|
|
|
|
|
|
Home > Communities > Punjabi Poetry > Forum > messages |
|
|
|
|
|
ਮਨ |
ਏਨੀ ਪਿਆਸ ਲੱਗੀ ਮੇਰੇ ਮਨ ਮੰਦਰ।
ਤੜਫ ਮਿਲਣ ਦੀ ਲਗੀ ਮਨ ਅੰਦਰ।
ਉਤਸੁੱਕ ਹੋ ਅਸੀਂ ਸਫਰ ਤੇ ਨਿਕਲੇ,
ਬਣ ਮਹਿਰਮ ਕਦ ਵੱਸੇ ਮਨ ਅੰਦਰ।
ਆਹ ਜਦ ਨਿਕਲੇ ਝਰਨਾਹਟ ਜਹੀ ਹੋਵੇ,
ਪ੍ਰਾਣਾ ਦੇ ਵਿੱਚ ਟਿਕ ਰਹੇ ਸਕੰਦਰ।
ਸ਼ੋਰ ਕਾਸਦਾ ਮਿਲਣ ਲਈ ਮਹਿਰਮ,
ਤੁੱਪਕੇ ਵਿੱਚ ਛੁੱਪ ਬਹਿ ਦਿਸੇ ਸਮੰਦਰ।
ਨਾ ਮੈਂ ਸੂਰਜ ਨਾ ਹੀ ਵਿੱਚ ਹਨੇਰੇ,,
ਰਾਤ 'ਚੋਂ ਕੱਢ ਲੈ ਮੈਨੂੰ ਪਲ ਅੰਦਰ।
ਕਸਮਾਂ ਨਾਲ ਵਿਵਹਾਰ ਨਹੀਂ ਚਲਦਾ,
ਪਿਆਸ ਬੁਝੇ ਤ੍ਰਿਪਤ ਹੋਵੇ ਕਲੰਦਰ।
|
|
10 Jan 2013
|
|
|
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|