ਹੋਰ ਹੈ । ਧਰਤੀ ਦਾ ਹਰ ਧਰਮ, ਮਜ਼੍ਬ ਜਾਂ ਸੰਪਰਦਾਇਕ ਦਾਅਵਾ ਕਰਦ ਹੈ ਕਿ ਉਹ ਮਨੁੱਖ ਨੂੰ ਇੱਕ ਸਮਾਨ ਮੰਨਦਾ ਹੈ  । ਲਗਦਾ ਹੈ ਜਿਵੇਂ ਹਰ ਇਨਸਾਨ ਜਾਤੀਵਾਦ ਅਤੇ ਬਰਾਦਰੀਵਾਦ ਦੇ ਖਿਲਾਫ ਇੱਕ ਜੰਗ ਲੜ ਰਿਹਾ ਹੈ । ਹਰੇਕ ਮਨੁੱਖ ਜਾਤ ਪਾਤ ਅਤੇ ਬਰਾਦਰੀਆਂ ਦੇ ਨਾਮ ਤੇ ਸਹੂਲਤਾਂ ਦੇ ਕੇ ਵੰਡੀਆਂ ਪਾ ਕੇ ਹਰੇਕ ਨਾਗਰਿਕ ਨੂੰ ਸਮਾਨ ਕਰਨ ਦੀ ਕੋਸ਼ਿਸ਼ ਵਿੱਚ ਯਤਨਸ਼ੀਲ ਲਗਦਾ ਹੈ । ਇਸ ਤਰਾਂ ਦੇ ਸੰਵੀਧਾਨਕ,ਸਮਾਜਿਕ ਅਤੇ ਰਾਜਨੀਤਿਕ ਉਪਰਾਲਿਆਂ ਦੀ ਅਸਲੀਅਤ ਬਹੁਤ ਭਿਆਨਕ ਅਤੇ ਖਤਰਨਾਕ ਹੈ । ਮਨੁੱਖ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਨ ਅਤੇ ਉਹਨਾਂ ਅੰਦਰ ਜਾਤੀਵਾਦ ਅਤੇ ਬਰਾਦਰੀਵਾਦ ਦੀ ਹੀਣਤਾ ਅਤੇ ਹੰਕਾਰ ਨੂਂ ਉਤਸਾਹਿਤ ਕਰਨਾ ਹੈ । ਕੁਝ ਮਮੂਲੀ ਅਤੇ ਨਿਗੂਣੀਆਂ ਸਹੂਲਤਾਂ ਦੇ ਨਾਮ 'ਤੇ ਜਾਤੀਵਾਦ ਅਤੇ ਬਰਾਦਰੀਵਾਦ ਨੂੰ ਉਤਸਾਹਿਤ ਕਰਨਾ ਅਨੈਤਿਕਤਾ ਹੀ ਨਹੀਂ ਪਾਪ ਹੈ । ਜਿਸ ਨੂੰ ਮੰਨਣਾ ਅਸੰਭਵ ਹੈ ਪਰ ਸੁਣਨਾ ਅਤੇ ਕਹਿਣਾ ਹੋਰ ਵੀ ਖਤਰਨਾਕ ਹੈ ਕਿ ਅਜਿਹੀਆਂ ਸਹੂਲਤਾਂਂ ਦੀ ਪਰਾਪਤੀ ਤੋਂ ਬਾਅਦ ਵੀ ਆਪਣੀ ਮਾਨਸਿਕਤਾ ਨੂੰ ਐਸੇ ਭਰਮਿਤ ਜਾਲ ਤੋਂ ਬਚਾ ਨਹੀਂ ਸਕੇ । ਸੱਭ ਕੁਝ ਪਰਾਪਤ ਹੋ ਜਾਣ ਦੇ ਬਾਵਯੂਦ ਵੀ ਅਜਿਹੇ ਮਨੁੱਖ ਤਿ੍ਪਤ ਨਹੀਂ ਹੋ ਸਕੇ ਅਤੇ ਨਾ ਹੀ ਜਾਤੀਵਾਦ ਅਤੇ ਬਰਾਦਰੀਵਾਦ ਦੇ ਪਧਰ ਤੋਂ ਉਪਰ ਨਹੀਂ ਉਠ ਸਕੇ ਅਤੇ ਨਾ ਹੀ ਉਠਣਾ ਚਾਹੁੰਦੇ ਹਨ । ਇਸ ਮਾਨਸਿਕਤਾ ਨੇ ਹਰ ਖੇਤਰ ਵਿੱਚ ਨੈਤਿਕਤਾ ਦੇ ਪਧਰ ਨੂੰ ਠੇਸ ਪਹੁੰਚਾਈ ਹੈ । ਅਜਿਹੀ ਅਪਰਾਧਿਕ ਮਾਨਸਿਕਤਾ ਦੇ ਪਿੱਛੇ ਅਾਦਿ ਮਨੁੱਖ ਦਾ ਕੀ ਮਕਸਦ ਹੋਵੇਗਾ ਇੱਕ ਵੱਖਰੇ ਵਿਸਥਾਰ ਦਾ ਵਿਸ਼ਾ ਹੈ । ਪਰ ਅੱਜ ਦੇ ਵਿਕਸਤ ਅਤੇ ਸੰਪਨ ਮਨੁੱਖ  ਦੀ ਕੀ ਚਾਲ ਹੈ ਇਸ ਨੂੰ ਮਨੋਵਿਗਿਆਨਕ ਕਦਰਾਂ ਕੀਮਤਾ ਦੇ ਸੰਦਰਭ ਵਿੱਚ ਸਮਝਣ ਦੀ ਜਰੂਰਤ ਹੈ । ਵਿਕਸਿਤ ਸਮਾਜ ਅਤੇ ਧਰਮ ਦੇ ਖੇਤਰ ਵਿੱਚ ਜਾਤੀਵਾਦ ਅਤੇ ਬਰਾਦਰੀਵਾਦ ਨੂੰ ਸੰਵੀਧਾਨ ਅਤੇ ਧਰਤੀ ਦੇ ਕਨੂੰਨ ਦੀ ਆੜ ਲੈ ਕੇ ਪ੍ਰਵਾਨ ਕਰ ਲੈਣਾ ਮਾਨਸਿਕ ਤੌਰ ਤੇ ਅਕਿ੍ਤਘਣਤਾ ਹੈ । ਪਰਮਾਤਮਾ ਦੀ ਸਰਵ ਸ਼ਰੇਸ਼ਟ ਕਿ੍ਰਤ ਮਨੁੱਖ ਨੂੰ ਜਾਤੀਵਾਦ ਅਤੇ ਬਰਾਦਰੀਵਾਦ ਦੇ ਨਾਮ ਤੇ ਘਿਰਣਾ ਦਾ ਪਾਤਰ ਬਣਾਉਣਾ ਪਤਾ ਨਹੀਂ ਕਿਹੜੇ ਧਰਮ ਦਾ ਹਿੱਸਾ ਹੈ ।

     ਸਾਰਾ ਸੰਸਾਰ ਧਰਮ ਦੇ ਰੰਗ ਵਿੱਚ ਰੰਗਿਆ ਪਿਆ ਹੈ । ਪਰ ਸੰਸਾਰ ਵਿੱਚ ਧਰਮੀ ਵਿਰਲੇ ਹਨ । ਬਾਕੀ ਸਾਰੇ ਗਰਜ਼ੀ ਲਾਲਚੀ ਅਤੇ ਭਿਖਾਰੀ ਮਾਨਸਿਕ ਰੋਗੀ । ਹਰੇਕ ਵਿਅਕਤੀ ਸੰਸਾਰ ਨੂੰ ਆਪਣੀ ਸੋਚ ਮੁਤਾਬਿਕ ਤਬਦੀਲ ਕਰਨ ਲਈ ਤੱਤਪਰ ਹੈ ਪਰ ਖੁਦ ਤਬਦੀਲ ਹੋਣ ਲਈ ਤਿਆਰ ਨਹੀਂ ਹੈ । ਸਮਝਾਉਣ ਵਾਲੇ ਜਿਆਦਾ ਪਰ ਸਮਝਣ ਵਾਲੇ ਵਿਰਲੇ । ਪਰ ਜਾਤੀਵਾਦ ਅਤੇ ਬਰਾਦਰੀਵਾਦ ਨੂੰ ਇਨਸਾਨੀਅਤ ਵਿੱਚ ਤਬਦੀਲ ਕਰਨ ਅਤੇ ਹਰੇਕ ਨੂੰ ਬਰਾਬਰ ਪ੍ਵਾਨ ਕਰਨ ਦੀ ਖੇਚਲ ਕਿਸੇ ਨਹੀਂ ਕੀਤੀ । ਸਮਾਜ ਦੀ ਅਧੋਗਤੀ ਦਾ ਮੂਲ ਕਾਰਨ ਜਾਤੀਵਾਦ ਅਤੇ ਬਰਾਦਰੀਵਾਦ ਹੈ । ਇਸਦਾ ਭਿਆਨਕ ਰੂਪ ਉਸ ਸਮੇਂ ਸਾਹਮਣੇ ਆਉਂਦਾ ਹੈ ਜਦ ਜਾਤੀਵਾਦ ਅਤੇ ਬਰਾਦਰੀਵਾਦ ਨੂੰ ਸਾਹਿਤ ਅਤੇ ਸਭਿਆਚਾਰ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ । ਪਰ ਸੰਸਾਰ ਵਿੱਚ ਮਨੁੱਖ ਬੜੀ ਅਜੀਬ ਮਾਨਸਿਕਤਾ ਨਾਲ ਜੂਝ ਰਿਹਾ ਹੈ ਜਦ ਜਾਤੀਵਾਦ ਅਤੇ ਬਰਾਦਰੀਵਾਦ ਨੂੰ ਧਾਰਮਿਕ ਸੰਦਰਭ ਵਿੱਚ ਪ੍ਵਾਨ ਕੀਤਾ ਜਾਂਦਾ ਹੈ ਅਤੇ ਉਸਨੂੰ ਨਿਸਚਿਤ ਮਰਿਯਾਦਾਵਾਂ ਵੀ ਲੋੜ ਨਹੀਂ ਸਕਦੀਆਂ । ਇਨਸਾਨ ਦੀ ਸਮਾਨਤਾ ਦੇ ਨਿੱਤ ਦੇ ਸਟੇਜੀ ਪ੍ਚਾਰ ਅਤੇ ਧਾਰਮਿਕ ਸਥਾਨਾਂ ਅਤੇ ਸੰਸਥਾਵਾਂ ਵਿੱਚ ਲਗੀਆਂ ਭੀੜਾਂ ਵੀ ਇਸ ਜਾਤੀਵਾਦ ਅਤੇ ਬਰਾਦਰੀਵਾਦ ਦੇ ਕੋਹੜ ਤੋਂ ਮਨੁੱਖ ਨੂੰ ਬਚਾ ਨਹੀਂ ਸਕੀਆਂ । ਸਗੋਂ ਧਰਤੀ ਦੇ ਹਰੇਕ ਧਰਮ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਜਾਤੀਵਾਦ ਅਤੇ ਬਰਾਦਰੀਵਾਦ ਨੂੰ ਆਪਣੇ ਧਾਰਮਿਕ ਗ੍ੰਥਾਂ ਵਿੱਚ ਪ੍ਵਾਨ ਕੀਤਾ ਹੈ ਵਰਨਾ ਵਿਸ਼ੇਸ਼ ਜਾਤੀਆਂ ਅਤੇ ਬਰਾਦਰੀਆਂ ਨੂੰ ਨੀਚ ਜਾਤ ਦਸਕੇ ਰੱਬ ਦੀ ਅਰਾਧਨਾ ਕਰਨ ਜਾਂ ਵਿਸ਼ੇਸ਼ ਮਰਿਯਾਦਾ ਧਾਰਨ ਕਰਨ ਨਾਲ ਰੱਬ ਤਾਂ ਮਿਲਾਇਆ ਜਾ ਸਕਦਾ ਹੈ ਪਰ ਕਦੇ ਕਿਸੇ ਹਾਲਤ ਵਿੱਚ ਵੀ ਉੱਚ ਜਾਤੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ । ਰੋਗੀ ਮਾਨਸਿਕਤਾ ਅਤਿ ਕਮਜੋਰ ਝੂਠੀ ਅਤੇ ਹੋਸ਼ੀ ਹੁੰਦੀ ਹੈ । ਕਮਜੋਰ ਮਾਨਸਿਕਤਾ ਦੇ ਵਿਅਕਤੀ ਕਦੇ ਵੀ ਸੱਚਾਈ ਨੂੰ ਪ੍ਵਾਨ ਨਹੀਂ ਕਰ ਸਕਦੇ । ਅਜਿਹੇ ਵਿਅਕਤੀ ਹਮੇਸ਼ਾਂ ਹਰੇਕ ਵਿਅਕਤੀ ਨੂੰ ਹਰ ਤਰੀਕੇ ਨਾਲ ਕਮਜੋਰ ਰੱਖਣ ਦੀ ਕੋਸ਼ਿਸ਼ ਕਰਦੇ ਹਨ ਅਤੇ ਤਾਕਤਵਰ ਵਿਅਕਤੀ ਦੇ ਹਰ ਔਗੁੱਣ ਅਤੇ ਉਸ ਵਲੋਂ ਭੰਗ ਕੀਤੀ ਹਰੇਕ ਮਰਿਯਾਦਾ ਨੂੰ ਵੀ ਪ੍ਵਾਨ ਕਰਦੇ ਹਨ । ਅਜਿਹੇ ਵਿਅਕਤੀ ਮਰਿਯਾਦਾ ਨੂੰ ਭੰਗ ਕਰਨ ਉਪਰੰਤ ਵੀ ਵਿਸ਼ੇਸ਼ ਜਾਤੀ,ਧਰਮ, ਮਜ਼੍ਬ ਵਿੱਚ ਉੱਚ ਜਾਤੀ ਦੇ ਪ੍ਵਾਨ ਹੁੰਦੇ ਹਨ । ਪਰ ਕਹੀ ਜਾਣ ਵਾਲੀ ਨੀਚ ਜਾਤੀ ਦੇ ਵਿਅਕਤੀ ਪੂਰਨ ਮਰਿਯਾਦਾ ਵਾਲੇ ਨੈਤਿਕ ਧਰਮੀ ਸੰਤ ਭਗਤ ਵੀ ਹੋਣ ਉਹਨਾਂ ਦੀ ਮਾਨਤਾ ਸਾਰੇ ਅਲੰਕਾਰ ਲਾਕੇ ਵੀ ਨੀਚ ਜਾਤੀ ਵਿੱਚ ਗਿਣੀ ਜਾਂਦੀ ਹੈ । ਮਨੋਵਿਗਿਆਨ ਅਨੁਸਾਰ ਇਹ ਅਵਸਥਾ ਮਾਨਸਿਕ ਭਰਮਿਤ ਅਵਸਥਾ ਹੈ । ਇਹ ਅਵਸਥਾ  ਵਿਅਕਤੀ ਦੀ ਅੰਤਰੀਵ ਸੋਚ,ਅਤੇ ਕਹਿਣੀ ਅਤੇ ਕੱਥਨੀ ਦੇ ਫਰਕ ਨੂੰ ਸਪਸ਼ੱਟ ਕਰਦੀ ਹੈ ।

    ਮਨੁੱਖ ਦੀ ਇਹੋ ਮਾਨਸਿਕ ਦਸ਼ਾ ਔਰਤ ਪ੍ਤੀ ਹੈ । ਸਮਾਜ ਅਤੇ ਧਰਮ ਨੇ ਔਰਤ ਦੇ ਸੰਦਰਭ ਵਿੱਚ ਅਜਿਹੀ ਰਾਜਨੀਤਿਕ ਖੇਡ ਰੱਚੀ ਹੈ । ਔਰਤ ਅਤੇ ਮਰਦ ਦੀ ਸਮਾਨਤਾ ਦੀ ਚਰਚਾ ਧਾਰਮਿਕ ਪਧਰ ਤੇ ਹੋਣ ਦਾ ਮਤਲਬ ਸਮਾਜ ਦਾ ਮਾਨਸਿਕ ਤੌਰ ਤੇ ਸਮਾਜ ਦਾ ਨਿੱਘਰਿਆ ਹੋਣਾ ਪ੍ਰਵਾਨ ਹੈ । ਔਰਤ ਅਤੇ ਮਰਦ ਦੀ ਸਰੀਰਿਕ ਮਾਨਸਿਕ ਸਮਾਨਤਾ ਕਦੇ ਨਹੀਂ ਹੋਈ ਨਾ ਹੀ ਹੋਣੀ ਚਾਹੀਦੀ ਹੈ ਅਤੇ ਨਾ ਹੀ ਹੋ ਸਕਦੀ ਹੈ । ਸੰਵਿਧਾਨਕ ,ਸਮਾਜਿਕ ,ਰਾਜਨੀਤਿਕ  ਅਤੇ ਧਾਰਮਿਕ ਮਨੁੱਖ ਔਰਤ ਅਤੇ ਮਰਦ ਦੀ ਸਮਾਨਤਾ ਲਈ ਬਹੁਤ ਚਿੰਤਤ ਲਗਦੇ ਹਨ । ਪਰ ਦੁਨੀਆਂ ਦੇ ਕਿਸੇ ਵੀ ਧਾਰਮਿਕ ਸਥਾਨ ਤੇ ਔਰਤ ਦੇ ਕਿਸੇ ਰੂਪ ਦੀ ਪਾਪਤੀ ਦੀ ਅਰਦਾਸ ਦਾ ਨਾ ਕੀਤੇ ਜਾਣਾ ਮਨੁੱਖ ਦੀ ਮੁੱਢਲੀ ਮਾਨਸਿਕਤਾ ਕਮਜੋਰੀ ਨੂੰ ਜ਼ਾਹਰ ਕਰਦੀ ਹੈ । ਅਾਦਿ ਕਾਲ ਤੋਂ ਕਿਸੇ ਸਮਾਜ,ਮਜ਼੍ਬ ਅਤੇ ਸੰਪ੍ਦਾਇਕ ਸਮੂਹ ਨੇ ਔਰਤ ਪ੍ਤੀ ਇਸ ਮਾਨਸਿਕ ਕਮਜੋਰੀ ਨੂੰ ਇਮਾਨਦਾਰੀ ਨਾਲ ਪ੍ਵਾਨ ਨਹੀਂ ਕੀਤਾ ।  ਔਰਤ ਨੂੰ ਉਸਦੀ ਸੰਸਾਰ ਪ੍ਤੀ ਬੇਮਿਸਾਲ ਦੇਣ ਕਰਕੇ ਵੀ ਸਵੀਕਾਰ ਨਹੀਂ ਕੀਤਾ । ਮਨੁੱਖ ਨੇ ਔਰਤ ਨੂੰ ਸੰਵਿਧਾਨਕ,ਸਮਾਜਿਕ,ਰਾਜਨੀਤਿਕ,ਧਾਰਮਿਕ ਅਤੇ ਆਰਥਿਕ ਛੋਟਾਂ ਦੇ ਕੇ ਸਿਰਫ ਔਰਤ ਤੇ ਅਹਿਸਾਨ ਕੀਤਾ ਹੈ । ਔਰਤ ਨੂੰ ਕਮਜੋਰ ਅਤੇ ਅਬਲਾ ਸਮਝਣ ਦੀ ਸੋਚ ਅਜਿਹੀਆਂ ਮਾਮੂਲੀ ਛੋਟਾਂ ਅਤੇ ਸਹੂਲਤਾਂ ਤੋਂ ਪ੍ਤੱਖ ਜ਼ਾਹਰ ਹੁੰਦੀ ਹੈ । ਸਟੇਜੀ ਸ਼ਬਦਾਵਲੀ ਅਤੇ ਕਥਾ ਕਹਾਣੀਆਂ ਨੇ ਔਰਤ ਨੂੰ ਈਮਾਨ ਦਸ ਕੇ ਉਸ ਉਪਰ ਜਾਂ ਉਸ ਵਲੋਂ ਕੀਤੇ ਜੁਰਮ ਕਾਰਨ ਔਰਤ ਨੂੰ ਪੱਕੇ ਤੌਰ ਤੇ ਪੀੜਤ ਬਣਾ ਦਿਤਾ ਹੈ ।

    ਸੰਸਾਰ ਨਾਲ ਰਿਸ਼ਤਾ ਬਣਾਈ ਰੱਖਣ ਲਈ ਵਾਰਸ ਅਤੇ ਪੀੜੀ੍ ਚਲਾਉਣ ਲਈ ਲੜਕੀ ਦੀ ਨਹੀਂ ਪੁੱਤਰ ਦੀ ਜਰੂਰਤ ਹੈ । ਪਰ ਵਾਰਸ ਦੀ ਭਾਲ ਲਈ,ਪੀੜੀ ਚਲਾਉਣ ਲਈ, ਫਿਰ ਵੀ ਔਰਤ ਨੂੰ ਵਰਤਿਆ ਜਾਂਦਾ ਹੈ । ਪੁੱਤਰ ਨਿਸ਼ਾਨ ਅਤੇ ਔਰਤ ਤਾੜਣ ਦੀ ਅਧਿਕਾਰੀ  ਦੀ ਸੋਚ ਮਾਨਸਿਕ ਅਧੋਗਤੀ ਦਾ ਸਬੂਤ ਹੈ । ਔਰਤ ਮਰਨ ਤੇ ਨਵੀਂ ਔਰਤ ਦੀ ਭਾਲ ਮਰਦ ਲਈ ਅਧਿਕਾਰ ਹੈ । ਪਰ ਮਰਦ ਮਰਨ ਨਾਲ ਔਰਤ ਨੂੰ ਅਜਿਹਾ ਅਧਿਕਾਰ ਨਹੀਂ ਹੈ । ਸਿਰਫ ਸੰਸਾਰ ਨੇ ਆਪਣੀ ਜੁੰਮੇਵਾਰੀ ਨੂੰ ਟਾਲਣ ਅਤੇ ਲੋੜ ਪੂਰਤੀ ਦੀ ਚਾਲ ਹੈ । ਰੱਬ ਨੂੰ ਇੱਕਲਾ ਪੁਰਖ ਦਸਣਾ ਵੀ ਪੁਰਖ ਪ੍ਧਾਨ ਸਮਾਜ ਦੀ ਦੇਣ ਲਗਦੀ ਹੈ ਪਾਉਣ ਲਈ ਔਰਤ ਦੇ ਗੁੱਣ ਜਰੂਰੀ ਹਨ

04 Sep 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

"ਸੱਭ ਕੁਝ ਪਰਾਪਤ ਹੋ ਜਾਣ ਦੇ ਬਾਵਯੂਦ ਵੀ ਅਜਿਹੇ ਮਨੁੱਖ ਤਿ੍ਪਤ ਨਹੀਂ ਹੋ ਸਕੇ ਅਤੇ ਨਾ ਹੀ ਜਾਤੀਵਾਦ ਅਤੇ ਬਰਾਦਰੀਵਾਦ ਦੇ ਪਧਰ ਤੋਂ ਉਪਰ ਉਠ ਸਕੇ ਅਤੇ ਨਾ ਹੀ ਉਠਣਾ ਚਾਹੁੰਦੇ ਹਨ..."

 

ਵਧਾਈ ਦੇ ਪਾਤਰ ਹੋ ਗੁਰਮੀਤ ਸਰ ਜੀ |
ਬੜੀ ਸੂਝ ਬੂਝ ਨਾਲ ਲਿਖੀ ਹੋਈ ਵਾਰਤਕ, ਜੋ ਸਮਾਜ ਵਿਚ ਸਰਕਾਰ, ਸਿਆਸਤਦਾਨਾਂ ਅਤੇ ਹੋਰ ਜਥੇਬੰਦੀਆਂ ਦਵਾਰਾ ਕੀਤੀਆਂ ਜਾ ਰਹੀਆਂ ਪੁੱਠੀਆਂ ਸਿੱਧੀਆਂ ਪਾਲਸੀਆਂ ਨਾਲ ਲੋਕਾਂ ਦਾ ਧਿਆਨ ਗੁਰੂ ਨਾਨਕ ਦੇ ਮਾਰਗ ਤੋਂ ਹਟਾ ਰਹੇ ਹਨ | ਉਨ੍ਹਾਂ ਦਾ ਦੱਸਿਆ ਮਾਰਗ ਮੈਰਿਟ ਨੂੰ ਮਹਤਤਾ ਦਿੰਦਾ ਹੈ | ਗੁਰੂ ਗੱਦੀ ਦੇਣੀ ਹੈ ਤਾਂ ਅੱਖ ਮੀਚ ਕੇ ਮੈਰਿਟ ਦੇ ਅਧਾਰ ਤੇ ਦੇਣੀ ਹੈ ਤੇ ਦਿੱਤੀ ਵੀ | ਕਿਸੇ ਕਾਣੀ ਵੰਡ ਦੀ ਕੋਈ ਥਾਂ ਨਹੀਂ |   
੧. 'ਕਿਰਤ ਕਰੋ' 
੨, ਵੰਡ ਛਕੋ 
੩. ਨਾਮ ਜਪੋ  
ਜੋ ਆਪਜੀ ਦੀ ਲਿਖਤ ਹੈ ਉਸ ਤੋਂ ਪਤਾ ਚਲਦਾ ਹੈ ਕਿ ਬਾਬਾ ਜੀ ਦੇ ਪਹਿਲੇ ਸਬਕ ਤੋਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਮੈਰਿਟ ਨੂੰ ਛਿੱਕੇ ਟੰਗ ਕੇ ਨਿਰੋਲ ਜਾਤੀਵਾਦ ਦੇ ਨਾਂ ਤੇ ਬਹੁਤ ਕੁਝ ਹੋ ਰਿਹਾ ਹੈ, ਅਸਲੀ ਲੋੜਵੰਦ ਇਵੇਂ ਈ ਰਹਿ ਜਾਂਦਾ ਹੈ | ਸਿਸਟਮ ਨੂੰ ਅਸਲੀ ਲੋੜਵੰਦ ਵੱਲ ਵੀ ਜਰੂਰ ਧਿਆਨ ਦੇਣਾ ਚਾਹੀਦਾ ਹੈ |  ਖਾਲੀ ਜਾਤੀਵਾਦ ਤੇ ਅਧਾਰਤ ਸਕੀਮਾਂ ਨਾਲ ਸਮਾਜ ਵਿਚ ਦੁਫੇੜ ਪੈ ਕੇ ਆਪਸੀ ਭਾਈ ਚਾਰੇ ਤੇ ਵੀ ਆਘਾਤ ਹੋਣ ਦਾ ਡਰ ਹੈ, ਜੋ ਮੰਦਭਾਗੀ ਗੱਲ ਹੈ |

ਵਧਾਈ ਦੇ ਪਾਤਰ ਹੋ ਗੁਰਮੀਤ ਸਰ ਜੀ |


ਸੂਝ ਬੂਝ ਨਾਲ ਲਿਖੀ ਹੋਈ ਵਾਰਤਕ (though on a controversial issue), ਜੋ ਸਮਾਜ ਵਿਚ ਸਰਕਾਰ, ਸਿਆਸਤਦਾਨਾਂ ਅਤੇ ਹੋਰ ਜਥੇਬੰਦੀਆਂ ਦਵਾਰਾ ਕੀਤੀਆਂ ਜਾ ਰਹੀਆਂ ਪਾਲਸੀਆਂ ਨਾਲ ਲੋਕਾਂ ਦਾ ਧਿਆਨ ਗੁਰੂ ਨਾਨਕ ਦੇ ਮਾਰਗ ਤੋਂ ਹਟਾ ਰਹੇ ਹਨ |

 

ਉਨ੍ਹਾਂ ਦਾ ਦੱਸਿਆ ਮਾਰਗ ਮੈਰਿਟ ਨੂੰ ਮਹਤਤਾ ਦਿੰਦਾ ਹੈ | ਗੁਰੂ ਗੱਦੀ ਦੇਣੀ ਹੈ ਤਾਂ ਅੱਖ ਮੀਚ ਕੇ ਮੈਰਿਟ ਦੇ ਅਧਾਰ ਤੇ ਦੇਣੀ ਹੈ, ਤੇ ਦਿੱਤੀ ਵੀ - ਕਿਸੇ ਕਾਣੀ ਵੰਡ ਦੀ ਕੋਈ ਥਾਂ ਨਹੀਂ |

  

1. 'ਕਿਰਤ ਕਰੋ' 

2.  ਵੰਡ ਛਕੋ 

3.  ਨਾਮ ਜਪੋ  


ਜੋ ਆਪਜੀ ਦੀ ਲਿਖਤ ਹੈ ਉਸ ਤੋਂ ਪਤਾ ਚਲਦਾ ਹੈ ਕਿ ਬਾਬਾ ਜੀ ਦੇ ਪਹਿਲੇ ਸਬਕ ਤੋਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ | ਮੈਰਿਟ ਨੂੰ ਛਿੱਕੇ ਟੰਗ ਕੇ ਨਿਰੋਲ ਜਾਤੀਵਾਦ ਦੇ ਨਾਂ ਤੇ ਬਹੁਤ ਕੁਝ ਹੋ ਰਿਹਾ ਹੈ | ਅਸਲੀ ਲੋੜਵੰਦ ਇਵੇਂ ਈ ਰਹਿ ਜਾਂਦਾ ਹੈ | ਸਿਸਟਮ ਨੂੰ ਅਸਲੀ ਲੋੜਵੰਦ ਵੱਲ ਵੀ ਜਰੂਰ ਧਿਆਨ ਦੇਣਾ ਚਾਹੀਦਾ ਹੈ | ਖਾਲੀ ਜਾਤੀਵਾਦ ਤੇ ਅਧਾਰਤ ਸਕੀਮਾਂ ਨਾਲ ਸਮਾਜ ਵਿਚ ਦੁਫੇੜ ਪੈ ਕੇ ਆਪਸੀ ਭਾਈ ਚਾਰੇ ਤੇ ਵੀ ਆਘਾਤ ਹੋਣ ਦਾ ਡਰ ਹੈ, ਜੋ ਮੰਦਭਾਗੀ ਗੱਲ ਹੈ |


What is written about Woman is also true...

06 Sep 2015

Reply