Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਲਾਕਾਤ, ਢਾਬੇ ਵਾਲੇ ਨਾਲ (6)- ਰੂਪ ਢਿੱਲੋਂ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਮੁਲਾਕਾਤ, ਢਾਬੇ ਵਾਲੇ ਨਾਲ (6)- ਰੂਪ ਢਿੱਲੋਂ

"ਮੈਨੂੰ ਲੱਗਦਾ ਸੀਮਾ ਨੇ ਦੂਜੀ ਵਾਰੀ ਤਕਦੀਰ ਸਭ ਦੀ ਬਦਲ ਦਿੱਤੀ।  ਕਿਉਂਕਿ ਸਰਦਾਰ ਥੋੜਿਆਂ ਰਾਤਾਂ  ਬਾਅਦ, ਖਾਣਾਂ ਤੋਂ ਓਹਲੇ ਓਹਲੇ, ਲਾਲ 'ਤੇ ਕੁਲਦੀਪ ਨੂੰ ਮਿਲਣ ਗਿਆ "। 
" ਸੀਮਾ ਨੇ ਦਿਲ ਵਿੱਚ ਕੁਝ ਜਗਾ ਦਿੱਤਾ? ਜਾਂ ਪੈਸੇ ਲਈ?"
" ਸ਼ਿਵ ਜੀ, ਇਸ ਗੱਲ ਦਾ ਤਾਂ ਰੱਬ ਹੀ ਜਾਣੇ, ਪਰ ਸੀਮਾ ਦੀ ਕੋਈ ਤਾਂ ਅਸਰ ਹੋਇਆ"। 
" ਫਿਰ ਕੀ ਹੋਇਆ?"
" ਸਰਦਾਰ ਨੂੰ ਹੁਣ ਤਾ ਪਤਾ ਸੀ ਕਿ ਲਾਲ ਚੰਦ ਸਰਪੰਚ ਸੀ।  ਉਸਨੇ ਓਹਨਾਂ ਨੂੰ ਖ਼ਬਰ ਦਿੱਤੀ , ਕਿੱਥੇ ਡਾਕਾ ਦਾ ਮਾਲ ਲੁਕੋਇਆ ਸੀ।  ਖਾਸ ਕਿੱਥੇ ਗੋਰਮੰਟ ਦਾ ਮਾਲ ਅਤੇ ਸੀਮਾ ਦਾ ਕੈਦਖਾਨਾ"। 

" ਕਿਥੇ ਸੀ?"
" ਮਸਜਿਦ ਕੋਲੇ ਪਿੰਡ ਦਾ ਕਬਰਸਤਾਨ ਸੀ, ਜਿਥੇ ਨਕਲੀ ਸਮਾਧ ਬਣਾਈ ਸੀ। ਉਸਦੇ ਹੇਠ ਲੁਟੇਰਿਆਂ ਦਾ ਮਾਲ ਰਖਿਆ ਸੀ।  ਕੁੱਝ ਹਵੇਲੀ ਵਿੱਚ ਵੀ ਪਿਆ ਸੀ। ਸਮਾਧ ਦੇ ਨੇੜੇ ਇੱਕ ਛਪਰੀ ਸੀ, ਜਿਥੇ ਸੀਮਾ ਨੂੰ ਕੈਦ

 ਰਖਿਆ"। 
" ਇਸ ਖਬਰ ਲਈ ਸਰਦਾਰ ਨੂੰ ਪੈਸੇ ਮਿਲੇ?"
" ਨਹੀਂ, ਰੱਬਦਾ ਬੰਦਾ ਸੀ  ਕੁੱਝ ਨਹੀਂ ਮੰਗਿਆ, ਉਸਨੇ। ਲਾਲ ਦੇ ਬੰਦਿਆਂ ਨੂੰ ਕੁੱਟਣ ਲਈ ਗੁਸਤਾਫੀ ਮੰਗੀ,

 ਬੱਸ" । 
"ਫਿਰ ਕੀ ਹੋਇਆ?"

"  ਲਾਲ ਚੰਦ ਆਪਣੇ ਕੁਝ ਬੰਦੇ ਕਬਰਸਤਾਨ ਲੈ ਕੇ ਚੱਲੇ ਗਿਆ। ਕਬਰਾਂ ਦੇ ਕੁਤਬੇ ਪਿੱਛੇ ਲੁਕ ਲੁੱਕ ਕੇ ਛਪਰੀ ਦਾ  ਦੁਆਲਾ ਹੋਗਿਆ।  ਬੱਸ ਫਿਰ
ਹਮਲਾ ਕੀਤਾ ।  ਸੀਮਾ ਹੀ ਬੱਚੀ, ਹੋਰ ਸਾਰਿਆਂ ਨੂੰ  ਮਾਰ ਦਿੱਤਾ । ਲੁਟਿਆ ਹੋਇਆ ਮਾਲ ਦਾ ਵੀ ਕਬਜ਼ਾ ਕਰ ਲਿਆ।  ਓਸ ਹੀ ਰਾਤ ਤਾਰੀ ਨੂੰ ਪਤਾ 
ਲੱਗ ਗਿਆ"। 
" ਓਹਨੇ ਕੀ ਕੀਤਾ?"
" ਬੱਸ, ਗੁਸਾ ਚੜ ਗਿਆ। ਗੁਲਾਬ ਦੀ ਗੱਲ ਨਹੀਂ ਸੁਣੀ। ਓਸ ਹੀ ਰਾਤ,ਮਸ਼ੀਨ ਗਣ ਲੈ ਕੇ ਤਾਰੀ ਅਤੇ ਉਸਦੇ ਗੁੰਡਿਆਂ ਨੇ ਸ਼ਰਮਾ ਦੀ ਹਵੇਲੀ ਉੱਤੇ ਹਮਲਾ ਕੀਤਾ। ਸੀਮਾ ਨਹੀਂ ਲੱਭੀ, ਪਰ ਇੱਕ ਡਕੋਤ ਨੇ ਧੀ ਟੋਲ ਲਈ। ਹਾਲੇ ਸੂਰਜ ਸੁਟਾ
ਹੀ ਸੀ, ਜਦ ਸੌਦਾ ਕੀਤਾ ।  ਮੈਂ ਤੇ ਸਰਦਾਰ ਢਾਬੇ ਵਿੱਚੋਂ ਤਮਾਸ਼ਾ ਦੇਖ ਰਹੇ ਸੀ। ਇੱਕ ਪਾਸੇ ਤਾਰੀ ਸ਼ਰਮਾ ਦੀ ਧੀ ਫੜਕੇ ਖੜਾ ਸੀ, ਦੂਜੇ ਪਾਸੇ ਲਾਲੋ ਚੰਦ ਸੀਮਾ ਨਾਲ । ਬਿੱਟੂ ਫਿਰ
ਮਾਨ ਕੋਲ ਗਿਆ, ਪਰ ਚੰਦ ਨੇ ਛੱਡੀ ਨਹੀਂ । ਮੁੰਡੇ ਨੂੰ ਮਾਰ ਕੇ ਪਿਓ ਵੱਲ ਭੇਜ ਦਿੱਤਾ।  ਅਪਣੇ ਦਰਾਂ'ਸੀ ਕੁਲਦੀਪ ਖਲੋਤੀ ਸੀ। ਅਪਣੀ ਧੀ ਵੱਲ ਦੇਖ ਦੇਖਕੇ ਸਾਹ, ਸਾਹ ਵਿੱਚ ਚੜ੍ਹਦਾ ਸੀ "।
" ਕੀ ਦੇਖਦਾ! ਵੱਟ!"। 

14 Jun 2010

Reply