Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਲਾਕਾਤ, ਢਾਬੇ ਵਾਲੇ ਨਾਲ 2 - ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੁਲਾਕਾਤ, ਢਾਬੇ ਵਾਲੇ ਨਾਲ 2 - ਰੂਪ ਢਿੱਲੋਂ

2nd attempt at opening..I will probably send as personal e-mails later or if published, as link, as I am concerned about the copyright after what Kuldip pointedout...

 

ਮੁਲਾਕਾਤ, ਢਾਬੇ ਵਾਲੇ ਨਾਲ - ਰੂਪ ਢਿੱਲੋਂ (c)

 

ਸ਼ਿਵ ਲੁਧਿਆਣਾ ਦੇ ਇੱਕ ਅਖ਼ਬਾਰ ਲਈ ਪੱਤਰਕਾਰ ਸੀ।  ਇੱਕ ਢਾਬੇ ਵਾਲੇ ਨੇ ਓਨੂੰ ਫੋਨ ਕੀਤਾ ਸੀ ਕਿਉਂਕਿ ਉਸਨੇ ਅਸਚਰਜ ਕਹਾਨੀ ਦਾ ਪਤਾ ਦੇਣਾ ਸੀ।  ਇਸ ਕਰਕੇ ਸ਼ਿਵ ਬੰਦੇ ਨੂੰ ਮਿਲਣ ਚਲੇ ਗਿਆ।  ਮੁਲਾਕਾਤ ਮਾਲ ਰੋਡ ਦੇ ਉੱਤੇ ਇਕ ਨਿੱਕੇ ਢਾਬੇ ਵਿਚ ਸੀ ।  ਜਦ ਸ਼ਿਵ ਓੱਥੇ ਪਹੁੰਚਿਆ ਬੰਦਾ ਇੱਕ ਪਾਸੇ  ਛਾਂ'ਚ ਬੈਠਾ ਸੀ, ਵਿਸਕੀ ਪੀਂਦਾ।  ਬੰਦੇ ਦੇ ਆਲੇ ਦੁਆਲੇ ਪੱਖੇ ਭੀਂ ਭੀਂ ਕਰਦੇ ਸਨ।

 

ਸ਼ਿਵ ਦੀ ਨਜ਼ਰ ਉਸ ਮੇਜ਼ ਵਾਲ ਟਿੱਕੀ।  ਆਦਮੀ ਇਸ ਢਾਬੇ ਦਾ ਗਾਹਕ ਸੀ, ਮਾਲਿਕ ਨਹੀਂ।  ਵੇਖਣ ਵਿਚ ਤਾਂ ਨਿਗੂਣਾ ਮਨੁੱਖ ਹੀ ਸੀ।  ਸ਼ਿਵ ਨੇ ਧਿਆਨ ਨਾਲ ਹਰੇਕ ਵੇਰਵਾ ਮਨ ਵਿਚ ਨੱਥੀ ਕਰ ਲਿਆ ,ਜਿੱਦਾਂ ਕੋਈ ਮੇਕ ਨੂੰ ਸੁੰਘਕੇ ਫੇਫੜੇ ਭਰਦਾ ਸੀ।  ਆਦਮੀ ਦੇ ਵਾਲ ਚਿੱਟੇ ਸਨ, ਪਰ ਇੱਦਾਂ ਲੱਗਦਾ ਸੀ ਜਿਵੇਂ ਕਾਲ਼ੀ ਮਿਰਚ ਜ਼ੁਲਫ਼ਾਂ ਉਤੇ ਛਿੜਕੀ ਸੀ। ਮੁੱਖ ਅਹਿਰਨ ਵਾਂਗ ਸੀ, ਭਾਰਾ ਅਤੇ ਸਖ਼ਤ।  ਨੱਕ ਲੰਬਾ ਸੀ, ਬੁੱਲ੍ਹ ਪਤਲੇ, ਅਤੇ ਲੋਇਣ ਉਕਾਬੀ।  ਲੀੜੇ ਪਾਏ ਸੀ, ਨਾਕੇ ਕੱਪੜੇ।  ਫਿਰ ਵੀ ਚਿਹਰੇ ਦੇ ਵਿਚ ਹੁਸ਼ਿਆਰੀ ਦਿੱਸਦੀ ਸੀ। ਸ਼ਿਵ ਬੰਦੇ ਕੋਲ ਚਲੇ ਗਿਆ।

 

" ਸਾਸਰੀਕਾਲ, ਸ਼ਹਿੰਦਾ?"।

" ਹਾਂਜੀ, ਆ ਬੈਠੋ",ਸ਼ਹਿੰਦੇ ਨੇ ਹੱਥ ਮਿਲ਼ਾਇਆ। ਸ਼ਿਵ ਨਾਲ ਬਹਿ ਗਿਆ ।  ਸੇਵਕ ਤੋਂ ਚਾਹ-ਪੱਤੀ ਮੰਗਾਈ।  "ਚਾਹ? ਚੱਜ ਦਾ ਡ੍ਰਿੰਕ ਪੀ", ਸ਼ਹਿੰਦੇ ਨੇ ਹੱਸਕੇ ਇੱਕ ਹੋਰ ਵਿਸਕੀ ਦਾ ਗਲਾਸ ਆਰਡਰ ਕੀਤਾ । ਸ਼ਿਵ ਨੇ ਨਿਹੰਗ ਵਾਰੇ ਆਖਿਆ, ਜਿਸ ਦੇ ਪਤਾ ਲਈ ਇਥੇ ਆਇਆ। ੧੯੪੭ ਦੀ ਪਾਰਟੀਸ਼ਨ ਤੋਂ ਪਹਿਲਾ, ਸ਼ਹਿੰਦਾ ਢਾਬਾ ਵਾਲਾ ਹੁੰਦਾ ਸੀ ।  ਢਾਬਾ ਮੁਲਤਾਨ ਦੇ ਨੇੜੇ, ਇੱਕ ਪਿੰਡ ਵਿਚ ਸੀ। ਉਸ ਪਿੰਡ ਇੱਕ ਦਿਨ ਬਿਗਾਨਾ ਆਦਮੀ ਆਇਆ ਸੀ; ਇੱਕ ਨਿਹੰਗ , ਜਿਸ ਨੇ ਸਭ ਕੁਝ ਬਦਲ ਦਿੱਤਾ ਸੀ ।  ੧੯੩੯ ਦੀ ਗੱਲ ਸੀ । ਉਸ ਵੇਲੇ ਢਾਬੇ ਵਾਲਾ ਕੇਵਲ ਵੀਹ ਸਾਲਾਂ ਦਾ ਸੀ ।

 

" ਨਿਹੰਗ ਵਾਰੇ ਦੱਸ ", ਸ਼ਿਵ ਨੇ ਟੇਪ ਰੀਕੋਰਡ ਕਰਨ ਲਾ ਦਿੱਤੀ, ਸ਼ਹਿੰਦੇ ਨੇ ਕਿੱਸਾ ਸ਼ੁਰੂ ਕਰ ਦਿੱਤਾ ।

 

*                     *                             *                    *                       *

 

 

ਜਿਸ ਦਿਨ ਨਿਹੰਗ ਸਾਡੇ ਪਿੰਡ ਤੁਰਕੇ ਆਇਆ, ਸਾਰੇ ਸੇਕ ਨਾਲ ਮਾਰਦੇ ਸੀ। ਦਰਅਸਲ ਕਈ ਮਰਦ ਮਾਰ ਚੁਕੇ ਸੀ, ਖਾਨਾਂ ਅਤੇ ਸ਼ਰਮਿਆਂ ਦੀ ਲੜਾਈ ਵਿਚ। ਪਿੰਡ ਵਿਧਵਾਆਂ ਅਤੇ ਨਿਆਣਿਆਂ ਨਾਲ ਹੀ ਭਰਿਆ ਸੀ।  ਨਿਹੰਗ ਨੇ ਮੈਨੂੰ ਅਪਣਾ ਨਾਂ ਨਹੀ ਦੱਸਿਆ। ਸਭ ਉਸਨੂੰ ਸਰਦਾਰ ਹੀ ਆਖਦੇ ਸੀ।  ਸਰਦਾਰ ਦੇ ਪੀਲੀ ਪੱਗ ਬੰਨ੍ਹੀ ਸੀ, ਅਤੇ ਨੀਲੇ ਕੱਪੜੇ ਪਾਏ ਸੀ। ਪੱਗ ਉੱਤੇ ਚੱਕਰਮ, ਕਹਿਣ ਦਾ ਮਤਲਬ ਲੋਹੇ ਦਾ ਚੱਕਰ, ਸੀ। ਮੈਨੂੰ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਬਾਹਰ, ਖੇਤਾਂ ਕੋਲ ਦੋ ਰਾਹ ਸੀ। ਕੀ ਪਤਾ ਜੇ ਦੂਜਾ ਰਾਹ ਫੜਲਿਆ ਸੀ, ਕਦੀ ਨਾ ਸਾਡੇ ਵੱਲ ਆਉਂਦਾ। ਉਸਨੇ ਅਪਣਾ ਬਰਛਾ ਅੰਬਰ ਵੱਲ ਭੇਜਿਆ। ਜਦ ਧਰਤੀ ਚੁੰਮੀ, ਸਾਡੀ ਸੜਕ ਚੁਣੀ। ਇਸ ਕਰਕੇ ਸਾਡੇ ਪਿੰਡ ਆਗਿਆ। ਜਦ ਸਰਦਾਰ ਪਿੰਡ ਵੜਿਆ, ਖੂਹ ਕੋਲ ਰੁਕਿਆ, ਪਾਣੀ ਪੀਣ। ਇੱਥੇ ਸ਼ਰਮਾ ਦੇ ਕੁਝ ਚੇਲੇ ਸਨ। ਸਰਦਾਰ ਨੂੰ ਟਿੱਚਰ ਕਰਨ ਲੱਗ ਪਏ। ਅਣਜਾਣ ਸੀ, ਇਸ ਲਈ ਤੰਗ ਕਰਨਾ ਸੁਖਾਲਾ ਸੀ। ਗੱਲ ਹੈ ਸਾਡੇ ਪਿੰਡ ਕੋਈ ਸਿਖ ਨਹੀ ਸੀ। ਸਭ ਹਿੰਦੂ ਜਾਂ ਮੁਸਲਮਾਨ ਸੀ। " ਕੀ ਬਾਰਾਂ ਵੱਜ ਗਏ?", ਇਸ ਤਰ੍ਹਾਂ ਦੀਆਂ ਖਿੱਲੀਆਂ ਉਡਾਉਣ ਦੇ ਸੀ। ਸਰਦਾਰ ਨੇ ਵਾਪਸ ਕੁਝ ਨਹੀ ਕਿਹਾ। ਚੁੱਪ ਚਾਪ  ਅੱਗੇ ਤੁਰ ਪਿਆ। ਪਰ ਬੰਦੇ ਮਗਰ ਤੁਰ ਪਏ, ਗੰਦੀਆਂ ਗਾਲਾਂ  ਕੱਢਦੇ। ਮੇਰੇ ਢਾਬੇ ਵੱਲ ਪਹੁੰਚਿਆ, ਮੈਂ ਅੰਦਰ ਵਾੜ ਦਿੱਤਾ, ਤਾਂ ਹੀ ਸ਼ਰਮਾ ਦੇ ਆਦਮੀ ਫੈਲ ਗਏ।

 

ਚਲਦਾ

04 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

sorry guys, this sentence 

ਜਿਸ ਦਿਨ ਨਿਹੰਗ ਸਾਡੇ ਪਿੰਡ ਤੁਰਕੇ ਆਇਆ, ਸਾਰੇ ਸੇਕ ਨਾਲ ਮਾਰਦੇ ਸੀ। ਦਰਅਸਲ ਕਈ ਮਰਦ ਮਾਰ ਚੁਕੇ ਸੀ, ਖਾਨਾਂ ਅਤੇ ਸ਼ਰਮਿਆਂ ਦੀ ਲੜਾਈ ਵਿਚ।

should read

 


ਜਿਸ ਦਿਨ ਨਿਹੰਗ ਸਾਡੇ ਪਿੰਡ ਤੁਰਕੇ ਆਇਆ, ਸਾਰੇ ਸੇਕ ਨਾਲ ਮਰਦੇ ਸੀ। ਦਰਅਸਲ ਕਈ ਮਰਦ ਮਰ ਚੁਕੇ ਸੀ, ਖਾਨਾਂ ਅਤੇ ਸ਼ਰਮਿਆਂ ਦੀ ਲੜਾਈ ਵਿਚ।

04 Jun 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

looking forward to read more of it...

10 Jun 2010

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

For Sure Ammi..tusi vekhia hovayga kuldeep nay Vikaas varay kee kiha hai..so with that in mind, please do let me know if draft needs fixing as I go..daraasal main ik ho puna likha, tay mai thora chir tak post karugaa..

10 Jun 2010

Reply