Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਮੁੱਢਲੀ ਜਾਣਕਾਰੀ...... ਲਿਖੁਤਮ:-ਗਗਨ ਬਰਾੜ

ਮੱਝ ਅੜਿੰਗ ਦੀ ਹੁੰਦੀ ਆ ਗਾਂ ਰੰਭ ਦੀ ਹੁੰਦੀ ਐ ।
ਘੋੜੀ ਥੱਕਦੀ ਨੀ ਹੁੰਦੀ ਘੋੜੀ ਹੰਭ ਦੀ ਹੁੰਦੀ ਐ।

ਪਾਥੀ ਬਣਦੀ ਨਹੀਂ ਪਾਥੀ ਪੱਥੀ ਜਾਂਦੀ ਐ।
ਲ਼ੀਕ ਮਾਰੀ ਨਹੀਂਓ ਜਾਂਦੀ ਘੱਤੀ ਜਾਂਦੀ ਐ।

ਰੱਸੀ ਸਣ ਦੀ ਹੁੰਦੀ ਤੇ ਬੇੜ ਸਰ ਦੀ ਹੁੰਦੀ ਐ।
ਕੰਡਾ ਚੁੱਭਦਾ ਹੁੰਦਾ ਤੇ ਕੰਡ ਲੜਦੀ ਹੁੰਦੀ ਐ।

ਠੰਡ ਲੱਗਦੀ ਹੁੰਦੀ ਤੇ ਕਾਂਬਾ ਛਿੜਦਾ ਹੁੰਦਾ ਏ।
ਨਲਕਾ ਚਲਦਾ ਨੀ ਹੁੰਦਾ ਗਿੜਦਾ ਹੁੰਦਾ ਏ।

ਬਲਦ ਤੋਰਦੇ ਨੀ ਹੁੰਦੇ ਬਲਦ ਹੱਕਦੇ ਹੁੰਦੇ ਐ
ਕੁੱਤੇ ਪੀਂਦੇ ਨਹਿਉ ਕੁੱਤੇ ਲੱਕਦੇ ਹੁੰਦੇ ਐ ।

ਬਾਤ ਬੋਲੀ ਨਹੀਂਓ ਜਾਂਦੀ ਬਾਤ ਪਾਈ ਜਾਂਦੀ ਐ।
ਖੀਰ ਪੀਤੀ ਵੀ ਜਾਂਦੀ ਆ ਨਾਲੇ ਖਾਈ ਜਾਂਦੀ ਐ।

ਪਾਠ ਖੋਲਿਆ ਨੀ ਜਾਂਦਾ ਪ੍ਰਕਾਸ਼ ਹੁੰਦਾ ਏ।
ਦੇਗ ਡਜ਼ੱਰਟ ਨੀ ਹੁੰਦੀ ਦੇਗ ਪ੍ਰਸ਼ਾਦ ਹੁੰਦਾ ਏ।

ਰੱਸਾ ਖਿੱਚਿਆ ਵੀ ਜਾਂਦਾ ਨਾਲੇ ਗਾਸ ਹੁੰਦਾ ਏ।
ਬਾਟਾ ਕਟੋਰੀ ਵੀ ਨੀ ਹੁੰਦੀ ਨਾਂ ਗਲਾਸ ਹੁੰਦਾ ਏ।

ਬਾਬੇ ਮਰਦੇ ਨੀ ਹੁੰਦੇ ਬਾਬੇ ਪੂਰੇ ਹੁੰਦੇ ਆ।
ਥੋਡੇ ਪੰਚ ਹੁੰਦੇ ਆ ਤੇ ਸਾਡੇ ਹੂਰੇ ਹੁੰਦੇ ਆ।

ਵੱਛਾ ਗਾਂ ਦਾ ਹੁੰਦਾ ਏ ਕੱਟਰੂ ਮੱਝ ਦਾ ਹੁੰਦਾ ਏ।
ਢੋਲ ਪਲੇ ਨੀ ਹੁੰਦਾ ਢੋਲ ਤਾਂ ਵੱਜਦਾ ਹੁੰਦਾ ਏ।

ਮਾਂਜੇ ਸਵਾਹ ਨਾਲ ਤੇ ਧੋਤੇ ਪਾਣੀ ਨਾਲ ਜਾਂਦੇ ਆ
ਰੋਡ ਸ਼ਹਿਰ ਨੂੰ ਜਾਂਦੇ ਆ ਪਹੇ ਢਾਣੀ ਨੂੰ ਜਾਂਦੇ ਆ

ਸੰਦੂਕ ਹੋਰ ਹੁੰਦਾ ਤੇ ਪੇਟੀ ਹੋਰ ਹੁੰਦੀ ਐ।
ਦਾਣਾ ਹੋਰ ਹੁੰਦਾ ਤੇ ਲੇਟੀ ਹੋਰ ਹੁੰਦੀ ਐ।

ਮੜਾਸਾ ਮਾਰਿਆ ਜਾਂਦਾ ਤੇ ਪੱਗ ਬੰਨੀ ਜਾਂਦੀ ਐ।
ਆਕੜ ਟੁੱਟਦੀ ਨੀ ਹੁੰਦੀ ਬੱਸ ਭੰਨੀ ਜਾਂਦੀ ਐ।

ਕੰਧੋਲ਼ੀ ਉਹਲੇ ਚੌਂਤਰਾ ਤੇ ਘਰ ਚ ਵਿਹੜਾ ਹੁੰਦਾ।
ਦੰਦਾਂ ਚ ਕੈਵਟੀ ਵੀ ਹੁੰਦੀ ਤੇ ਕਰੇੜਾ ਵੀ ਹੁੰਦਾ ।

ਪਾਣੀ ਨੀਰ ਹੁੰਦਾ ਨਾਲੇ ਜਲ ਤੇ ਜਲੂਆ ਹੁੰਦਾ।
ਥੋਡਾ ਸਪਾਈਡਰਮੈਨ ਹੁੰਦਾ ਸਾਡਾ ਨਲੂਆ ਹੁੰਦਾ ।

ਗਗਨ ਬਰਾੜ
13 Nov 2018

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

it's a wonderful poetry ,.............TFS Sir

12 Dec 2018

Reply