|
 |
 |
 |
|
|
Home > Communities > Punjabi Poetry > Forum > messages |
|
|
|
|
|
ਮਾਂ |
ਮੇਰਾ ਪਹਿਲਾ ਰੱਬ ਹੈ ਮਾਂ। ਅੱਜ ਤਰਸਦਾ, ਉਹ ਮਮਤਾ ਵਾਲੀ ਛਾਂ। ਹੋਰ ਤਾਂ ਬਥੇਰੇ ਨੇ, ਰਿਸ਼ਤੇ ਨਿਭਾਉਣ ਲਈ, ਫਿਰ ਵੀ ਸਭ ਵਿੱਚ, ਮੈਂ ਤਾਂ ਕੱਲਾ ਹਾਂ। ਮੇਰਾ ਪਹਿਲਾ ਰੱਬ ਹੈ ਮਾਂ। ਅੱਜ ਤਰਸਦਾ ਉਹ ਮਮਤਾ ਵਾਲੀ ਛਾਂ।
ਮਾਂ ਦਾ ਉਹ ਲਾਡ ਲਡਾਉਣਾ, ਪਿਆਰ ਵਿੱਚ ਡਾਂਟ ਲਗਾਉਣਾ, ਕੰਮ ਤੋਂ ਸੀ ਜਦ ਵੀ ਦੇਰ ਹੁੰਦੀ, ਫ਼ਿਕਰਾਂ ਵਿੱਚ ਲੱਗ ਜਾਉਣਾ, ਮਾਂ ਤੁਹਾਡੇ ਕੀਤੇ ਪਰਉਪਕਾਰ ਮੈਂ ਕਿਵੇਂ ਭੁੱਲ ਸਕਦਾ ਹਾਂ।
ਮੇਰਾ ਪਹਿਲਾ ਰੱਬ ਹੈ ਮਾਂ। ਅੱਜ ਤਰਸਦਾ ਉਹ ਮਮਤਾ ਵਾਲੀ ਛਾਂ। ਹੋਰ ਤਾਂ ਬਥੇਰੇ ਨੇ, ਰਿਸ਼ਤੇ ਨਿਭਾਉਣ ਲਈ, ਫਿਰ ਵੀ ਸਭ ਵਿੱਚ, ਮੈਂ ਤਾਂ ਕੱਲਾ ਹਾਂ।
"ਅਲੱਗ" ਬੈਠਾ ਯਾਦ ਕਰਤਾ ਅੱਜ ਉਹ ਪੁਰਾਣੇ ਦਿਨ। ਤਰਸਦਾ ਉਨ੍ਹਾਂ ਪੱਲਾ ਨੂੰ ਹੁਣ ਮੁੜ ਆਉਣ ਕਿੰਜ। ਮਾਂ ਤੁਹਾਨੂੰ ਯਾਦ ਕਰਦਾ ਮੈਂ ਰੋਜ਼ ਜਿਊਦਾ ਮਰਦਾ ਹਾਂ।
ਮੇਰਾ ਪਹਿਲਾ ਰੱਬ ਹੈ ਮਾਂ। ਅੱਜ ਤਰਸਦਾ ਉਹ ਮਮਤਾ ਵਾਲੀ ਛਾਂ। ਹੋਰ ਤਾਂ ਬਥੇਰੇ ਨੇ, ਰਿਸ਼ਤੇ ਨਿਭਾਉਣ ਲਈ, ਫਿਰ ਵੀ ਸਭ ਵਿੱਚ, ਮੈਂ ਤਾਂ ਕੱਲਾ ਹਾਂ।
Sukhbir Singh "Alagh"
|
|
05 Dec 2018
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|