Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿੱਥੇ ਮੁੱਕਦੀ ਜ਼ਿੰਦਗੀ, ਉਥੋਂ ਸ਼ੁਰੂ ਹੁੰਦਾ ਹੈ ਇਕ ਮਿਸ਼ਨ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਿੱਥੇ ਮੁੱਕਦੀ ਜ਼ਿੰਦਗੀ, ਉਥੋਂ ਸ਼ੁਰੂ ਹੁੰਦਾ ਹੈ ਇਕ ਮਿਸ਼ਨ

 

ਚੰਡੀਗੜ੍ਹ ਦੀ ਬੀਬੀ ਅਮਰਜੀਤ ਕੌਰ ਢਿੱਲੋਂ ਆਪਣੇ ਮਿਸ਼ਨ ਲਈ ਤਿਆਰ (ਫੋਟੋ: ਮਨੋਜ)

 

ਬੀਬੀ ਅਮਰਜੀਤ ਕੌਰ ਢਿੱਲੋਂ ਦੀ ਜ਼ਿੰਦਗੀ ਲਾਵਾਰਸ ਲਾਸ਼ਾਂ ਦੇ ਸਸਕਾਰ ਲਈ ਸਮਰਪਿਤ

56 ਸਾਲਾ ਬੀਬੀ ਅਮਰਜੀਤ ਕੌਰ ਨੇ ‘ਪੁੰਨ ਦੇ ਕੰਮ’ ਦਾ ਜਿਹੜਾ ਰਾਹ ਫੜਿਆ ਹੈ, ਉਸ ’ਤੇ ਕਿਸੇ ਸਾਧਾਰਨ ਬੰਦੇ ਦੀ ਪੈਰ ਧਰਨ ਦੀ ਜੁਰਅਤ ਨਹੀਂ ਪੈਂਦੀ ਪਰ ਇਸ ਬੀਬੀ ਵੱਲੋਂ ਲਾਵਾਰਸ ਲਾਸ਼ਾਂ ਦਾ ਅੰਤਿਮ ਸਸਕਾਰ ਬੀਤੇ 13 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਉਹ 300 ਅਜਿਹੀਆਂ ਲਾਸ਼ਾਂ ਦਾ ਸਨਮਾਨਪੂਰਵਕ ਸੰਸਕਾਰ ਕਰ ਚੁੱਕੀ ਹੈ। ਬੀਬੀ ਅਮਰਜੀਤ ਕੌਰ ਢਿੱਲੋਂ, ਜੋ ਸਾਬਕਾ ਬੈਂਕ ਮੁਲਾਜ਼ਮ ਹੈ, ਵੱਲੋਂ ਇਹ ਸੇਵਾ ਨਿਰਸੁਆਰਥ ਕੀਤੀ ਜਾ ਰਹੀ ਹੈ। ਜਦੋਂ ਲੋਕ ਕਿਸੇ ਆਪਣੇ ਦੀ ਮੌਤ ’ਤੇ ਲਾਸ਼ ਦੇ ਨੇੜੇ ਨਹੀਂ ਢੁਕਦੇ ਪਰ ਇਸ ਬੀਬੀ ਨੇ ਗਲੀਆਂ-ਸੜੀਆਂ ਤੇ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਕੇ ਦੁਨੀਆਂ ਵਿਚ ਨਿਵੇਕਲੀ ਮਿਸਾਲ ਕਾਇਮ ਕਰ ਦਿੱਤੀ ਹੈ। 20 ਸਾਲਾਂ ਤੱਕ ਬੈਂਕ ਦੀ ਮੁਲਾਜ਼ਮਤ ਕਰਨ ਮਗਰੋਂ ਉਨ੍ਹਾਂ ਨੇ ਸਾਲ 2000 ਵਿਚ ਨੌਕਰੀ ਨੂੰ ਅਲਵਿਦਾ ਆਖ ਦਿੱਤਾ ਤੇ ਬਾਕੀ ਦੀ ਸਾਰੀ ਜ਼ਿੰਦਗੀ ਲਾਵਾਰਸ ਲਾਸ਼ਾਂ ਦੇ ਸਸਕਾਰ ਕਰਨ ਦੇ ਲੇਖੇ ਲਗਾ ਦਿੱਤੀ ਹੈ।  ਇਸ ਰਾਹ ’ਤੇ ਤੁਰਨ ਦਾ ਪਿਛੋਕੜ ਵੀ ਬੜਾ ਦਿਲਚਸਪ ਹੈ। ਸਾਲ 1991 ਵਿਚ ਜਦੋਂ ਉਹ ਬੈਂਕ ਦੇ ਇਕ 

ਸੁਰੱਖਿਆ ਮੁਲਾਜ਼ਮ ਦੇ ਪੁੱਤ ਲਈ ਫੰਡ ਇਕੱਠਾ ਕਰ ਰਹੇ ਸਨ ਤਾਂ ਉਨ੍ਹਾਂ ਨੇ ਪੀਜੀਆਈ ਵਿਚ ਬਿਹਾਰ ਦੀ ਵਸਨੀਕ ਇਕ ਔਰਤ ਨੂੰ ਆਪਣੇ ਪਤੀ ਦੀ ਲਾਸ਼ ਕੋਲ ਕੁਰਲਾਉਂਦੇ ਦੇਖਿਆ। ਉਨ੍ਹਾਂ ਨੇ ਉਸ ਦੀ ਤੁਰੰਤ ਮਦਦ ਕਰਨ ਦਾ ਮਨ ਬਣਾ ਲਿਆ ਤੇ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ। ਇਸ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਗਿਆ ਤੇ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਨਾ ਮਿਸ਼ਨ ਬਣ ਗਿਆ। ਉਨ੍ਹਾਂ ਦੱਸਿਆ, ‘‘ਮੈਂ ਪੀਜੀਆਈ ਦੇ ਐਮਰਜੈਂਸੀ ਵਾਰਡ ਵਿਚ ਦਾਖਲ ਹੋਏ ਮਰੀਜ਼ਾਂ ’ਤੇ ਨਜ਼ਰ ਰੱਖਦੀ ਹਾਂ ਤੇ ਲਾਵਾਰਸ ਲਾਸ਼ਾਂ ਦਾ ਸਸਕਾਰ ਕਰਦੀ ਹਾਂ। ਕਈ ਵਾਰ ਤਾਂ ਹਸਪਤਾਲ ਤੇ ਪੁਲੀਸ ਮੇਰੇ ਨਾਲ ਸੰਪਰਕ ਕਰਦੇ ਹਨ ਤਾਂ ਜੋ ਲਾਵਾਰਸ ਲਾਸ਼ਾਂ ਦਾ ਸਸਕਾਰ ਕੀਤਾ ਜਾ ਸਕੇ।’ ਬੀਬੀ ਅਮਰਜੀਤ ਕੌਰ ਨੇ ਵਾਕਿਆ ਸੁਣਾਇਆ, ‘‘ਇਕ 10 ਸਾਲਾ ਲੜਕੇ ਦੇ ਮਾਪਿਆਂ ਨੇ ਮੈਨੂੰ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰਨ ਮੌਕੇ ਸੱਦਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਲੜਕਾ ਹਸਪਤਾਲ ਵਿਚੋਂ ਠੀਕ ਹੋਣ ਮਗਰੋਂ ਘਰ ਜਾ ਕੇ ਆਪਣਾ ਜਨਮ ਦਿਨ ਮਨਾਉਣਾ ਚਾਹੁੰਦਾ ਸੀ, ਪਰ ਅਜਿਹਾ ਨਾ ਹੋ ਸਕਿਆ। ਮੈਂ ਬੱਚੇ ਦੀ ਇੱਛਾ ਪੂਰੀ ਕਰਨ ਲਈ ਜਨਮ ਦਾ ਕੇਕ ਤੇ ਨਵੇਂ ਕੱਪੜੇ ਲੈ ਕੇ ਸ਼ਮਸ਼ਾਨਘਾਟ ਪੁੱਜੀ ਤੇ ਉਥੇ ਬੱਚੇ ਦਾ ਜਨਮ ਦਿਨ ਮਨਾਇਆ। ਇਸ ਤੋਂ ਬਾਅਦ ਬੱਚੇ ਦਾ ਸਸਕਾਰ ਕੀਤਾ ਗਿਆ।’ ਸੈਕਟਰ 71 ਦੀ ਵਾਸੀ ਇਹ ਬੀਬੀ ਪੰਜਾਬ ’ਵਰਸਿਟੀ ਦੇ ਕਮਿਊਨਿਟੀ ਰੇਡੀਓ ਦੇ ਨਵੇਂ ਪ੍ਰੋਗਰਾਮ ‘ਹਮਾਰੀ ਬੇਟੀ’ ਦੀ ਸ਼ੋਭਾ ਵੀ ਵਧਾ ਚੁੱਕੀ ਹੈ।

 

 

07 Mar 2013

Reply