Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਾਤਾ ਗੁਜਰੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮਾਤਾ ਗੁਜਰੀ

 

 

ਮਾਤਾ ਗੁਜਰੀ

 

( ਮਾਤਾ ਗੁਜਰ ਕੌਰ ਜੀ ਦੇ ਜੇਰੇ ਅਤੇ ਸ਼ਹਾਦਤ ਨੂੰ ਇਕ ਸ਼ਰਧਾਂਜਲੀ )

 

ਤਵਾਰੀਖ ਦੱਸਦੀ ਏ...

 

ਮੁਤੱਸਬੀ ਅੱਗ ਦਾ

ਉੱਥੇ ਸੇਕ ਵੱਸਿਆ, 

ਕਦੇ ਸੀ ਠੰਢ ਜਿੱਥੇ

ਪੰਜ ਪਾਣੀਆਂ ਗੁਜਰੀ |

 

ਹੋਣੀ ’ਤੇ ਵਕਤ ਨੇ

ਕੀਹ ਕੀਹ ਰੰਗ ਬਦਲੇ,  

ਇੱਥੇ ਦੇਵ ਰੂਹਾਂ ਤੇ ਵੀ

ਕਿਸ ਤਰਾਂ ਗੁਜਰੀ |

 

ਲਾਲ ਚੰਦ ਜੀ ਤੇ

ਮਾਤ ਬਿਸ਼ਨ ਸਿਦਕੀ,

ਜ਼ਿੰਦਗੀ ਉਨ੍ਹਾਂ ਦੀ

ਇਸ ਜਗ੍ਹਾਂ ਗੁਜਰੀ |

 

ਮੇਹਰ ਕਾਦਰ ਦੀ

ਹੋਈ ਇਨ੍ਹਾਂ ਉੱਤੇ,

ਲੱਛਮੀ ਘਰ ਆਈ

ਬਣ ਕੰਨਿਆਂ ਗੁਜਰੀ |

 

ਕਦੇ ਕਦੇ ਈ

ਧਾਰਦੀ ਰੂਪ ਸ਼ਕਤੀ,

ਇਹ ਸਮਝਿਓ ਨਾ

ਨਿਰਾ ਨਾਂ ਗੁਜਰੀ |

 

ਕਿਸੇ ਪਰਿਚੈ ਵਿਚੋਲਗੀ

ਦੀ ਮੁਹਤਾਜ ਨਹੀਂ ਜੋ,

ਕੈਸੀ ਸ਼ਖਸੀਅਤ ਸੀ,

ਕੀਹ ਦੱਸਾਂ ਗੁਜਰੀ |

 

ਜਿਹਨੂੰ ਅੱਟਕ ਵੀ

ਹੱਸ ਕੇ ਦਏ ਰਸਤਾ,

ਐਸੇ ਖਾਲਸੇ ਦੇ

ਪਿਓ ਦੀ ਮਾਂ ਗੁਜਰੀ |

 

ਧਰਮ ਦੇ ਮਾਰਗ ਦਾ

ਅਡੋਲ ਚਾਨਣ ਮੁਨਾਰਾ,     

ਡਰ ਕੇ ਪਿਛਾਂਹ ਮੁੜਨਾ

ਜਾਣਦੀ ਨਾਂਹ ਗੁਜਰੀ |

 

ਜੋ ਕੌਮ ਮਰਨ ਸਿੱਖੇ,

ਜੀਉਣ ਦਾ ਹੱਕ ਜਿੱਤੇ, 

ਅਪੂਰਵ ਸਬਕ ਦਿੱਤਾ

ਨਿਜ ਪੋਤਿਆਂ ਗੁਜਰੀ |

 

ਸੋਹਣੇ ਪਾ ਜੋੜੇ,

ਨਿਸ਼ਚੇ ਦੇ ਚਾੜ੍ਹ ਘੋੜੇ,

ਕਲਗੀ ਜਿੱਤ ਦੀ ਲਾਈ,

ਨਾਲ ਹੱਥਾਂ ਗੁਜਰੀ |

 

ਘਰ ਦੇ ਚਿਰਾਗ਼ਾਂ ਦੇ

ਜੇਰੇ ਦੀ ਵੱਟ ਬੱਤੀ, 

ਕੀਤੀ ਲੋਅ ਦੀ ਜੁਗਤ 

ਹਰ ਥਾਂ ਗੁਜਰੀ |

 

ਠੰਢੇ ਬੁਰਜ ਤੋਂ

ਦਾਦੀ ਨੇ ਦੇਖਿਆ,

ਮਾਸੂਮ ਜਿੰਦਾਂ ਨਾਲ

ਜੋ ਹੇਠਾਂ ਗੁਜਰੀ |

 

ਬੁਝੇ ਦਿਲਾਂ 'ਚ               

ਦੱਖ ਦੀ ਲੋਅ ਕਰਕੇ,

ਸ਼ਾਂਤ ਹੋਈ ਆਖਿਰ

ਇਉਂ ਸ਼ਮਾਂ ਗੁਜਰੀ |


                   ਜਗਜੀਤ ਸਿੰਘ ਜੱਗੀ

23 Dec 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

 

Sir ji ਜਿੰਨਾ ਵੀ ਲਿਖੀਏ ਥੋੜਾ ਹੀ ਜਾਪਦਾ ਹੈ ਮਾਤਾ ਗੁਜਰੀ ਜੀ ਬਾਰੇ,


ਬਹੁਤ ਹੀ ਖੂਬਸੂਰਤ ਕਵਿਤਾ ਸਾਰੀ ਦੀ ਸਾਰੀ,


and ਮੇਰੀ favorite lines


"ਕਦੇ ਕਦੇ ਈ ਧਾਰਦੀ ਰੂਪ ਸ਼ਕਤੀ 

ਇਹ ਸਮਝਿਓ ਨਾ ਨਿਰਾ ਨਾਂ ਗੁਜਰੀ"


&


"ਜਿਹਨੂੰ ਅਟੱਕ ਵੀ ਹੱਸ ਕੇ ਦਏ ਰਸਤਾ 

ਐਸੇ ਖਾਲਸੇ ਦੇ ਪਿਓ ਦੀ ਮਾਂ ਗੁਜਰੀ"




 

27 Dec 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਘਰ ਦੇ ਚਿਰਾਗਾਂ ਦੇ
ਜੇਰੇ ਦੀ ਵੱਟ ਬੱਤੀ
ਕੀਤੀ ਲੋਅ ਦੀ ਜੁਗਤ
ਹਰ ਥਾਂ ਗੁਜਰੀ

ਬਹੁਤ ਸੋਹਣਾ ਲਿਖਿਆ ਬਾਈ ਜੀ..

28 Dec 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਮਨਦੀਪ ਅਤੇ ਗਗਨਦੀਪ ਜੀ, ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਲਿਖਤ ਤੇ ਫੁਲ ਚੜ੍ਹਾਉਣ ਲਈ ਬਹੁਤ ਬਹੁਤ ਸ਼ੁਕਰੀਆ !
ਲਿਖਦੇ ਪੜ੍ਹਦੇ ਰਹੋ ਅਤੇ ਫ਼ੋਰਮ ਦੀ ਸ਼ਾਨ ਕਾਇਮ ਰੱਖੋ !
ਜਿਉਂਦੇ ਵਸਦੇ ਰਹੋ,  ਰੱਬ ਰਾਖਾ !  

ਅਮਨਦੀਪ ਅਤੇ ਗਗਨਦੀਪ ਜੀ, ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਲਿਖਤ ਤੇ ਫੁਲ ਚੜ੍ਹਾਉਣ ਲਈ ਬਹੁਤ ਬਹੁਤ ਸ਼ੁਕਰੀਆ !


ਲਿਖਦੇ ਪੜ੍ਹਦੇ ਰਹੋ ਅਤੇ ਫ਼ੋਰਮ ਦੀ ਸ਼ਾਨ ਕਾਇਮ ਰੱਖੋ !


ਜਿਉਂਦੇ ਵਸਦੇ ਰਹੋ,  ਰੱਬ ਰਾਖਾ !  

 

28 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮਾਤਾ ਗੁਜਰੀ ਜੀ ਨੂੰ ਹਰ ਵੇਲੇ ਪ੍ਰਣਾਮ 

 

 

06 Jan 2018

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਬਾਈ ਜੀ,
ਸਾਹਿਬ-ਏ-ਕਮਾਲ ਉੱਤੇ ਰਚੀ ਗਈ ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ !
ਰੱਬ ਰਾਖਾ ! 

ਸੁਖਪਾਲ ਬਾਈ ਜੀ,


ਸਾਹਿਬ-ਏ-ਕਮਾਲ ਦੇ ਮਾਤਾ ਜੀ ਉੱਤੇ ਰਚੀ ਗਈ ਕਿਰਤ ਤੇ ਨਜ਼ਰਸਾਨੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ !


ਰੱਬ ਰਾਖਾ ! 

 

21 Jan 2018

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਸ ਫ਼ੋਰਮ ਤੇ ਵਿਚਰਦੀਆਂ ਪੰਜਾਬੀ ਮਾਂ ਬੋਲੀ ਪ੍ਰੇਮੀ ਸਾਰੀਆਂ ਰੂਹਾਂ ਨੂੰ ਸਤ ਸ੍ਰੀ ਆਕਾਲ ਜੀ | 
ਸਮੇਂ ਦਾ ਚੱਕਰ ਚਲਦਿਆਂ ਚਲਦਿਆਂ ਫਿਰ ਉਸੇ ਥਾਂ ਆਣ ਪਹੁੰਚਿਆ ਹੈ ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦ੍ਰਿਸ਼ ਅਤੇ ਹਾਲਾਤ ਸਾਡੇ ਮਨ ਮਸਤਕ ਤੇ ਛਾ ਜਾਂਦੇ ਹਨ | ਆਓ ਉਨ੍ਹਾਂ ਮਹਾਨ ਦੇਵ ਰੂਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰੀਏ | 

ਇਸ ਫ਼ੋਰਮ ਤੇ ਵਿਚਰਦੀਆਂ ਸਾਰੀਆਂ ਪੰਜਾਬੀ ਮਾਂ ਬੋਲੀ ਪ੍ਰੇਮੀ ਰੂਹਾਂ ਨੂੰ ਸਤ ਸ੍ਰੀ ਆਕਾਲ ਜੀ | 


ਸਮੇਂ ਦਾ ਚੱਕਰ ਚਲਦਿਆਂ ਚਲਦਿਆਂ ਫਿਰ ਉਸੇ ਥਾਂ ਆਣ ਪਹੁੰਚਿਆ ਹੈ ਜਿੱਥੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦ੍ਰਿਸ਼ ਅਤੇ ਹਾਲਾਤ ਸਾਡੇ ਮਨ ਮਸਤਕ ਤੇ ਛਾ ਜਾਂਦੇ ਹਨ |

 

ਆਓ ਉਨ੍ਹਾਂ ਮਹਾਨ ਦੇਵ ਰੂਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰੀਏ | 

 

12 Dec 2020

Reply