|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਮੇਰੇ ਸੱਜਣ ਪਿਆਰਿਆ |
gurmit singh
ਮੇਰੇ ਸੱਜਣ ਪਿਆਰਿਆ
ਉਮਰ ਵਿਹਾਜ਼ ਚੱਲੀ, ਕੀ ਕਰਸਾਂ, ਦਰਸ ਤੇਰੇ ਲਈ ਪਈ ਮੈਂ ਤਰਸਾਂ। ਮਨ ਆਪਣੇ ਵਿੱਚ ਕਿਦਾਂ ਹਰਸਾਂ। ਰੂਹ ਆਪਣੀ ਤੇਰੇ ਚਰਨੀ ਪਰਸਾਂ। ਕਰਕੇ ਮੇਹਰ ਤੂੰ ਚਿੱਤ ਵਸਾ ਲੈ, ਆ ਮਿਲ ਮੇਰੇ ਸੱਜਣ ਪਿਆਰਿਆ,। ਪੰਛੀ ਉੱਡ ਆਲ੍ਹਣਿਆਂ ਵੱਲ ਚੱਲੇ, ਰਾਹ ਖੇੜੇ ਵੀ ਰਹਿ ਗਏ ਇੱਕਲੇ, ਤੱਪਸ਼ ਅੰਦਰ ਦੀ ਕਿਹੜਾ ਝੱਲੇ, ਤੇਰੇ ਮਿਲਨ ਲਈ ਸੁਨੇਹੇ ਘੱਲੇ, ਤਰਸ ਨਾ ਤੇਰੇ ਹਿਰਦੇ ਆਇਆ, ਵੇ ਮੈਂ ਸੱਭ ਕੁੱਝ ਤੇਰੇ ਤੇ ਹਾਰਿਆ। ਮੈਨੂੰ ਸੱਖੀਆਂ ਦੇਣ ਤਾਹਨੇ ਆਈਆਂ, ਵਾਤ ਨਾ ਪੁੱਛੀ ਤੂੰ ਸਿਰ ਦਿਆ ਸਾਈਆਂ, ਵਿੱਚ ਸਾਗਰ ਮੈਂ ਅੱਜੇ ਤਿ੍ਹਾਈ ਆਂ, ਛੱਡ ਕਿਨਾਰਾ ਦੂਰ ਨਿਕਲ ਆਈ ਆਂ, ਹੁਣ ਡੁੱਬਣੋਂ ਮੈਨੂੰ ਕੌਣ ਹੋਰ ਬਚਾਵੇ , ਤੇਰੇ ਕਾਰਨ ਸੱਭਨੇ ਮੈਨੂੰ ਤਿ੍ਸਕਾਰਿਆ।
|
|
18 Sep 2013
|
|
|
|
|
ਤੇਨੁ ਮਿਲਣ lai ਮੈਂ ਸੁਨੇਹੇ ਘਲੇ
bahut achi rachna hai sir ji
|
|
19 Sep 2013
|
|
|
|
|
ਮਾਣ ਬਖ਼ਸ਼ਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ...
|
|
20 Sep 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|