Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
' ਮਰੀਕੀ ' ,,,ਕਹਾਣੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
' ਮਰੀਕੀ ' ,,,ਕਹਾਣੀ

 

ਅੰਦਰਲੀ ਵੀਹੀ ਪੈ ਕੇ ਸਾਧੂ ਸਿੰਘ ਸਰਪੰਚ ਦੇ ਘਰ ਵੱਲ ਤੁਰ ਪਿਆ | ਇੱਕ ਝਾਤ ਉੱਪਰ ਅਸਮਾਨ ਵੱਲ ਮਾਰੀ | ਬੱਦਲਾਂ ਵਿਚੋਂ ਕੋਈ ਕੋਈ ਤਾਰਾ ਵਿਖਾਈ ਦਿੰਦਾ ਸੀ | ਉਸਦੇ ਮੂਹੋਂ ਸੁਭਾਵਿਕ ਹੀ ਵਾਹਿਗੁਰੂ ਨਿਕਲ ਗਿਆ | ਮਹੀਨਾ ਪੋਹ ਦਾ ਸੀ |ਚਾਰ ਵਜੇ ਪਾਠੀ ਬੋਲਦੇ ਨਾਲ ਹੀ ਸਾਧੂ ਸਿੰਘ ਨੇ ਅਮਰ ਸਰਪੰਚ ਦੇ ਘਰ ਦਾ ਕੁੰਡਾ ਖੜਕਾ ਦਿੱਤਾ | 

 

 

" ਕਿਹੜਾ ਮਰ ਗਿਆ ਮੇਰਾ ਸਾਲਾ ਸਵੇਰੇ ਸਵੇਰੇ ",,,ਖੇਸ ਦੀ ਬੁੱਕਲ ਮਾਰੀਂ ਸਰਪੰਚ ਗਾਲਾਂ ਕੱਢਦਾ ਹੋਇਆ ਬਾਹਰ ਨਿਕਲਿਆ 
" ਅਸੀਂ ਤਾਂ ਪੱਟੇ ਗਏ ਸਰਪੰਚ ਸਾਹਿਬ ",,,ਸਾਧੂ ਹੱਥ ਜੋੜੀਂ ਕੌਲੇ ਨਾਲ ਲੱਗਿਆ ਖੜਾ ਸੀ |
" ਕੀ ਸੱਪ ਲੜ ਗਿਆ ਤੇਰੇ ",,,ਸਰਪੰਚ ਨੂੰ ਰਾਤੀਂ ਐਸ. ਐਚ . ਓ . ਨਾਲ ਬੈਠ ਕੇ ਪੀਤੀ ਦਾਰੂ ਦਾ ਹਲੇ ਤੱਕ ਨਸ਼ਾ ਸੀ |
" ਸਰਪੰਚਾ '  ਮਰੀਕੀ ' ਪਰਸੋਂ ਦਾ ਘਰ ਨੀ ਆਇਆ | ਮੈਨੂੰ ਲਗਦਾ ਜੰਗੇ ਕਿਆਂ ਨੇ  ਮੁੰਡੇ ਦਾ ਧੰਦਾ ਭੁਗਤਾ ਤਾ | " ਗੱਲ ਕਰਦਿਆਂ ਸਾਧੂ ਦੀਆਂ ਅੱਖਾਂ ਪਰਨਾਲੇ ਵਾਂਗ ਵਹਿਣ ਲੱਗੀਆਂ |
" ਤੂੰ ਹੋਂਸਲਾ ਰੱਖ ਸਾਧੂ ਸਿਆਂ ,,,,,,,,,,,,,ਆਪਾਂ ਕਰਦੇ ਆਂ ਪਤਾ ਮੁੰਡੇ ਦਾ ਹੁਣੇ,,,ਜੇ ਜੰਗੇ ਕਿਆਂ ਨੇ ਨਾ ਕੋਈ ਪਤਾ ਸਤਾ ਦਿੱਤਾ ਤਾਂ ਫੇਰ ਥਾਣੇ ਲਿਖਾਵਾਂਗੇ ਰਿਪੋਰਟ | ਥਾਣੇਦਾਰ  ਅਜੀਤ ਸਿੰਘ ਆਪਣਾ ਘਰ ਦਾ ਬੰਦੈ | ",,,,,,,,,,,,,,,,,,ਸਰਪੰਚ ਨੂੰ ਅੰਦਰੋਂ ਸਾਧੂ ਨਾਲ ਕੋਈ ਹਮਦਰਦੀ ਨਹੀਂ ਸੀ | ਓਹ ਤਾਂ ਸਗੋਂ ਖੁਸ਼ ਸੀ ਕੇ ਜੰਗੇ ਹੋਰੀਂ ਹੁਣ ਕਿਸੇ ਕੇਸ ਚ ਫਸਣਗੇ ਕਿਓੰਕੇ ਓਹਨਾਂ ਨੇ ਸਰਪੰਚ ਨੂੰ ਸ਼ਾਮਲਾਟ ਤੇ ਕਬਜ਼ਾ ਨਹੀ ਕਰਨ ਦਿਤਾ ਸੀ | ਓਦੋਂ ਤੋਂ ਹੀ ਓਹ ਸਰਪੰਚ ਦੀ ਅੱਖ  ਵਿਚ ਰੜਕਦੇ ਸੀ |

                       ' ਮਰੀਕੀ ' ਸਾਧੂ ਸਿੰਘ ਦਾ ਇਕਲੌਤਾ ਪੁੱਤ ਸੀ | ਪੂਰਾ ਨਾਂ ਉਸਦਾ ਅਮਰੀਕ ਸਿੰਘ ਸੀ | ਅਮਰੀਕ ਵਿਚਾਰਾ ਦਿਮਾਗ ਤੋਂ ਥੋੜਾ ਪੈਦਲ ਹੀ ਸੀ | ਇਸ ਲਈ ਉਸਤੋਂ ਪੰਜਵੀਂ ਵੀ ਪਾਸ ਨਹੀਂ ਸੀ ਹੋਈ | ਸਾਧੂ ਦੀ ਕੱਪੜੇ ਦੀ ਦੁਕਾਨ ਸੀ ਤੇ ਅਮਰੀਕ ਪੜਨਾ ਛੱਡ ਕੇ ਦੁਕਾਨ ਤੇ ਹੀ ਬੈਠ ਗਿਆ | ਪਰ ਦੁਕਾਨ ਤੇ ਵੀ ਉਸਦਾ ਦਿਲ ਨਾ ਲੱਗਦਾ | ਹੌਲੀ ਹੌਲੀ ਸਾਲ ਬੀਤ ਗਏ | ਅਮਰੀਕ ਵੀਹਵੇਂ ਵਰੇ ਚ ਹੋ ਗਿਆ ਪਰ ਉਸਦਾ ਦਿਮਾਗ ਦਸਾਂ ਸਾਲਾਂ ਦਾ ਹੀ ਰਿਹਾ | ਹਾਲੇ ਵੀ ਜਵਾਕਾਂ ਨਾਲ ਵੀਹੀ ਚ ਖੇਡ ਦਾ ਰਹਿੰਦਾ | ਹੁਣ ਓਸਨੂੰ ਸਾਰੇ ਅਮਰੀਕ ਦੀ ਜਗ੍ਹਾ ਮਰੀਕੀ ਹੀ ਸਦਣ ਲੱਗੇ | ਲੋਕ ਉਸਦੀ ਮਾਸੂਮੀਅਤ ਦਾ ਨਜਾਇਜ਼ ਫਾਇਦਾ ਲੈਣ ਲੱਗੇ | ਕੋਈ ਉਸਨੂੰ ਆਪਣੇ ਨਾਲ ਮੰਡੀ ਲੈ ਜਾਂਦਾ ਕੋਈ ਹੋਰ ਉਸਤੋਂ ਆਪਣੇ ਘਰ ਦੇ ਕੰਮ ਕਰਵਾ ਲੈਂਦਾ | ਸਾਧੂ ਤੇ ਉਸਦੀ ਤੀਵੀਂ ਦੇਖ ਕੇ ਖਿਝਦੇ ਰਹਿੰਦੇ | ਬੜਾ ਸਮਝਾਉਂਦੇ ,ਪਰ ਮਰੀਕੀ ਦੇ ਪੱਲੇ ਕੁਝ ਨਾ ਪੈਂਦਾ |ਪਿਛਲੇ ਮਹੀਨੇ ਮਰੀਕੀ ਸਰਪੰਚ ਕੀ ਕੱਲਰ ਵਾਲੀ ਮੋਟਰ ਤੇ ਓਹਨਾਂ ਦੇ ਸੀਰੀ ਨਾਲ ਕਣਕ ਨੂੰ ਪਾਣੀ ਲਾ ਰਿਹਾ ਸੀ | ਸੂਏ ਦਾ ਪਾਣੀ ਵਾਰੀ ਸੁਧੇ ਸਾਰੀ ਕੱਲਰ ਦੀ ਜ਼ਮੀਨ ਨੂੰ ਲੱਗਦਾ ਸੀ | ਹਾਲੇ ਵਾਰੀ ਜੰਗੇ ਕਿਆਂ ਦੀ ਸੀ ਪਰ ਸਰਪੰਚ ਕੇ ਸੀਰੀ ਦੇ ਕਹਿਣ ਤੇ ਭੋਲੇ ਭਲੇ ਮਰੀਕੀ ਨੇ ਅੱਧਾ ਘੰਟਾ ਪਹਿਲਾਂ ਹੀ ਨੱਕਾ ਵੱਡ ਲਿਆ | ਜੰਗੇ ਕਿਆਂ ਨੂੰ ਪਤਾ ਲੱਗਣ ਤੇ ਓਹਨਾਂ ਨੇ ਮਰੀਕੀ ਦੀ ਥੋੜੀ ਬਹੁਤ ਖਿਚ ਧੂਹ ਕੀਤੀ ਸੀ | ਪਰ ਰਾਤ ਨੂੰ ਸਰਪੰਚ ਨੇ ਮਰੀਕੀ ਨੂੰ ਦਾਰੂ ਪਲਾ ਕੇ ਜੰਗੇ ਕਿਆਂ ਨੂੰ ਗਾਲਾਂ ਕਢਵਾ ਦਿਤੀਆਂ | ਜੰਗੇ ਕਿਆਂ ਨੂੰ ਪਤਾ ਸੀ ਕੇ ਇਹ ਸਭ ਸਰਪੰਚ ਦਾ ਕੀਤਾ ਕਰਾਇਆ ਸੀ ਇਸ ਲਈ ਓਹਨਾਂ ਨੇ ਮਰੀਕੀ ਨੂੰ ਇਸਦੇ ਨਤੀਜੇ ਭੁਗਤਣ ਦੀ ਚਤਾਵਨੀ ਦੇ ਕੇ ਛੱਡ ਦਿਤਾ ਸੀ | ਪਰ ਹੁਣ ਮਰੀਕੀ ਦੇ ਲਾਪਤਾ ਹੋਣ ਕਰਕੇ ਸ਼ੱਕ ਦੀ ਸੂਈ ਜੰਗੇ ਕਿਆਂ ਤੇ ਆ ਕੇ ਟਿਕ ਗਈ ਸੀ | ਸਾਧੂ ਨੂੰ ਜੰਗੇ ਕਿਆਂ ਤੇ ਪੂਰਾ ਸ਼ੱਕ ਸੀ |

                           ਸਰਪੰਚ ਦਾ ਸੀਰੀ ਸਾਧੂ ਨੂੰ ਚਾਹ ਦਾ ਗਲਾਸ ਦੇ ਗਿਆ | ਪਰ ਸਾਧੂ ਦੇ ਅੰਦਰ ਚਾਹ ਕਿਥੇ ਨਿੱਘਰ ਦੀ ਸੀ | ਫੇਰ ਵੀ ਹੌਲੀ ਹੌਲੀ ਵਿਚਾਰਾ ਘੁੱਟਾਂ ਭਰਨ ਲੱਗਾ | ਸਰਪੰਚ ਦੀ ਬਾਹਰਲੀ ਬੈਠਕ ਵਿਚ ਚਾਹ ਪੀਂਦਿਆਂ ਓਸਨੇ ਚਾਰੇ ਪਾਸੇ ਨਿਗ੍ਹਾ ਘੁਮਾ ਕੇ ਦੇਖਿਆ | ਸਾਹਮਣੇ ਦੀ ਕੰਧ ਤੇ ਸਰਪੰਚ ਦੀ ਹਲਕੇ ਦੇ ਐਮ.ਪੀ . ਨਾਲ ਖਿਚੀ ਹੋਈ ਫੋਟੋ ਲੱਗੀ ਹੋਈ ਸੀ | ਖੱਬੇ ਪਾਸੇ ਵੱਲ ਸ਼ੋ ਕੇਸ ਵਿਚ ਅਨੇਕਾਂ ਹੀ ਸਨਮਾਨ ਚਿੰਨ ਸਜਾ ਕੇ ਰਖੇ ਹੋਏ ਸੀ | ਸੱਜੇ ਪਾਸੇ ਦੋ ਕੀਮਤੀ ਅਲਮਾਰੀਆਂ ਰਖੀਆਂ ਹੋਈਆਂ ਸੀ | ਜਿਨ੍ਹਾਂ ਵਿਚ ਰਖੇ ਹੋਏ ਸਮਾਨ ਵਾਰੇ ਸਾਧੂ ਕਿਆਸ ਅਰਾਈਆਂ ਲਾਉਣ ਲੱਗਾ | ਪਰ ਛੇਤੀ ਹੀ ਉਸਦੀ ਸੋਚ ਪਰਤ ਕੇ ਮਰੀਕੀ ਵੱਲ ਚਲੀ ਗਈ | ਇੱਕ ਮਾੜਾ ਜਿਹਾ ਖਿਆਲ ਉਸਦੇ ਦਿਲ ਨੂੰ ਤਾਰ ਤਾਰ ਕਰ ਗਿਆ | ਖਾਲੀ ਗਲਾਸ ਸ਼ੀਸ਼ੇ ਦੇ ਮੇਜ ਤੇ ਰੱਖ  ਕੇ ਉਸਨੇ ਮੁੱਛਾਂ ਤੇ ਹੱਥ ਫੇਰਿਆ ਤੇ ਪੱਗ ਦੇ ਲੜ ਨਾਲ ਗਿੱਲੀਆਂ ਅੱਖਾਂ ਪੂੰਝੀਆਂ |
       
                         ਜਦੋਂ ਸਰਪੰਚ ਤਿਆਰ ਹੋਕੇ ਬੈਠਕ ਅੰਦਰ ਆਇਆ ਤਾਂ ਸਾਧੂ ਆਪਣੀ ਧੌਲੀ ਦਾਹੜੀ ਵਿਚ ਹੱਥ ਫੇਰ ਦੀਆਂ ਪਤਾ ਨਹੀਂ ਕਿਹੜੀ ਸੋਚ ਵਿਚ ਗੁਆਚਿਆ ਬੈਠਾ ਸੀ | ਸਰਪੰਚ ਦੇ ਖੰਘੂਰੇ ਨਾਲ ਓਸਦੀ ਸੁਰਤ ਪਰਤੀ | 
" ਆਪਾਂ ਐਂ ਕਰਦੇ ਆਂ ਸਾਧੂ ਸਿਆਂ ਘੰਟੇ ਕੁ ਤੱਕ ਆਪਾਂ ਚਲਦੇ ਆਂ ਥਾਣੇ ਨੂੰ | ਜੰਗੇ ਕੇ ਘਰੋਂ ਆਪਾਂ ਨੂੰ  ਮੁੰਡਾ ਨੀ ਮਿਲਣਾ | ਜਦੋਂ ਮੌਰਾਂ ਚ ਪੈਣ ਗੀਆਂ ਫੇਰ  ਦੇਖੀਂ ਕਿਵੇਂ ਤੋਤੇ ਵਾਂਗ ਬੋਲਦੇ  ਨੇ | ਤੂੰ ਘਰੋਂ ਜਾਕੇ ਦੱਸ ਕੁ ਹਜ਼ਾਰ ਰੁਪਇਆ ਲਿਆ | ",,,,,,,,,,,,,,,,,ਕਹਿ ਕੇ ਸਰਪੰਚ ਪੱਗ ਦਾ ਪੇਚ ਠੀਕ ਕਰਨ ਲੱਗਿਆ | ਦਿਲੋਂ ਉਸਨੂੰ ਖੁਸ਼ੀ ਸੀ ਕੇ ਅੱਜ ਤੜਕੇ ਤੜਕੇ ਇੱਕ ਮੋਟੀ ਅਸਾਮੀ ਉਸਦੇ ਹੱਥ ਲੱਗੀ ਸੀ | ਹੁਣ ਓਹ੍ਹ ਮੋਟਾ ਕਮਿਸ਼ਨ ਖਾਵੇ ਗਾ |
                                     ਸਾਧੂ ਘਰੋਂ ਜਾ ਕੇ ਪੈਸੇ ਲੈ ਆਇਆ ਤੇ ਸੂਰਜ ਚੜਦੇ ਹੀ ਓਹ ਸਰਪੰਚ ਦੀ ਗੱਡੀ ਚ ਬਹਿ ਕੇ ਖੰਨੇ ਨੂੰ ਤੁਰ ਪਏ | ਜਦੋਂ ਥਾਣੇ ਪਹੁੰਚੇ ਤਾਂ ਮੇਨ ਗੇਟ ਤੇ ਪਹਿਰਾ ਦਿੰਦੇ ਸਿਪਾਹੀ  ਦੇ ਕੰਨ ਵਿਚ ਸਰਪੰਚ ਨੇ ਕੁਝ ਕਿਹਾ | ਸਿਪਾਹੀ ਨੇਂ ਗੇਟ ਖੋਲ ਕੇ ਸੱਜੇ ਪਾਸੇ ਵੱਲ ਇਸ਼ਾਰਾ ਕਰ ਦਿੱਤਾ | ਅੰਦਰ ਲੰਘ ਕੇ ਓਹ ਮੁਨਸ਼ੀ ਦੇ ਦਫ਼ਤਰ ਵੱਲ ਚਲੇ ਗਏ | 
" ਕੀ ਹਾਲ ਨੇ ਮੁਨਸ਼ੀ ਜੀ,,,,,,,,,,,,,,,," ਸਰਪੰਚ ਨੇ ਖਚਰੀ ਜਹੀ ਹਾਸੀ ਹੱਸਦਿਆਂ ਮੁਨਸ਼ੀ ਨੂੰ ਫ਼ਤਿਹ ਬੁਲਾਈ | ਸਾਧੂ ਨੇਂ ਵੀ ਹੱਥ ਜੋੜੇ |
ਸਰਪੰਚ ਦੇ ਨਾਲ ਭਲਾ ਜਿਹਾ ਬੰਦਾ ਵੇਖ ਕੇ ਮੁਨਸ਼ੀ ਸਮਝ ਗਿਆ ਕੇ ਕੋਈ ਅਸਾਮੀ ਹੱਥ ਲੱਗੀ ਹੈ | ਉਸਨੂੰ ਆਪਣੀ ਜੇਬ ਭਾਰੀ ਹੁੰਦੀ ਹੋਈ ਜਾਪੀ |
" ਕਿਵੇਂ ਆਉਣੇ ਹੋਏ ਸਰਪੰਚ ਸਾਹਿਬ | ਸੁੱਖ ਤਾਂ ਹੈ ?,,,,,,,,,,,,,ਮੁਨਸ਼ੀ ਨੇ ਪੇਪਰ ਵੇਟ ਘੁੰਮਾਉਂਦੀਆਂ ਪੁਛਿਆ |
" ਸੁੱਖ ਤਾਂ ਕੋਈ ਨੀਂ ਮੁਨਸ਼ੀ ਜੀ ,,,,,,,,,,,,,,, ਇਹ ਆਪਣੇ ਪਿੰਡ ਤੋਂ ਸਾਧੂ ਸਿੰਘ ਹੋਰੀਂ ਨੇਂ | ਇਹਨਾਂ ਦਾ ਮੁੰਡਾ ਅਮਰੀਕ ਪਰਸੋਂ ਰਾਤ ਤੋਂ ਘਰ ਨੀਂ ਆਇਆ | ਸ਼ੱਕ ਸਾਨੂੰ ਸਾਡੇ ਪਿੰਡ ਦੇ ਜੰਗੇ ਤੇ ਉਸਦੇ ਪੁੱਤਰਾਂ ਤੇ ਹੈ | ,,,,,,,,,,,,,," ਸਰਪੰਚ ਨੇ ਸਾਰੀ ਕਹਾਣੀ ਮੁਨਸ਼ੀ ਨੂੰ ਸੁਣਾਈ |
ਮੁਨਸ਼ੀ ਨੇ " ਕੱਚੀ " ਰਿਪੋਰਟ ਲਿਖ ਲਈ,,,,,,,,,,,,,,,,,,|
" ਗੱਲ ਇਹ ਆ ਸਰਪੰਚ ਸਾਹਿਬ ਕੇ ਸਾਹਿਬ ਬਹਾਦਰ ਹਾਲੇ ਸੁੱਤੇ ਹੋਏ ਨੇ | ਜਦੋਂ ਹੀ ਓਹ ਜਾਗਣਗੇ ਤਾਂ ਮੈਂ ਓਹਨਾਂ ਨੂੰ ਥੋਡਾ ਕੇਸ ਸਮਝਾ ਦੂੰਗਾ | ਤੁਸੀਂ ਫਿਕਰ ਨਾ ਕਰੋ ਸਾਧੂ ਸਿੰਘ ਜੀ ,,,,ਮੁੰਡਾ ਤਾਂ ਆਪਾਂ ਓਹਨਾਂ ਦੇ ਹੱਡਾਂ ਚੋਂ ਵੀ ਕੱਢ ਲਵਾਂਗੇ |" ਕਹਿਕੇ ਮੁਨਸ਼ੀ ਸਾਧੂ ਦੀ ਭਰੀ ਹੋਈ ਜੇਬ ਵੱਲ ਦੇਖਣ ਲੱਗਿਆ |
ਸਰਪੰਚ ਦੇ ਕਹਿਣ ਤੇ ਸਾਧੂ ਨੇਂ ਦਸ ਹਜ਼ਾਰ ਮੁਨਸ਼ੀ ਨੂੰ ਫੜਾ ਦਿੱਤਾ |
" ਸਾਧੂ ਸਿਆਂ ਕੰਮ ਆਪਣਾ ਅੱਧਾ  ਹੋ ਗਿਆ ਸਮਝ | ਤੂੰ ਜਾ ਕੇ ਗੱਡੀ ਚ ਬਹਿ ਮੈਂ ਚੰਗੀ ਤਰਾਂ ਸਮਝਾ ਦੇਵਾਂ ਮੁਨਸ਼ੀ ਨੂੰ ",,,,,,,,,,,,,,,,ਸਰਪੰਚ ਨੇ ਸਾਧੂ ਨੂੰ ਥਾਪੀ ਦਿੱਤੀ ,,,,,,,,,,,,
ਸਾਧੂ ਦੇ ਕਮਰੇ ਚੋਂ ਨਿਕਲਦੇ ਹੀ ਦਸ ਹਜ਼ਾਰ ਚੋਂ ਕਿੰਨੇ ਸਰਪੰਚ ਦੀ ਜੇਬ ਚ ਗਏ ,ਕਿੰਨੇ ਮੁਨਸ਼ੀ  ਦੀ ਜੇਬ ਚ ਤੇ ਕਿੰਨੇ ਥਾਨੇਦਾਰ ਕੋਲ ਜਾਣੇ ਸੀ ਇਹ ਇੱਕ ਭੇਦ ਵਾਲੀ ਗੱਲ ਸੀ |

ਗਿਆਰਾਂ ਵੱਜਦੀਆਂ ਹੀ ਥਾਣੇਦਾਰ ਨੇ ਜੰਗਾ ਤੇ ਉਸਦੇ ਦੋਵੇਂ ਮੁੰਡਿਆਂ ਨੂੰ ਕੱਲਰ ਵਾਲੀ ਮੋਟਰ ਤੋਂ ਚੱਕ ਦੇ ਪਿੰਡ ਦੇ ਪੰਚਾਇਤ ਘਰ ਵਿਚ ਲਿਆ ਸਿੱਟਿਆ | ਸਿਪਾਹੀਆਂ ਨੇ ਤਿੰਨਾਂ ਨੂੰ ਬੱਕਰੇ ਵਾਂਗ ਢਾਹ ਲਿਆ ,,,ਕੁੱਟ ਕੁੱਟ ਕੇ ਡਾਂਗਾਂ ਤੋੜ ਸਿੱਟੀਆਂ | ਸਾਰਾ ਪਿੰਡ ਇੱਕਠਾ ਹੋ ਗਿਆ ,,,,,,,,,,,, | ਸਾਧੂ ਸਿੰਘ  ਤੇ ਸਰਪੰਚ ਵੀ ਆ ਗਏ | ਥਾਣੇਦਾਰ ਵਾਸਤੇ ਸਰਪੰਚ ਦੇ ਘਰੋਂ ਮੇਜ ਤੇ ਕੁਰਸੀ ਆ ਗਏ | ਵੇਹੜੇ ਵਿਚ ਜੰਗਾ ਤੇ ਉਸਦੇ ਪੁੱਤਰ ਹਲਾਲ ਹੋਏ ਬੈਠੇ ਸੀ | ਪੁਲਿਸ ਵਾਲਿਆਂ ਵਾਸਤੇ ਸਾਧੂ ਦੇ ਘਰੋਂ ਹੀ ਦੁਪਹਿਰ ਦੀ ਰੋਟੀ ਆਈ | ਰੋਟੀ ਖਾ ਕੇ ਥਾਣੇਦਾਰ ਨੇ ਡੰਡਾ ਫੜਕੇ ਜੰਗੇ ਹੋਰਾਂ ਤੇ ਇੱਕ ਝੱਟ ਆਪ ਲਈ |
" ਮੇਰੇ ਸਾਲਿਓ ,,,ਮੈਂ ਮੁੰਡਾ ਥੋਡੇ ਹੱਡਾਂ ਚੋਂ ਹੀ ਕੱਢ ਕੇ ਦਮ ਲੈਣਾ ,,,,,,,,,,,,," ਥਾਣੇਦਾਰ ਨੇ ਆਪਣੀ  ਬੈਲਟ ਠੀਕ ਕਰਦਿਆਂ ਕਿਹਾ  ਹੁਣ ਆਪੇ ਚੋਂ ਬਾਹਰ ਹੋਇਆ ਪਿਆ ਸੀ,,,,,,,,,,,,,,,
ਪਰ ਓਹ ਵਿਚਾਰੇ ਤਾਂ ਕੁਝ ਦੱਸਣ ਜੇ ਓਹਨਾਂ ਨੂੰ ਕੁਝ ਪਤਾ ਹੋਵੇ |
ਗੱਲ ਕਿਸੇ ਪਾਸੇ ਨਾ ਲੱਗਦੀ ਵੇਖ ਕੇ ਥਾਣੇਦਾਰ ਹੋਰ ਖਿਝੀ ਜਾਂਦਾ ਸੀ | ਹੁਣ ਤੀਜਾ ਪਹਿਰ ਹੋ ਗਿਆ ਸੀ ਪਰ ਓਹਨਾਂ ਨੇ ਮਰੀਕੀ ਦਾ ਕੋਈ ਪਤਾ ਨਾ ਦੱਸਿਆ | ਥਾਣੇਦਾਰ ਹੰਭ ਹਾਰ ਕੇ ਕੁਰਸੀ ਤੇ ਆ ਬੈਠਾ | ਸਾਧੂ ਦੇ ਘਰੋਂ ਤੀਜੇ ਪਹਿਰ ਦੀ ਚਾਹ ਆ ਗਈ | ਹੁਣ ਤੱਕ ਥਾਣੇਦਾਰ ਨੂੰ ਵੀ ਪੱਕਾ ਯਕੀਨ ਹੋ ਗਿਆ ਸੀ ਕੇ ਜੰਗੇ ਹੋਰਾਂ ਨੂੰ ਵਾਕੇ ਹੀ ਕੁਝ ਨਹੀਂ ਸੀ ਪਤਾ ,,,,,,,,,,,,,ਪਰ ਫੇਰ ਵੀ ਓਹ ਲਏ ਹੋਏ ਪੈਸਿਆਂ ਦਾ ਮੁੱਲ ਮੋੜ ਰਿਹਾ ਸੀ | 
" ਕਿਸੇ ਨੇ ਪਰਸੋਂ ਮੁੰਡੇ ਨੂੰ ਦੇਖਿਆ ਸੀ ? ,,,,,,," ਕਹਿਕੇ ਥਾਣੇਦਾਰ ਨੇ ਇਕਠੇ ਹੋਏ ਲੋਕਾਂ ਵੱਲ ਵੇਖਿਆ |
" ਪਰਸੋਂ ਸ਼ਾਮ ਨੂੰ ਮਰੀਕੀ ਨੂੰ ਮੈਂ ਮੇਘ ਮਿਸਤਰੀ ਦੀ ਵਰਕਸ਼ਾਪ ਤੇ ਦੇਖਿਆ ਸੀ ਜੀ ,,,,,,,," ਗੀਤੋ ਅਮਲੀ ਪੰਚਾਇਤ ਘਰ ਦੇ ਕੌਲੇ ਤੇ ਚੜਿਆ ਬੈਠਾ ਸੀ,,,,
" ਸ਼ਾਬਾਸ਼ ਬਈ ਜੁਆਨਾ ,,,,,,,,,,, ਆ ਥੱਲੇ ਆ ਕੇ ਦੱਸ ਸਾਰੀ ਗੱਲ ,,,,,,,,," ਥਾਣੇਦਾਰ ਦੀਆਂ  ਮੁੱਛਾਂ ਨੇ ਅੰਗੜਾਈ ਲਈ ,,,,,,,,,,,,,,,ਉਸਨੂੰ ਗੱਲ ਕਿਸੇ ਪਾਸੇ ਲੱਗਦੀ ਜਾਪੀ,,,
" ਪਰਸੋਂ ਸ਼ਾਮ ਨੂੰ ਮੈਂ ਓਥੋਂ ਲੰਘਿਆ ਸੀ ਜੀ,,,,,,,,,,,,,,ਤਾਂ ਮਰੀਕੀ ਮੇਘ ਮਿਸਤਰੀ ਦੀ ਵਰਕਸ਼ਾਪ ਚ ਬੈਠ ਸੀ ",,,,,,,,,,,,,ਜ਼ਰਦਾ ਕੱਢਕੇ ਪਾਸੇ ਥੁੱਕਦਿਆਂ ਗੀਤੋ ਅਮਲੀ ਬੋਲਿਆ |
ਗੱਲ ਉਸਦੀ ਸੱਚ ਸੀ | ਮੇਘ ਮਿਸਤਰੀ ਦੀ ਵਰਕਸ਼ਾਪ ਪਿੰਡੋਂ ਬਾਹਰ ਮਲੇਰਕੋਟਲੇ ਵਾਲੀ ਸੜਕ ਤੇ ਸੀ |
 ਬੱਸ ਫੇਰ ਕੀ ,,,,,,,,,,ਦੋ ਸਿਪਾਹੀਆਂ ਨੇ ਜਾ ਮੇਘ ਨੂੰ ਧਰ ਲਿਆ ,,,,,,,,,,,,,ਪੰਚਾਇਤ ਘਰ ਲਿਆ ਕੇ ਉਸਨੂੰ ਛੱਲੀਆਂ ਵਾਂਗ ਭੰਨਣ ਲੱਗੇ | ਪੰਜ ਕੁ ਮਿੰਟਾਂ ਬਾਅਦ ਹੀ ਮੇਘ ਵਿਚਾਰਾ ਡੀਜ਼ਲ ਇੰਜਨ ਵਾਂਗ ਹਵਾ ਲੈ ਗਿਆ |
" ਮਾਈ ਬਾਪ ਮੇਰਾ ਕਸੂਰ ਤਾਂ ਦੱਸ ਦੋ ,,,,,,,,,,,,,,,,,"ਮੇਘ ਮਿਸਤਰੀ ਵਿਚਾਰਾ ਗੋਡਾ ਫੜੀਂ ਬੈਠਾ ਸੀ | ਸ਼ਾਇਦ ਇੱਕ ਡੰਡਾ ਉਸਦੇ ਗੋਡੇ ਤੇ ਵੱਜਿਆ ਸੀ | ਉਸਦਾ ਅਧਖੜ ਸਰੀਰ ਟੱਸ ਟੱਸ ਕਰਨ ਲੱਗਿਆ |
" ਸਾਲਿਆ ਮੁੰਡਾ ਦੱਸ ਕਿਥੇ ਆ ,,,,,,,,,,,,,,,," ਹਾਲੇ ਕਸੂਰ ਪੁਛਦਾ ਮੇਰਾ ਸਹੁਰਾ ,,,,,," ਥਾਣੇਦਾਰ ਨੇ ਉਠਕੇ ਮੇਘ ਦੇ ਮੌਰਾਂ ਚ ਡੰਡਾ ਜੜਦਿਆਂ ਕਿਹਾ |
" ਸਾਹਿਬ ਬਹਾਦਰ ਸੋਂਹ ਪੀਰ ਦੀ ,,,,,,,,,,,,,,ਮੈਨੂੰ ਕੁਝ ਨੀ ਪਤਾ ,,,,,,,,,,,,| ਪਰਸੋਂ ਸ਼ਾਮ ਨੂੰ ਮਰੀਕੀ ਮੇਰੀ ਵਰਕਸ਼ਾਪ ਚ ਬੈਠ ਜਰੂਰ ਸੀ ਪਰ ਮਾਈ ਬਾਪ ਮੇਰੇ ਵਰਕਸ਼ਾਪ ਬੰਦ ਕਰਨ ਤੋਂ ਪਹਿਲਾ ਹੀ ਓਹ੍ਹ ਚਲਿਆ ਗਿਆ ਸੀ ਜੀ,,,,,,,,,,,,,,,,,," ਮੇਘ ਨੇਂ ਹੱਥ ਜੋੜ ਦਿਆਂ ਕਿਹਾ |
" ਦੇਖ ਸਾਲਾ ਕਿਵੇਂ ਖੇਖਣ ਕਰਦਾ ਚੌਰਾ,,,,,,,,,,,,,,,," ਸਿਪਾਹੀਆਂ ਨੇ ਡੰਡਿਆਂ ਦਾ ਇੱਕ ਹੋਰ ਰਾਉਂਡ ਲਾ ਦਿੱਤਾ | ਇਸ ਵਾਰ ਮੇਘ ਵਿਚਾਰਾ ਕਿੱਕਰ ਵਾਂਗ ਛਾਂਗਿਆ ਗਿਆ |
                                ਭੀੜ ਨੂੰ ਚੀਰਦਾ ਹੋਇਆ ਕੋਈ ਪੰਚਾਇਤ ਘਰ ਦੇ ਵੇਹੜੇ ਚ ਆ ਗਿਆ | ਚਾਰੇ ਪਾਸੇ " ਮਰੀਕੀ ਆ ਗਿਆ ",,,,,,,,,,,, " ਮਰੀਕੀ " ਆ ਗਿਆ " ਹੋਣ ਲੱਗੀ | ਸਾਰਿਆਂ ਨੇਂ ਵੇਖਿਆ ਕੇ ਮਰੀਕੀ ਹੱਥ ਵਿਚ ਲਫਾਫਾ ਫੜੀਂ ਵੇਹੜੇ ਚ ਖੜਾ ਸੀ | 
" ਮਰੀਕੀ ,,,,,,,,,,, ਮੇਰਾ ਪੁੱਤ ,,,ਕਿਥੇ ਸੀ ਤੂੰ ,,,,,,,,,,,,,,,,,,,,,,,,,",,,,,,,,,,,,ਸਾਧੂ ਨੇ ਭੱਜ ਕੇ ਮਰੀਕੀ ਨੂੰ ਕਲਾਵੇ ਚ ਲੈ ਲਿਆ |
" ਬਾਪੂ ਪਰਸੋਂ ਜਦੋਂ ਮੈਂ ਸ਼ਾਮ ਨੂੰ ਮੇਘ ਦੀ ਵਰਕਸ਼ਾਪ ਤੋ ਘਰ ਨੂੰ ਤੁਰਿਆ ਆਉਂਦਾ ਸੀ ਤਾਂ ਓਧਰੋਂ ਰੌਣੀ ਵਾਲਿਆਂ ਦੀ ਟਰਾਲੀ ਆਉਂਦੀ ਸੀ ,,,,,,,,,,,,,,,,,,,,ਮੈਂ ਪੁਛਿਆ ਤਾਂ ਪਤਾ ਲੱਗਿਆ ਕੇ ਓਹ ਫ਼ਤਿਹਗੜ ਸਾਹਿਬ ਸ਼ਹੀਦੀ ਜੋੜ ਮੇਲੇ  ਤੇ ਚਲੇ ਨੇ | ਮੈਂ ਵੀ ਓਹਨਾਂ ਦੇ ਨਾਲ ਹੀ ਚਲਿਆ ਗਿਆ  ਸੀ | ਹੁਣੇ ਹੁਣੇ ਓਹ੍ਹ ਮੈਨੂੰ ਲਾਹ ਕੇ ਗਏ ਨੇ ,,,,,,,,,,,,,,,,,,,,," ਸਹਿਜ ਸੁਭਾ ਗੱਲ ਦੱਸਦਿਆਂ ਭੋਲਾ ਮਰੀਕੀ ਥਾਣੇਦਾਰ ਦੀ ਖਾਲੀ ਪਈ ਕੁਰਸੀ ਤੇ ਬੈਠ ਗਿਆ | ਇੱਕ ਕਰਾਰੀ ਜਹੀ ਚਪੇੜ ਜਦੋਂ ਉਸਦੇ ਕੰਨ ਤੇ ਪਈ ਤਾਂ ਮਰੀਕੀ ਕੁਰਸੀ ਤੋਂ ਐਂ ਥੱਲੇ ਲਹਿ ਕੇ ਡਿੱਗਿਆ  ਜਿਵੇਂ ਗੰਨੇ ਨਾਲੋਂ ਆਗ ਲਾਹੀਦਾ ਹੁੰਦੈ |" ਸਾਲਿਆ ਤੇਰੇ ਪਿਓ ਨੇ ਸਾਰਾ ਪਿੰਡ ਕੁੱਟ ਵਾ ਦਿੱਤਾ ਤੇਰੇ ਵਾਸਤੇ ਤੇ ਤੂੰ ਟੋਹਰ ਨਾਲ ਮੇਲੇ ਘੁੰਮਦਾ ਫਿਰਦੈਂ ,,,,,,,,,,,,,,,,,,," ਥਾਣੇਦਾਰ ਗੁੱਸੇ ਚ ਆਇਆ ਦੋ ਚਾਰ ਲੱਤਾਂ ਮਰੀਕੀ ਦੇ ਹੋਰ ਮਾਰ ਗਿਆ | 
ਥਾਣੇਦਾਰ ਨੂੰ ਬੇਕਸੂਰ ਬੰਦਿਆਂ ਦੇ ਨਜਾਇਜ਼ ਕੁੱਟੇ ਜਾਣ ਦਾ ਕੋਈ ਅਫਸੋਸ ਨਹੀਂ ਸੀ | ਜੇ ਅਫਸੋਸ ਸੀ ਤਾਂ ਬੱਸ ਇਸ ਗੱਲ ਦਾ ਕੀ ਜਿਹੜੇ ਉਸਨੇ ਦੋਵੇਂ ਪਾਰਟੀਆਂ ਤੋਂ ਪੈਸੇ ਖਾਣੇ ਸੀ ਓਹ੍ਹ ਹੁਣ ਖਾ ਨਹੀਂ ਹੋਣੇ | ਮਰੀਕੀ ਨੇ ਜਿਓੰਦੇ ਜੀਅ ਵਾਪਸ ਆ ਕੇ ਉਸਦਾ ਚੰਗਾ ਨੁਕਸਾਨ ਕੀਤਾ ਸੀ | ਜੀ ਤਾਂ ਕਰਦਾ ਸੀ ਕੇ ਓਹ ਮਰੀਕੀ ਦੇ ਆਪ ਗੋਲੀ ਮਾਰ ਦੇਵੇ | ਪਰ ਮਜਬੂਰ ਸੀ |
" ਥਾਣੇਦਾਰ ਜੀ ,,,,,,,,,,,ਹੁਣ ਠੀਕ ਆ ਜੀ ਸਾਰਾ ਕੁਝ ,,,,,,,ਮੇਰਾ ਪੁੱਤ ਮੁੜਕੇ ਆ ਗਿਆ ਹੁਣ ਮੈਨੂੰ  ਕਿਸੇ ਨਾਲ ਕੋਈ ਸ਼ਿਕਵਾ ਨਹੀਂ ,,,,,,,,,,,,,,,,,,," ਸਾਧੂ ਤੋਂ ਖੁਸ਼ੀ ਸਾਂਭੀ ਨਾ ਗਈ |
ਨਾਲ ਹੀ ਥਾਣੇਦਾਰ ਦਾ ਡੰਡਾ ਸਾਧੂ ਦੇ ਮੌਰਾਂ ਚ ਆ ਵੱਜਿਆ | ਸਾਧੂ ਦੀ ਪੱਗ ਲਹਿ ਕੇ ਸਰਪੰਚ ਦੇ ਪੈਰਾਂ ਚ ਆ ਡਿੱਗੀ |
" ਬੁੜਿਆ ਹੁਣ ਇਹ ਗੱਲ ਐਵੇਂ ਨੀ ਖ਼ਤਮ ਹੋਣੀ,,,,,,,,,,,,,,,| ਤੈਨੂੰ ਤੇ ਤੇਰੇ ਸਰਬਣ ਪੁੱਤ ਨੂੰ ਲੈ ਕੇ ਜਾਵਾਂਗੇ ਥਾਣੇ | ਸਾਲੇ ਨੇ ਐਵੇਂ ਹੀ ਬੇਕਸੂਰ ਬੰਦੇ ਕੁੱਟਵਾ ਧਰੇ |",,,,,,,,,,,,,,,,,,,ਥਾਣੇਦਾਰ ਜਾਂਦੇ ਚੋਰ ਦੀ ਲੰਗੋਟੀ ਭਾਲ ਰਿਹਾ ਸੀ ,,,,,,,,,,,|
ਸਰਪੰਚ ਥਾਣੇਦਾਰ ਨੂੰ ਪਾਸੇ ਲੈ ਗਿਆ | ਦੋਵਾਂ ਵਿਚ ਕੋਈ ਗੁਝਾ ਸਮਝੌਤਾ ਹੋਇਆ ਤੇ ਸਾਧੂ ਦੀ ਜੇਬ ਚੋਂ ਪੰਦਰਾਂ ਹਜ਼ਾਰ ਹੋਰ ਥਾਣੇਦਾਰ ਦੀ ਜੇਬ ਚ ਚਲਿਆ ਗਿਆ | ਦੋ ਬੋਤਲਾਂ ਘਰ ਦੀ ਕੱਢੀ ਦੀਆਂ ਪੁਲਿਸ ਦੀ ਜੀਪ ਚ ਰੱਖ ਦਿੱਤੀਆਂ ਗਈਆਂ | ਥਾਣੇਦਾਰ ਬੁੜ ਬੁੜ ਕਰਦਾ ਚਲਿਆ ਗਿਆ | ਮਰੀਕੀ ਜੋੜ੍ਹ ਮੇਲੇ ਚੋਂ ਲਿਆਂਦਾ ਪ੍ਰਸ਼ਾਦ ਲਫਾਫੇ ਚੋਂ   ਕੱਢਕੇ ਖਾ ਰਿਹਾ ਸੀ | ਜੰਗੇ ਹੋਰੀਂ ਵੀ ਡਿਗਦੇ ਢਹਿੰਦੇ ਤੇ ਮਰੀਕੀ ਨੂੰ ਗਾਲਾਂ  ਕੱਢਦੇ ਘਰਾਂ ਨੂੰ ਤੁਰ ਪਏ | ਮੇਘ ਮਿਸਤਰੀ ਹਾਲੇ ਵੀ ਕੌਲੇ ਨਾਲ ਲੱਗਿਆ ਡੁਸਕ ਰਿਹਾ ਸੀ | ਸਾਧੂ ਵਿਚਾਰਾ ਹੱਥ ਜੋੜੀਂ ਸਾਰੇ ਪਿੰਡ ਤੋਂ ਮਾਫੀਆਂ ਮੰਗ ਰਿਹਾ ਸੀ | ਪਿੰਡ ਦੇ ਲੋਕ ਸਾਧੂ ਨੂੰ ਲਾਹਨਤਾਂ ਪਾਉਂਦੇ ਪਰ ਅੰਦਰੋਂ ਅੰਦਰੀਂ ਹੱਸਦੇ ਘਰਾਂ ਨੂੰ ਤੁਰ ਪਏ | ਹਨੇਰਾ ਉੱਤਰ ਆਇਆ ਸੀ ਤੇ  ਗੁਰਦੁਆਰੇ ਦੇ ਸਪੀਕਰ ਚੋਂ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ |
ਸੋ ਕਿਉ ਵਿਸਰੈ ਮੇਰੀ ਮਾਇ ॥ 
ਸਾਚਾ ਸਾਹਿਬੁ ਸਾਚੈ ਨਾਇ ॥੧॥

 

ਧੰਨਵਾਦ,,,,,ਗਲਤੀ ਮਾਫ਼ ਕਰਨੀ,,,,,,,,,,,,,,,,ਹਰਪਿੰਦਰ " ਮੰਡੇਰ ",,,

11 Mar 2012

sukh brar
sukh
Posts: 3
Gender: Male
Joined: 04/Mar/2012
Location: moga
View All Topics by sukh
View All Posts by sukh
 

boht vadea 22 ji .......

 

11 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Wah Jee Waah...bahut kaim ae....ikk waar parhna shuru keeta taan adh wiich chhadiya nai giya....KHOOB...tfs

11 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!!!!!!!!

11 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਇਸ ਕਹਾਣੀ ਨੂੰ ਆਪਣਾ ਕੀਮਤੀ ਸਮਾਂ ਅਤੇ ਮਾਣ ਦੇਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ,,,ਜਿਓੰਦੇ ਵੱਸਦੇ ਰਹੋ,,,

12 Mar 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਕਹਾਣੀ ਬਹੁਤ ਹੀ ਬਦੀਆ ਸੀ .
ਮੈਨੂੰ ਕਹਾਨੀ ਦੇ ਡੀਏਲੋਗ ਬੜੇ ਬਦੀਆ ਲਗੇ .
ਸਾਬਾਸ ਬਾਈ ਜੀ

12 Mar 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good Harpinder ji,


pinda wali vocabulary use karke kamaal kar ditti ate nalo naal pesh kita hai sade pinda da haal jo ajj ton 15-20 sala pehle si. S. Jaswant Singh Kanwal diyan kahanian vi ese mahaul nu byan kardian ne... 


Tuhadi likhai bilkul unna wargi he hai... amazing write up. 

12 Mar 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

I agree wid kuljit ji shaandar peshkash . . Jio

12 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਹੀ ਖੂਬਸੂਰਤ ਕਹਾਣੀ ਹੈ ਜੀ ਇਹ .......ਧਨਵਾਦ ਸ਼ੇਅਰ ਕਰਨ ਲਈ.......

13 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਮੇਰੇ ਦੋਸਤੋ ! ਤੁਸੀਂ ਇਸ ਕਹਾਣੀ ਵਾਸਤੇ ਸਮਾਂ ਕੱਢਿਆ ਤੇ ਕੀਮਤੀ ਵਿਚਾਰ ਦਿੱਤੇ ,ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ | ਜਿਓੰਦੇ ਵੱਸਦੇ ਰਹੋ,,,
@ ਕੁਲਜੀਤ ਜੀ,,,,,,,,,,ਇਸ ਕਹਾਣੀ ਤੇ ਮੇਰੀ ਲਿਖਾਈ ਨੂੰ ਤੁਹਾਡੇ ਬਖਸ਼ੇ ਮਾਣ ਲਈ  ਬਹੁਤ ਧੰਨਵਾਦੀ ਹਾਂ ,,,,,,,,,,,ਪਰ ਮੈਂ ਤਾਂ ਕੁਝ ਵੀ ਨਹੀ ਹਾਂ ,,,,,,,,ਲਿਖਣ ਦਾ ਘਰ ਬਹੁਤ ਦੂਰ ਹੈ ਤੇ ਮੈਂ ਤਾਂ ਹਾਲੇ ਉਸ ਰਾਹ ਤੇ ਵੀ ਨਹੀਂ ਤੁਰਿਆ,,,ਜਿਓੰਦੇ ਵੱਸਦੇ ਰਹੋ,,,

ਮੇਰੇ ਦੋਸਤੋ ! ਤੁਸੀਂ ਇਸ ਕਹਾਣੀ ਵਾਸਤੇ ਸਮਾਂ ਕੱਢਿਆ ਤੇ ਕੀਮਤੀ ਵਿਚਾਰ ਦਿੱਤੇ ,ਇਸ ਲਈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ | ਜਿਓੰਦੇ ਵੱਸਦੇ ਰਹੋ,,,

 

@ ਕੁਲਜੀਤ ਜੀ,,,,,,,,,,ਇਸ ਕਹਾਣੀ ਤੇ ਮੇਰੀ ਲਿਖਾਈ ਨੂੰ ਤੁਹਾਡੇ ਬਖਸ਼ੇ ਮਾਣ ਲਈ  ਬਹੁਤ ਧੰਨਵਾਦੀ ਹਾਂ ,,,,,,,,,,,ਪਰ ਮੈਂ ਤਾਂ ਕੁਝ ਵੀ ਨਹੀ ਹਾਂ ,,,,,,,,ਲਿਖਣ ਦਾ ਘਰ ਬਹੁਤ ਦੂਰ ਹੈ ਤੇ ਮੈਂ ਤਾਂ ਹਾਲੇ ਉਸ ਰਾਹ ਤੇ ਵੀ ਨਹੀਂ ਤੁਰਿਆ,,,ਜਿਓੰਦੇ ਵੱਸਦੇ ਰਹੋ,,,

 

13 Mar 2012

Reply