Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁਕੱਦਰ - ਇਕ ਅਨੁਭੂਤੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮੁਕੱਦਰ - ਇਕ ਅਨੁਭੂਤੀ

ਮੁਕੱਦਰ - ਇਕ ਅਨੁਭੂਤੀ                              

 

ਸੰਭਾਲੀ ਏ ਮੈਂ ਹੋਸ਼

ਜਦੋਂ ਦੀ ਵੀ ਦੋਸਤੋ,

ਔਕੜਾਂ ਦੀ ਮੇਰੇ ਨਾਲ

ਸੰਢੇ ਆਲੀ ਖੋਰ ਏ |

 

ਬੰਦਾ ਉਵੇਂ ਨੱਚਦਾ

ਨਚਾਉਣਾ ਜਿਵੇਂ ਚਾਹਵੇ ਉਹ,

ਕੀਹਦਾ ਭਲਾ ਚਲਦਾ

ਮੁਕੱਦਰਾਂ ਤੇ ਜ਼ੋਰ ਏ ?

 

ਐ ਜ਼ਿੰਦਗੀ ਤੂੰ ਮਾਂ ਏਂ ਜੇ

ਸਾਰਿਆਂ ਦੀ ਇੱਕੋ ਜਹੀ,

ਸਭ ਨੂੰ ਭਜਾ ਖ਼ਾਂ ਇੱਕੋ ਜਿਹੇ ਵਾਹਣ 'ਚ

ਫ਼ਿਰ ਵੇਖ ਦਸਦਾ ਕਿਹੜਾ, ਕੀਹ ਜੌਹਰ ਏ |

 

ਅਰਥ ਦੀ ਥੋੜ ਵਿਚ,

ਔਕੜਾਂ ਦੀ ਹੋੜ ਵਿਚ,

ਮਾੜੇ ਨੂੰ ਪਛਾੜੋ ਪਿਛਾਂਹ

ਹੁੰਦਾ ਇਹੀਓ ਸ਼ੋਰ ਏ |

 

ਬੋਲੀਆਂ ਤੇ ਚੋਂਭੜਾਂ ਦੀ

ਰੇਤ ਤਪੇ ਪੈਰਾਂ ਹੇਠ,

ਇਹੋ ਜਹੀਆਂ ਹਾਲਤਾਂ 'ਚ

ਜ਼ਿੰਦਗੀ ਦੀ ਦੌੜ ਏ |

 

ਡਿੱਗਦੇ ਨੂੰ ਚੁੱਕੇ ਕੋਈ,

ਇਹ ਗੱਲ ਅੱਡ ਹੋਈ,

ਦੌੜੇ ਆਪੇ ਉੱਠਕੇ, ਤੇ ਫ਼ੇਰ ਜਿੱਤੇ,

ਉਹ ਗੱਲ ਹੋਰ ਏ |


ਇਰਾਦਿਆਂ ਦੀ ਅੱਗ 'ਚੋਂ

ਸਾਕਾਰ ਹੋਣ ਸੁਪਨੇ,

ਤਾਂ ਜਾਕੇ ਪਲਟਦਾ

ਮੁਕੱਦਰਾਂ ਦਾ ਦੌਰ ਏ |

 

ਜਗਜੀਤ ਸਿੰਘ ਜੱਗੀ

 

ਸੰਢੇ01 ਵਾਲੀ = ਝੋਟੇ01 ਵਾਲੀ, characteristic of a he-buffalo; ਖੋਰ1 = ਵੈਰ1; ਵਾਹਣ2 = ਧਰਤੀ ਜਿਥੇ ਹੱਲ ਵਾਹ ਕੇ ਮਿੱਟੀ ਭੋਰੀ ਹੋਵੇ2 - ਇਹੋ ਜਿਹੀ ਥਾਂ (ਵਾਹਣ 'ਚ) ਭੱਜਣਾ ਔਖਾ ਹੁੰਦਾ ਏ; ਜੌਹਰ3 = ਸੂਰਮਤਾਈ3, ਬਹਾਦਰੀ, ਦੱਖ; ਅਰਥ4 = ਵਿੱਤ4, Finance; ਇਹ ਗੱਲ ਅੱਡ5 ਹੋਈ = ਇਹ ਗੱਲ ਵੱਖਰੀ5 ਹੋਈ; ਬੋਲੀਆਂ6 ਤੇ ਚੋਂਭੜਾਂ7 = ਸਮਾਜ 'ਚ ਬੋਲੀਬਾਜ਼ ਲੋਕਾਂ ਵੱਲੋਂ ਬੋਲੇ ਹੋਏ ਬੋਲ6 ਜੋ ਦਿਲ ਨੂੰ ਚੁਭਣ7 ਵਾਲੇ ਤੇ ਕਸ਼ਟ ਦਾਇਕ ਹੋਣ |

15 Apr 2017

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

waise ta sari hi poem bahot sohni par mere layi ae lines bahut khaas...ate kamal ne

 

ਇਰਾਦਿਆਂ ਦੀ ਅੱਗ 'ਚੋਂ
ਸਾਕਾਰ ਹੋਣ ਸੁਪਨੇ,
ਤਾਂ ਜਾਕੇ ਪਲਟਦਾ 
ਮੁਕੱਦਰਾਂ ਦਾ ਦੌਰ ਏ 

"ਇਰਾਦਿਆਂ ਦੀ ਅੱਗ 'ਚੋਂ

ਸਾਕਾਰ ਹੋਣ ਸੁਪਨੇ,

ਤਾਂ ਜਾਕੇ ਪਲਟਦਾ 

ਮੁਕੱਦਰਾਂ ਦਾ ਦੌਰ ਏ"

 

Beautiful sir ji . . . :) TFS

 

 

 

15 Apr 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Once again a great poetry sir g,............very nicely written,.........all in all it's a fabulous composition,............wonderful

25 Apr 2017

ਗਗਨ ਦੀਪ ਢਿੱਲੋਂ
ਗਗਨ ਦੀਪ
Posts: 60
Gender: Male
Joined: 18/Sep/2016
Location: Melbourne
View All Topics by ਗਗਨ ਦੀਪ
View All Posts by ਗਗਨ ਦੀਪ
 

ਬਹੁਤ ਉਮਦਾ ਵੀਰ ਜੀ

29 Apr 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
bahut vadhiya sir g
har line ba kamaal h
01 May 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸ਼ੁਕਰੀਆ ਦੋਸਤੋ ਆਪ ਸਭ ਨੇ ਸਮਾਂ ਕੱਢਿਆ ਅਤੇ ਕਿਰਤ ਦਾ ਬਣਦਾ ਮਾਨ ਕੀਤਾ |
ਖੁਸ਼ ਰਹੋ; ਰੱਬ ਰਾਖਾ ਜੀ | 

ਸ਼ੁਕਰੀਆ ਦੋਸਤੋ ਆਪ ਸਭ ਨੇ ਸਮਾਂ ਕੱਢਿਆ ਅਤੇ ਕਿਰਤ ਦਾ ਬਣਦਾ ਮਾਨ ਕੀਤਾ |


ਖੁਸ਼ ਰਹੋ; ਰੱਬ ਰਾਖਾ ਜੀ | 

 

08 May 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਆਪ ਜੀ ਨੇ ਕਿਰਤ ਤੇ ਨਜ਼ਰਸਾਨੀ ਕਰਨ ਲਈ ਆਪਣੇ ਰੁਝੇਵਿਆਂ ਚੋਂ ਵਕਤ ਕੱਢਿਆ ਅਤੇ ਹੌਂਸਲਾ ਅਫ਼ਜ਼ਾਈ ਭਰੇ ਕਮੈਂਟਸ ਪੋਸਟ ਕੀਤੇ I 
ਅਮਨਦੀਪ ਜੀ, ਇਸ ਲਈ ਆਪਦਾ ਬਹੁਤ ਬਹੁਤ ਧੰਨਵਾਦ ਜੀ I 

ਆਪ ਜੀ ਨੇ ਕਿਰਤ ਤੇ ਨਜ਼ਰਸਾਨੀ ਕਰਨ ਲਈ ਆਪਣੇ ਰੁਝੇਵਿਆਂ ਚੋਂ ਵਕਤ ਕੱਢਿਆ ਅਤੇ ਹੌਂਸਲਾ ਅਫ਼ਜ਼ਾਈ ਭਰੇ ਕਮੈਂਟਸ ਪੋਸਟ ਕੀਤੇ I 


ਅਮਨਦੀਪ ਜੀ, ਇਸ ਲਈ ਆਪਦਾ ਬਹੁਤ ਬਹੁਤ ਧੰਨਵਾਦ ਜੀ I 

ਜਿਉਂਦੇ ਵੱਸਦੇ ਰਹੋ !

 

07 Dec 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
ਬਹੁੱਤ ਹੀ ਬਾਕਮਾਲ ਕਿਰਤ ਹੈ

kmaal keeti pyi aa sir
07 Dec 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਜੰਡੂ ਜੀ ਤੁਸੀਂ ਬੜੀ ਪੁਰਾਣੀ ਕਿਰਤ ਕੱਢ ਕੇ ਲੈ ਆਏ ਓ ਕਿਤਿਓਂ ਹੇਠੋਂ !
ਬਹੁਤ ਬਹੁਤ ਧੰਨਵਾਦ ਕਿਰਤ ਤੇ ਨਜ਼ਰਸਾਨੀ ਕਰਨ ਲਈ - ਇਹ ਮੇਰੀਆਂ ਕੁਝ       ਕਿਰਤਾਂ ਵਿੱਚੋਂ ਇਕ ਹੈ ਜੀ; ਮੇਰੇ ਦਿਲ ਦੇ ਬਹੁਤ ਨੇੜੇ ! ਬਹੁਤ  ਕੀਤੀ ਐ ਬਾਈ ਜ਼ਿੰਦਗੀ ਵਿਚ !
ਜਿਉਂਦੇ ਵੱਸਦੇ ਰਹੋ !

ਜੰਡੂ ਜੀ ਤੁਸੀਂ ਬੜੀ ਪੁਰਾਣੀ ਕਿਰਤ ਕੱਢ ਕੇ ਲੈ ਆਏ ਓ ਕਿਤਿਓਂ ਹੇਠੋਂ !


ਬਹੁਤ ਬਹੁਤ ਧੰਨਵਾਦ ਕਿਰਤ ਤੇ ਨਜ਼ਰਸਾਨੀ ਕਰਨ ਲਈ - ਇਹ ਮੇਰੀਆਂ ਕੁਝ autobiographical ਕਿਰਤਾਂ ਵਿੱਚੋਂ ਇਕ ਹੈ ਜੀ; 'ਤੇ ਮੇਰੇ ਦਿਲ ਦੇ ਬਹੁਤ ਨੇੜੇ ! ਬਹੁਤ struggle ਕੀਤੀ ਐ ਬਾਈ ਜ਼ਿੰਦਗੀ ਵਿਚ !


ਜਿਉਂਦੇ ਵੱਸਦੇ ਰਹੋ !

 

 

10 Dec 2017

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਬਹੁਤ ਵਧੀਆ ਲਿਖਤ
14 Dec 2017

Showing page 1 of 2 << Prev     1  2  Next >>   Last >> 
Reply