Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਸੂਰਜ ਉਦੈ ਦੀ ਮੁਬਾਰਕ ~
ਮੈਂ ਜੋ ਵੀ ਆਂ ਜਿਥੇ ਵੀ ਆਂ
ਬਹੁਤ ਖੁਸ਼ ਆਂ
ਮੈਂ ਲੋਕਾਂ ਦੇ ਘਰਾਂ ਦੀਆਂ ਕੰਧਾਂ ਤੇ ਲਿਖਦਾ ਨੀ
ਕਿ ਤੁਹਾਨੂੰ ਜੀਣਾ ਨਹੀਂ ਆਉਂਦਾ
ਜਾਂ ਤੁਸੀਂ ਕਿਸ ਤਰ੍ਹਾਂ ਜੀਅ ਸਕਦੇ ਹੋ
ਕਿਸੇ ਨੂੰ ਪਾਠ ਨਾਲ ਆਨੰਦ ਆ ਰਿਹਾ
ਕਿਸੇ ਨੂੰ ਸ਼ਰਾਬ ਪੀ ਕੇ
ਹਰ ਕੋਈ ਮਸਤ ਹੈ ਆਪਣੀ ਜ਼ਿੰਦਗੀ 'ਚ
ਲੋਕ ਸੁਆਦ ਲੈ ਰਹੇ ਨੇ
ਲੈਣ ਦਿਓ
ਆਪਾਂ ਕਿੰਜ ਰੋਕ ਸਕਦੇ ਹਾਂ

ਤੁਸੀਂ ਚੰਗੇ ਓ ਬਹੁਤ ਚੰਗੇ
ਪਰ ਇਕ ਗਲਤੀ ਦੁਹਰਾਅ ਰਹੇ ਓ
ਬੰਦਿਆਂ ਨੂੰ ਟਿੱਚ ਸਮਝ ਲੱਗ ਪਏ ਓ
ਤੁਸੀਂ ਵਹਿਮ ਦੀ ਬਿਮਾਰੀ ਦਾ ਸ਼ਿਕਾਰ ਹੋ
ਤੁਸੀਂ ਸਮਝਣ ਲੱਗੇ ਓ
ਜੋ ਵੀ ਪਤਾ ਸਿਰਫ ਸਾਨੂੰ ਹੀ ਪਤਾ
ਜੋ ਵੀ ਆਉਂਦਾ ਸਾਨੂੰ ਹੀ ਆਉਂਦਾ
ਤੁਹਾਨੂੰ ਜ਼ਰੂਰ ਆਉਂਦਾ ਹੋਵੇਗਾ
ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ
ਪਰ ਮੈਨੂੰ ਕੁਝ ਵੀ ਨਹੀਂ ਆਉਂਦਾ
ਮੇਰੇ ਦਿਮਾਗ ਦਾ ਹਰ ਪੰਨਾ ਕੋਰਾ ਹੈ
ਇਸਨੂੰ ਕੋਰਾ ਹੀ ਰਹਿਣ ਦਿਓ
ਆਪਣੀਆਂ ਗਿਆਨਵਾਨ ਗੱਲਾਂ ਨਾਲ
ਭਰਨ ਦਾ ਯਤਨ ਨਾ ਕਰਿਓ
ਮੈਂ ਬਹੁਤੀਆਂ ਬਾਹਰੀ ਚੀਜ਼ਾਂ
ਆਪਣੇ ਅੰਦਰ ਨੀ ਆਉਂਣ ਦਿੰਦਾ

ਮੇਰਾ ਦਿਲ ਕਰਦਾ ਤੁਹਾਡੇ ਨਾਲ ਮੁਲਾਕਾਤ ਕਰਾਂ
ਚੁੱਪ ਜਿਹਾ ਹੋ ਕੇ ਤੁਹਾਡੀ ਬਕਬਕ ਸੁਣਾ
ਇਕ ਵਾਰ ਹੀ ਸੁਣ ਸਕਦਾ ਵਾਰ ਵਾਰ ਨਹੀਂ
ਮੈਨੂੰ ਆਪਣੇ ਰਸਤੇ ਤੇ ਤੁਰਨ ਦਿਓ
ਤੁਸੀਂ ਆਪਣੇ ਰਾਹਾਂ ਤੇ ਚੱਲਦੇ ਰਹੋ
ਜੇ ਭੁੱਲਣਾ ਚਾਹੋ ਤਾਂ ਭੁੱਲ ਜਾਓ
ਮੈਂ ਕਦੀ ਨਾ ਕਦੀ ਜ਼ਰੂਰ ਆਵਾਂਗਾ
ਹਨੇਰਿਆਂ 'ਚ ਮੋਮਬੱਤੀਆਂ ਲੁਕੋਣ ਵਾਲਿਆਂ ਨੂੰ
ਸੂਰਜ ਉਦੈ ਹੋਣ ਦੀਆਂ ਮੁਬਾਰਕਾਂ ਦੇਣ ~
24 Sep 2019

Reply