ਮੇਰੀ ਕਵਿਤਾ ਨਾ ਯਾਰਾ ਗੁਣਗੁਣਾ ਲਵੀਂ ਕਿਤੇ ਮਹਿਫ਼ਿਲ ਵਿੱਚ,
ਮਤੇ ਦੁਰਕਾਰਿਆ ਜਾਵੇਂ,
ਉਜੱਡ ਕੌੜੀ ਜ਼ੁਬਾਨ ਵਾਲੇ ਦਾ ਲੇਬਲ ਰਹਿਣ ਦੇ ਮੇਰੇ ਲਈ,
ਮੈਂ ਚਾਹੁੰਦਾਂ ਹਾਂ ਤੂੰ ਤੇਰੀ ਮਿੱਠੀ ਬੋਲੀ ਲਈ ਸਤਕਾਰਿਆ ਜਾਵੇਂ,
ਵੈਸੇ ਵੀ ਇਹ ਸੱਚ ਬੋਲਣ ਦੀ ਬਿਮਾਰੀ ਮੈਨੂੰ ਹੈ,
ਤੂੰ ਕਿਉਂ ਮੇਰੀਆਂ ਗਲਤੀਆਂ ਲਈ ਫ਼ਿਟਕਾਰਿਆ ਜਾਵੇਂ,
ਤੂੰ ਰਹਿ ਗੂੰਗਿਆਂ ਵਿੱਚ ਗੂੰਗਾ ਬਣਕੇ ,
ਮਤੇ ਈਸਾ ਵਾਂਗ ਸੂਲੀ ਤੇ ਚਾੜ੍ਹਿਆ ਜਾਵੇਂ,
ਲੋਕਾਂ ਦੀ ਅੱਖ ਵਿੱਚ ਕੋਕੜੂ ਰਹਿਣ ਦੇ ਬਰਾੜ ਨੂੰ,
ਮੈਂ ਚਾਹੁੰਦਾ ਹਾਂ ਤੂੰ ਸੁਰਮੇ ਵਾਂਗ ਨੈਣੀਂ ਸਜਾ ਲਿਆ ਜਾਵੇਂ,