|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਹਰ ਕੁੜੀ ਦਾ ਸੁਪਨਾ ਹੁੰਦਾ ਹੈ |
ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਹੋਣ ਵਾਲਾ ਜੀਵਨਸਾਥੀ ਸਰਵਗੁਣ ਸੰਪੰਨ ਹੋਵੇ। ਇਕ ਅਜਿਹਾ ਇਨਸਾਨ, ਜੋ ਤੁਹਾਡੀ ਜ਼ਿੰਦਗੀ ਨੂੰ ਪਿਆਰ ਦੀ ਖੁਸ਼ਬੂ ਨਾਲ ਮਹਿਕਾ ਦੇਵੇ ਅਤੇ ਜ਼ਿੰਦਗੀ ਦੇ ਹਰ ਸੁਖ-ਦੱਖ ‘ਚ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਤੁਰੇ। ਬਹੁਤ ਘੱਟ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸੁਪਨਾ ਸੱਚ ਹੁੰਦਾ ਹੈ ਕਿਉਂਕਿ ਇਕ ਨਵੇਂ ਮਾਹੌਲ ‘ਚ ਨਵੇਂ ਸੁਭਾਅ ਦੇ ਇਨਸਾਨਾਂ ਨੂੰ ਜਾਣਨਾ ਕਿਸੇ ਬੁਝਾਰਤ ਤੋਂ ਘੱਟ ਨਹੀਂ ਹੁੰਦਾ। ਆਪਸੀ ਤਾਲਮੇਲ ਬਿਠਾਉਣ ‘ਚ ਹੀ ਕਿੰਨਾ ਸਮਾਂ ਨਿਕਲ ਜਾਂਦਾ ਹੈ। ਕੁੱਲ ਮਿਲਾ ਕੇ ਹਕੀਕਤ ਤੁਹਾਡੇ ਸੁਪਨਿਆਂ ਦੀ ਦੁਨੀਆ ਤੋਂ ਬਹੁਤ ਪਰ੍ਹੇ ਹੁੰਦੀ ਹੈ। ਤੁਸੀਂ ਸਿਰਫ ਆਪਣੇ ਸੁਪਨਿਆਂ ਬਾਰੇ ਹੀ ਨਹੀਂ, ਸਗੋਂ ਆਪਣੇ ਜੀਵਨਸਾਥੀ ਦੇ ਸੁਪਨਿਆਂ ਨੂੰ ਵੀ ਸਾਕਾਰ ਕਰਨ ‘ਚ ਖਰੇ ਉਤਰੋ ਤਾਂ ਮਜ਼ਾ ਆ ਜਾਂਦਾ ਹੈ ਇਕ ਖੁਸ਼ਹਾਲ ਜ਼ਿੰਦਗੀ ਜਿਊਣ ਦਾ। ਅਜਿਹਾ ਨਾ ਹੋਵੇ ਕਿ ਉਹ ਤੁਹਾਡੇ ਸੁਪਨੇ ਪੂਰੇ ਕਰਦਾ ਰਹੇ ਅਤੇ ਤੁਹਾਡਾ ਰਵੱਈਆ ਤੁਹਾਡੇ ਜੀਵਨਸਾਥੀ ਪ੍ਰਤੀ ਉਦਾਸੀਨ ਹੋਵੇ। ਜੇਕਰ ਤੁਹਾਡੇ ਜੀਵਨਸਾਥੀ ‘ਚ ਹੇਠ ਲਿਖੇ ਗੁਣ ਹਨ ਤਾਂ ਉਹ ਤੁਹਾਡੇ ਲਈ ਪਰਫੈਕਟ ਹੈ, ਤੁਸੀਂ ਉਸ ਨੂੰ ਜੀਵਨਸਾਥੀ ਦੇ ਰੂਪ ‘ਚ ਹਾਸਲ ਕਰਕੇ ਖੁਦ ਨੂੰ ਕਿਸਮਤ ਵਾਲੇ ਮੰਨੋਗੇ।
• ਉਹ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਤੁਹਾਨੂੰ ਉਸ ਦੇ ਪਿਆਰ ‘ਚ ਡੁੱਬ ਕੇ ਇਹ ਅਹਿਸਾਸ ਹੁੰਦਾ ਹੈ ਕਿ ਤੁਸੀਂ ਦੁਨੀਆ ਦੀ ਸਭ ਤੋਂ ਖੂਬਸੂਰਤ ਅਤੇ ਖੁਸ਼ਕਿਸਮਤ ਔਰਤ ਹੋ।
• ਉਹ ਬਹੁਤ ਈਮਾਨਦਾਰ ਹੈ ਅਤੇ ਤੁਹਾਡੀ ਬਹੁਤ ਕਦਰ ਕਰਦਾ ਹੈ। ਅਹਿਮ ਮਾਮਲਿਆਂ ‘ਚ ਤੁਹਾਡੀ ਰਾਏ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ। ਉਹ ਆਪਣੀ ਨੌਕਰੀ ਅਤੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ।
• ਸਿਗਰਟਨੋਸ਼ੀ, ਸ਼ਰਾਬ, ਚੁਗਲੀ ਤੇ ਹੋਰ ਬੁਰਾਈਆਂ ਦਾ ਉਸ ਦੀ ਜ਼ਿੰਦਗੀ ‘ਚ ਕੋਈ ਸਥਾਨ ਨਹੀਂ ਹੈ।
• ਉਹ ਜ਼ਿੰਦਗੀ ‘ਚ ਅਗਾਂਹ ਵਧਣਾ ਚਾਹੁੰਦਾ ਹੈ ਅਤੇ ਤੁਹਾਨੂੰ ਹੋਰ ਵਧੇਰੇ ਖੁਸ਼ੀਆਂ ਦੇਣਾ ਚਾਹੁੰਦਾ ਹੈ।
• ਉਹ ਰਿਸ਼ਤਿਆਂ ਦੀ ਅਹਿਮੀਅਤ ਨੂੰ ਜਾਣਦਾ ਹੈ। ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮੰਨਦਾ ਹੈ। ਉਹ ਪਰਿਵਾਰਕ ਭਾਵਨਾਵਾਂ ਤੇ ਤੁਹਾਡੇ ਨਜ਼ਰੀਏ ਦੀ ਕਦਰ ਕਰਦਾ ਹੈ।
• ਉਸ ਨੂੰ ਤੁਹਾਡੇ ‘ਤੇ ਅਤੇ ਤੁਹਾਨੂੰ ਉਸ ‘ਤੇ ਪੂਰਾ ਭਰੋਸਾ ਹੈ। ਉਸ ਨਾਲ ਤੁਸੀਂ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੇ ਹੋ।
• ਤੁਹਾਨੂੰ ਵਿਸ਼ਵਾਸ ਹੈ ਕਿ ਉਹ ਕਦੇ ਵੀ ਤੁਹਾਡਾ ਸਾਥ ਨਹੀਂ ਛੱਡੇਗਾ, ਕਦੇ ਤੁਹਾਡੇ ‘ਤੇ ਸ਼ੱਕ ਨਹੀਂ ਕਰੇਗਾ ਅਤੇ ਨਾ ਹੀ ਦੂਜਿਆਂ ਦੀਆਂ ਗੱਲਾਂ ‘ਚ ਆ ਕੇ ਤੁਹਾਡੇ ‘ਤੇ ਉਂਗਲੀ ਚੁੱਕੇਗਾ। ਤੁਹਾਡੇ ਚਿਹਰੇ ‘ਤੇ ਮੁਸਕਰਾਹਟ ਲਿਆਉਣ ਲਈ ਉਹ ਕੁਝ ਵੀ ਕਰ ਸਕੇਗਾ।
• ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਦਿਲੋਂ ਨਿਭਾਉਣਾ ਜਾਣਦਾ ਹੋਵੇ ਅਤੇ ਜ਼ਿੰਮੇਵਾਰੀਆਂ ਨੂੰ ਪੂਰਾ ਵੀ ਕਰੇ। ਉਸ ਨਾਲ ਬਿਤਾਇਆ ਹਰ ਪਲ ਤੁਹਾਡੇ ਲਈ ਅਨਮੋਲ ਹੋਵੇ। sarbjeet kaur gill...
|
|
07 Feb 2012
|
|
|
|
|
ਮੇਰੀ ਤਾਂ ਏਹੀ ਮਨਣਾ ਏ , ਕੇ ਹਰ ਇਕ ਇਨਸਾਨ ਚ ਏ ਸਾਰੇ ਗੁਣ ਜਰੂਰ ਹੋਣੇ ਚਾਹੀਦੇ ਦੇ ਹਨ .........
|
|
07 Feb 2012
|
|
|
|
|
har kudi da supna ehi hunda a jo tuci kiha a... par har insaaan vich koi na koi kami tan jrur hundi a g.... no one is perfect....
|
|
07 Feb 2012
|
|
|
|
|
ਮੇਰੀ ਜਾਚੇ ਦੁਨਿਆ ਵਿਚ ਦੋ ਤਰਾਂ ਦੇ ਲੋਗ ਹੁੰਦੇ ਹਨ, ਇਕ ਹੁੰਦਾ ਹੈ ਇਨਸਾਨ 'ਤੇ ਦੂਜਾ ਹੁੰਦਾ ਹੈ ਸ਼ੈਤਾਨ......ਜੇਹੜਾ ਸ਼ੈਤਾਨ ਹੁੰਦਾ ਹੈ ਓਸ ਵਿਚ ਦੁਨੀਆ ਦੇ ਸਾਰੇ ਦੇ ਸਾਰੇ ਔਗਣ ਆ ਜਾਂਦੇ ਜਾਂ ਆ ਸਕਦੇ ਹਨ| ਮਤਲਬ ਓਹ ਪੂਰੇ ਦਾ ਪੂਰਾ ਸ਼ੈਤਾਨ ਬਣ ਸਕਦਾ ਹੈ, ਪਰ ਇਨਸਾਨ ਕਦੇ ਵੀ ਪੂਰਾ ਨਹੀ ਹੁੰਦਾ ਓਸ ਵਿਚ ਕੋਈ ਨਾ ਕੋਈ ਕਮੀਆਂ, ਕੋਈ ਨਾ ਕੋਈ ਔਗਣ, ਕੋਈ ਨਾ ਕੋਈ ਘਾਟ ਰਹ ਹੀ ਜਾਂਦੀ ਹੈ........ਜਿਸ ਵਿਚ ਕੋਈ ਔਗਣ, ਕੋਈ ਘਾਟ, ਕੋਈ ਕਮੀ ਨਾ ਹੋਵੇ ਓਹ ਇਨਸਾਨ ਨਹੀ ਭਗਵਾਨ ਹੋ ਨਿਬੜਦਾ ਹੈ........
ਬਾਕੀ ਪਸੰਦ ਅਪਣੀ-ਅਪਣੀ ਖਿਆਲ ਅਪਣਾ-ਅਪਣਾ
|
|
07 Feb 2012
|
|
|
|
|
ਬਿਲਕੁਲ ਸਹੀ ਫਰਮਾਇਆ ਹੈ ਜੁਝਾਰ ਜੀ ਨੇਂ |
|
|
07 Feb 2012
|
|
|
|
|
|
|
je koi dilo chave ta rabb mil jaanda e ,,fir apne vich chnge gun kive ni aa sakde ...e ta apni marji hundi a je cahea jave ta sab ho sakda ...har banda parfeat nahi hunda mande a but je kosis karea ta ki ni ho sakda ,,,je lifepartner vich kuj kamea hon ta kud ohna nu poora karan di kosis karni chedi a na ki e kehan cheda e har bande vich sare gun nahi hunde ....janam wele ta koi gun vi nahi huna sade ch baad vich e mata pita sikhonde ne ...
|
|
08 Feb 2012
|
|
|
|
|
ਸਰਬਜੀਤ ਜੀ....ਟੋਪਿਕ ਤੁਹਾਡਾ ਸਲਾਹੁਣਯੋਗ ਹੈ..... ਇਹ ਸਾਰੇ ਮੰਨਦੇ ਨੇ ਕੇ ਪਤੀ-ਪਤਨੀ ਨੂੰ ਇਕ ਦੂਜੇ ਦੇ ਪੂਰਕ ਹੋਣਾ ਚਾਹੀਦਾ ਹੈ.....ਇਕ ਦੂਜੇ ਦੇ ਔਗਣਾਂ ਨੂੰ, ਇਕ-ਦੂਜੇ ਦੀਆਂ ਕਮੀਆਂ ਨੂੰ ਦੁਰ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ....... ਪਰ! ਕੋਸ਼ਿਸ਼ਾ ਯਾ ਉਮੀਦਾਂ ਨਾਲ ਕਦੇ ਜਿੰਦਗੀ ਨਹੀ ਚਲਦੀ ਹੁੰਦੀ.......ਜਿੰਦਗੀ ਤਾਂ ਵਿਸ਼ਵਾਸ਼ ਤੇ ਯਕੀਨ ਨਾਲ ਹੀ ਜੀਵੀ ਜਾ ਸਕਦੀ ਹੈ
|
|
09 Feb 2012
|
|
|
|
|
ਵੀਰਜੀ ਕੋਸਿਸਾ ਹੀ ਸਫਲ ਹੁੰਦਇਆ ਨੇ ...ਕੋਸਿਸ ਇਨਸਾਨ ਕਰਦਾ ਫਲ ਵਾਹੇਗੁਰੁ ਜੀ ਦਿੰਦੇ ਨੇ ...ਬਿਨਾ ਕੁਜ ਕਰੇ ਕੁਜ ਹਾਸਿਲ ਨਹੀ ਹੁੰਦਾ ..ਬਾਕੀ ਤੁਸੀਂ ਮੇਰੇ ਤੂ ਸ਼ੇਆਣੇ ਓ ਤੁਸੀਂ ਜੇਹਾਦਾ ਜਾਣਦੇ ਹੋਵੋ ਗੇ ..ਫਿਰ ਵੀ ਥਾਨਵਾਦ ...ਮੈਂ ਤਾ ਤੁਹਾਡੇ ਤੂ ਬੁਹਤ ਛੋਟੀ ਆ ...
|
|
10 Feb 2012
|
|
|
|
|
bht vadia likhya tsi sarabjeet ji......being a girl main v ehi sab kuj chaundi haan bt naal di naal eh v hamesha soch ke chldi haan k har koi prfct ni hunda kami tan koi na koi reh hi jandi aa jive k jujhar ji ne keha........iss lei sahi jeevan saathi dian qualities bare soch ke chln de naal naal iss sach nu v savikaar krke chlna chahida hai k kami har ikk ch hundi......eh soch ke chln nal atleast ikk fayda tan hunda hai k agge ja ke sade prtnr ch agr koi kami hundi hai tan dukh ght lgda kyuki assi eh mnya hunda hai k khoobian de naal naal khamiyan v insaan di lyf da ikk hissa hunda hai............bki hope so k sab kudian nu ehna sab qualities wale prtnrs hi miln tan k kdi koi kudi dukhi na hove.......:-)
|
|
10 Feb 2012
|
|
|
|
|
|
|
|
|
|
 |
 |
 |
|
|
|