|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ------------------ ਮੁੜ ਜਾਵਾਂਗੇ, ਮੁੜ ਜਾਵਾਂਗੇ ------------------ |
ਪਿੰਡ ਪ੍ਰਦੇਸਾਂ ਤੋਂ ਇਕ ਤਾਰੇ ਵਾਂਗੂੰ ਦਿਸਦਾ, ਜਦੋਂ ਕਦੀ ਰਾਤਾਂ ਦਾ ਨ੍ਹੇਰਾ ਭਾਰੂ ਹੁੰਦਾ, ਪਿੰਡ ਦੇ ਮੋਹ ਦਾ ਛਾਲ਼ਾ ਹੌਲੀ-ਹੌਲੀ ਰਿਸਦਾ !! ਮੁੜ ਜਾਵਾਂਗੇ,ਮੁੜ ਜਾਵਾਂਗੇ.... ਕੀ ਹੋਇਆ ਜੇ ਪ੍ਰਦੇਸਾਂ ਵਿਚ ਦਰਦ ਬੜਾ ਹੈ । ਕੀ ਹੋਇਆ ਜੇ ਰੰਗ ਅੰਬਰ ਦਾ ਜ਼ਰਦ ਬੜਾ ਹੈ । ਪਰ ਬਾਪੂ ਦੇ ਮੋਢੇ ਉੱਤੇ ਕਰਜ਼ ਬੜਾ ਹੈ । ਮੁੜ ਜਾਵਾਂਗੇ, ਮੁੜ ਜਾਵਾਂਗੇ.... ਕੁਝ ਪਿੰਡੇ ਦਾ ਨੰਗ ਸਮੇਂ ਦੀ ਝੋਲੀ ਪਾਈਏ । ਕੁਝ ਵਰ੍ਹਿਆਂ ਦੀ ਰੇਤ ਬਨੇਰੇ ਘਰ ਦੇ ਲਾਈਏ । ਕੁਝ ਧੀਆਂ,ਪੁੱਤਰਾਂ ਦਾ ਅੱਗਾ ਸਾਂਭ ਸੰਭਾਈਏ । ਮੁੜ ਜਾਵਾਂਗੇ, ਮੁੜ ਜਾਵਾਂਗੇ.... ਦੇਸ-ਦੇਸ ਦੇ ਮੌਸਮ ਦਾ ਵੀ ਕੀ ਭਰਵਾਸਾ । ਭਾਵੇਂ ਚਰਬੀ ਦਾ ਮੁੱਲ ਪੈਂਦਾ ਚੰਗਾ ਖ਼ਾਸਾ । ਏਸ ਦੇਸ ਵਿਚ ਨਿੰਦਿਆ ਜਾਂਦਾ ਸਾਡਾ ਹਾਸਾ । ਮੁੜ ਜਾਵਾਂਗੇ, ਮੁੜ ਜਾਵਾਂਗੇ..... ਅਗਲੇ ਸਾਲ ਜਾਂ ਰੁੱਤ ਫਿਰੀ ਤਾਂ ਮੁੜ ਜਾਵਾਂਗੇ । ਫਿਰ ਮਿੱਤਰਾਂ ਦੀ ਢਾਣੀ ਅੰਦਰ ਜੁੜ ਜਾਵਾਂਗੇ ।
------------------------- ਅਵਤਾਰ ਜੰਡਿਆਲਵੀ ( ਮਰਹੂਮ )
|
|
09 Dec 2013
|
|
|
|
|
|
|
ਬਹੁਤ ਵਧੀਆ ਕਵਿਤਾ ਸਾਂਝੀ ਕੀਤੀ ਬਿੱਟੂ ਜੀ
ਧੰਨਵਾਦ ,
|
|
10 Dec 2013
|
|
|
|
|
no words ਬਹੁਤ ਹੀ ਕਲਾਸਿਕ .............TFS
|
|
12 Dec 2013
|
|
|
|
|
bda ee dill krda ee mud jann nu .... bhut sohne rachna ee thanks for share
|
|
13 Dec 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|