ਬਰਸਾਤ ਦਾ ਮੌਸਮ ਬਣਦਾ ਜਾ ਰਿਹਾ ਸੀ। ਅਸਮਾਨ ਤੇ ਘਣਘੋਰ ਘਟਾ ਚੜ੍ਹਦੀ ਆ ਰਹੀ ਸੀ। ਨਿੱਕੀ ਨਿੱਕੀ ਕਣੀ ਦੀ ਭੂਰ ਪੈਣ ਲਗ ਪਈ ਸੀ ਕਿ ਅਚਨਚੇਤ ਮੇਨ ਗੇਟ ਤੋਂ ਘੰਟੀ ਦੀ ਅਵਾਜ਼ ਸੁਣਾਈ ਦਿੱਤੀ। ਮੈਂ ਸਿਰ ਤੇ ਤੌਲੀਆ ਲੈ ਕੇ ਬਾਹਰਲੇ ਦਰਵਾਜ਼ੇ ਵੱਲ ਵਧਿਆ, ਬੂਹਾ ਖੋਹਲਦਿਆਂ ਮਨ ਪ੍ਰਸੰਨ ਹੋ ਗਿਆ ਜਦ ਦਰਵਾਜ਼ੇ ਤੇ ਮੈਂ ਆਪਣੇ ਜਾਣੇ ਪਹਿਚਾਣੇ ਚੇਹਰੇ ਨੂੰ ਅੱਖਾਂ ਸਾਹਮਣੇ ਵੇਖਿਆ। ਮੈ ਹੈਰਾਨ ਹੋ ਗਿਆ ਕਿ ਉਹ ਲੰਮਾਂ ਚੋਲਾ ਪਾਈ ਲੰਮਾਂ ਖੁੱਲਾ ਦਾਹੜਾ ਗੋਲ ਚਿੱਟੀ ਪੱਗ ਬੰਨੀ ਕਾਲੇ ਰੰਗ ਦੀ ਸੋਹਣੀ ਗੁਰਗਾਬੀ ਪਾਈ ਹੱਸਦਾ ਹੱਸਦਾ ਅੰਦਰ ਲੰਘਦਿਆਂ ਮੈਨੂੰ ਜਫ਼ੀ ਵਿੱਚ ਲੈਂਦਿਆਂ ਬੋਲਿਆ ...ਪਹਿਚਾਣਿਆਂ। ਮੈਂ ਅੱਜੇ ਕੁੱਝ ਬੋਲਦਾ,,, ਉਹ ਬੋਲਿਆ... ਮੈਂ ਗੋਰਾ। ਮੈਂ ਸਹਿ ਸੁਭਾਅ ਕਿਹਾ ਤੂੰ ਉਹੀ ਗੋਰਾ। ਬੜੀ ਖੁਸ਼ੀ ਹੋਈ ਸਾਰੀ ਰਾਤ ਸਤਿਸੰਗ ਵਾਂਗ ਗੁਜ਼ਰੀ।ਉਹ ਵਾਰ ਵਾਰ ਇਹੀ ਚਰਚਾ ਹੁੰਦਾ ਰਿਹਾ ਕਿ ਮਨੁੱਖ ਨੂੰ ਸਦਾ ਭਗਤੀ ਕਰਨੀ ਚਾਹੀਦੀ ਹੈ ਧਿਆਨ ਲਗਾਉਣਾ ਚਾਹੀਦਾ ਹੈ।...ਮੇਰਾ ਗੁਆਢੀ ਇੱਕਦਮ ਬੋਲਿਆ ਏਨਾ ਵਕਤ ਕਿਸ ਪਾਸ ਹੈ। ਚਿੱਤ ਤਾਂ ਲਗਦਾ ਨਹੀਂ ਹੋਰ ਪ੍ਰੇਸ਼ਾਨੀਆਂ ਤਾਂ ਮੁੱਕਦੀਆਂ ਨਹੀਂ ਕੋਣ ਕਰੇ ਭਗਤੀ। ਉਹ ਬੜੇ ਪਿਆਰ ਨਾਲ ਬੋਲਿਆ ਭਗਤੀ ਲਈ ਵੱਖਰਾ ਵਕਤ ਕੱਢਣ ਦੀ ਲੋੜ ਨਹੀਂ, ਚੇਸ਼ਟਾ ਕਰਨ ਦੀ ਕੀ ਜਰੂਰਤ ਆਪਣਾ ਕੰਮ ਕਰਦਿਆਂ ਚਿੱਤ ਲਗਾ ਕੇ ਰਖੋ। ਉਹ ਹੱਸਦਿਆਂ ਕਹਿਣ ਲਗਿਆ ਤੁਹਾਨੂੰ ਮੈਡੀਟੇਸ਼ਨ ਕਰਨ ਲਈ ਵਕਤ ਨਹੀਂ ਮਿਲਣਾ ਕਿਉਂ ਕੇ ਤੁਹਾਨੂੰ ਵਕਤ ਦੀ ਲੋੜ ਨਹੀਂ ਅਤੇ ਨਾ ਹੀ ਕਦਰ ਪਰ ਤੁਸੀਂ ਐਜੀਟੇਸ਼ਨ ਲਈ ਵਕਤ ਜਰੂਰ ਕੱਢ ਸਕਦੇ ਹੋ। ਆਤਮ ਵਿਕਾਸ ਬਗੈਰ ਸਮਾਜਿਕ ਵਿਕਾਸ ਦਾ ਕੋਈ ਰਸਤਾ ਨਹੀਂ ਬਣ ਸਕਦਾ.....ਬਸ ਅੱਜ ਏਨਾ ਹੀ ਬਾਕੀ ਕਿਤੇ ਫੇਰ........ਸਾਰੇ ਚੁੱਪ ਚਾਪ ਆਪਣੇ ਆਪਣੇ ਘਰਾਂ ਨੂੰ ਤੁਰ ਗਏ।
ਧੰਨਵਾਦ ਗੁਰਮੀਤ ਸਿੰਘ ਜੀ ..... ਬੜੀ ਵਧੀਆ ਗੱਲ ਦੱਸੀ thanx
ਧੰਨਵਾਦ......ਲਖਬੀਰ ਸਿੰਘ ਜੀ......ਅਤੇ ਸਮੂਹ....ਪਾਠਕਾਂ ਦਾ ਜੀ