|
|
|
|
|
|
Home > Communities > A voice against Social Evils > Forum > messages |
|
|
|
|
|
|
.ਮੇਰੇ ਭਾਰਤ ਦੇਸ਼ "ਮਹਾਨ" ਲਈ |
ਅਜ਼ਾਦੀ ਦੀ ਵਰੇਗੰਢ ਤੇ......
ਬਾਲ ਮਜ਼ਦੂਰੀ ਅਜੇ ਵੀ ਜ਼ਾਰੀ ਏ ਪੜ ਲਿਖ ਵੀ ਬੇਰੁਜਗਾਰੀ ਏ
ਜਨਤਾ ਹਮੇਸ਼ਾ ਦੁਰਕਾਰੀ ਏ ਪਰ ਚੋਰਾਂ ਨੂੰ ਸ਼ਹਿ ਸਰਕਾਰੀ ਏ ਓਸੇ ਹਾਲਤ ਚ੍ ਦੇਸ਼ ਦੀ ਨਾਰੀ ਏ ਏਥੇ ਕੁੱਤੇ ਬਿਸਕੁਟ ਖਾਂਦੇ ਨੇਂ ਪਰ ਰੋਟੀ ਨਹੀਂ ਇਨਸਾਨ ਲਈ ਏਦੂਂ ਵੱਡੀ ਗੱਲ ਕੀ ਆਖਾਂ ਮੇਰੇ ਭਾਰਤ ਦੇਸ਼ "ਮਹਾਨ" ਲਈ | ਅੱਜ ਅੰਨਦਾਤਾ ਭੁੱਖਾ ਮਰਦਾ ਏ ਸਿਰ ਚੜਿਆ ਲੱਖਾਂ ਦਾ ਕਰਜ਼ਾ ਏ ਪੱਕੀ ਫ਼ਸਲ ਤੇ ਬੱਦਲ ਵਰਦਾ ਏ ਘਰ-ਬਾਰ ਹੜਾਂ ਵਿੱਚ ਹੜਦਾ ਏ ਸਰਕਾਰਾਂ ਤੋਂ ਕੱਖ ਨਾਂ ਸਰਦਾ ਏ ਨਿੱਤ ਭੇਜ ਨਵੇਂ ਇਹ ਸੰਮਨਾਂ ਨੂੰ ਫ਼ਾਹੇ ਕਰੇ ਤਿਆਰ ਕਿਰਸਾਨ ਲਈ ਏਦੂਂ ਵੱਡੀ ਗੱਲ ਕੀ ਆਖਾਂ ਮੇਰੇ ਭਾਰਤ ਦੇਸ਼ "ਮਹਾਨ" ਲਈ | ਏਥੇ ਜਿਉਂਦਿਆਂ ਨੂੰ ਅੱਗ ਲਾਈ ਸੀ ਵੈਰੀ ਬਣ ਗਏ ਭਾਈ-ਭਾਈ ਸੀ ਸਭ ਸਰਕਾਰ ਦੀ ਖੇਡ ਰਚਾਈ ਸੀ ਹਰ ਪਾਸੇ ਮੱਚੀ ਤਬਾਹੀ ਸੀ ਨਿਗਾ ਆਸ ਦੀ ਕਿਰਨ ਨਾਂ ਆਈ ਸੀ ਏਥੇ ਫ਼ਾਸੀ ਰਾਜੋਆਣੇ ਲਈ ਕੁਰਸੀ ਸੱਜਣ ਜਿਹੇ ਹੈਵਾਨ ਲਈ ਏਦੂਂ ਵੱਡੀ ਗੱਲ ਕੀ ਆਖਾਂ ਮੇਰੇ ਭਾਰਤ ਦੇਸ਼ "ਮਹਾਨ" ਲਈ | ਬੜੇ ਵੇਖੇ ਉਤਾਰ - ਚੜਾਅ ਏ ਅੱਜ ਹਰ ਕੋਈ ਵੱਢਦਾ ਜੜਾਂ ਏ ਗੁੰਡਾ-ਬਦਮਾਸ਼ ਵੋਟਾਂ ਚ੍ ਖੜਾ ਏ ਸਭ ਪਾਸੇ ਹੁੰਦਾ ਸਦਾ ਵਿਤਕਰਾ ਏ ਗਰੀਬ ਹੁਣ ਸੜਕ ਤੇ ਆਣ ਖੜਾ ਏ ਇਹ ਜ਼ਮੀਨਾਂ ਦੇਣ ਖਿਡਾਰੀਆਂ ਨੂੰ ਪਰ ਇੱਕ ਇੰਚ ਨਹੀਂ ਸ਼ਮਸ਼ਾਨ ਲਈ ਏਦੂਂ ਵੱਡੀ ਗੱਲ ਕੀ ਆਖਾਂ ਮੇਰੇ ਭਾਰਤ ਦੇਸ਼ "ਮਹਾਨ" ਲਈ | ਮੇਰੇ ਦੇਸ਼ ਚ੍ ਕੁੜੀਆਂ ਸੇਫ਼ ਨਹੀਂ ਨੇਤਾਵਾਂ ਤੇ ਹੁੰਦਾ ਕੋਈ ਕੇਸ ਨਹੀਂ ਸੱਚਾ-ਸੁੱਚਾ ਕਿਸੇ ਦਾ ਵੇਸ ਨਹੀਂ ਸਭ ਚੋਰ , ਕੋਈ ਦਰਵੇਸ਼ ਨਹੀਂ ਮਜ਼ਲੂਮਾਂ ਦੀ ਜਾਂਦੀ ਪੇਸ਼ ਨਹੀਂ ਕੋਈ ਪੁੱਛੇ ਨਾਂ 'ਨਿਮਰ' ਵਰਗੇ ਨੂੰ ਕਾਨੂੰਨ ਖਿਡੌਣਾਂ ਹੈ ਧਨਵਾਨ ਲਈ ਏਦੂਂ ਵੱਡੀ ਗੱਲ ਕੀ ਆਖਾਂ ਮੇਰੇ ਭਾਰਤ ਦੇਸ਼ "ਮਹਾਨ" ਲਈ | ਲਿਖਤੁਮ :- ਨਿਮਰਬੀਰ ਸਿੰਘ.........
|
|
14 Aug 2012
|
|
|
|
101% sach....likhia a nimar vire... tfs
|
|
14 Aug 2012
|
|
|
|
bilkul sahi likhia veer ji ,,,,
|
|
15 Aug 2012
|
|
|
|
|
|
|
|
ਵਾਹ ਨਿਮਰ ਬਹੁਤ ਖੂਬ ਕਿਹਾ ਜੀ .....ਨਹਿਲੇ ਤੇ ਦਹਿਲਾ ਹੋ ਗਿਆ ......ਜੀਓ ਬਾਬਿਓ
|
|
15 Aug 2012
|
|
|
|
|
bahut vdia likhea nimar ajj de din ......ise tra vdia likhde rvo!
|
|
15 Aug 2012
|
|
|
|
ਬਹੁਤ ਹੀ ਸਹੀ ਲਿਖਿਆ ਹੈ ਵੀਰ ,,,ਜਿਓੰਦੇ ਵੱਸਦੇ ਰਹੋ,,,
|
|
15 Aug 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|