Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਾਣੀ ਦਾ ਮਸਲਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 
ਪਾਣੀ ਦਾ ਮਸਲਾ

ਪਾਣੀ ਸਾਡੇ ਲਈ ਬਹੁਤ ਅਹਿਮ ਮਸਲਾ ਬਣ ਚੁੱਕਾ ਹੈ . ਮਸਲਾ ਦਿਨ ਬਦਿਨ ਹੋਰ ਗੰਭੀਰ ਬਣਦਾ ਜਾ ਰਿਹਾ ਹੈ .ਜੇ ਪ੍ਰਚਲਿਤ ਦਸਤੂਰ ਕਾਇਮ ਰਿਹਾ ਤਾਂ ਇਸ ਧਰਤੀ ਉੱਤੇ ਜੀਵਨ ਦਾ ਕੀ ਬਣੇਗਾ ? ਇਹ ਸਵਾਲ ਅੱਜ ਦੇ ਸਮੇਂ ਦਾ ਵਿਰਾਟ ਸਵਾਲ ਬਣ ਕੇ ਸਾਹਮਣੇ ਆ ਗਿਆ ਹੈ.
ਜਦੋਂ ਮੈਂ ਛੋਟਾ ਸੀ ਤਾਂ ਪੰਜਾਬ ਦੀ ਤਾਂ ਗੱਲ ਛੱਡੋ ਦਿੱਲੀ ਵਿੱਚ ਵੀ ਇੱਕ ਜਾਂ ਦੋ ਵਾਰ ਪੰਪ ਦੀ ਹੱਥੀ ਗੇੜਨ ਨਾਲ ਪਾਣੀ ਨਿਕਲ ਆਉਂਦਾ ਸੀ , ਪੰਜ ਦਸ ਫ਼ੁਟ ਤੇ ਹੀ ਪਾਣੀ ਹੁੰਦਾ ਸੀ . ਹੁਣ ਬਹੁਤ ਥਾਈ 600 ਫੁੱਟ ਤੇ ਵੀ ਪਾਣੀ ਨਹੀਂ ਮਿਲਦਾ .
ਪਹਿਲਾਂ ਤੇਲ ਲਈ ਲੜਾਈਆਂ ਹੁੰਦੀਆਂ ਸਨ ਹੁਣ ਇੱਕੀਵੀਂ ਸਦੀ ਵਿੱਚ ਪਾਣੀ ਲਈ ਲੜਾਈਆਂ ਹੋਣਗੀਆਂ . ਦਰਅਸਲ ਇਹ ਲੜਾਈਂਆਂ ਤਾਂ ਸ਼ੁਰੂ ਹੋ ਚੁੱਕੀਆਂ ਹਨ .
ਦੱਖਣ ਭਾਰਤ ਵਿੱਚ ਤਾਂ ਕਈ ਜਗ੍ਹਾ ਪਾਣੀ ਨੂੰ ਲੈ ਕੇ ਦੰਗੇ ਫਸਾਦ ਹੋ ਚੁੱਕੇ ਹਨ .
ਭਾਰਤ ਅਤੇ ਪਾਕਿਸਤਾਨ ਦੇ ਵਿੱਚ ਪਾਣੀਆਂ ਦਾ ਸਵਾਲ ਬਾਕੀ ਸਵਾਲਾਂ ਨਾਲੋਂ ਅੱਗੇ ਆਉਂਦਾ ਨਜ਼ਰ ਆ ਰਿਹਾ ਹੈ . ਗੋਲਨ ਹਾਇਟਸ ਦੀ ਲੜਾਈ ਵੀ ਵਾਟਰ ਵਾਰ ਹੀ ਸੀ . ਅੱਜ ਦੇ ਸੰਸਾਰ ਦੇ ਅਰਥਚਾਰੇ ਤੇ ਨਿਗਾਹ ਮਾਰੀਏ ਤਾਂ ਕੋਈ ਵੀ ਆਸਾਨੀ ਨਾਲ ਵੇਖ ਸਕਦਾ ਹੈ ਕਿ ਇੱਕ ਵਪਾਰਕ ਵਸਤੂ ਵਜੋਂ ਪਾਣੀ ਤੇਲ ਵਰਗੀਆਂ ਕੁਝ ਕੁ ਪ੍ਰਮੁਖ ਜਿਨਸਾਂ ਵਿੱਚ ਕਦੋਂ ਦਾ ਸ਼ਾਮਲ ਹੋ ਚੁੱਕਾ ਹੈ.
ਅਸਲ ਮੁੱਦਾ ਪਾਣੀ ਦੀ ਕਮੀ ਨਹੀਂ ਸਗੋਂ ਇਹਦੀ ਸਾਂਭ ਸੰਭਾਲ ਅਤੇ ਪ੍ਰਬੰਧ ਦਾ ਹੈ.ਸਵਾਲ ਇਹ ਹੈ ਕਿ ਅਸੀ ਤੁਸੀ ਕੀ ਕਰ ਸਕਦੇ ਹਾਂ . ਸਾਰੇ ਮੰਨਦੇ ਹਨ ਕਿ ਵਕ਼ੂਫ਼ੀ (ਅਹਿਸਾਸ ਦਾ ਹੋ ਜਾਣਾ )ਬਹੁਤ ਵੱਡੀ ਚੀਜ ਹੁੰਦੀ ਹੈ . ਇੱਕ ਜ਼ਮਾਨਾ ਸੀ ਜਦੋਂ ਅਸੀ ਪਾਣੀ ਦੀ ਪੂਜਾ ਕਰਦੇ ਹੁੰਦੇ ਸੀ . ਗੁਰਬਾਣੀ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ. ਉਦੋਂ ਆਮ ਆਦਮੀ ਨੂੰ ਇਸ ਦੀ ਕਦਰ ਦਾ ਅਹਿਸਾਸ ਸੀ. ਜੇ ਕੋਈ ਬੱਚਾ ਸਾਫ਼ ਵਗਦੇ ਪਾਣੀ ਵਿੱਚ ਮੂਤ ਕਰਨ ਦਾ ਤਮਾਸ਼ਾ ਵੇਖਣ ਦਾ ਲਾਲਚ ਕਰ ਬੈਠਦਾ ਸੀ ਤਾਂ ਵੱਡੇ ਉਸ ਨੂੰ ਤੁਰਤ ਘੂਰ ਦਿੰਦੇ ਸਨ ਕਿ ਐਸਾ ਕਰਨਾ ਚੰਗਾ ਨਹੀਂ ਹੁੰਦਾ.
ਉਦੋਂ ਪਾਣੀ ਸਮੁਦਾਇਕ ਇਸਤੇਮਾਲ ਦੀ ਚੀਜ ਹੁੰਦੀ ਸੀ . ਲੋਕ ਪਾਣੀ ਦੇ ਸਰੋਤ ਦੇ ਕੋਲ ਜਾਕੇ ਪਾਣੀ ਭਰਦੇ ਸਨ ਲੇਕਿਨ ਹੁਣ ਪਾਣੀ ਲੋਕਾਂ ਕੋਲ ਆ ਜਾਂਦਾ ਹੈ . ਹੁਣ ਤਾਂ ਸਾਡੇ ਬਾਥਰੂਮ ਵਿੱਚ ਵੀ ਪਾਣੀ ਹੁੰਦਾ ਹੈ .ਪਰ ਅਸੀਂ ਇਸ ਦੀ ਕਦਰ ਨਹੀਂ ਜਾਣਦੇ ? ਪੰਪ ਗੇੜ ਕੇ ਪਾਣੀ ਕੱਢਣ ਨਾਲ ਪਾਣੀ ਨਾਲ ਜੋ ਰਿਸ਼ਤਾ ਬੰਨਦਾ ਸੀ ਉਹ ਹੁਣ ਨਹੀਂ ਰਿਹਾ.ਆਪਣੇ ਆਪ ਨੂੰ ਜਿਆਦਾ ਸਿਆਣੇ ਸਮਝਣ ਵਾਲੇ ਸੂਟਿਡ ਬੂਟਿਡ ਸ਼ਹਿਰੀ ਲੋਕ ਨਹਾਉਣ ਲੱਗਿਆਂ ਮਣਾਂ ਮੂੰਹੀ ਪਾਣੀ ਅਜਾਈਂ ਰੋੜ੍ਹ ਦਿੰਦੇ ਹਨ .
ਦਰਅਸਲ ਭਾਰਤ ਵਿੱਚ ਪਾਣੀ ਦੇ ਪਰਬੰਧ ਬਾਰੇ ਅਣਗਹਿਲੀ ਹੈਰਾਨਕੁਨ ਹੈ . ਮੀਂਹ ਦੇ ਪਾਣੀ ਦੀ ਹਾਰਵੇਸਟਿੰਗ ਕਿਤੇ – ਕਿਤੇ ਹੋ ਰਹੀ ਹੈ ਜੋ ਚੰਗੀ ਗੱਲ ਹੈ . ਇਸੇ ਤਰ੍ਹਾਂ ਕਿਤੇ ਕਿਤੇ ਕਨੂੰਨ ਹੈ ਕਿ ਮੀਂਹ ਦੇ ਪਾਣੀ ਦੀ ਹਾਰਵੇਸਟਿੰਗ ਦੇ ਪ੍ਰਬੰਧ ਦੇ ਬਿਨਾਂ ਮਕਾਨ ਨਹੀਂ ਬਣੇਗਾ . ਅਜਿਹੇ ਕਾਨੂੰਨਾਂ ਦੀ ਸਾਨੂੰ ਜ਼ਰੂਰਤ ਹੈ . ਅਸੀਂ ਸਥਿਤੀ ਦੀ ਨਜਾਕਤ ਉੱਕਾ ਬੇਖ਼ਬਰ ਜ਼ਮੀਨ ਹੇਠਲੇ ਪਾਣੀ ਦੇ ਮਗਰ ਪਏ ਹੋਏ ਹਾਂ .
ਚਰਨ چرن Gill

19 Jul 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul bai ji.. aaun waale samein ch eh masla bahut gambheer roop akhteyaar kar lavega......... je dhang naal naa challeya geya......

19 Jul 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

KIVE BANEYA PANI DA MASLA

PYASIYA HE REH JANIYA

KADE SADIYA FASALA

KITHO LE KE AUN GIYA

 PANI SADIYA NASALA

PANI DA YUDH LARHAN LAYI

TU VE KAMAR KASLA

PANJA DREYAVA WALA DESH

PANI DE BILL HAI BHARDA

LORH NAHI C FILTERA DI HUN

HUN FALTU DE PAISE BHARDA

 

 

24 Jul 2010

Reply