ਜਦ ਵੀ ਚਾਹੋ ਵਰਤ ਲਵੋ , ਸਮਾਨ ਵੀ ਨਹੀਂ ਹਾਂ
ਜੋ ਵੀ ਦਿਓ ਉਹ ਲੈ ਲਵਾਂ, ਕੂੜਾਦਾਨ ਵੀ ਨਹੀਂ ਹਾਂ
ਕੌਣ ਕਿੰਨਾ ਕਰਦਾ ਏ ਮੇਰਾ ਤੇ ਕੌਣ ਨਹੀਂ ਕਰਦਾ
ਸਭ ਜਾਣਦਾ ਹਾਂ ਮੈਂ ਐਨਾ ਅਨਜਾਣ ਵੀ ਨਹੀਂ ਹਾਂ
ਮਤਲਬ ਨੂੰ ਮਿੱਠੇ ਆ ,ਅੰਦਰ ਭਰੀਆਂ ਨੇ ਜ਼ਹਿਰਾਂ
ਚਿਹਰੇ ਪੜਨ ਜਾਣਦਾ ਹਾਂ , ਨਾਦਾਨ ਵੀ ਨਹੀਂ ਹਾਂ
ਇੱਕੋ ਆਦਤ ਮਾੜੀ ਏ , ਕਿ ਕਿਸੇ ਨੂੰ ਨਾਂਹ ਨਾ ਹੋਵੇ
ਤੁਸੀਂ ਜੜਾਂ ਵੱਢੋ ਮੈਂ ਬੋਲਾਂ ਨਾ ਬੇਜੁਬਾਨ ਵੀ ਨਹੀਂ ਹਾਂ
ਤੀਰਾਂ ਤੇ ਤਲਵਾਰਾਂ ਤੋ ਵੱਧ ਨੇ ਬੋਲ ਅਸਰ ਰੱਖਦੇ
ਸੱਚ ਮੂੰਹ ਤੇ ਕਹਾਂ , ਤਾਂ ਹੀ ਪਰਵਾਨ ਵੀ ਨਹੀਂ ਹਾਂ
ਚਾਪਲੂਸੀ ਨਹੀਂ ਕਰਦਾ ਤਾਂਹੀ ਕਿਸੇ ਨੂੰ ਭਾਉਂਦਾ ਨਾ
ਸਭ ਕੁਛ ਜਰਦਾ ਮੈਂ ਜਾਵਾਂ ,ਭਗਵਾਨ ਵੀ ਨਹੀਂ ਹਾਂ
ਜੋ ਹਾਂ ਓਹੀ ਦਿਖਦਾ ਬਨਾਉਟੀ ਬਣਿਆ ਨਹੀਂ ਜਾਂਦਾ
ਲੋਕਾਂ ਦੇ ਵਾਂਗ ਚੱਲਾਂ ਚਾਲਾਂ , ਮੈਂ ਸ਼ੈਤਾਨ ਵੀ ਨਹੀਂ ਹਾਂ
ਕਿਸੇ ਦੀ ਖੁਸ਼ੀ ਤੋ ਸੜਦੇ ਜੋ ਉਹ ਸੜਦੇ ਹੀ ਰਹਿ ਜਾਂਦੇ
ਮੈਂ ਉਹਨਾਂ ਦੀ ਫਿਕਰ ਕਰਾਂ ,ਮਹਾਨ ਵੀ ਨਹੀਂ ਹਾਂ ~
|