Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਮੇਰੇ ਪਿੰਡ ~
ਆਉਂਦੀ ਸਰਦ ਰੁੱਤ ਦੀ
ਸਿਖਰ ਸ਼ਾਮ ਜਿਹੇ ਉਦਾਸ ਮੇਰੇ ਪਿੰਡ
ਤੂੰ ਕਦੇ ਬਦਲਦਾ ਕਿਉਂ ਨਹੀਂ?
ਵਿਸ਼ਵ ਵਿਦਿਆਲੇ ਦੇ ਅਧਿਆਪਕਾਂ ਵਲੋਂ
ਤੀਜੇ ਦਿਨ ਪੇਸ਼ ਕੀਤੇ ਸੋਧਵਾਦ
ਲੀਡਰਾਂ ਦੇ ਚੋਣਾਂ ਤੋਂ ਪਹਿਲਾਂ
ਤੇ ਬਾਅਦ ਦੇ ਬਿਆਨਾਂ
ਤੇ ਸਾਡੇ ’ਚੋਂ ਨਿਤ ਦਿਨ ਮਰ ਰਹੀ
ਜੀਣ ਦੀ ਲੋਚਾ ਦਰਮਿਆਨ
ਤੂੰ ਜਿਉਂ ਦਾ ਤਿਉਂ ਹੈ -

ਚਿਰ ਪਹਿਲਾਂ ਵਿਕ ਗਈ
ਬੂਰੀ ਮੱਝ ਦੀਆਂ ਅੱਖਾਂ ਦੀ ਉਦਾਸ ਚਮਕ ਵਾਂਗ
ਮੇਰੇ ਪਿੰਡ!
ਐਨ ਗਰਮੀ ਦੀ ਰੁੱਤੇ
ਘੜਿਆਂ ਹੇਠ ਮੌਜ ਮਾਣਦੇ ਡੱਡੂਆਂ
ਗਰੀਬਾਂ ਦੇ ਵਿਹੜੇ ’ਚ ਅਕਸਰ ਉਗ ਆਉਂਦੇ
ਨਿਆਣਿਆਂ ਦੀ ਲੁਕਣਗਾਹ ਘਾਹ ਦੇ ਜੰਗਲਾਂ
ਤੇ ਚੜ੍ਹਦੀ ਉਮਰੇ ਸ਼ਰਾਬ ’ਚ ਉਤਰ ਗਏ ਗੱਭਰੂਆਂ ਵਰਗਾ
ਹੋਰ ਵੀ ਬਹੁਤ ਕੁਝ ਸਦੀਆਂ ਵਾਂਗ
ਤੇਰੇ ’ਚ ਉਵੇਂ ਦਾ ਉਵੇਂ ਵਾਪਰ ਰਿਹੈ।

ਮੇਰੇ ਪਿੰਡ
ਤੂੰ ਕਵਿਤਾ ਜਿਹੀਆਂ ਅਣਗਿਣਤ ਦਾਤਾਂ ਬੁੱਕਲ ’ਚ ਸੰਭਾਲੀ ਬੈਠੈਂ
ਤੇ ਅਸੀਂ
ਮਹਾਂਨਗਰ ਦੇ ਏ.ਸੀ. ਕਮਰਿਆਂ ’ਚ ਬੈਠੇ
ਤੇਰੀ ਮਿੱਟੀ ਛਾਣ-ਛਾਣ ਕਲਾ ਲੱਭਦੇ ਹਾਂ।
ਮੈਂ ਜਾਣਦਾਂ ਤੇਰਾ ਕਿੰਝ ਦਮ ਘੁਟਦੈ
ਤਖਤ ਦੇ ਪਾਵਿਆਂ ਹੇਠ
ਤੇ
ਤੂੰ ਕਿੰਝ ਵੱਢ ਖਾਣ ਨੂੰ ਪੈਣੈ
ਹਰ ਪੰਜੀਂ ਸਾਲੀ ਤੇਰੇ ਹੱਡ ਚੂਸਣ ਆਉਂਦੇ ਕੁੱਤਿਆਂ ਨੂੰ
ਪਰ ਤੂੰ ਫਿਕਰ ਨਾ ਕਰੀ ਮੇਰੇ ਪਿੰਡ!
ਤੇਰੀ ਮਿੱਟੀ ਜਿਸ ਦਿਨ
ਸਾਡੇ ਮੱਥਿਆਂ ’ਤੇ ਅਹਿਦ ਬਣ ਲੱਗੇਗੀ
ਤੇਰੀ ਉਘੜ ਦੁੱਘੜੀ ਢੱਠੀ ਪੱਗ ਵਿਚ
ਸਣੇ ਵਾਸ਼ਿੰਗਟਨ ਦਿੱਲੀ ਲਪੇਟ ਮਾਰਾਂਗੇ
ਤੂੰ ਫਿਕਰ ਨਾ ਕਰੀਂ ਮੇਰੇ ਪਿੰਡ ~
05 Jul 2019

Amrinder Singh
Amrinder
Posts: 4128
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

 

ਬਹੁਤ ਹੀ ਵਧੀਆ ਵੀਰ

ਬਹੁਤ ਹੀ ਵਧੀਆ ਵੀਰ

 

06 Jul 2019

sukhpal singh
sukhpal
Posts: 1415
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

This is brilliant poetry,.............i salute saab g,............Gafal veer great ho aap sir,..............

12 Jul 2019

Reply