ਸੱਜਣ ਕਰਦੇ ਤੱਰਕ ਤੇਰੀ ਹੋਂਦ ਤੇ,
ਕੀ ਦਿਆਂ ਜਵਾਬ ਕੁੱਝ ਨਾ ਔੜ ਦਾ।
ਪੱਥਰਾਂ ਵਿੱਚ ਤੂੰ ਪਾਲੇਂ ਜੀਵ ਕਿਸ ਤਰਾਂ,
ਬੱਧ ਦਏ ਜਵਾਬ,ਮਨ ਕਰਮ ਤੋਂ ਹੋੜਦਾ।
ਖਦਸਾ ਬਾਰੇ ਸੰਸਾਰ,ਬਿਰਤੀ ਭੱਟਕਦੀ,
ਇਕੋ ਇਕ ਇਤਬਾਰ ਚਿੱਤ ਨੂੰ ਜੋੜਦਾ।
ਭਰਮ ਸੰਗੋੜੇ ਸੁਰਤ ,ਮੂਲ ਜੋ ਰੱਬ ਦਾ,
ਆਏ ਵਿੱਚ ਵਜ਼ਦ,ਸ਼ਬਦ ਗੜ੍ਹ ਤੋੜਦਾ।
ਚੰਚਲ ਮਨ ਵਿਸਥਾਰ,ਕੇਂਦਰ ਨਾ ਟਿੱਕਦਾ,
ਭਰਮ ਕਰੇ ਹੈ ਜਾਗਦਾ,ਸ਼ਬਦ ਮਨ ਜੋੜਦਾ।
ਪ੍ਰਤੀਤੀ ਵਿੱਚ ਗੰਭੀਰ,ਮਾਲਕ ਮੇਹਰਮਾਨ,
ਉਲੱਝਣ ਵਿੱਚੌਂ ਸਮਾਧਾਨ ਬੰਦਾ ਟੋਲਦਾ।
ਰਖੇ ਵਿੱਚ ਮੱਝਧਾਰ,ਕਿਨਾਰਾ ਦੂਰ੍ ਸਮਝ,
ਸੁਰਤ ਲਏ ਵਿਸਾਰ,ਸੰਸਾਰ ਫਿਰੋਲਦਾ।