Waqt Tn kadi kisey da nahi hoiya
Par prindiyan di Udaan udon mukdti hai,
Jad tak lahu Khambhan vich na A jawey
Fir dhart wal partdey hn ohi kadam
Jo os nu tiyagan di hami Bhar turey sn
Supney Uneedey, Akahan thakiyan,
Gungey Bol, Rundiya kanth,hari hoi jindgi,
Mirg Trishna da regsitaan
Fir bansuri tlaash vich bhatkd hai,
kalam tey Harfan da yudh vich
nirantar jari rakhdiyan hoiyan
kush kagaz tey failda hai
shabd dar shabd
rangley supniya ton lai key
aakk dey jehar tak
har kiriya apna wzood darsaundi ha
magar piyaas jo shabdan di hai
janam ton lai key kafan tak
har haraf apni dastaan kehnda nazar aunda hai
tey wastuna di daud vich fnaah hoye , rangley supney rangheen nazar aundey hn..
har safa jindgi di apni hi soch dey teer hathon jakhmi nazar aunda hai,
udon koi sur galey da saath nahi denda
udaas canvas rangan di shuuh nu tarsadi hai,
par oh nahi jandi k ranga ton jiyada koi tanha nahi hunda
tey apni hond nu anhond man key
jiyuna seahl nahi hunda
jiyuna sehal nahi hunda
ਮ੍ਰਿਗ ਤ੍ਰਿਸ਼ਨਾ
ਵਕਤ ਤਾਂ ਕਦੀ ਕਿਸੇ ਦਾ ਨਹੀਂ ਹੁੰਦਾ
ਪਰ ਪਰਿੰਦਿਆਂ ਦੀ ਉਡਾਣ ਉਦੋਂ ਮੁੱਕਦੀ ਹੈ
ਜਦ ਤੱਕ ਲਹੂ ਖੰਭਾਂ ਵਿੱਚ ਨਾ ਆ ਜਾਵੇ
ਫਿਰ ਧਰਤ ਵੱਲ ਪਰਤਦੇ ਹਨ ਉਹੀ ਕਦਮ
ਜੋ ਉਸ ਨੂੰ ਤਿਆਗਣ ਦੀ ਹਾਮੀ ਭਰ ਤੁਰੇ ਸਨ
ਸੁਪਨੇ ਉਨੀਂਦੇ , ਅੱਖਾਂ ਥੱਕੀਆਂ
ਗੂੰਗੇ ਬੋਲ , ਰੂੰਧਿਆ ਕੰਠ , ਹਾਰੀ ਹੋਈ ਜ਼ਿੰਦਗ਼ੀ
ਮ੍ਰਿਗ ਤ੍ਰਿਸ਼ਨਾ ਦਾ ਰੇਗਿਸਤਾਨ
ਫਿਰ ਬਾਂਸੁਰੀ ਤਾਲਾਸ਼ ਵਿੱਚ ਭਟਕਦੀ ਹੈ
ਕਲਮ ਤੇ ਹਰਫਾਂ ਦਾ ਯੁੱਧ
ਨਿਰੰਤਰ ਜਾਰੀ ਰੱਖਦਿਆਂ ਹੋਇਆਂ
ਕੁਛ ਕਾਗਜ਼ ਤੇ ਫੈਲਦਾ ਹੈ
ਸ਼ਬਦ ਦਰ ਸ਼ਬਦ
ਰੰਗਲੇ ਸੁਪਨਿਆਂ ਤੋਂ ਲੈ ਕੇ
ਅੱਕ ਦੇ ਜ਼ਹਿਰ ਤੱਕ
ਹਰ ਕਿਰਿਆ ਆਪਣਾ ਵਜੂਦ ਦਰਸਾਊਂਦੀ ਹੈ
ਮਗਰ ਪਿਆਸ ਜੋ ਸ਼ਬਦਾਂ ਦੀ ਹੈ
ਜਨਮ ਤੋਂ ਲੈ ਕੇ ਕਫ਼ਨ ਤੱਕ
ਹਰ ਹਰਫ਼ ਆਪਣੀ ਦਾਸਤਾਂ ਕਹਿੰਦਾ ਨਜ਼ਰ ਆਉਂਦਾ ਹੈ
ਤੇ ਵਸਤੂਆਂ ਦੀ ਦੌੜ ਵਿੱਚ ਫਨ੍ਹਾ ਹੋਏ ਰੰਗਲੇ ਸੁਫਨੇ , ਰੰਗਹੀਣ ਨਜ਼ਰ ਆਉਂਦੇ ਹਨ
ਹਰ ਸਫਾ ਜ਼ਿੰਦਗ਼ੀ ਦੀ ਆਪਣੀ ਹੀ ਸੋਚ ਦੇ ਤੀਰ ਹੱਥੋਂ ਜ਼ਖ਼ਮੀ ਨਜ਼ਰ ਆਉਂਦਾ ਹੈ ,
ਉਦੋਂ ਕੋਈ ਸੁਰ ਗਲੇ ਦਾ ਸਾਥ ਨਹੀਂ ਦਿੰਦਾ ,
ਉਦਾਸ ਕੈਨਵਸ ਰੰਗਾਂ ਦੀ ਛੋਹ ਨੂੰ ਤਰਸਦੀ ਹੈ ,
ਪਰ ਉਹ ਨਹੀਂ ਜਾਣਦੀ ਕਿ ਰੰਗਾਂ ਤੋਂ ਜ਼ਿਆਦਾ ਕੋਈ ਤਨਹਾ ਨਹੀਂ ਹੁੰਦਾ ,
ਤੇ ਆਪਣੀ ਹੋਂਦ ਨੂੰ ਅਣਹੋਂਦ ਮੰਨ ਕੇ
ਜਿਉਣਾ ਸਹਿਲ ਨਹੀਂ ਹੁੰਦਾ
ਜਿਉਣਾ ਸਹਿਲ ਨਹੀਂ ਹੁੰਦਾ ।