Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਰਜਰੀ ਰੌਬਰਟਜ਼ - By ਪਰਵੇਜ਼ ਸੰਧੂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਮਾਰਜਰੀ ਰੌਬਰਟਜ਼ - By ਪਰਵੇਜ਼ ਸੰਧੂ

ਮਾਰਜਰੀ ਰੌਬਰਟਜ਼ ਮੇਰੀ ਇੱਕ ਗੋਰੀ ਦੋਸਤ ਹੈ . ਜਿਸਨੂ ਮੈ ਸਿਰਫ ਇੱਕ ਵਾਰ ਮਿਲੀ ਹਾਂ ਪਰ ਹਰ ਇੱਕ ਦੋ ਹਫਤੇ ਬਾਦ ਓੁਹ ਮੈਨੂ ਫੋਨ ਕਰ ਲੈਦੀ ਹੈ . ਪੰਜ ਦਸ ਮਿੰਟ ਆਪਣੇ ਮੰਨ ਦੀ ਭੜਾਸ ਕੱਢ ਕੇ ਫੋਨ ਰੱਖ ਦਿੰਦੀ ਹੈ . ਮੇਰੀ ਤੇ ਓੁਸਦੀ ਬੱਸ ਇੰਨੀ ਕੁ ਹੀ ਦੋਸਤੀ ਹੈ. ਮੇਰੇ ਕੋਲ ਵਕਤ ਨਾ ਵੀ ਹੋਵੇ ਮੈ ਓੁਸਦੀ ਗੱਲ ਸੁਣ ਲੈਂਦੀ ਹਾਂ . ਇਹ ਇੱਕ 70 ਕੁ ਸਾਲ ਦੀ ਔਰਤ ਹੈ. ਬਜੁਰਗ ਲੋਕਾਂ ਨਾਲ ਮੇਰੀ ਦੋਸਤੀ ਬਹੁਤ ਜਲਦੀ ਹੋ ਜਾਦੀ ਹੈ. ਮੈਨੂ ਬਜ਼ੁਰਗ ਲੋਕ ਤੁਰਦੇ ਫਿਰਦੇ ਇਤਹਾਸ ਲਗਦੇ ਨੇ .

ਇਹਨਾ ਦੇ ਚਿਹਰਿਆਂ ਦੀਆਂ ਲੀਕਾਂ ਵਿੱਚ ਦੁਨੀਆ ਜਹਾਨ ਦੇ ਦੁਖ ਸੁਖ ਸੀਮਤ ਹੁੰਦੇ ਨੇ ਹਜ਼ਾਰਾਂ ਕਹਾਣੀਆ ਤੇ ਲੱਖਾਂ ਦੁਖ ਦਰਦ. ਜਿਹਨਾ ਨੂੰ ਪੜਨ ਸੁਣਨ ਦਾ ਸਾਡੇ ਕੋਲ ਵਕਤ ਨਹੀ ਹੁੰਦਾ . ਜਦੋਂ ਵੀ ਕੋਈ ਬਜ਼ੁਰਗ ਤੁਰਿਆ ਜਾਦਾਂ ਹੋਵੇ ਮੈ ਜਿੰਨੀ ਵੀ ਕਾਹਲੀ ਵਿੱਚ ਹੋਵਾਂ ਮੈ ਕਦੀ ਤੇਜ਼ ਕਦਮੀ ਓੁਸ ਤੋਂ ਮੂਹਰੇ ਨਹੀ ਲੰਘਦੀ ...ਮੈਨੂੰ ਇਓੁ ਮਹਿਸੂਸ ਹੁੰਦਾ ਹੈ ਜਿਵੇਂ ਮੈ ਕਾਹਲੀ ਕਾਹਲੀ ਆਪਣੇ ਬੁਢਾਪੇ ਵੱਲ ਤੁਰੀ ਜਾ ਰਹੀ ਹੋਵਾਂ . ਇਸੇ ਕਾਰਨ ਮੈ ਹਰ ਤੁਰੇ ਜਾਦੇਂ ਬਜ਼ੁਰਗ ਨੂੰ ਹਾਏ ਜਰੂਰ ਕਹਿ ਜਾਦੀ ਹਾਂ. ਇਸੇ ਤਰਾਂ ਮੈ ਮਾਰਜਰੀ ਨੂੰ ਵੀ ਮਿਲੀ ਸਾਂ.

ਕਈ ਮਹੀਨੇ ਪਹਿਲਾਂ ਮੇਰਾ ਬੇਟਾ ਸਾਵੀ ਹਸਪਤਾਲ ਵਿੱਚ ਸੀ . ਰਾਤ ਦੇ ਗਿਆਰਾਂ ਕੁ ਵਜੇ ਮੇਰਾ ਜੀਅ ਕੀਤਾ ਸੀ ਕਿ ਮੈ ਬਾਹਰ ਜਾ ਕੇ ਓੁਚੀ ਓੁਚੀ ਰੋਵਾਂ . ਸਾਵੀ ਦਾ ਦਰਦ ਮੇਰੇ ਤੋਂ ਦੇਖਿਆ ਨਹੀ ਸੀ ਜਾ ਰਿਹਾ . ਮੈ ਬਾਹਰੋਂ ਕਾਰ ਵਿਚੋਂ ਜੈਕਟ ਲਿਆਓੁਣ ਦੇ ਬਹਾਨੇ ਸਾਵੀ ਨੂੰ ਕਮਰੇ ਵਿਚੱ ਛੱਡ ਕੇ ਚਲੀ ਗਈ .

ਪਰਕਿੰਗ ਲਾਟ ਵੱਲ ਤੁਰੇ ਜਾਦਿਆਂ ਮੇਰੀ ਨਜ਼ਰ ਸੀਮੈਂਟ ਦੇ ਬਣੇ ਬੈਂਚ ਤੇ ਪਈ. ਬਜੁਰਗ ਔਰਤ ਬੈਠੀ ਸੀ. ਮੂਹਰੇ ਪਿਆ ਵਾਕਰ ਤੇ ਚਿੱਟੀ ਹਸਪਤਾਲ ਦੀ ਚਾਦਰ ਲਪੇਟੀ ਓੁਹ ਜਿਵੇਂ ਕਿਸੇ ਨੂੰ ਓਡੀਕ ਰਹੀ ਹੋਵੇ. ਓੁਸ ਨੂੰ ਬਿਨ ਬੁਲਾਇਆਂ ਮੈ ਆਪਣੀ ਕਾਰ ਵੱਲ ਚਲੀ ਗਈ. ਕਾਰ ਦੇ  ਅੰਦਰ ਬਹਿ ਕੇ ਜੀਹ ਭਰ ਕੇ ਰੋਈ ਤੇ ਜੈਕਟ ਚੁਕ ਕੇ ਫੇਰ ਹਸਪਤਾਲ ਵੱਲ ਤੁਰ ਪਈ. ਓੁਹ ਓੁਥੇ ਹੀ ਬੈਠੀ ਸੀ ਓੁਸੇ ਹਾਲ 'ਚ..

ਮੈ ਜਰਾ ਕੁ ਸਮਾਇਲ ਦੇ ਕੇ ਅਗਾਂਹ ਲੰਘ ਗਈ ..ਪਰ ਪਤਾ ਨਹੀ ਕਿਓੁਂ ਮੈ ਫੇਰ ਵਾਪਿਸ ਮੁੜੀ ਤੇ ਓੁਸ ਕੋਲ ਖੜ ਗਈ.

" ਮੈਅਮ ਆਰ ਯੂ OK"

" ਨੋ ਆਈ ਐਮ ਨਾਟ"

ਓੁਸ ਬਿਨਾ ਝਿਜਕ ਕਹਿ ਦਿਤਾ .

"ਡੂ ਯੂ ਨੀਡ ਐਨੀ ਹੈਲਪ"

"ਯੈਸ ਆਈ ਡੂ"

ਓੁਸਦੇ ਚਿਹਰੇ ਤੇ ਇੱਕ ਡਰ ਸੀ .

ਰਾਤ ਦਾ ਵੇਲਾ ਦੋ ਚਾਰ ਬੰਦੇ ਹੋਰ ਵੀ ਤੁਰੇ ਫਿਰਦੇ ਸੀ ਪਾਰਕਿੰਗ ਲਾਟ ਵਿੱਚ

ਮੈ ਓੁਸਨੂ ਪੁਛਿਆ ਕਿ ਇਸ ਵਕਤ ਇਕੱਲੀ ਕਿਓੁਂ ਬੈਠੀ ਹੈ .ਮੈ ਧਿਆਨ ਨਾਲ ਦੇਖਿਆ ਓੁਸਦੀ ਇਕ ਬਾਂਹ  ਪਲੱਸਰ ਵਾਗ ਬੰਨੀ ਹੋਈ ਸੀ.ਡਰ ਤੇ ਸ਼ਾਇਦ ਠੱਡ ਨਾਲ ਓੁਸਦੀ ਅਵਾਜ਼ ਕੰਬ ਰਹੀ ਸੀ.

ਓੁਸ ਦੱਸਿਆ ਕਿ ਦੁਪਿਹਰ ਵੇਲੇ ਓੁਹ ਘਰ ਡਿਗ ਪਈ ਸੀ .ਓੁਸਦੀ ਸਹੇਲੀ ਓੁਸਨੂ ਹਸਪਤਾਲ ਛੱਡ ਗਈ ਸੀ ਪਰ ਰਾਤ ਵੇਲੇ ਓੁਸਦੀ ਸਹੇਲੀ ਕਾਰ ਨਹੀ ਚਲਾ ਸਕਦੀ ਇਸੇ ਲਈ ਓੁਹ ਆਪਣੇ ਮੂੰਡੇ ਦੀ ਓੁਡੀਕ ਕਰ ਰਹੀ ਸੀ.

" ਆਈ ਐਮ ਵੇਟਿੰਗ ਫਾਰ ਮਾਈ ਸੰਨ ਫਰੌਮ ਲਾਸਟ ਥਰੀ ਆਵਰਜ਼...ਐਂਡ ਹੀ ਡਿਡ ਨਾਟ ਸ਼ੋਅ ਅੱਪ...ਐਂਡ ਹੀ ਜ਼ ਨਾਟ ਐਂਸਰਿੰਗ”

"ਆਈ ਨੈਵਰ ਬਿੰਨ ਸੋ ਸਕੇਅਰਡ ਇੰਨ ਮਾਈ ਲਾਈਫ ਸੋ ਮੱਚ..."

ਮੈਨੂੰ ਠੰਡ ਵੀ ਲੱਗ ਰਹੀ ਸੀ ਤੇ ਡਰ ਵੀ...ਤਿੰਨਾ ਘੰਟਿਆਂ ਤੋਂ ਇਹੀ ਸੋਚ ਰਹੀ ਹਾਂ ਕਿ ਕੀ ਕਰਾਂ.

" ਤੂੰ ਟੈਕਸੀ ਨੂੰ ਕਾਲ ਕਰ ਦਿੰਦੀ"

ਮੇਰੇ ਕੋਲ ਐਨੇ ਪੈਸੇ ਨਹੀ "

ਫੇਰ ਪੁਲੀਸ ਨੂੰ ਕਾਲ ਕੇ ਦਿੰਦੀ

ਮੇਰੇ ਕੋਲ ਸੈਲ ਫੋਨ ਨਹੀ ਹੈਗਾ ਮੈਂ ਸੋਚਿਆਂ ਜੇ ਮੈਂ ਓੁਠ ਕੇ ਅੰਦਰ ਫੋਨ ਕਰਨ ਚਲੀ ਗਈ ਕਿਤੇ ਮੇਰਾ ਮੁੰਡਾ ਮੁੜ ਨਾ ਜਾਵੇ..

“. ਡੂ  ਯੂ ਨੀਡ ਰਾਈਡ ‘

ਪਤਾ ਨਹੀ ਮੈ ਕਿਓਂ ਮੈ ਆਪਣੇ ਆਪ ਨੂੰ ਰੋਕ ਨਾ ਸਕੀ

“ ਯੈਸ ਆਈ ਡੂ "

ਮੈਨੂ ਨਹੀ  ਸੀ ਲਗਦਾ ਕਿ ਓੁਹ ਐਨੀ ਜਲਦੀ ਇਓੁਂ ਹਾਂ ਕਹਿ ਦੇਵੇਗੀ. ਮੈ ਆਪਣੇ ਬੇਟੇ ਬਾਰੇ ਸੋਚਿਆ ਤੇ ਘਰ ਨੂੰ ਫੋਨ ਘੁਮਾ ਦਿੱਤਾ . ਮੇਰੇ ਕੋਲ ਐਨਾ ਵਕਤ ਨਹੀ ਸੀ ਕਿ ਮੈ ਪੂਰੀ ਗੱਲ ਸਮਝਾਵਾਂ ਮੈ ਕਾਹਲੀ ਨਾਲ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਏਥੇ ਇੱਕ ਗੋਰੀ ਬੇਬੇ ਬੈਠੀ ਆ ....ਮੁੰਡਾ ਲੈਣ ਨਹੀ ਆਇਆ...ਠੰਡ ਆ ..ਵਗੈਰਾ ਵਗੈਰਾ..... "ਜਿਦਾ ਤੇਰਾ ਜੀਅ ਕਰਦਾ ਕਰ ਲੈ ਪਰ ਕੀ ਹੋਇਆ ਜੇ ਮੂਹਰੇ ਕੋਈ ਹੋਰ ਗੱਲ ਬਾਤ ਹੋਈ.....ਅੱਜ ਕੱਲ ਯਕੀਨ ਨਹੀ ਲੋਕਾਂ ਤੇ ..........

"" ਪਰ ਬੇਬੇ ਬਹੁਤ ਬਜ਼ੁਰਗ ਆ "

ਮੈ ਬੇਬੇ ਸ਼ਬਦ ਤੇ ਜ਼ੋਰ ਲਾਇਆ"

 ਤੇਰੀ ਮਰਜ਼ੀ ਪਰ ਇਸ ਸਮਾਜ਼ ਸੇਵਾ ਨੇ ਇੱਕ ਦਿਨ ਤੈਨੂ ਕਿਸੇ ਪੰਗੇ 'ਚ ਪਾ ਦੇਣਾ "

 

04 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 



ਮੈ ਅਗਲਾ ਭਾਸ਼ਣ ਸੁਣਨ ਤੋਂ ਪਹਿਲਾਂ ਹੀ ਫੋਨ ਕੱਟ ਦਿਤਾ . ਬੇਬੇ ਦਾ ਵਾਕਰ ਕਾਰ ਵਿੱਚ ਸੁਟਿਆ ਬੇਬੇ ਦੀ ਮਦਦ ਕਰ ਕੇ ਕਾਰ ਦੀ ਮੂਹਰਲੀ ਸੀਟ ਤੇ ਬਿਠਾਇਆ. ਬੇਬੇ ਖੁਸ਼ ਸੀ .

ਆਪਣੇ ਘਰ ਤੱਕ ਪਹੁੰਚਦਿਆਂ ਓੁਸ ਮੈਨੂ ਸਾਰੀ ਗੱਲ ਸੁਣਾ ਦਿਤੀ ਸੀ . ਕਿ ਓੁਹ ਇਕੱਲੀ ਰਹਿੰਦੀ ਏ ਦਿਨ ਵੇਲੇ ਓੁਹ ਡਿਗ ਪਈ ਸੀ . ਓੁਸਨੇ ਆਓੁਣ ਤੋਂ ਪਹਿਲਾਂ ਆਪਣੇ ਮੁੰਡੇ ਨੂੰ ਦੱਸ ਦਿਤਾ ਸੀ ਪਰ ਮੁੰਡੇ ਦੇ ਘਰ ਕੋਈ ਪਾਰਟੀ ਸੀ ਸ਼ਾਇਦ ਓੁਹ ਜਿਆਦਾ ਡਰੰਕ ਹੋਵੇ ਓੁਸਨੂ ਯਾਦ ਭੁਲ ਗਿਆ ਹੋਵੇ

ਤੇ ਮੈ ਸੋਚ ਰਹੀ ਸੀ ਕਿ ਚੰਗਾ ਓੁਲੂ ਦਾ ਪੱਠਾ ਜਿਸਨੂ ਮਾਂ ਨਹੀ ਯਾਦ ਰਹੀ....ਤੇ ਨਾਲ ਨਾਲ ਇਹ ਵੀ ਸੋਚ ਰਹੀ ਸੀ ਜਾਣ ਵਾਲੀ ਥਾਂ ਕਿਹੋ ਜਿਹੀ ਹੋਵੇਗੀ . ਓੁਸ ਮੈਨੂੰ ਆਪਣੇ ਘਰ ਦੀ ਡਇਰੈਕਸ਼ਨ ਦਿਤੀ ਤੇ ਮੈ ਓੁਥੇ ਪਹੁੰਚ ਗਈ. ਸ਼ਹਿਰ ਦਾ ਮਿਡਲ ਕਲਾਸ ਏਰੀਆ ,ਬਜ਼ੁਰਗਾਂ ਦੇ ਲਈ ਬਣੀਆ  ਅਪਾਰਟਮੈਂਟ , ਸੁੰਨ ਸਾਨ ਥਾਂ ਬਜ਼ੁਰਗ ਇਸ ਵਕਤ ਕਿਥੋਂ ਬਾਹਰ ਨਿਕਲਣ..

ਮਾਰਜਰੀ ਦਾ ਵਾਕਰ ਲਾਹਿਆ ਓੁਸਦੀ ਮਦਦ ਕੀਤੀ

ਮੇਰੇ ਘਰ ਵਾਲੇ ਦਾ ਫੋਨ ਖੜਕਿਆ " ਬੇਬੇ ਨੂੰ ਛੱਡਣ ਤੋਂ ਪਹਿਲਾਂ ਕਿਸੇ ਗੁਆਢੀ ਨੂੰ ਦੱਸ ਆਈਂ ..ਇਓੁਂ ਨਾ ਹੋਵੇ ਕਿਤੇ ਕੁਝ ਹੋ ਜਾਵੇ ਤਾਂ ਪੁਲਸ ਤੈਨੂੰ  ਖਿਚੀ ਫਿਰੇ . ਗੱਲ ਸੁਣ ਕੇ ਮੈਨੂੰ ਹਾਸਾ ਵੀ ਆਇਆ ਸੀ ਤੇ ਕੁਝ ਡਰ ਵੀ ਲੱਗਾ ਸੀ.

ਮੈ ਮਾਰਜਰੀ ਨੂੰ ਓੁਸਦੀ ਸਹੇਲੀ ਦਾ ਘਰ ਪੁਛਿਆ.. ਦਰਵਾਜ਼ਾ ਖੜਕਇਆ ..ਓੁਨੀ ਕੁ ਓੁਮਰ ਦੀ ਗੋਰੀ ਬੇਬੇ ਨੇ ਹੌਲੀ ਜਿਹੀ ਡਰਦਿਆਂ ਪਰਦਾ ਚੁਕਿਆ . ਓੁਸਨੇ ਮਾਰਜਰੀ ਨੂੰ ਦੇਖ ਲਿਆ . ਮੈ ਆਪਣੇ ਬਾਰੇ ਦੱਸਿਆ. ਓੁਹ ਦਰਵਾਜ਼ਾ ਖੋਲ ਕੇ ਓੁਧਰ ਨੂੰ ਚਲੀ ਗਈ . ਮੇਰਾ ਧੰਨਵਾਦ ਕਰਦਿਆ ਮਾਰਜਰੀ ਦੀ ਮਦਦ ਕਰਨ ਲੱਗ ਪਈ. ਤੇ ਮੈ ਕਾਰ 'ਚ ਬੈਠਦਿਆਂ ਪਿਛੇ ਮੁੜ ਕੇ ਨਹੀ ਦੇਖਿਆ ਤੇ ਹਸਪਤਾਲ ਵੱਲ ਨੂੰ ਮੁੜ ਪਈ. ਜਾਦਿਆਂ ਜਾਦਿਆਂ ਮੇਰੇ ਦਿਲ ਵਿਚ ਬਹੁਤ ਸਵਾਲ ਓੁਠ ਰਹੇ ਸਨ.ਮੈ ਸੋਚ ਰਹੀ ਸੀ ਜੇ ਕਿਤੇ ਇਓੁ ਮੇਰੀ ਮਾਂ ਨਾਲ ਅਜਿਹਾ ਹੋਵੇ ?ਕਿਹੋ ਜਿਹੇ ਇਹ ਲੋਕ ਨੇ ਜੋ ਮਾਂ ਨੂੰ ਰਾਈਡ ਦੇਣੀ ਹੀ ਭੁਲ ਜਾਣ ? ਜਦ ਕਿ ਇਹ ਇੱਕ ਵਕਤ ਸੱਭ ਤੇ ਆਓੁਣਾ ਹੈ .ਹਸਪਤਾਲ ਜਾ ਕੇ ਆਪਣੇ ਬੇਟੇ ਨੂੰ ਦੱਸਿਆ. ਮੇਰੇ ਬੇਟੇ ਦਾ ਜਵਾਬ ਸੀ.........

ਮਾ ਇਫ ਆਈ ਵਾਜ਼ ਇੰਨ ਯੁਅਰ ਪਲੇਸ ਆਈ ਵੁੱਡ ਦਾ ਸੇਮ ਥਿੰਗ " ਅਸੀ ਗਈ ਰਾਤ ਤੱਕ ਦੋਵੇਂ ਮਾਂ ਪੁਤ ਇਸੇ ਵਿਸ਼ੇ ਤੇ ਗੱਲਾਂ ਕਰਦੇ ਰਹੇ . ਕਿੰਨੇ ਮਹੀਨੇ ਲੰਘ ਗਏ ਨੇ ਮਾਰਜਰੀ ਮੈਨੂ ਦਸਾਂ ਪੰਦਰਾਂ ਦਿਨਾ ਬਾਦ ਮੈਨੂੰ ਫੋਨ ਕਰ ਲੈਦੀ ਹੈ . ਹਰ ਬਾਰ ਮੇਰਾ ਧੰਨਵਾਦ ਕਰਨਾ ਨਹੀ ਭੁਲਦੀ ...ਆਪਣੇ ਪੋਤੇ ਦੇ ਨਸ਼ਈ ਹੋਣ ਜਾਂ ਮੁੰਡੇ ਦੀਆਂ ਚੁਗਲੀਆਂ ਕਰਨੀਆਂ ਨਹੀ ਭੁਲਦੀ.. ਓੁਸਦੀਆਂ ਬੇਵਸੀਆਂ ਦੀ ਕਹਾਣੀ ਮੈ ਸੁਣ ਕੇ ਆਪਣੇ ਬੱਚਿਆਂ ਨੂੰ ਕਹਿੰਦੀ ਹਾਂ

ਕਿਤੇ ਮੇਰੇ ਨਾਲ ਇੰਓੁ ਨਾ ਕਰਿਓੁ"ਜਦੋਂ ਵੀ ਓੁਸਦਾ ਫੋਨ ਆਓੁਦਾਂ ਹੈ ਮੈ ਕਈ ਦਿਨ ਓੁਦਾਸ ਰਹਿੰਦੀ ਹਾਂ ਤੇ ਸੋਚਦੀ ਹਾਂ ਕਿ ਅਸੀਂ ਲੋਕ ਚੰਦ ਤੇ ਪਹੁੰਚਣ ਦੀ ਗੱਲ ਕਰਦੇ ਹਾਂ..ਈਜੈਪਟ ਦੇ ਮਰੇ ਇਤਹਾਸ ਨੂੰ ਜਿਓੁਦਾ ਕਰ ਰਹੇ ਹਾਂ ਪਰ ਜਿਓੁਦੇਂ ਜਗਦੇ ਇਤਹਾਸ ਨੂੰ ਜਿਦੰਗੀ ਦੇ ਕੁਝ ਪਲ ਨਹੀ ਦੇ ਸਕਦੇ .........ਕਈ ਵਾਰ ਅੱਖਾਂ ਅੰਨੀਆਂ ਕਰਕੇ ਕੋਲੋਂ ਦੀ ਲੰਘ ਜਾਦੇਂ ਆਂ............

 

 

Parvez Sandhu

Punjabizm Profile Link: http://www.punjabizm.com/profile.php?pid=976

Source: Facebook

04 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਮਨ ਭਰ ਆਇਆ ਪਰਵੇਜ਼ ਜੀ ਦੀ ਲਿਖੀ ਇਸ ਘਟਨਾਂ ਨੂੰ ਪੜ ਕੇ...

ਸ਼ੁਕਰੀਆ ਅਮਰਿੰਦਰ ਵੀਰ ਜੀਉ ਸਾਂਝੀ ਕਰਨ ਵਾਸਤੇ !!

04 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

 

ਸਚੀ ਗਲ ਵ ਗਲ ਭਰ ਆਇਆ 
 ਧਨਵਾਦ ਅਮਰਿੰਦਰ ਜੀ 

ਸਚੀ ਗਲ ਵ ਗਲ ਭਰ ਆਇਆ 

 

 ਧਨਵਾਦ ਅਮਰਿੰਦਰ ਜੀ 

 

05 Sep 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਬਹੁਤ ਖੂਬ ਭਾਜੀ

10 Sep 2010

parvinder sandhu
parvinder
Posts: 3
Gender: Female
Joined: 07/May/2010
Location: surrey Bc
View All Topics by parvinder
View All Posts by parvinder
 

Shukria sare veeran da

29 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx for sharing........Frown

30 Jan 2013

Reply