ਜੁਲਫ਼ ਦੇ ਉਡਦੇ ਵਾਲ ਜਾਂ ਜਾਲ ਸੀ ਕੋਈ
ਹਰ ਅਦਾ ਦਾ ਪੌਣ ਵਿਚ ਸੁਰ ਤਾਲ ਸੀ ਕੋਈ
ਗ਼ਜ਼ਲ ਦੇ ਮਤਲੇ ਵਰਗਾ ਸੀ ਤੇਰੇ ਚਿਹਰੇ ਤੇ ਨੂਰ
ਸਰੋਤੇ ਵਰਗਾ ਮੇਰੇ ਮੁਖ ਤੇ ਜਲਾਲ ਸੀ ਕੋਈ
ਵਸਲ ਦੀ ਨਦੀ ਸੀ ਮਾਰੂਥਲ ਤੱਕ ਆ ਗਈ ਆਖਿਰ
ਚਿਰਾਂ ਦੀ ਤੜਫ ਦਾ ਤੈਨੂੰ ਸ਼ਾਇਦ ਖਿਆਲ ਸੀ ਕੋਈ
ਬਾਹਾਂ ਖਿਲਾਰੀਆਂ ਜਦੋਂ ਤੂੰ ਪੜਦਾ ਸ਼ਰਮ ਦਾ ਕਰਕੇ
ਪਿਆਸ ਬੁਝ ਗਈ ਰੂਹਾਂ ਦੀ ਮਿਲਣੀ ਨਾਲ ਸੀ ਕੋਈ
ਨਸ਼ਾ ਹੋ ਕੇ ਵੀ ਜਿਸਨੂੰ ਨਸ਼ਾ ਨਾਂ ਬੋਲਦੇ ਲੋਕੀਂ
ਸੋਫੀ ਚਿਰਾਂ ਦਾ ਉਸ ਨਸ਼ੇ ਵਿੱਚ ਬੇਹਾਲ ਸੀ ਕੋਈ
ਆਉਣਾ ਧਰਤ ਤੇ ਬਹਿਸ਼ਤ ਦਾ ਇਸਤੋਂ ਉੱਤੇ ਕੀ
ਚਾਹੁਣ ਵਾਲਾ ਚਾਹੁਣ ਵਾਲੇ ਦੇ ਨਾਲ ਸੀ ਕੋਈ
ਓਹਨਾਂ ਪਲਾਂ ਨੂੰ ਲਫਜਾਂ ਚ ਕੈਦ ਕਰਨਾਂ ਹੈ ਨਾਂਮੁਨਕਿਨ
ਕਹਾਂਗਾ ਜਿੰਦਗੀ ਦਾ ਬਸ ਸੁਨਿਹਰੀ ਕਾਲ ਸੀ ਕੋਈ
ਜਿੰਦਗੀ ਦੇ ਸਬ ਤੋਂ ਕੀਮਤੀ ਪਲ ਦੇਣ ਵਾਲਾ ਚੰਦ ਖੁੱਦਗਰਜੀਆਂ ਲਈ ਆਪਣਾ
ਰਸਤਾ ਵੱਖ ਕਰਕੇ ਇੱਕ ਦਿਨ ਓਸੇ ਮੋੜ ਤੇ ਫਿਰ ਮਿਲਦਾ ਏ ਜਿਥੇ ਕੀਤੇ ਓਹਨਾਂ
ਦੋਵਾਂ ਦੇ ਸਾਹਾਂ ਦੀ ਸਾਂਝ ਨਾਲ ਪੌਣਾ ਵਿੱਚ ਮਹਿਕ ਘੁਲੀ ਸੀ
ਓਸ ਸਮੇਂ ਦੇ ਚੰਦ ਖਿਆਲ .....
ਹਾਲਤ ਉਸ ਫੁੱਲ ਵਰਗੀ ਸੀ ਕੀ ਰਸ ਦੇ ਚੂਸਣੇ ਪਿਛੋਂ
ਭੌਰ ਬਹਿ ਗਿਆ ਜਾਕੇ ਜਿਓਂ ਦੂਜੀ ਡਾਲ ਸੀ ਕੋਈ
ਹੱਥਾਂ "ਚ ਹੱਥ ਕਿਸੇ ਦਾ ਅੱਖਾਂ "ਚ ਕੋਈ ਅੱਖ ਸੀ
ਅੰਦਾਜ਼ ਸਿਤਮਗਰ ਦੇ ਬਾ ~ ਕਮਾਲ ਸੀ ਕੋਈ
ਕਿਸੇ ਵੇਲੇ ਜਿਸ ਕਿਨਾਰੇ ਤੇ ਓਹ ਮੇਰੇ ਨਾਲ ਸੀ
ਉਸ ਕਿਨਾਰੇ ਤੇ ਅੱਜ ਓਹਦੇ ਨਾਲ ਸੀ ਕੋਈ
"ਮਿੰਦਰਾ" ਇਹ ਕੀ ਜਾਨਣ ਮੁਕਾਮ ਵਫਾ~ਏ~ਇਸ਼ਕ਼ ਦਾ
ਤੂੰ ਜਿਸਨੂੰ ਪਿਆਰ ਸਮਝਿਆ ਹੁਸਨ ਦੀ ਚਾਲ ਸੀ ਕੋਈ |
************ ਗੁਰਮਿੰਦਰ ਸੈਣੀਆਂ *************