Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਯਾਰੋ ਕੁਝ ਗੱਲਾ ਜੋ ਮੇਰੇ ਵਸ ਚ ਨਹੀ ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਯਾਰੋ ਕੁਝ ਗੱਲਾ ਜੋ ਮੇਰੇ ਵਸ ਚ ਨਹੀ ...

 

ਸਚ ਦੱਸਾ ਤੇ ਮੇਨੂ ਨਹੀ ਸੀ ਪਤਾ ....

ਉਸ ਵੇਲੇ ਮੈਂ ਕੁਝ ਸੋਚ ਵੀ ਨਹੀ ਸੀ ਸਕਦਾ ..

ਉਸ ਵੇਲੇ ਮੈਂ ਨਾ ਕੋਈ ਹੋਸ਼ ਸੀ ਰਖਦਾ ...

ਜਦ ਮੈਂ ਆਪਣੀ ਮਾ ਦੇ ਪੇਟ ਵਿਚ ਸੀ ....

ਸਚ ਦੱਸਾ ਤੇ ਮੇਨੂ ਨਹੀ ਸੀ ਪਤਾ ..

ਕੇ ਓਹ ਨਾਮ ਕਿਸਦਾ ਲੇੰਦੀ ਹੈ? ਕੇਹੜੇ ਰਬ ਦਾ ਲੇੰਦੀ ਹੈਂ ??

ਅੱਲਾ ,ਰਾਮ ,ਵਾਹੇਗੁਰੁ ,ਯਾ ਨਾਮ ਮਸੀਹਾ ਦਾ ਲੇੰਦੀ ਹੈ ..

ਮੈਂ ਤੇ ਬਸ ਅਨਜਾਨ ਸੀ ਓਸ ਦੁਨੀਆ ਤੋ ਤੇ ਜਿਥੇ ਮੈਂ ਅਜੇ ਆਪਣੀਆ ਅਖਾ ਵੀ ਨਹੀ ਸੀ ਖੋਲੀਆ,ਕੀ ਪਤਾ ਸੀ ਕੇ ਮੇਰੀਆ ਤਾਰਾ ਕਿਸ ਰਬ ਨਾਲ ਜੁੜੀਆ ਸੀ,ਪਰ ਜਦੋ ਜਦੋ ਮੇਰੀ ਸੋਚ ਦਾ ਥੋੜਾ ਥੋੜਾ ਵਿਕਾਸ ਹੋਣ ਲੱਗਾ ਤੇ ਮੇਰੇ ਹਥਾ ਦੀਆ ਪੋਲੀਆ ਪੋਲੀਆ ਤਲੀਆ ਤੇ ਮਾਸਾ ਮਾਸਾ ਲਕੀਰਾ ਬਣਨ ਲਗੀਆ ,ਮੇਨੂ ਕੀ ਪਤਾ ਸੀ ਕੇ ਕਿਓ  ਬਣ ਰਹੀਆ ਸਨ,ਚੰਗਿਆ ਯਾ ਮਾੜੀਆ ? ਕੀ ਪਤਾ ਸੀ,ਹੋਲੀ ਹੋਲੀ ਮੇਰੇ ਕੰਨਾ ਚ ਅਵਾਜ ਸੁਣਨੇ ਦੀ ਸ਼ਕਤੀ ਮਿਲਣੇ ਲਗੀ, 

ਮੇਰੀ ਮਾ ਨੇ ਜਦੋ ਕਿਸੇ ਮੰਦਰ ਦੇ ਅੱਗੋ ਲੰਘਣਾ ਤੇ ਮੇਰੇ ਕੰਨਾ ਚ ਮੰਦਰਾ ਚ ਹੁੰਦੀਆ ਆਰਤੀਆ ਦੀਆ ਗੂਂਜਾ ਮੇਰੇ ਕੰਨਾ ਤੈ ਆਉਨੀਆ,ਜਦੋ ਕਿਸੇ ਮਸੀਤ ਦੇ ਅਗੋ ਲੰਘਣਾ ਤੇ ਮੇਰੇ ਕੰਨਾ  ਚ ਅੱਲਾ ਅੱਲਾ ਦੀਆ ਅਵਾਜਾ ਆਉਣਈਆ ਤੇ ਜਦੋ ਕਿਸੇ ਗਿਰਜਾ ਘਰ ਦੇ ਅਗੋ ਲੰਘਣਾ ਤੇ ਓਥੇ ਹੁੰਦੀਆ ਪ੍ਰਾਥਨਾਵਾ ਤੇ ਜਦੋ ਕਿਸੇ ਗੁਰੁਦ੍ਵਾਰੇ ਦੇ ਅਗੋ ਲੰਘਣਾ ਤੇ ਇਲਾਹੀ ਬਾਣੀ ਦਾ ਪਾਠ ਹੁੰਦਾ  ਤੇ ਮੇਰੇ ਕੰਨਾ ਚ ਪੇਣ ਲੱਗਣਾ , 

ਮੇਰਾ ਦਿਲ ਬੋਹੁਤ ਉਤਾਵਲਾ ਸੀ ਇਸ ਦੁਨੀਆ ਚ ਆਉਣ ਲਈ ,ਦੇਖਣਾ ਚਾਹੁੰਦਾ ਸੀ ਕੇ ਇਹ ਕੇਹੜੀ ਰੱਬੀ ਦੁਨੀਆ ਹੈ ਜਿਥੇ ਲੋਕੀ ਰਬ ਨਾਲ ਇਨੇ ਜੁੜੇ ਹੋਏ ਨੇ ,ਤੇ ਰਬ ਲਈ ਇੰਨਾ ਮੋਹ ਹੈ ,ਫੇਰ  ਇਕ ਦਿਨ ਮੇਰੀ ਸੁਣੀ ਗਈ ਤੇ ਮੇਂ ਆਪਣੀ  ਮਾ ਦੇ ਕੁਖੋ ਜਨਮ ਲਿਆ ,

ਨਿਕੇ ਨਿਕੇ ਹਥਾ ਤੇ ਬਣੀਆ ਲਕੀਰਾ ਤੇ ਮਾਸਾ ਮਾਸਾ ਮੇਰੀਆ ਅਖਾ ਅਜੇ ਹਨੇਰੇ ਚ ਹੀ ਖੁਲ ਰਹੀਆ ਸੰਨ ,ਮੇਰੀ ਮਾ ਨੂ ਮੁਬਾਰਕਾਂ  ਮਿਲ ਰਹੀਆ ਸੰਨ ਕੇ ਤੇਨੁ ਭਾਗ ਲਗੇ ਨੇ ,ਤੂ ਕਰਮਾ ਵਾਲੀ ਏ ,ਹੋਲੀ ਹੋਲੀ ਮੇਰੀ ਉਮਰ ਚ ਵਾਧਾ ਹੋਣ ਲੱਗਾ ਅਜੇ ਮੈਂ ਬੋਹੁਤ ਛੋਟਾ ਸੀ ਕੇ ਮੈਂ ਕਿਸੇ ਦੇ ਮੁਹੋ ਸੁਨੇਆ ਕੇ ਜੋ ਕੀ ਮੇਰੇ ਲਈ ਕੇ ਰਹੇ ਸਨ ਕੇ ਏਸ ਦੇ ਲਾਗੇਓ ਨਾ ਲੰਘੇਓ ਇਹ ਛੋਟੀ ਜਾਤ ਦਾ ਹੈ ਤੇ ਏਸ ਨੂ ਆਪਣੇ ਨਾਲ ਨਾ ਰਲਾਓ , ਮੇਰੀ ਉਮਰ ਓਸ ਵੇਲੇ ਕੀ ਸੀ ਤੇ ਸੋਚ ਕੀ ਸੀ ?

ਫੇਰ ਵੀ ਮੇਨੂ ਇਹ ਸਭ ਕੁਝ ਕਿਸੇ ਨੇ ਕਿਸੇ ਵਜਾਹ ਨਾਲ ਹੀ ਕੇਹਾ ਹੋਣਾ ...

ਫਿਰ ਹੋਲੀ ਹੋਲੀ ਮੈਂ ਵਡਾ ਹੁੰਦਾ ਗਿਆ ,ਮੇਰੀਆ ਹਥਾ ਦੀਆ ਲਕੀਰਾ ਵੀ ਵਡੀਆ ਹੁੰਦੀਆ ਗੀਆ ,ਕੀ ਪਤਾ ਸੀ ਕੇ ਇਨਾ ਦਾ ਕੀ ਰਾਜ ਹੈ ਮੇਰੀ ਜਿੰਦਗੀ  ਨਾਲ ,ਰਬ ਹੀ ਜਾਣੇ ,

ਮੇਨੂ ਜਦ ਇਸ ਦੁਨੀਆ ਤੇ ਚੰਗੀ ਤਰਾ ਹੋਸ਼ ਆਈ ਤੇ ਪਤਾ ਚਲੇਆ ਕੇ ਮੈਂ ਓਸ ਰਬ ਦੀ ਅਸਲ ਦੁਨੀਆ ਨੂ ਸ਼ਡ ਕਿਸੇ ਕਲਯੁਗੀ ਦੁਨੀਆ ਚ ਜਨਮ ਲੈ ਲਿਆ ਹੈ ,ਜਿਥੇ ਹਰ ਪਾਸੇ ਝੂਠ ਹੀ ਪਰਧਾਨ ਸੀ ,ਹਰ ਇਨਸਾਨ ਆਪਣੇ ਆਪਣੇ ਧਰ੍ਮਾ ਚ ਵੰਡਿਆ ਹੋਇਆ ਸੀ ,ਕੋਈ ਹਿੰਦੂ ਤੇ ਕੋਈ ਮੁਸਲਮਾਨ ਤੇ ਕੋਈ ਸਿਖ ਤੇ ਕੋਈ  ਇਸਾਈ ਸੀ ,ਤੇ ਮੈਂ ਵੀ ਰਬ ਦੀ ਕਿਰਪਾ ਨਾਲ ਕਿਸੇ ਨੀਵੀ ਜਾਤ ਚ ਹੀ ਪੇਦਾ ਹੋਇਆ ,ਭਲਾ ਮੇਨੂ ਕੀ ਪਤਾ ਸੀ ਕੇ ਕੀ ਉਚਾ ਤੇ ਕੀ ਨੀਵਾ,ਮੈਂ ਤੇ ਨਿਤ ਕਿਸੇ ਦੇ ਧਰਮ ਦੇ ਖਿਲਾਫ਼ ਕਿਸੇ ਨੂ ਨਾਰੇ ਲਾਉਂਦੇ ਦੇਖਦਾ ,ਪਤਾ ਨੀ ਕਿੰਨੇ ਮਜਲੂਮਾ ਦੀਆ ਜਾਨਾ ਇਥੇ ਰੋਜ ਜਾਂਦੀਆ ,ਮੈਂ ਆਪਣੇ ਸਕੂਲ ਦੀਆ ਦੀਵਾਰ ਤੇ ਛੋਟੇ ਹੁੰਦਾ ਬੜੀ ਵਾਰ ਪੜਦਾ ਰਿਹਾ ਕੇ ਮਾਨਸ ਕੀ ਜਾਤ ਸਭੇ ਏਕੋ ਪੇਹ੍ਚਾਨਭੋ,ਪਰ ਇਹ ਸਭ ਦਿਖਾਵੇ ਲਈ ਹੀ ਲਗਦਾ ਸੀ ਕਿਉ ਕੀ ਅਸਲ ਜਿੰਦਗੀ ਚ ਤੇ ਇਸ ਨੂ ਕਿਸੇ ਨੇ ਵੀ ਨਹੀ ਸੀ ਅਪਣਾਇਆ ,ਫੇਰ ਭਲਾ ਇਹ ਸਭ ਕੁਝ ਓਥੇ ਲਿਖਣ ਦਾ ਕੀ ਮਤਲਬ ? ਮੈਂ ਜਦ ਵੱਡਾ 

 ਹੋ ਗਿਆ ਸੀ ਤੇ ਮੈਂ ਇਕ ਦਿਨ ਕਿਸੇ ਦੇ ਪਿਆਰ ਚ ਰੰਗਿਆ ਗਿਆ, ਓਹ ਕੋਣ ਸੀ ਮੈਂ ਨੀ ਜਾਣਦਾ ਤੇ ਨਾ ਹੀ ਓਸਦਾ ਨਾਮ ਚੇਤੇ ਕਰਨਾ ਚਾਹੁੰਦਾ ਕਿਉ ਕੀ ਓਸਨੇ ਵੀ ਮੇਨੂ ਜਗ ਦੀਆ ਬਣੀਆ ਪਾਖੰਡੀ ਜਾਤਾ ਪਾਤਾ ਦੇ ਕਰਕੇ ਮੇਨੂ ਅਧ ਵਿਚਕਾਰ ਛ੍ਡ ਗਈ , ਮੇਨੂ ਓਹ ਏਸ ਲਈ ਨੀ ਆਪਣਾ ਸਕੀ ਕੇ ਮੈਂ ਓਸਦੇ ਬਰਾਬਰੀ ਦਾ ਨਹੀ ਸੀ ਲੋਕਾ ਦੀਆ ਨਜਰ ਚ ਮੇਰਾ ਤੇ  ਓਸਦਾ ਸਾਥ ਜਮੀਨ ਤੇ ਅਸਮਾਨ ਦੇ ਬਰਾਬਰ ਸੀ ,ਮੈਂ ਜਮੀਨ ਤੇ ਓਹ ਅਸਮਾਨ ਸੀ ,ਇਸ ਤੇ ਮੈਂ ਕੋਈ ਵਿਅੰਗ ਨਹੀ ਕਸ ਸਕਦਾ ,ਕਸਾ ਵੀ ਕਿਉ ?ਕਿਉ ਕੇ ਮੈਂ ਓਸ੍ਤੋ ਛੋਟਾ ਸੀ ਓਸਦੀ ਬਰਾਬਰੀ ਦਾ ਨਹੀ ਸੀ ,ਭਲਾ ਸਾਡੇ ਅਰਮਾਨ ਕੇਹੜਾ ਏਸ ਦੁਨੀਆ ਤੋ ਵਖਰੇ ਸੀ ,ਏਸ ਜਗ ਦੀਆ ਬਣਾਈਆ ਰਸਮਾ ਜਾਤਾ ਪਾਤਾ ਨੇ ਮੇਨੂ ਓਸ੍ਤੋ ਵਿਛੋੜ ਦਿਤਾ ,ਪਤਾ ਨਹੀ ਓਸਦੇ ਵੀ ਕਿਨੇ ਅਰਮਾਨ ਟੂਟੇ ਮੇਨੂ ਸ਼ਡ ਕੇ, ਪਰ ਕੀ ਕਰ ਸਕਦੇ ਸੀ ? ਮੇਨੂ ਬਸ ਏਹੋ ਗਲ ਦਾ ਦੁਖ ਹੈ ਕੇ ਮੈਂ ਏਸ ਦੁਨੀਆ ਤੇ ਆ ਕੇ ਕੀ ਖਟਿਆ ?ਇਹਨਾ ਜਾਤਾ ਪਾਤਾ ਚ ਵੰਡਿਆ ਗਿਆ ,ਇਹਨਾ ਮਜਹਬਾ ਚ ਵੰਡਿਆ ਗਿਆ ,ਪਤਾ ਨੀ ਦਿਨ ਚ ਕਿਨੀ ਵਾਰ ਮੇਰਾ ਦਿਲ ਸੂਲੀ ਤੇ ਟੰਗਿਆ ਜਾਂਦਾ ਹੈ ,

ਪਰ ਮੈਂ ਇਹ ਦੁਖੜਾ ਕਿਸ ਨੂ ਸੁਣਾਵਾ ?

 ਤੇ ਕਿਵੇ ?ਤੇ ਕੀ ਕਹਾ ?

 ਮੈਂ ਜਿਦੇ ਨਾਲ ਵੀ ਦਿਲ ਲ੍ਗਾਵਾਗਾ ਬਾਰ ਬਾਰ ਠੁਕਰਾਇਆ ਜਾਵਾਗਾ ,

ਸਚ ਦੱਸਾ ਤੇ ਜਦੋ ਮੈਂ ਆਪਣੀ ਮਾ ਦੇ ਪੇਟ ਚ ਸੀ ,

ਮੇਨੂ ਨਹੀ ਸੀ ਪਤਾ ......

ਨਹੀ ਪਤਾ ਸੀ ਕੇ ਮੈਂ ਵਾਰ ਵਾਰ ਠੁਕਰਾਇਆ ਜਾਵਾਗਾ ...

ਸਚ ਦੱਸਾ ਮੇਨੂ ਨਹੀ ਸੀ ਪਤਾ ..

ਕੇ ਮੈਂ ਵਾਰ ਵਾਰ ਟਾਹਣੀਯੋ ਤੋੜੇ ਫੁਲ ਵਾਂਗਰਾ ਮੇਹਕ ਲੈ ਮਿਟੀ ਚ ਰੁਲਾਇਆ ਜਾਵਾਗਾ ...

ਸਚ ਦੱਸਾ ਤੇ ਮੇਨੂ ਨਹੀ ਸੀ ਪਤਾ ....

ਓਹ ਮੇਰੇ ਲੇਖ ਹੀ ਸਨ ਜੋ ਮੇਰੇ ਹਥਾ ਦੀਆ ਲਕੀਰਾ ਨੋ ਤਸਦੀਕ ਕਰਦੇ ਸਨ .....

ਸਾਰੀ ਦੁਨੀਆ ਬੇਵਫਾ ਹੋ ਸਕਦੀ ਹੈ ਪਰ ਇਕੋ ਮੋਤ ਹੈ ਜੋ ਕਿਸੇ ਦੀ ਜਾਤ ਪਾਤ ਨਹੀ ਦੇਖਦੀ ਹੁਣ ਤੇ ਬਸ ਓਸੇ ਦੀ ਉਡੀਕ ਹੈ, ਕਿਓ ? 

 

 

19 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਸੋਹਣਾ ਲਿਖਿਆ ਏ....Share ਕਰਨ ਲਈ ਸ਼ੁਕਰੀਆ

19 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

22 g likheya sohna

 

 

but ik gal meri jaroor suneo ki hatha diya lakeera ja mathe diya lakeera da sadi zindgi wich koyi yogdaan nahi hai

 

19 Jan 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

thanx balihar paji or arsh veer ji.....

muaf kareo arsh veer je tuhanu eh meria galla changia nahi lagia te ...

main te mere veer ohi likhda jo mere dil ch ubaal uthda je main oh kgza te na kadha te main pta ni kdo da andro andri dhukh janda so main te apne aap nal ik ldaai lard reha ha dekho kado meri jit hundi hai ..........

bohut bohut meharbani ji apne keemti sujha den lai  

19 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

NICE ONE VEER G...


BHUT SOHNA LIKHIA A  TUCI G...

19 Jan 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

it's well written kulbir veerey......

 

bura nahi hai apne mann de ubaal nu kagaz te utarna ....pr main kahungi ke maut kise masle da hall nahi hai.....

 

so, be positive.......keep writing n keep sharing.......

 

all the best....

20 Jan 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

thanx sunil veere ji ...

 

meri wadi bhen ji bohut bohut dhanwad meria betukia galla no samjhan lai .....

main ithe koi roshni ni pa sakda tuhade vichara te par main inna kahuga ke main apni barbadi da khud hi tmashbeen ha te postivity thodi okhi hai pr fer vi koshish jari rahegi ..

thanx alot..

satshiriakal chote veer walo......

 

20 Jan 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

boaht vdhya likhya tuc...

lines boaht hi dil nu tuban valiya ne...

23 Jan 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਵਾਹ ਵਾਹ ਬਹੁਤ ਵਧਿਆ!

23 Jan 2011

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

bohut bohut dhanwad aap sabh da jiii

26 Jan 2011

Reply