"ਤੇਰੀ ਦੀਦ ਬਾਝੋਂ ਅਖੀਆਂ ਤਿਹਾਈਆਂ ਰਾਂਝ੍ਨਾਂ ਵੇ....ਸਾਥੋਂ ਝੱਲੀਆਂ ਨਾ ਜਾਂਦੀਆਂ ਜੁਦਾਈਆਂ ਰਾਂਝ੍ਨਾਂ ਵੇ...."
ਮੇਰੀ ਦੀਦ ਤਾਂ ਤਿਹਾਈ ਹੋਣੀ ਹੀ ਹੈ.......
ਕਿਓਂ ਜੋ ਰਾਂਝੇ ਤਾਂ ਸਾਰੇ.....
ਤੁਰ ਗਏ ਨੇ ਜਹਾਜ਼ ਚੜ੍ਹ .....
ਦੂਰ ਪ੍ਰਦੇਸਾਂ ਚ ਕਮਾਈ ਕਰਨ.....
ਮੁੜ ਆਉਂਦੇ ਨੇ ਤਾਂ ਸਿਰਫ.........
ਇਸ ਦੇ ਵੱਟੇ ਉਸਨੂੰ ਜਾਂ....
ਕੱਚੇ -ਪੱਕਿਆਂ ਦੀ ਗਲ ਕਰਨ.....
ਓਹ ਜਦੋਂ ਜਾਂਦੇ ਨੇ ਤਾਂ ....
ਧਰਤੀ ਦੇ ਪੁੱਤ ਹੁੰਦੇ ਨੇ....
ਤੇ ਜਦ ਮੁੜਦੇ ਨੇ ਤਾ ਸਿਰਫ ....
ਡਾਲਰ ਤੇ ਪੋਂਡ ਦੇ.......
ਰਾਂਝੇ ਹੁਣ ਮ੍ਝੀਆਂ ਨਹੀਂ ਚਰਾਉਂਦੇ.....
ਓਹ ਤਾਂ ਦਿਖਾਉਂਦੇ ਨੇ.....
ਸਬ੍ਜ਼-ਬਾਗ ਉਮੀਦਾਂ ਦੇ.....
ਵਕ਼ਤ ਦੀ ਤੋਰ ਨਾਲ ਕਦਮ ਮਿਲਾ ਕੇ ...
ਕਰਦੇ ਨੇ ਗੱਲ ਲੈਣ ਤੇ ਦੇਣ ਦੀ.......
ਸਪਸ਼ਟ ਸ਼ਬਦਾਂ ਵਿੱਚ.......
ਜੋ ਪਰਦੇਸੀਂ ਨਹੀ ਜਾਂਦੇ.....
ਓ ਜਾ ਵੜਦੇ ਹਨ....
ਪੈਕੇਜ ਦਾ ਤਾਜ ਸਿਰ ਤੇ ਸਜਾਈ.....
ਬੰਗਲੋਰ ,ਨੋਇਡਾ ਜਾਂ ਗੁਰਗਾਓੰ.
ਤੇ ਮੇਰੇ ਵਰਗੀਆਂ ਅਨਗਿਣਤ ਬੇਵਸ ਅਖਾਂ
ਦੀ ਨਿਰਖ-ਪਰਖ ਕਰਦੇ ਹਨ.....
ਚਿੱਟੀ ਦਾਹੜੀ ਵਾਲਾ ਮੇਰਾ ਬਾਬਲ.......
ਅਖਬਾਰ ਵਿਚੋਂ ਰੋਜ਼ ਉਮੀਦ ਵੇਖਦਾ ਹੈ.....
ਤੇ ਮੇਰੇ ਤੇ ਆਪਣੀ ਪਰਵਰਿਸ਼ ਵਿੱਚ.......
ਰੋਜ਼ ਕਮੀਆਂ ਲਭਦਾ ਹੈ.......
ਪਰ ਫੇਰ ਵੀ ਓਹ ਰਹਿੰਦਾ ਹੈ ਅਸਫਲ....
ਇਸ ਹੀਰ ਦਾ ਰਾਂਝਾ ਲਭਣ ਚ.....
ਮੇਰੀ ਮਾਂ ਮੇਰੇ ਇਨਾਮ ਤੇ ਡਿਗਰੀਆਂ ਵੇਖ ਵੇਖ ਝੂਰਦੀ ਹੈ.....
ਤੇ ਕੁਰਲਾ ਉਠਦੀ ਹੈ....
ਇੰਨਾਂ ਨਾਲੋਂ ਤਾਂ ਅਜਕਲ
ਚੰਦਰੀ ਆਈਲ੍ਟ੍ਸ ਚੰਗੀ ਹੋਗੀ.....
ਤੇ ਮੈਂ ਰੋਜ਼ ਇਸ ਸਭ ਤੋ ਬਚ-ਬਚ ਕ ਜੀਂਦੀ ਹਾਂ..
in roman....
for WAQAS SAHIB.....
"teri deed bajhon akhiaan tihaaian ranjhna ve.sathon jhallian na jandian judaaian ranjhna ve."
meri deed ta tihaai honi hi hai.....
q jo raanjhe taan sare
tur gye ne jhaz chr
door prdesaan ch kmai krn
mur aunde ne ta sirf
isde vatte usnu
ya kche-pkkean di gl krn..
oh jdo jaande ne.
ta dhrti de putt hunde ne.
pr jd murde ne ta sirf.
dollar te pound de...
ranjhe hun majhiaan nahi chraunde..
oh t dikhaunde ne.
sabz-baag umeedan de..
waqt di tor naal kdm mila..
krde ne gall.
den t lain di.....
spasht shbdaan ch.....
jp prdesin nahi jaande.
oh ja vrde hn.
package da taaj sir te sjaai.......
banglore,noida ya gurgaon...
te mre vrgian angint bevs akhaan .
di nirkh-prkh krde ne..
chitti dahri vala mera babl.......
akhbar vichon roz umeed vekhda hai........
te mere t apni parvarish vich.
roz kmiaan lbhda hai..........
pr fer v oh rehnda hai asfl.....
is heer da ranjha lbhn ch....
meri ma mere inaam te degreean vekh-e jhoordi hai...
te kurla uthdi hai....
is nalon taan ajkl chndri
ielts chngi hogai.....
te main roz is sbh to bch-bch ke jeendi haan....
meri deed taan tihaai honi hi hai........