|
|
 |
 |
 |
|
|
|
| Home > Communities > Punjabi Literature > Forum > messages |
|
|
|
|
|
|
|
|
| my short stories.. |
it was ma first story... main ajj ton 7-8 saal pehlan likhi c te i think 6 ku saal pehlan AJIT nwspaper v publish ho chuki aa..
ਫ਼ਰਕ
ਰਾਜੂ ਨੇ ਦਫ਼ਤਰ ਜਾਣ ਲਈ ਸਕੂਟਰ ਸਟਾਰਟ ਕੀਤਾ ਹੀ ਸੀ ਕਿ ਉਸਦੇ ਕੰਨੀਂ ਕਿਸੇ ਮੰਗਤੀ ਦੀ ਆਵਾਜ਼ ਪਈ। "ਮੇਰੇ ਮੱਥੇ ਤੂੰ ਹੀ ਲੱਗਣਾ ਸੀ,ਸਵੇਰੇ ਸਵੇਰੇ ਤੁਰ ਪੈਂਦੇ ਆ ਮੰਗਣ ਮੂੰਹ ਚੱਕ ਕੇ......।" ਖਿਝ ਕੇ ਰਾਜੂ ਬੋਲਿਆ। "ਕੋਈ ਗੱਲ ਨੀਂ ਵਿਚਾਰੀ ਨੂੰ ਆਟੇ ਦੀ ਕੌਲੀ ਹੀ ਪਾ ਦਿਓ, ਸੌ ਅਸੀਸ ਦਿਊ।" ਵਿਹੜੇ 'ਚ ਮੰਜੇ ਤੇ ਬੈਠੀ ਉਸਦੀ ਪਤਨੀ ਬੋਲੀ। ਤੇ ਰਾਜੂ ਨੇ ਮੰਗਤੀ ਨੂੰ ਆਟੇ ਦੀ ਕੌਲੀ ਪਾ ਦਿੱਤੀ। "ਵੇ ਪੁੱਤ ਜਾਂਦਾ ਜਾਂਦਾ ਪਾਣੀ ਦਾ ਗਲਾਸ,........।"ਟੁੱਟੀ ਜਿਹੀ ਮੰਜੀ ਤੇ ਬੈਠੀ ਰਾਜੂ ਦੀ ਮਾਂ ਅਜੇ ਬੋਲ ਹੀ ਰਹੀ ਸੀ ਕਿ ਵਿਚੋਂ ਹੀ ਉਸਦੀ ਗੱਲ ਕੱਟਕੇ ਰਾਜੂ ਦੀ ਪਤਨੀ ਬੋਲੀ," ਜਾਉ ਤੁਸੀਂ, ਦਫ਼ਤਰ ਤੋਂ ਲੇਟ ਹੋ ਜਾਣਾ, ਏਨੇ ਤਾਂ ਸਾਰਾ ਦਿਨ ਭੌਂਕੀ ਜਾਣਾ,,,,,,।" ਇਹ ਸੁਣ ਕੇ ਰਾਜੂ ਵੀ ਮਾਂ ਨੂੰ ਅਣਗੌਲਿਆ ਕਰਕੇ ਚਲਾ ਗਿਆ। ................ਤੇ ਵਿਚਾਰੀ ਬੁੱਢੀ ਮਾਂ ਮੰਜੀ ਤੇ ਬੈਠੀ ਆਪਣੀਆਂ ਤੇ ਮੰਗਤੀ ਦੀਆਂ ਅਸੀਸਾਂ 'ਚ ਫ਼ਰਕ ਬਾਰੇ ਸੋਚ ਰਹੀ ਸੀ।
|
|
26 Dec 2009
|
|
|
|
|
|
| ਕਬਰਿਸਤਾਨ |
ਝੋਨੇ ਦੀ ਪਰਾਲੀ ਸਾੜਣ ਤੋਂ ਹੋਣ ਵਾਲੇ ਨੁਕਸਾਨਾਂ ਕਾਰਣ ਇਸ ਵਾਰ ਪਰਾਲੀ 'ਤੇ ਰੋਕ ਲਗਾਈ ਗਈ। ਵਿਦਿਆਰਥੀਆਂ ਨੂੰ ਵੀ ਸਕੂਲਾਂ ਵਿੱਚ ਸਮਝਾਇਆ ਕਿ ਉਹ ਅਨਪੜ ਕਿਸਾਨਾਂ ਨੂੰ ਇਸਦੀਆਂ ਹਾਨੀਆਂ ਬਾਰੇ ਦੱਸਕੇ ਇਸਤੋਂ ਰੋਕਣ। ਸਾਨੂੰ ਉਸ ਦਿਨ ਇਹ ਸਭ ਕੁਝ ਦੱਸਿਆ ਹੀ ਸੀ ਕਿ ਸ਼ਾਮ ਨੂੰ ਸਕੂਲ ਬੱਸ ਵਿੱਚ ਵਾਪਿਸ ਜਾਂਦਿਆਂ ਮੈਂ ਦੇਖਿਆ ਕਿ ਬਹੁਤ ਸਾਰੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਤੇ ਕੁਝ ਖੇਤ ਕਾਲੇ ਸਿਆਹ ਦਿਸ ਰਹੇ ਸਨ। ............ ਤੇ ਪਤਾ ਨਹੀਂ ਕਿਉਂ ਮੈਨੂੰ ਇੰਝ ਜਾਪ ਰਿਹਾ ਸੀ ਕਿ ਜਿਵੇਂ ਮਨੁੱਖ ਆਪਣੇ ਭਵਿੱਖ ਲਈ ਆਪਣੇ ਹੀ ਵਾਸਤੇ ਕਬਰਿਸਤਾਨ ਤਿਆਰ ਕਰ ਰਿਹਾ ਹੋਵੇ।
|
|
26 Dec 2009
|
|
|
|
|
"ਬੱਚੇ ਦੀ ਮਨੋਦਸ਼ਾ" ਬੱਚਾ ਅਜੇ ਲੇਟ ਆਉਣ ਦਾ ਕਾਰਨ ਦੱਸ ਹੀ ਰਿਹਾ ਸੀ ਕਿ ਅਧਿਆਪਕ ਨੇ ਸੱਤਰ ਅੱਸੀ ਵਿਦਿਆਰਥੀਆਂ ਦੇ ਸਾਹਮਣੇ ਤਾੜ ਤਾੜ ਕਰਦੀਆਂ ਪੰਜ ਛੇ ਚਪੇੜਾਂ ਬੱਚੇ ਦੇ ਮੂੰਹ ਤੇ ਜੜ ਦਿਤੀਆਂ । ਗੱਲ ਅਸਲ ਵਿੱਚ ਇਹ ਸੀ ਕਿ ਅੱਧੀ ਛੁੱਟੀ ਸਮੇਂ ਕੁਝ ਵਿਦਿਆਰਥੀਆਂ ਨੂੰ ਕਿਸੇ ਮੀਟਿੰਗ ਲਈ ਬੁਲਾਇਆ ਸੀ ਤੇ ਟੈਸਟ ਹੋਣ ਕਰਕੇ ਉਹ ਬੱਚਾ ਥੋੜੀ ਦੇਰ ਲੇਟ ਹੋ ਗਿਆ। ਅਧਿਆਪਕ ਕੋਲ ਆ ਕੇ ਉਹ ਕਾਰਣ ਦੱਸਣ ਲੱਗਾ ਹੀ ਸੀ ਕਿ ਉਸਨੂੰ ਇਹ ਪਰਸ਼ਾਦ ਮਿਲ ਗਿਆ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਉਹੀ ਅਧਿਆਪਕ ਕਿਸੇ ਜਮਾਤ ਦਾ ਪੀਰੀਅਡ ਲੈ ਰਿਹਾ ਸੀ ਤੇ ਉਸ ਜਮਾਤ ਨੂੰ "ਬੱਚੇ ਦੀ ਮਨੋਦਸ਼ਾ ਨੂੰ ਸਮਝ ਕੇ ਹੀ ਸਹੀ ਕਦਮ ਉਠਾਉਣ" ਬਾਰੇ ਲੈਕਚਰ ਦੇ ਰਿਹਾ ਸੀ।
|
|
26 Dec 2009
|
|
|
|
|
Wah laajwaab, bahut hi khoobsurat stories ne jaspreet ji. Jeooo
|
|
26 Dec 2009
|
|
|
|
|
shukriya satwinder ji.. rabb tuhanu bht pyaar dewe..
|
|
26 Dec 2009
|
|
|
|
|
|
|
bahut khoob jaspreet g ... short , precise n meaningful ..
|
|
27 Dec 2009
|
|
|
|
| shukriya dost |
sab ton pehlan GURU FATEH jaspreet ji...
shukriya aap da eh sab share krn vaaste,,,bahut changi soch tuhaadi,,rabb aiwe hi tuhaadi soch barkaraar rakhe...rabb tuhaadi kalam nu hor takat dewe....
likhde raho n jyonde vssde raho...
regards,
|
|
27 Dec 2009
|
|
|
|
|
thanks guys.. thanks a lot for wishes..
|
|
27 Dec 2009
|
|
|
|
|
Stunning...!!!
bahut wadhiya.... jaspreet ji....
wadhiya soch de maalik hon... te aidan eh saugaataan saadi jholi paunde raho.... great job ...!! :)
|
|
27 Dec 2009
|
|
|
|
|
|
|
|
|
|
|
|
|
|
 |
 |
 |
|
|
|