Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾਨੇ ਵਾਲਾ ਤੂਤ - ਬਲਜੀਤ ਸਿੰਘ ਘੁਮੰਣ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਨਾਨੇ ਵਾਲਾ ਤੂਤ - ਬਲਜੀਤ ਸਿੰਘ ਘੁਮੰਣ
ਅਪਣੇ ਨਾਨਕੇ ਪਿੰਡ ਪਹੁੰਚ ਕੇ ਬੱਸ ਚੌ ਉਤਰਦੇ ਹੀ ਸੱਭ ਤੋ ਪਹਿਲਾਂ ਮੇਰੇ ਨਾਨਾ ਜੀ ਤੂਤ ਦੀ ਛਾਵੇਂ ਬੇਠੇ ਮਿਲਦੇ! “ਸਸਰੀ ਕਾਲ ਭ੍ਹਪਾ ਜੀ” ਕਹਿੰਦਾ ਮੈਂ ਟੱਪ ਕੇ ਨਾਨਾ ਜੀ ਦੀ ਮੰਝੀ ਤੇ ਜਾ ਬੈਠਦਾ! ਨਾਨਾ ਜੀ ਸੱਭ ਦਾ ਹਾਲ ਚਾਲ ਪੁਛ ਕੇ ਅੰਦਰ ਜਾ ਕੇ ਕੁਝ ਖਾਣ-ਪਿਣ ਨੂੰ ਕਹਿੰਦੇ! ਮੈਨੂੰ ਵਿ ਪਤਾ ਹੁੰਦਾ ਕਿ ਅੰਦਰ ਘਰ ਵਿਚ ਨਾਨੀ ਜੀ ਗਲ ਨਾਲ ਲਾ ਕੇ ਪਿਆਰ ਕਰਨਗੇ ਤੇ ਫਿਰ ਰਜ ਕੇ ਸੇਵਾ ਹੋਵੇਗੀ!

ਅਸੀ ਸਾਰੇ ਨਾਨਾ ਜੀ ਨੂੰ ਭਾਪਾ ਜੀ ਕਿਹ ਕੇ ਹਿ ਬੋਲਦੇ ਸਾਂ! ਜਦ ਦੀ ਮੈਂ ਹੋਛ ਸੰਭਾਲੀ ਹੇ ਭਾਪਾ ਜੀ ਹਮੇਸ਼ਾ ਧੋਤੀ ਬਨਦੇ ਸਨ ਤੇ ਉਤੇ ਕੁੜਤਾ, ਤੇ ਸਿਰ ਤੇ ਛੋਟਾ ਜਿਹਾ ਤੋਲਿਆ ਲਪੇਟ ਛਡਦੇ! ਬਾਰ ਅੰਧਰ ਜਾਣ ਲਗਿਆ ਹੀ ਪੈਂਟ ਕਮੀਜ ਪਉਂਦੇ ਤੇ ਜਿਸ ਦਿਨ ਸ਼ਹਿਰ ਜਾਣਾ ਹੁੰਦਾ ਤਾਂ ਸਾਰੇ ਟਬਰ ਨੂੰ ਹੀ ਨਹੀ ਸਗੋ ਆਂਡ-ਗੁਆਂਡ ਨੂੰ ਵੀ ਹਥਾਂ ਪੈਰਾ ਦੀ ਪਾ ਦਿੰਦੇ! ਨਾਨਾ ਜੀ ਪੁਲਿਸ ਚੋਂ ਰਿਟਾਇਰ ਹੋਣ ਕਰ ਕੇ ਕਾਇਦੇ ਕਨੂੰਨ ਦੇ ਪਕੇ ਸਨ ਤੇ ਸਾਰੇ ਟਬਰ ਤੇ ਪੁਲਿਸਿਆਂ ਵਾਲਾ ਰੋਹਬ ਰਖਦੇ ਸਨ! ਨਾਨਾ ਜੀ ਦਾ ਮੇਰੇ ਨਾਲ ਤੇ ਮਾਮਾ ਜੀ ਦੀ ਵਡੀ ਬੇਟੀ ਨਾਲ ਕੁਝ ਜਿਆਦਾ ਹੀ ਪਿਆਰ ਸੀ! ਉਹ ਸਾਨੂੰ ਦੁਸਰੇ ਬਚਿਆਂ ਨਾਲੋਂ ਥੋੜਾ ਝਿੜਕਦੇ ਸਨ! ਮੇਰੇ ਨਾਲ ਨਾਨਾ ਜੀ ਦੀ ਇਕ ਡੁੰਗੀ ਸਾਂਝ ਸੀ! ਉਹਨਾ ਨੇ ਅਪਣੇ ਜੀਵਨ ਦੇ ਕਈ ਐਹਮ ਫੈਂਸਲੇ ਮੇਰੇ ਨਾਲ ਹੀ ਸਾਂਝੇ ਕੀਤੇ ਤੇ ਉਹਨਾ ਦੀਆ ਛੋਟੀਆ ਛੋਟੀਆ ਆਦਤਾਂ ਦਾ ਮੈਂ ਭਾਇਵਾਲ ਸਾ! ਸ਼ਾਮ ਦੇ ਵੇਲੇ ਮੈਂ ਹੀ ਉਹਨਾ ਨੂੰ ਸਟੀਲ ਦੇ ਗਲਾਸ ਵਿਚ ਨਲਕੇ ਤੋਂ ਪਾਣੀ ਲਿਆ ਕੇ ਦਿੰਦਾ ਤੇ ਫਿਰ ਕਮਰੇ ਚੋਂ ਫੋਟੋ ਦੇ ਉਹਲੇ ਪਈ ਬੋਤਲ ਵੀ ਮੈਂ ਲਿਆ ਕੇ ਦਿੰਦਾ! ਇਹ ਸਾਰਾ ਕੰਮ ਮੇਨੂੰ ਨਾਨੀ ਜੀ ਤੋਂ ਚੋਰੀ ਕਰਨਾ ਪੈਂਦਾ ਤੇ ਬਦਲੇ ਵਿਚ ਮੇਨੂ ਟੋਫੀਆ ਤੇ ਬਿਸਕੂਟ ਖਾਣ ਨੂੰ ਮਿਲਦੇ!

ਨਾਨਾ ਜੀ ਨੇ ਜਵਾਨੀ ਵੇਲੇ ਘਰ ਦੇ ਸਾਮਣੇ ਇਕ ਤੂਤ ਲਾਇਆ ਸੀ ਜੋ ਹੁਣ ਪੂਰਾ ਦਰਖੱਤ ਬੱਣ ਚੁਕਾ ਸੀ! ਇਸ ਦਰਖੱਤ ਹੇਠ ਅਸੀ ਸਾਰੇ ਬਚੇ ਖੇਡਦੇ ਤੇ ਦਰਖੱਤ ਉਪਰ ਗਾਲੜਾਂ ਭੱਜ-ਭੱਜ ਕੇ ਖੇਡਦੀਆ! ਤੂਤ ਦੇ ਨਾਲ ਹੀ ਨਾਨਾ ਜੀ ਨੇ ਇਕ ਨਲਕਾ ਲਾਵਾਇਆ ਸੀ ਤਾ ਜੋ ਗਰਮੀਆ ਵਿਚ ਤੁਰੇ ਜੰਦੇ ਰਾਹਗਿਰਾ ਨੂੰ ਪਾਣੀ ਪੀਣ ਨੂੰ ਮਿਲੇ! ਇਸ ਤੂਤ ਹੇਠਾ ਬੇਠ ਕੇ ਅਸੀ ਮਿੱਟੀ ਦੇ ਘਰ ਬਣਾਉਦੇ, ਨਾਨਾ ਜੀ ਦੀਆਂ ਜੂਤੀਆ ਨੂੰ ਆੜ ਵਿਚ ਵਗਦੇ ਪਾਣੀ ਵਿਚ ਰੋੜ ਕੇ ਮਗਰ ਭਜਦੇ ਤੇ ਇਸੇ ਤੂਤ ਹੇਠ ਅਸੀ ਨਲਕੇ ਤੇ ਨਹਾਉਂਦੇ, ਪੇਠਾ ਖਾਂਦੇ ਤੇ ਜਦੌ ਮੇ ਥੋੜੇ ਵੱਡਾ ਹੋਇਆ ਤਾ ਦੋਸਤਾ ਦੇ ਨਾਲ ਤੂਤ ਹੇਠ ਤਾਸ਼ ਖੇਢੀ ਤੇ ਨਾਨੀ ਜੀ ਤੋ ਝਿੜਕਾ ਪੇਣ ਤੇ ਅਪਣੇ ਅਪਣੇ ਘਰਾਂ ਨੂੰ ਭਜ ਜੰਦੇ!

ਨਾਨਾ ਜੀ ਨੇ ਏਸ ਤੂਤ ਨੂੰ ਅਪਣੇ ਬਚੇ ਵਾਂਗ ਪਾਲਿਆ ਸੀ ਤੇ ਕੋਈ ਵੀ ਤੂਤ ਦੀ ਭੰਨ ਤੋੜ ਨਹੀ ਸੀ ਕਰ ਸਕਦਾ! ਨਾਨਾ ਜੀ ਸਾਰਾ ਦਿਨ ਤੂਤ ਹੇਠ ਮੰਝੀ ਡਾਹ ਕੇ ਉਰਦੂ ਦੀ ਅਖਬਾਰ ਪੜਦੇ, ਚਾਹ ਪਿੰਦੇ, ਪਟਵਾਰੀ ਨੂੰ ਮਿਲਦੇ, ਪਿੰਡ ਦੇ ਲੋਕਾਂ ਦੇ ਦੁਖ ਸੁਖ ਸੁਣਦੇ ਤੇ ਫੈਂਸਲੇ ਕਰਦੇ! ਮੈਂ ਆਪਣੇ ਹਾਣੀਆ ਦੇ ਨਾਲ ਤੂਤ ਦੀ ਛਾਂਅ ਨੂੰ ਪੰਦਰਾ ਸਾਲ ਮਾਣਿਆ ਤੇ ਫਿਰ ਇਹ ਤੂਤ ਮੇਰੇ ਤੋ ਬਹੁਤ ਦੂਰ ਚਲਾ ਗਿਆ! ਤੂਤ ਨੂੰ, ਨਾਨਾ ਜੀ ਨੂੰ, ਗਾਲੜਾਂ ਨੂੰ ਮੇ ਪਰਦੇਸ ਵਿਚ ਬੇਠਾ ਅਪਣੀ ਕਲਪਨਾ ਵਿਚ ਹੀ ਮਿਲਦਾ!

ਜਦ ਮੈ ਛੇ ਸਾਲ ਬਾਦ ਤੂਤ ਦੀ ਧਰਤੀ ਤੇ ਵਾਪਿਸ ਪਹੁੰਚਿਆ ਤਾ ਵੇਖਿਆ ਕੇ ਤੂਤ ਅੱਧਾ ਮਰ ਚੁਕਿਆ ਸੀ, ਇਕ ਟਾਹਣਾ ਪੁਰਾ ਸੁਕ ਚੁਕਿਆ ਸੀ ਤੇ ਅੰਦਰੋ ਖੋਖਲਾ ਸੀ! ਮੇਨੂੰ ਕੋਈ ਗਾਲੜਾਂ ਵੀ ਨਜਰ ਨਹੀ ਆਈ ਤੇ ਨਾ ਹੀ ਮੇਰੇ ਹਾਣੀ, ਉਹ ਵੀ ਬਦਲੇ ਹਲਾਤ ਦੀ ਚਕੀ ਵਿਚ ਪਿਸ ਕੇ ਮੇਰੇ ਨਾਲ ਰੁਸ ਚੁਕੇ ਸਨ! ਨਲਕੇ ਦਾ ਪਾਣੀ ਗੰਦਾ ਹੋ ਚੁਕਾ ਸੀ ਤੇ ਹੁਣ ਇਸ ਨਲਕੇ ਤੋ ਸਿਰਫ ਡੰਗਰਾਂ ਨੂੰ ਹੀ ਪਾਣੀ ਪਿਲਾਇਆ ਜਾਂਦਾ! ਨਾਨਾ ਜੀ ਬਹੁਤ ਬੁਰੀ ਤਰਹਾ ਬਿਮਾਰ ਸਨ, ਚੰਗੀ ਤਰਾ ਚਲ ਫਿਰ ਨਹੀ ਸਨ ਸਕਦੇ ਤੇ ਨਾ ਹੀ ਚੰਗੀ ਤਰਾ ਵੇਖ ਸਕਦੇ ਸਨ ਬਸ ਸਾਰਾ ਦਿਨ ਮੰਝੀ ਤੇ ਪਏ ਰਿੰਹਦੇ! ਉਹਨਾ ਨੂੰ ਇਲਾਜ ਲਈ ਸ਼ਹਿਰ ਲੈ ਆਏ ਤੇ ਮੈਂ ਆਪਣੇ ਘਰ ਨਾਨਾ ਜੀ ਨੂੰ ਚੁਕ ਕੇ ਗੁਸਲਖਾਨੇ ਲੇ ਕੇ ਜਾਂਦਾ ਤੇ ਮੇਰਾ ਗੁਟ ਦੁਖਣ ਲਗ ਪੈਂਦੇ! ਸਾਰੇ ਭਾਪਾ ਜੀ ਦੀ ਸੇਵਾ ਕਰਦੇ ਪਰ ਉਹ ਠੀਕ ਨਹੀ ਸੀ ਹੋਏ! ਨਾਨਾ ਜੀ ਨੂੰ ਵਾਪਿਸ ਤੂਤ ਦੀ ਧੱਰਤੀ ਤੇ ਲੈ ਗਏ ਪਰ ਉਹ ਕਦੇ ਤੂਤ ਹੇਠ ਬੈਠ ਨਾ ਸਕੇ ਬਸ ਮੰਝੀ ਨਾਲ ਦੋਸਤੀ ਹੋ ਚੁਕੀ ਸੀ! ਮੈਂ ਇਕਲਾ ਤੂਤ ਹੇਠ ਬੈਠਾ ਬੀਤੇ ਵੇਲੇ ਬਾਰੇ ਸੋਚਦਾ ਰਹਿੰਦਾ ਤੇ ਫਿਰ ਇਕ ਦਿਨ ਮੈ ਤੂਤ ਨੂੰ ਛੱਡ ਫੇਰ ਪਰਦੇਸ ਆ ਗਿਆ!

ਅਜ ਗਿਆਰਾ ਸਾਲਾ ਬਾਦ ਫਿਰ ਵਾਪਿਸ ਤੂਤ ਦੀ ਧਰਤੀ ਤੇ ਖੜਾ ਹਾ! ਹੁਣ ਨਾਨਾ ਜੀ ਨਹੀ ਰਹੇ ਤੇ ਨਾ ਹੀ ਨਾਨੀ ਜੀ! ਘਰ ਦੀ ਹਾਲਤ ਬਦਲ ਚੁਕੀ ਹੈ, ਤੂਤ ਅਪਣੀ ਜਗਾ ਤੇ ਨਹੀ ਹੈ, ਨਲਕਾ ਟੁਟ ਚੁਕਾ ਹੈ। ਏਸ ਉਜੜੇ ਹੁਏ ਰਾਹਾਂ ਤੇ ਹੁਣ ਕੋਈ ਨਹੀ ਜਾਂਦਾ, ਨਾ ਹੀ ਤੂਤ ਹੇਠ ਬੱਚੇ ਮਿਟੀ ਦੇ ਘਰ ਬਣਾਉਦੇ ਹਨ ਨਾ ਹੀ ਤੂਤ ਉਪਰ ਗਾਲੜਾਂ ਖੇਡਦੀਆ ਹਨ ਤੇ ਨਾ ਹੀ ਕੋਈ ਰਾਹੀ ਨਲਕੇ ਤੋ ਪਾਣੀ ਪੀਂਦਾ ਹੈ!
12 Jul 2009

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਸੋਹਣੀ ਕਹਾਣੀ ਹੈ ਬਾਈ ਜੀ,,ਸੱਚੀਂ ਵਕਤ ਨਾਲ ਸਭ ਕੁੱਝ ਬਦਲ ਜਾਂਦਾ,,ਸਾਝੀਆਂ ਕਰਨ ਲਈ ਬਹੁਤ-ਬਹੁਤ ਮੇਹਰਬਾਨੀ

18 Jan 2011

Reply