Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹੋ ਜਿਹਾ ਮੈਚ ਦੇਖਿਆ ਤੁਸੀਂ ਕਦੇ ? :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇਹੋ ਜਿਹਾ ਮੈਚ ਦੇਖਿਆ ਤੁਸੀਂ ਕਦੇ ?

..‎**** ਮੇਰੇ ਪਿੰਡ ਦੀ ਇਕ ਯਾਦ *****

ਮੇਰੇ ਪਿੰਡ ਦਾ ਨਾਮ ਤੂੰਬੜ ਭੰਨ ਹੈ,, ਹੁਣ ਤੁਸੀਂ ਸੋਚ ਕੇ ਹੱਸ ਰਹੇ ਹੋਵੋਗੇ ਕੇ ਇਹ ਕੈਸਾ ਅਜੀਬ ਨਾਂ ਹੈ,, ਮੇਰੇ ਪਿੰਡ ਦਾ ਕੱਲਾ ਨਾ ਹੀ ਨੀ ਅਜੀਬ,,ਏਥੋਂ ਦੇ ਲੋਕ ਵੀ ਬੜੇ ਅਜੀਬੋ ਗਰੀਬ ਨੇ,, ਛੇਤੀ ਨੀ ਪਤਾ ਚਲਦਾ ਕਿਸੇ ਦਾ ਕੇ ਕੀਹਨੇ ਕਿਹੜੇ ਵੇਲੇ ਕੀ ਕਰ ਦੇਣਾ., ਬਜੁਰਗ ਦੱਸਦੇ ਨੇ ਕੇ ਪਹਿਲਾਂ ਏਥੇ ਨਿਹੰਗ ਸਿੰਘ ਰਹਿੰਦੇ ਹੁੰਦੇ ਸੀ, ਇੱਕ ਦਿਨ ਮਾਂ ਦੇ ਪੁੱਤ ਸੁੱਖੇ ਦੀ ਵਾਧ ਘਾਟ ਚ ਆਸੇ ਪਾਸੇ ਤੋਂ ਤੁੰਮੇਂ ਤੋੜ ਕੇ ਇਕ ਖੂਹ ਵਿਚ ਸੁੱਟਣ ਲੱਗ ਪਏ, ਉਦੋਂ ਤੱਕ ਸੁੱਟੀ ਗਏ ਜਦੋਂ ਤਕ ਖੂਹ ਭਰ ਨੀ ਗਿਆ,,ਕਹਿੰਦੇ ਨਹਿੰਗਾਂ ਨੇ ਏਨੇ ਤੁੰਮੇ ਭੰਨੇ ਹੋਣ ਕਰਕੇ ਸਾਰੇ ਉਹਨਾ ਨੂੰ ਤੁੰਮੇ ਭੰਨ ਕਹਿਣ ਲੱਗ ਪਏ, ਅਤੇ ਫਿਰ ਜਦੋਂ ਹੌਲੀ ਹੌਲੀ ਏਥੇ ਪਿੰਡ ਵਸਿਆ ਤਾਂ ਉਹਦਾ ਨਾਂ ਵੀ ਤੁੰਮੇ ਭੰਨ ਰੱਖ ਲਿਆ,,ਹੌਲੀ ਹੌਲੀ ਵਿਗੜਦਾ ਵਿਗੜਦਾ ਤੂੰਬੜ ਭੰਨ ਪੈ ਗਿਆ,,ਵੈਸੇ ਹੁਣ ਅਸੀਂ ਇਸ ਨੂੰ ਪਿਆਰ ਨਾਲ ਤੁੰਬੜਲੈਂਡ ਜਾਂ ਟਿੰਬਰਲੈਂਡ ਵੀ ਕਹਿੰਦੇ ਹਾਂ.......

ਇਹ ਤਾਂ ਸੀ ਮੇਰੇ ਪਿੰਡ ਦਾ ਛੋਟਾ ਜਿਹਾ ਅਜੀਬ ਇਤਿਹਾਸ,,ਤੇ ਆਉ ਹੁਣ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਆਪਣੇ ਪਿੰਡ ਦੀ ਇਕ ਯਾਦ, ਇਹ ਯਾਦ ਅਜਿਹੀ ਯਾਦ ਹੈ ਕੇ ਪਤਾ ਨੀ ਕਦੋਂ ਆ ਜਾਵੇ ਤੇ ਜਦੋਂ ਜਾਵੇ, ਤਾਂ ਮੇਰੀਆਂ ਵੱਖੀਆਂ ਟੁੱਟਣ ਵਰਗੀਆਂ ਹੋ ਜਾਂਦੀਆਂ ਨੇ ਹੱਸਦੇ ਹੱਸਦੇ ਦੀਆਂ, ਸਾਡੇ ਪਿੰਡ ਕੋਈ ਵੀ ਖੇਡ ਨਹੀ ਖੇਡੀ ਜਾਂਦੀ ਸੀ,, ਅਸੀਂ ਸਾਰੇ ਜਵਾਕਾਂ ਨੇ ਰਲ ਕੇ ਕਿ੍ਕਟ ਦੀ ਟੀਮ ਬਣਾ ਲਈ,, ਤੇ ਸਾਰਿਆ ਨੇ ਸੋਚਿਆ ਬਈ ਆਪਣੇ ਪਿੰਡ ਦਾ ਨਾਂ ਉੱਚਾ ਕਰਨਾ ਸਾਰੇ,,

ਅਸੀਂ ਕੱਠੇ ਹੋ ਕੇ ਸਾਰੇ ਸ਼ਹਿਰ ਮੁੱਦਕੀ ਵਿਖੇ ਆਪਣਾ ਪਹਿਲਾ ਟੂਰਨਾਮੈਂਟ ਖੇਡਣ ਚਲੇ ਗਏ,, ਸਾਡਾ ਪਹਿਲਾ ਮੈਚ ਹੀ ਸ਼ਹਿਰ ਮੁੱਦਕੀ ਦੀ ਟੀਮ ਨਾਲ ਪੈ ਗਿਆ,,ਸਾਡੇ ਸਾਰਿਆਂ ਦੇ ਸਾਹ ਤਾਂਹ ਚੜ ਗਏ, ਮੁੱਦਕੀ ਦੀ ਟੀਮ ਬਾਹਲੀ ਤਕੜੀ ਸੀ, ਕਿਹੜਾ ਪੰਗਾ ਲਵੇ,, ਸਾਡੇ ਚੋਂ ਅੱਧੇ ਤਾਂ ਭੱਜਣ ਨੂੰ ਫਿਰਨ,, ਪਰ ਫਿਰ ਦਿਲ ਜਾ ਤਕੜਾ ਕਰਕੇ ਮੈਦਾਨ ਚ ਨਿੱਤਰ ਪਏ, ਟੂਰਨਾਮੈਂਟ ਕਾਸਕੋ ਦੀ ਬਾਲ ਤੇ ਸੀ,,ਹੌਲੀ ਜੀ ਹੁੰਦੀ ਆ ਇਹ ਗੇਂਦ,, ਟਾਸ ਕੀਤੀ ਤਾਂ ਸਾਡੀ ਪਹਿਲਾਂ ਵਾਰੀ ਆ ਗਈ,, ਮੈਂ ਵੀ ਜੀਰੋ ਤੇ,,ਸਾਡੇ ਆਲਾ ਵੀ ਜੀਰੋ ਤੇ,,ਨਾਲ ਦੇ ਹੋਰ ਤਿੰਨ ਜਾਣੇ ਜੀਰੋ ਤੇ ਹੀ ਡਿੱਗ ਪਏ,,ਪਹਿਲੇ ਉਵਰ ਚ ਹੀ ਝੜੀ ਲਾਤੀ ਮਾਂ ਦਿਆ ਪੁੱਤਾਂ ਨੇ,, ਸਾਡਾ ਖਾਤਾ ਨਾ ਖੁੱਲਾ,,ਸਾਰੇ ਜਾਣੇ ਹੱਸਣ ਬਈ ਆਹ ਤੂੰਬੜ ਭੰਨ ਆਲੇ ਤਾਂ ਜੀਰੋ ਤੋੜ ਜਾਣ ਤਾਂ ਤਕੜੇ ਆ,,

ਆਖਿਰ ਮੁੱਦਕੀ ਦੇ ਇੱਕ ਖਿਡਾਰੀ ਨੇ ਇਕ ਗੇਂਦ ਵਾਈਡ ਸੁੱਟ ਤੀ,,ਸਾਡਾ ਖਾਤਾ ਖੁੱਲ ਗਿਆ,, ਅੱਗੋਂ ਕਹਿੰਦਾ ਲਉ ਬਈ ਤੂੰਬੜ ਭੰਨ ਆਲਿਉ ਤੁਹਾਡੇ ਤੇ ਤਰਸ ਆ ਗਿਆ,,ਮੈਂ ਕਿਹਾ ਜਵਾਕਾਂ ਦਾ ਖਾਤਾ ਹੀ ਖੋਲ ਦੇਈਏ,, ਸਾਰੇ ਉੱਚੀ ਉੱਚੀ ਹੱਸਣ,,

ਅਸੀਂ ਸਾਰੇ ਕੁੱਲ ਅਠਾਰਾਂ ਸਕੋਰਾਂ ਤੇ ਆਊਟ ਹੋ ਗਏ,, ਸਾਡੇ ਆਲਾ ਕਹਿੰਦਾ ਬਾਈ ਸ਼ੁਕਰ ਆ ਪਹਿਲਾਂ ਵਾਰੀ ਆ ਗਈ ,,ਜੇ ਕਿਤੇ ਏਹਨਾਂ ਦੀ ਵਾਰੀ ਪਹਿਲਾਂ ਆ ਜਾਂਦੀ ਤਾਂ ਆਪਣੀ ਬਹੁਤ ਫੈਂਟ ਨਿਕਲਣੀ ਸੀ,, ਮਖਿਆ ਗੱਲ ਤਾਂ ਤੇਰੀ ਠੀਕ ਆ,, ਹੁਣ ਅੱਗੇ ਸੋਚੋ,,ਇਕ ਕਹਿੰਦਾ ਬਾਈ ਉਹਨਾਂ ਨੂੰ ਜੈਤੂ ਦੇ ਦੇਈਏ ਤੇ ਘਰੇ ਚੱਲੀਏ ਟੈਮ ਨਾਲ,, ਪਸ਼ੂ ਪੁਸ਼ੂ ਵੀ ਸਾਂਭਣੇ ਆ ਘਰੇ,,,ਮਖਿਆ ਨਹੀ ਏਦਾਂ ਤਾਂ ਬਾਹਲੀ ਬੇਜਤੀ ਹੋਊ,,ਇਕ ਕੰਜਰ ਦਾ ਸਾਡੇ ਨਾਲ ਦਾ ਅਮਲੀ ਸੀ ਉਹਨੂੰ ਸਕੀਮ ਔੜ ਗਈ,,ਕਹਿੰਦਾ ਬਾਈ ਏਹ ਤਾਂ ਮੈਚ ਆਪਾਂ ਜਿੱਤੇ ਲੈ,,ਨੱਚਦਾ ਫਿਰੇ..ਮਖਿਆ ਸਾਲਾ ਤੂੰ ਉਹਨਾਂ ਨਾਲ ਕੀ ਫਿਕਸਿੰਗ ਕਰ ਆਂਦੀ,,ਕਹਿੰਦਾ ਦੱਸਦਾਂ ਏਦਾਂ ਕਰੋ ਹੱਟੀ ਤੋਂ ਇੱਕ ਸੂਈ ਲੈ ਕੇ ਆਉ,,ਜਨਤਾ ਸੂਈ ਲੈ ਆਈ ਭੱਜ ਕੇ,,

 

12 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਦ ਮੈਚ ਸ਼ੁਰੂ ਹੋਣ ਲੱਗਾ ਤਾਂ ਮਾਂ ਦੇ ਪੁੱਤ ਨੇ ਸਾਰਿਆ ਨੁੰ ਕੱਠੇ ਕਰ ਕੇ ਆਪ ਵਿਚਾਲੇ ਖੜ ਕੇ ਗੇਂਦ ਚ ਚਾਰ ਪੰਜ ਸੂਈਆਂ ਮਾਰ ਦਿੱਤੀਆਂ,,ਕਹਿੰਦਾ ਹੁਣ ਵੇਖਿਆ ਜੋ ਗੇਂਦ ਤਾਂ ਪਹਿਲਾਂ ਹੀ ਹੋਲੀ ਜੀ ਆ,,ਏਹਦੀ ਰਹਿੰਦੀ ਹਵਾ ਵੀ ਕੱਡਤੀ,,ਸਕੀਮ ਚੱਲਗੀ ਜਦ ਮੈਚ ਸ਼ੁਰੂ ਹੋਇਆ ਤਾਂ ਉਹਨਾਂ ਤੋਂ ਸ਼ੋਟ ਨਾ ਲੱਗੇ,,ਪੂਰੀ ਜੋਰ ਦੀ ਬੱਲਾ ਘੁਮਾਇਆ ਕਰਨ ਗੇਂਦ ਫਿਰ ਵੀ ਉਹਨਾਂ ਦੇ ਪੈਰਾਂ ਚ ਹੀ ਰਹਿ ਜਿਆ ਕਰੇ,,ਅਸੀ ਵੀ ਪਹਿਲੇ ਉਵਰ ਚ ਉਹਨਾਂ ਦੇ ਚਾਰ ਜਾਣੇ ਸਿੱਟ ਲਏ,ਖਾਤਾ ਉਹਨਾਂ ਤੋਂ ਵੀ ਨੀ ਖੁੱਲਾ,,

ਜਦ ਅਮਲੀ ਅਗਲਾ ਉਵਰ ਕਰਾਉਣ ਲੱਗਾ ਤਾਂ ਪਤੰਦਰ ਨੇ ਕੱਠੀਆ ਦੋ ਗੇਂਦਾ ਵਾਈਡ ਸਿੱਟਤੀਆਂ,,ਤੇ ਮੁੱਦਕੀ ਆਲਿਆ ਨੂੰ ਹਿੱਕ ਚੌੜੀ ਕਰਕੇ ਕਹਿੰਦਾ ਲੋ ਬਈ ਮੁੱਦਕੀ ਆਲਿਉ ਸਾਬ ਕਤਾਬ ਬਰਾਬਰ,,ਤੁਸੀਂ ਗੇਂਦ ਵਾਈਡ ਸੁੱਟ ਕੇ ਸਾਡਾ ਖਾਤਾ ਖੁਲਵਾਇਆ ਸੀ,,ਮੈਂ ਦੋ ਗੇਂਦਾਂ ਸੁੱਟ ਕੇ ਥੋਡਾ ਖਾਤਾ ਖੋਲਤਾ,, ਐਮੇ ਸਚਿਨ ਦੇ ਪਿਉ ਬਣੇ ਫਿਰਦੇ ਸੀ,,ਅਸੀਂ ਸਾਰੇ ਥੱਲੇ ਲਿਟ ਲਿਟ ਹੱਸੀਏ,,ਮੁੱਦਕੀ ਆਲਿਆ ਨੂੰ ਸਮਝ ਨਾ ਲੱਗੇ ਬਣ ਕੀ ਗਿਆ,, ਆਖਿਰਕਾਰ ਅਸੀਂ ਮੁੱਦਕੀ ਆਲੇ ਪੰਦਰਾਂ ਕੁ ਸਕੋਰਾਂ ਤੇ ਸਾਰੇ ਆਊਟ ਕਰ ਦਿੱਤੇ,,ਅਸੀਂ ਤਿੰਨਾ ਸਕੋਰਾਂ ਤੇ ਮੈਚ ਜਿੱਤ ਗਏ,,ਸਾਰੇ ਲਿਟਦੇ ਫਿਰਨ ਗਰਾਊਂਡ ਚ,,,

ਅਮਲੀ ਨੂੰ ਮੋਡਿਆਂ ਤੇ ਬਿਠਾ ਕੇ ਗਰਾਊਂਡ ਦਾ ਗੇੜਾ ਕੱਡਿਆ ਜਿਮੇ ਮੈਚ ਨੀ ਬਲਡ ਕੱਪ ਜਿੱਤ ਲਿਆ ਹੋਵੇ,, ਸਾਡੀ ਮੁੱਦਕੀ ਸ਼ਹਿਰ ਚ ਪੂਰੀ ਦਹਿਸ਼ਤ ਪੈ ਗਈ,,ਬਈ ਤੂੰਬੜ ਭੰਨ ਆਲੇ ਬਾਹਲੇ ਖਤਰਨਾਕ ਨੇ,,ਨਮੇ ਨਮੇ ਜੇ ਹੀ ਉੱਠੇ ਆ,,ਕੁਸਕਣ ਨੀ ਦਿੰਦੇ ਕਿਸੇ ਨੂੰ,,ਕੋਈ ਵੀ ਟੀਮ ਡਰਦੀ ਸਾਡੇ ਨਾਲ ਅਗਲਾ ਮੈਚ ਨਾ ਲਾਵੇ,,,

ਉਧਰ ਜਿੰਨੀਆ ਗਰਾਊਂਡ ਚ ਕੁਲਚਿਆਂ ਦੀਆਂ ਰੇਹੜੀਆਂ ਲੱਗੀਆਂ ਸੀ,,ਮੇਰੇ ਖਿਆਲ ਚ ਖੁਸ਼ੀ ਚ ਕੁਲਚੇ ਖਾ ਖਾ ਕੇ ਸਾਰੀਆਂ ਵਿਹਲੀਆਂ ਕਰਤੀਆਂ,,ਅਮਲੀ ਦੀ ਪੂਰੀ ਚੜਾਈ ਹੋ ਗਈ,,ਸਾਡਾ ਅਗਲਾ ਮੈਚ ਗਿੱਲਾਂ ਆਲਿਆ ਨਾਲ ਪੈ ਗਿਆ,,,ਪਹਿਲਾਂ ਫਿਰ ਸਾਡੀ ਵਾਰੀ ਆਈ,,ਏਤਕੀ ਖੁਸ਼ੀ ਖੁਸ਼ੀ ਚ ਚੰਗੀਆਂ ਹਿੱਟਾਂ ਲਾਈਆਂ ਸਾਰਿਆ ਨੇ,,, ਅੱਠਾਂ ਉਵਰਾਂ ਚ ਪੰਚਾਸੀ ਸਕੋਰ ਬਣਾਏ,,,ਸਾਡੀ ਹੋਰ ਵੀ ਚੜਾਈ ਹੋ ਗਈ,,,

ਹੁਣ ਗਿੱਲਾਂ ਆਲਿਆ ਦੀ ਵਾਰੀ ਆਈ,,ਅਮਲੀ ਨੇ ਫੇਰ ਉਹੋ ਸਕੀਮ ਵਰਤੀ ਗੇਂਦ ਚ ਸੂਈਆਂ ਮਾਰ ਦਿੱਤੀਆਂ,,,ਪਰ ਇਸ ਵਾਰ ਕਿਸਮਤ ਨੇ ਸਾਥ ਨੀ ਦਿੱਤਾ ,,ਹਵਾ ਚੱਲ ਪਈ,,ਉਹ ਵੀ ਪੁੱਠੇ ਪਾਸੇ ਦੀ,,ਜਿਧਰੋ ਗੇਂਦ ਕਰਾਈ ਦੀ ਸੀ ਉਸ ਪਾਸੇ ਦੀ ਹੋ ਗਈ ਹਵਾ,,ਗੇਂਦ ਜੀ ਬੱਲੇਬਾਜ ਤੱਕ ਪਹੁੰਚਿਆ ਹੀ ਮਸਾਂ ਕਰੇ,,ਅਗਲੇ ਪਿਆਰ ਨਾਲ ਸ਼ੋਟ ਲਾਇਆ ਕਰਨ,,ਗੇਂਦ ਬਾਊਂਡਰੀ ਤੋਂ ਬਾਹਰ,,

ਅਮਲੀ ਦਾ ਮੂੰਹ ਉੱਡ ਗਿਆ ਬਈ ਆਹ ਕੀ ਭਾਣਾ ਵਰਤ ਚੱਲਿਆ,,ਜਦ ਅਮਲੀ ਅਗਲਾ ਉਵਰ ਕਰਾਉਣ ਲੱਗਾ ਤਾਂ ਅਮਲੀ ਤੋਂ ਗੇਂਦ ਸਿੱਧੀ ਨਾ ਸਿੱਟੀ ਜਾਵੇ,,ਗੇਂਦ ਹੋਲੀ ਹੋਣ ਕਰਕੇ ਤੇ ਇੱਕ ਹਵਾ ਜਿਆਦਾ ਹੋਣ ਕਰਕੇ ਪਾਸੇ ਦੀ ਲੰਘ ਜਿਆ ਕਰੇ,,ਅਮਲੀ ਨੇ ਇਕ ਉਵਰ ਚ ਅਠਾਈ ਗੇਂਦਾ ਵਾਈਡ ਸਿੱਟੀਆਂ ਅਮਲੀ ਦਾ ਉਵਰ ਹੀ ਨਾ ਹੋਣ ਚ ਆਵੇ,,ਮੁੱਦਕੀ ਆਲੇ ਕਹਿਣ ਕਿਉਂ ਅਮਲੀਆ ਏਨਾ ਕਾਹਤੋਂ ਦਿਆਲ ਹੋਇਆ ਫਿਰਦਾ ਸਾਡੇ ਵਾਰੀ ਕੀ ਹੋਇਆ ਸੀ,,ਅਮਲੀ ਨੂੰ ਕੋਈ ਗੱਲ ਨਾ ਔੜੇ,,, ਗਿੱਲਾਂ ਆਲੇ ਤੀਜੇ ਉਵਰ ਚ ਹੀ ਮੈਚ ਜਿੱਤ ਗਏ,,, ਅਮਲੀ ਸਾਲਾ ਸਾਡੇ ਛਿੱਤਰਾਂ ਤੋਂ ਡਰਦਾ ਪਤਾ ਹੀ ਨੀ ਲੱਗਾ ਕਿਧਰ ਦੀ ਪਿੰਡ ਵੱਲ ਨੂੰ ਭੱਜ ਗਿਆ,,,

 

ਕੁਲਜੀਤ ਖੋਸਾ

12 Jan 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ ਓਏ ਅਮਲੀਆ ਆ ....ਮੰਨ ਗਏ ਪਤੰਦਰਾ ਤੈਨੂੰ ਤੇ ਤੇਰੀ ਸਕੀਮ ਨੂੰ....ਫੂਕ ਵਾਲੀ ਗੇੰਦ .....ਸਵਾਦ ਗਿਆ ਬਾਈ ਆਹ ਮੈਚ ਵੇਖ ਕੇ .....

12 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਵਧੀਆ......tfs......

14 Jan 2013

Reply