Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮਿੱਟੀ ਦੇ ਢੇਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮਿੱਟੀ ਦੇ ਢੇਰ

ਬੋਹੜ ਦੇ ਰੱਖ ਦੀ ਛਾਂਵੇਂ ਅਕਸਰ ਸੋਹਣ ਸਿੰਘ ਬੈਠਾ ਲੋਕਾਂ ਦੇ ਨਿੱਕੇ ਨਿੱਕੇ ਸਵਾਲਾਂ ਦਾ ਜਵਾਬ ਦਿੰਦਾ ।ਵੱਡੇ ਛੋਟੇ ਪਿੰਡ ਦੇ ਸਾਰੇ ਉਸਨੂੰ ਭਾਈਆ ਜੀ ਕਹਿਕੇ ਬੁਲਾਉਦੇ।ਆਪ ਅਣਪੜ੍ਹ ਹੋਣ ਦੇ ਬਾਵਜੂਦ ਆਪਣੀ ਲਗਨ ਸਦਕਾ ਉਹ ਹੀਰ ਮਹਾਂਭਾਰਤ ਰਮਾਇਣ ਗੁਰੂ ਗ੍ਰੰਥ ਸਾਹਿਬ ਅਤੇ ਵੈਦਿਕ ਗ੍ਰੰਥਾਂ ਦਾ ਪਾਠ ਜੋੜ ਕਰਕੇ ਪੜ੍ਹ ਲੈਦਾ। ਇਹੀ ਕਾਰਨ ਸੀ ਕਿ ਗਰੀਬ ਘਰ ਦਾ ਜੰਮ ਪਲ ਹਰ ਇੱਕ ਦੇ ਦਿੱਲ ਦੀ ਧੜਕਣ ਬਣ ਗਿਆ ਸੀ। ਇੱਕ ਦਿਨ ਬੋਹੜ ਨਾਲ ਢੋਹ ਲਗਾਕੇ ਇੱਕਲਾ ਹੀਰ ਗਾਉਂਦੇ ਨੂੰ ਸੁਣਕੇ ਝੰਡਾ ਸਿੰਘ ਪੁੱਛਣ ਲਗਾ ਭਾਈਆ ਜੀ ਅੱਜ ਕੀ ਗੱਲ ਹੈ ਇੱਕਲਿਆਂ ਕੋਣ ਯਾਦ ਆ ਰਿਹਾ ਹੈ।ਬਸ ਪਿਛਲੇ ਦਿਨ ਯਾਦ ਆ ਗਏ,ਸੋਹਣ ਸਿੰਘ ਦੀਆਂ ਅੱਖਾਂ ਨੰਮ ਹੋ ਗਈਆਂ।ਉਹ ਆਪਣਾ ਪਿੰਡ ਛੱਡ ਕੇ ਨਾਨਕੇ ਪਿੰਡ ਆ ਵਸਿਆ ਸੀ ਉਸਦੇ ਚਾਰ ਪੁੱਤਰ ਪੜ੍ਹੇ ਲਿਖੇ ਅਤੇ ਦੋ ਧੀਆਂ ਆਪਣੇ ਆਪਣੇ ਘਰ ਸੁੱਖੀ ਸਨ।ਉ੍ਹਹ ਹੌਲੀ ਜਹੀ ਫਿਰ ਬੋਲਿਆ ਮੈਂ ਤਾਂ ਝੰਡਾ ਸਿੰਹਾਂ ਹੀਰਿਆਂ ਦੀ ਭਾਲ ਲਈ ਮਿੱਟੀ ਦੇ ਢੇਰ ਫਰੋਲੇ ਨੇ, ਜਦ ਮੈਂ ਮਿੱਟੀ ਫਰੋਲਦਾ ਸਾਂ ਧਿਆਨ ਵਿੱਚ ਹੀਰੇ ਰਖਦਾ ਸੀ ਮਿਹਨਤ ਨੇ ਤਦੇ ਰੰਗ ਲਾਇਆ ਹੈ ਮੇਰੇ ਪਾਸ ਸਿਰਫ ਇਹ ਪੱਗ ਸੀ ਜਿਸਦੀ ਲਾਜ਼ ਨਿੱਭ ਚੱਲੀ ਹੈ।ਇਹ  ਕਹਿ ਉ੍ਹਹ
ਹੌਲੀ ਜਹੀ ਪਰਨਾ ਮੋਢੇ ਤੇ ਰੱਖ ਘਰ ਨੂੰ ਤੁਰ ਗਿਆ।

14 Apr 2013

Kanwal Dhillon
Kanwal
Posts: 55
Gender: Female
Joined: 17/Sep/2009
Location: Tarn Taran
View All Topics by Kanwal
View All Posts by Kanwal
 

bahut doongi gal kahi hai sir tusa

 

14 Apr 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਬਹੁਤ ਧੰਨਵਾਦ ਆਪਦਾ ਅਤੇ ਬਾਕੀ ਸਾਰੇ ਪਾਠਕਾਂ ਦਾ

15 Apr 2013

Reply