ਮਰਗ ਦਾ ਸੁਪਨਾ
ਰਾਤੀ ਮੈਨੂੰ ਇਕ ਸੁਪਨਾ ਅਜੀਬ ਜਿਹਾ ਆਇਆ ,
ਕਿਸੇ ਨੇ ਮੈਨੂੰ ਮੇਰੀ ਮਰਗ ਤੇ ਸੱਦ ਬੁਲਾਇਆ,
ਵੇਖ ਕੇ ਸਰੀਰ ਆਪਣਾ ਇੰਜ ਮੋਇਆ ,
ਅੱਖ ਮੇਰੀ ਚੋ ਵੀ ਇਕ ਝੂਠਾ ਹੰਝੂ ਚੋਇਆ,
ਮੈਨੂ ਸਾਹਮਣੇ ਮੇਰੇ ਦਹੀ ਨਾਲ ਨਹਿਲਾਇਆ,
ਚਿੱਟੀ ਚਾਦਰ ਵਿਚ ਲਪੇਟ ਲੋਕ ਦਰਸਨ ਲਈ ਲੇਟਾਇਆ,
ਸਾਰੇ ਰੋਂਦੇ ਵਾਰੋ ਵਾਰੀ ਲੱਗੇ ਚਾਦਰਾ ਪਾਉਣ,
ਰੰਗ ਬਿਰੰਗੀ ਪੋਸ਼ਾਕ ਵਿਚ ਸਾੜਨ ਨੂੰ ਸਜਾਉਣ,
ਚਲਦੇ ਚਲਦੇ ਵਾਰੀ ਮੇਰੀ ਵੀ ਆ ਗਈ
ਸੋਚ ਮੇਰੀ ਵਿਚ ਪੈ ਗਈ ਸੋਚਾ ਇਹ ਘੜੀ ਕਿਹੜੀ ਆ ਗਈ
ਕਿਹੜੇ ਰੰਗ ਦੇ ਕਫ਼ਨ ਨਾਲ ਹੁਣ ਮੈ ਖੁਦ ਨੂੰ ਸਜਾਵਾ
ਰੰਗ ਕਿਹੜਾ ਪਾਵਾ, ਜਿਹੜਾ ਮੌਲਾ ਨੂੰ ਹੁਣ ਭਾਵਾ
ਪਾਕ ਨਹੀ ਐਨਾ ਕੇ ਖੁਦ 'ਤੇ ਬੱਗੀ ਚਾਦਰ ਪਾਵਾ
ਨਾ ਮੈਂ ਹੋਇਆ ਕੁਰਬਾਨ ਕਦੀ ਜੋ ਰੰਗ ਕੇਸਰੀ ਸਜਾਵਾ
ਨਾ ਮੈਂ ਓਹਦੀ ਸੁਹਾਗਨ ਜੋ ਰੰਗ ਲਾਲ ਚੜਾਵਾਂ
ਨਾ ਨਚਿਆ ਵਾਂਗ ਸੂਫੀਆ ਜੋ ਹਰਾ ਮੈ ਚੋਗਾ ਪਾਵਾ
ਨਾ ਮੈਂ ਵਾਂਗ ਅਸਮਾਨੀ ਉਚਾ, ਨਾ ਸਮੁੰਦਰੋ ਗਿਹਰਾ,
ਦਸੋ ਕਿਵੇ ਖੁਦ ਤੇ ਰੰਗ ਨੀਲਾ ਛਿੜਕਾਵਾਂ,
ਫਿਰ ਮੈ ਸੋਚਿਆ ਪਾ ਕਾਲੀ ਚਾਦਰ ਸਾਰੇ ਪਾਪ ਲੁਕਾਵਾ
ਪਰ ਮਾਲਕ ਦੀਆ ਪਾਰਖੀ ਨਜ਼ਰਾ ਕਿੰਜ ਆਪਣੇ ਕਰਮ ਲੁਕਾਵਾ
ਸੋਚ ਮੇਰੀ ਤੋ ਜਦ ਕੋਈ ਜਵਾਬ ਨਾ ਆਇਆ,
ਆਪਣੀ ਘਸਮੈਲੀ ਜੇਹੀ ਪੱਗ ਲਾ ਕੇ ਆਪਣਾ ਕਫ਼ਨ ਬਨਾਇਆ,
ਐਨਾ ਹੀ ਸੀ ਕੇ ਕਿਸੇ ਨੇ ਮੈਨੂੰ ਆਣ ਜਗਾਇਆ,
ਵੇਖ ਕੇ ਹੱਥੀ ਚਾਦਰ ਚਿੱਟੀ, ਮੰਨ ਅੰਦਰੋ ਮੁਸਕਾਇਆ,
ਸ਼ਾਯਦ ਇਹ ਪਾਪੀ ਨਿਕਰਮਾ, ਓਹਨੂੰ ਪਾਕ ਸੀ ਨਜਰੀ ਆਇਆ .....
ਪਹਿਲੀ ਵਾਰ ਪੰਜਾਬੀ ਵਿਚ ਲਿਖਿਆ ਬਹੁਤ ਗ਼ਲਤੀਆ ਨੇ, ਬਖਸ਼ ਲੈਣਾ ਜੀ, ਤੁਹਾਡੇ ਸਮੇ ਤੇ ਵਿਚਾਰਾ ਦੀ ਉਡੀਕ ਵਿਚ ..........ਜਤਿੰਦਰ