Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪੰਜਾਬੀਆਂ ਲਈ ਨਸ਼ੇੜੀ ਹੋਣ ਦਾ ਮਿਹਣਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਪੰਜਾਬੀਆਂ ਲਈ ਨਸ਼ੇੜੀ ਹੋਣ ਦਾ ਮਿਹਣਾ

ਪੁਰਾਤਨ ਸਮਿਆਂ ਵਿੱਚ ਪੰਜਾਬੀ ਹਮੇਸ਼ਾਂ ਦੇਸੀ ਘਿਓ, ਦੁੱਧ-ਦਹੀਂ, ਚਾਟੀ ਦੀ ਲੱਸੀ, ਖੀਰ-ਕੜਾਹ, ਖਿਚੜੀ ਅਤੇ ਸੁੱਕੇ ਮੇਵੇ ਆਦਿ ਸਿਹਤ ਵਧਾਉਣ ਵਾਲੀ ਖ਼ੁਰਾਕ ਖਾਣ ਦੇ ਆਦੀ ਹੁੰਦੇ ਸਨ। ਸਰੀਰਕ ਪੱਖੋਂ ਸੁਡੋਲ ਅਤੇ ਜ਼ੋਰਾਵਰ ਹੋਣ ਦੇ ਨਾਲ-ਨਾਲ ਉਹ ਕੇਵਲ ਸਾਦਾ ਭੋਜਨ ਹੀ ਕਰਦੇ ਸਨ। ਅੱਜ, ਜਿੱਥੇ ਲੋਕਾਂ ਦਾ ਖਾਣ-ਪੀਣ ਕਾਫੀ ਹੱਦ ਤਕ ਬਦਲ ਚੁੱਕਿਆ ਹੈ, ਉੱਥੇ ਨਸ਼ਿਆਂ ਦਾ ਰੁਝਾਨ ਵੀ ਮਹਾਂਮਾਰੀ ਦੀ ਵਾਂਗ ਭਿਆਨਕ ਰੂਪ ਧਾਰਨ ਕਰ ਰਿਹਾ ਹੈ।  ਨਵੀ ਪੀੜ੍ਹੀ ਜੋ ਕਿਸੇ ਵੀ ਦੇਸ਼, ਕੌਮ ਅਤੇ ਧਰਮ ਦਾ ਭਵਿੱਖ ਮੰਨੀ ਜਾਂਦੀ ਹੈ ਤੇ ਜਿਸਦੇ ਹੱਥ ਆਉਣ ਵਾਲੇ ਸਮੇਂ ਦੀ ਵਾਗਡੋਰ ਹੁੰਦੀ ਹੈ, ਅੱਜ ਮਾਰੂ ਨਸ਼ਿਆਂ ਵਿੱਚ ਗਲਤਾਨ ਹੁੰਦੀ ਜਾ ਰਹੀ ਹੈ, ਜਿਸ ਨੂੰ ਫੌਰੀ ਠੱਲ੍ਹ ਪਾਉਣਾ ਸਮੇਂ ਦੀ ਮੁੱਖ ਮੰਗ ਹੈ। ਗੁਰਬਾਣੀ ਅਨੁਸਾਰ ਨਸ਼ਾ ਚਾਹੇ ਕੋਈ ਵੀ ਹੋਵੇ, ਉਹ ਮਨੁੱਖਤਾ ਲਈ ਜ਼ਹਿਰ ਸਮਾਨ ਮੰਨਿਆ ਜਾਂਦਾ ਹੈ।
ਪਿੱਛੇ ਮੁੜ ਕੇ ਵੇਖੀਏ ਤਾਂ ਪਹਿਲਾਂ ਦੇਸੀ ਸ਼ਰਾਬ, ਤੰਬਾਕੂ, ਭੁੱਕੀ, ਅਫ਼ੀਮ ਅਤੇ  ਭੰਗ ਜਿਹੇ ਕੰਮ ਚਲਾਊ ਨਸ਼ੇ ਤੇ ਉਹ ਵੀ ਸੀਮਤ ਮਾਤਰਾ ਵਿੱਚ ਲੋਕ ਕਿਤੇ ਚੋਰੀ-ਛਿਪੇ ਹੀ ਵਰਤਦੇ ਸਨ ਪਰ ਅੱਜ-ਕੱਲ੍ਹ ਆਧੁਨਿਕ ਕਿਸਮ ਦੇ ਬਹੁਭਾਂਤੀ ਨਸ਼ਿਆਂ ਦਾ ਪ੍ਰਚਲਨ ਬਹੁਤ ਜ਼ਿਆਦਾ ਵਧ ਗਿਆ ਹੈ, ਜਿਨ੍ਹਾਂ ਵਿੱਚ ਨਸ਼ੇ ਦੇ ਟੀਕੇ, ਕੈਪਸੂਲ, ਗੋਲੀਆਂ, ਅਫ਼ੀਮ, ਗੁਟਖ਼ਾ, ਸਮੈਕ, ਚਰਸ, ਹੈਰੋਇਨ ਤੇ ਵਿਦੇਸ਼ੀ ਸ਼ਰਾਬ ਆਦਿ ਸ਼ਾਮਿਲ ਹਨ  ਇਹ ਸਭ ਮਨੁੱਖੀ ਸਿਹਤ ਲਈ ਅਤਿਅੰਤ ਘਾਤਕ ਸਿੱਧ ਹੋ ਰਹੇ ਹਨ। ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਦਾ ਸੇਵਨ ਨੌਜਵਾਨ ਪੀੜ੍ਹੀ ਰਾਹੀਂ ਵਧੇਰੇ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਫ਼ਤਹਿਗੜ੍ਹ ਸਾਹਿਬ ਪੁਲੀਸ ਵੱਲੋਂ ਬਹੁਕਰੋੜੀ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਵਿੱਚ ਦੇਸ਼ ਦੇ ਉੱਘੇ ਤੇ ਅੰਤਰਰਾਸ਼ਟਰੀ ਓਲੰਪੀਅਨ ਮੁੱਕੇਬਾਜ਼ ਤੇ ਉਸ ਦੇ ਕੁਝ ਹੋਰ ਸਾਥੀਆਂ ਦੇ ਵੀ ਇਸ ਕਾਲੇ ਧੰਦੇ ਵਿੱਚ ਲਿਪਤ ਹੋਣ ਸਬੰਧੀ ਖੁਲਾਸੇ ਹੋਏ ਹਨ। ਬੀਤੀ 4 ਅਪਰੈਲ ਦੇ ਅਖ਼ਬਾਰਾਂ ਵਿੱਚ ਇੱਕ ਰੌਂਗਟੇ ਖੜੇ ਕਰਨ ਵਾਲੀ ਖ਼ਬਰ ਪੜ੍ਹਨ ਨੂੰ ਮਿਲੀ ਕਿ ਮਾਰਸ਼ਲ ਆਰਟ ਦਾ ਇੱਕ ਕੌਮਾਂਤਰੀ ਖਿਡਾਰੀ ਤਿੰਨ ਸਾਲਾਂ ਵਿੱਚ ਇੱਕ ਕਰੋੜ ਰੁਪਏ ਦੀ ਹੈਰੋਇਨ ਪੀ ਗਿਆ ਅਤੇ ਹਾਕੀ ਦਾ ਇੰਟਰਨੈਸ਼ਨਲ ਖਿਡਾਰੀ ਨਸ਼ਾ ਮੁਕਤੀ ਕੇਂਦਰ ਪਹੁੰਚ ਗਿਆ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹੀ ਇਸ ਦਲਦਲ ਵਿੱਚ ਲਿਬੜਨ ਤੋਂ ਨਹੀਂ ਬਚੇ ਤਾਂ  ਆਮ ਵਰਗ ਦਾ ਕੀ ਹਾਲ ਹੋਵੇਗਾ? ਹੋਰ ਤਾਂ ਹੋਰ ਖ਼ਬਰ ਇਹ ਵੀ ਹੈ ਕਿ ਪੰਜਾਬ ਸਰਕਾਰ ਦੁਆਰਾ ਜਲਦੀ ਹੀ ਸਾਲ 2013-2014 ਵਿੱਚ ਸ਼ਰਾਬ ਸਬੰਧੀ ਬਣਾਈ ਗਈ ਨਵੀਂ ਨੀਤੀ ਤਹਿਤ ਹੁਣ ਰਾਜ-ਭਰ ਵਿੱਚ ਸ਼ਰਾਬ ਦੇ ਮਾਡਰਨ ਠੇਕੇ ਖੋਲੇ ਜਾਣਗੇ, ਜਿਨ੍ਹਾਂ ਵਿੱਚ ਨੌਜਵਾਨ ਬੀਬੀਆਂ ਵੀ ਬੈਠ ਕੇ ਸ਼ਰਾਬ ਪੀ ਸਕਣਗੀਆਂ। ਇੱਕ ਪਾਸੇ ਤਾਂ ਨਸ਼ਿਆਂ ਦਾ ਰੁਝਾਨ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਅਤੇ ਦੂਜੇ ਪਾਸੇ ਮਾਡਰਨ ਠੇਕੇ ਖੋਲ੍ਹੇ ਜਾਣਗੇ।

13 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

 

ਇਸ ਸਮੇਂ ਸਮੱਸਿਆ ਦੀ ਅਸਲ ਜੜ੍ਹ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਮਾਫ਼ੀਆ ਗਰੋਹ ਮੰਨੇ ਜਾਂਦੇ ਹਨ, ਜੋ ਦਿਨ-ਰਾਤ ਇਸ ਕਾਲੀ ਕਮਾਈ ਰਾਹੀਂ ਅਮੀਰ ਹੋਣ ਦੀ ਹੋੜ ਵਿੱਚ ਸਮੁੱਚੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਅੰਦਰ ਧੱਕ ਰਹੇ ਹਨ।  ਸਕੂਲਾਂ, ਕਾਲਜਾਂ ਅਤੇ ਹੋਸਟਲਾਂ ਵਿੱਚ ਰਹਿਣ ਵਾਲੇ ਵਿਦਿਆਰਥੀ ਰੀਸੋ-ਰੀਸ ਕੇਵਲ ਸੁਆਦ ਚੱਖਣ ਦੇ ਮਾਰੇ ਹੀ ਇਸ ਅਲਾਮਤ ਦਾ ਸ਼ਿਕਾਰ ਬਣ ਰਹੇ ਹਨ। ਅਜੋਕੀ ਦਿਸ਼ਾਹੀਣ ਅਤੇ ਨਸ਼ਿਆਂ ਪ੍ਰਤੀ ਉਕਸਾਉਣ ਵਾਲੀ ਹੇਠਲੇ ਪੱਧਰ ਦੀ ਗੀਤਕਾਰੀ ਤੇ ਲੱਚਰ ਗਾਇਕੀ ਵੀ ਨਵੀਂ ਪੀੜ੍ਹੀ ਨੂੰ ਬਹੁ-ਗਿਣਤੀ ਵਿੱਚ ਲਗਾਤਾਰ ਕੁਰਾਹੇ ਪਾਉਣ ਦਾ ਰੋਲ ਨਿਭਾ ਰਹੀ ਹੈ।  ਮਸ਼ੀਨੀ ਯੁੱਗ ਆਉਣ ਨਾਲ ਬੇਰੁਜ਼ਗਾਰੀ ਵਧੀ ਹੈ ਜਿਸ ਨਾਲ ਨਿਰਾਸ਼ਤਾ ਅਤੇ ਉਦਾਸੀ ਵਿੱਚ ਨੌਜਵਾਨ ਇਸ ਭੈੜੀ ਲਤ ਦਾ ਸ਼ਿਕਾਰ ਹੋ ਜਾਂਦੇ ਹਨ। ਵੋਟ ਬੈਂਕ ਦੀ ਰਾਜਨੀਤੀ ਅਤੇ ਰਾਜਨੀਤਕ ਸਰਪ੍ਰਸਤੀ ਤਹਿਤ ਵੋਟਰਾਂ ਨੂੰ ਭਰਮਾਉਣ ਲਈ ਮੁਫ਼ਤ ਵਿੱਚ ਨਸ਼ੇ ਵੰਡਣਾ ਅਤੇ ਹੋ ਰਹੇ ਮਾੜੇ-ਚੰਗੇ ਕੰਮਾਂ ਨੂੰ ਅਣਦੇਖਿਆ ਕਰਨਾ ਵੀ ਨਸ਼ਾਖੋਰੀ ਨੂੰ ਵਧਾਉਂਦਾ ਹੈ।   ਪ੍ਰਸ਼ਾਸਨ ਦੀ ਮਿਲੀਭੁਗਤ ਹੋਣ ਦਾ ਸੰਦੇਹ ਜਾਂ ਪ੍ਰਸ਼ਾਸਨਿਕ ਢਾਂਚੇ ਅਤੇ ਉਸ ਦੀ ਕਾਰਜ ਸ਼ੈਲੀ ਵਿੱਚ ਕੁਝ ਕਮੀਆਂ ਹੋਣ ਨਾਲ ਵੀ ਤਸਕਰਾਂ ਅਤੇ ਨਸ਼ੇੜੀਆਂ ਦੇ ਹੌਂਸਲੇ ਵਧਦੇ ਹਨ। ਉਹ ਬੇਖੋਫ਼ ਇਸ ਧੰਦੇ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਰਾਜ ਸਰਕਾਰਾਂ ਆਪਣੀ ਆਮਦਨ ਵਧਾਉਣ ਦੇ ਲਾਲਚਵੱਸ ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਅੰੰਦਰ ਸ਼ਰਾਬ ਦੇ ਠੇਕੇ ਖੋਲ੍ਹ ਕੇ ਸ਼ਰ੍ਹੇਆਮ ਨਸ਼ਾ ਕਰਨ ਦੀ ਖੁੱਲ੍ਹ ਦੇ ਕੇ ਨਸ਼ੇੜੀਆਂ ਦੀ ਗਿਣਤੀ ਵਿੱਚ ਵਾਧਾ ਕਰ ਰਹੀਆਂ ਹਨ। ਪੱਛਮੀ ਸੱਭਿਆਚਾਰ ਦੀ ਨਕਲ ਕਰ ਕੇ ਵਿਆਹਾਂ-ਸ਼ਾਦੀਆਂ ਦੌਰਾਨ ਪੈਲੇਸਾਂ ਵਿੱਚ ਖੁੱਲਮ-ਖੁੱਲ੍ਹਾ ਸ਼ਰਾਬ ਦੀ ਵਰਤੋਂ ਨਾਲ ਪੈਸੇ ਦੀ ਫ਼ਜ਼ੂਲਖਰਚੀ ਅਤੇ ਸਿਹਤ ਦੀ ਬਰਬਾਦੀ ਹੋ ਰਹੀ ਹੈ। ਕਈ ਹੱਥੀਂ ਮਿਹਨਤ ਕਰਨ ਵਾਲੇ ਲੋਕ ਨਸ਼ਾ ਖਾ ਕੇ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਣ ਦੇ ਭਲੇਖੇ ਵਿੱਚ ਹੀ ਨਸ਼ਿਆਂ ਦੇ ਆਦੀ ਬਣ ਜਾਂਦੇ ਹਨ। ਆਪਣੇ ਸ਼ਾਨਾਮੱਤੇ ਧਾਰਮਿਕ ਵਿਰਸੇ ਦੀ ਪਛਾਣ ਅਤੇ ਨਸ਼ਿਆਂ ਪ੍ਰਤੀ ਪ੍ਰਚਾਰ ਦੀ ਘਾਟ ਹੋਣਾ ਵੀ ਇੱਕ ਮੁੱਖ ਕਾਰਨ ਹੈ ਜਿਸ ਕਰਕੇ ਨਵੀਂ ਪਨੀਰੀ ਕੁਰਾਹੇ ਪੈ ਤੁਰੀ ਹੈ।
ਇੱਕ ਮੁਲਕ ਦੀ ਦੂਜੇ ਮੁਲਕ ਦੀਆਂ ਫ਼ੌਜਾਂ ਨੂੰ ਜਿਸਮਾਨੀ ਤੌਰ ’ਤੇ ਕਮਜ਼ੋਰ ਕਰਨ ਅਤੇ ਉਸ ਦੀ ਨੌਜਵਾਨੀ ਨੂੰ ਤਬਾਹੀ ਵੱਲ ਧੱਕਣ ਦੀ ਕੋਝੀ ਰਣਨੀਤੀ ਤਹਿਤ ਅੱਜ ਖ਼ਤਰਨਾਕ ਨਸ਼ਿਆਂ ਦੀ ਵਧੇਰੇ ਤਸਕਰੀ ਸਰਹੱਦ ਪਾਰ ਹੋ ਰਹੀ ਹੈ। ਵਿਰਾਸਤ-ਏ-ਖ਼ਾਲਸਾ ਦੇ ਉਦਘਾਟਨੀ ਸਮਾਰੋਹਾਂ ਦੌਰਾਨ ਇੱਕ ਅਖੌਤੀ ਸੰਤ ਨੇ ਸਮੁੱਚੇ ਪੰਜਾਬੀਆਂ ਦਾ ਇੰਜ ਕਹਿ ਕੇ ਖ਼ੂਬ ਮਜ਼ਾਕ ਉਡਾਇਆ ਸੀ,‘ਪੰਜਾਬ ਕੇ ਲੋਗ ਥੋੜ੍ਹਾ-ਬਹੁਤ ਨਸ਼ਾ-ਪਾਣੀ ਹੀ ਤੋ ਕਰਤੇ ਹੈ; ਇਤਨੇ ਬੁਰੇ ਵੀ ਤੋ ਨਹੀਂ ਹੈ, ਅੱਛੇ ਹੈਂ ਵਿਚਾਰੇ।’ ਅੱਜ ਪੰਜਾਬੀਆਂ ਨੂੰ ਸ਼ਰਾਬੀ ਅਤੇ ਨਸ਼ਈ ਕਹਿ ਕੇ ਥਾਂ-ਥਾਂ ਭੰਡਿਆ ਵੀ ਜਾ ਰਿਹਾ ਹੈ। ਅਸੀਂ ਕਦੋਂ ਜਾਗਾਂਗੇ? ਜਦੋਂ ਸਾਡਾ ਵਰਤਮਾਨ ਹੀ ਲੁਟਦਾ ਅਤੇ ਤਬਾਹ ਹੁੰਦਾ ਜਾ ਰਿਹਾ ਹੈ ਤਾਂ ਅਸੀਂ ਉੱਜਲ ਭਵਿੱਖ ਦੀ ਆਸ ਕਿਵੇਂ ਰੱਖ ਸਕਦੇ ਹਾਂ? ਅੱਜ ਸਾਨੂੰ ਹਰ ਤਬਕੇ ਦੇ ਲੋਕਾਂ ਨੂੰ ਲਾਮਬੰਦ ਕਰ ਕੇ ਸਮਾਜਿਕ ਜਥੇਬੰਦੀਆਂ, ਭਲਾਈ ਸੰਸਥਾਵਾਂ ਅਤੇ ਖ਼ਾਸ ਕਰਕੇ ਵਿੱਦਿਅਕ ਅਦਾਰਿਆਂ ਨੂੰ ਨਾਲ ਲੈ ਕੇ ਵੱਡੇ ਪੱਧਰ ’ਤੇ ਨਸ਼ਾ ਵਿਰੋਧੀ ਮੁਹਿੰਮ ਵਿੱਢਣ ਦੀ ਲੋੜ ਹੈ। ਰਾਜ ਸਰਕਾਰਾਂ, ਸਥਾਨਕ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤਾਂ ਦੀ ਮਦਦ ਨਾਲ ਘਰਾਂ, ਸਕੂਲਾਂ-ਕਾਲਜਾਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਜਲਸਿਆਂ ਜਾਂ ਧਾਰਮਿਕ ਸਟੇਜਾਂ     ਰਾਹੀਂ ਜਿਵੇਂ ਵੀ ਮੌਕਾ ਬਣੇ, ਹਰ ਨਾਗਰਿਕ ਨੂੰ ਇਸ ਜ਼ਹਿਰ ਪ੍ਰਤੀ ਸੁਚੇਤ ਕਰਨ ਤੇ ਖ਼ੁਦ ਵੀ ਜਾਗਰੂਕ ਹੋਣ ਦੀ ਵੱਡੀ ਲੋੜ ਹੈ ਤਾਂ ਕਿ ਰੰਗਲੇ ਪੰਜਾਬ ਦੀ ਨਿਘਰਦੀ ਜਾ ਰਹੀ ਨੌਜਵਾਨੀ ਨੂੰ ਸਮਾਂ ਰਹਿਦਿਆਂ ਹਰ ਹੀਲੇ    ਸੰਭਾਲਿਆ ਜਾ ਸਕੇ।

 

ਕੁਲਵੰਤ ਸਿੰਘ ਧਾਲੀਵਾਲ * ਸੰਪਰਕ: 99888-65881

13 May 2013

Reply