Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਹਾਦਤ ਦੇ ਵਿਰਸੇ ਦਾ ਮਹਾਨ ਨਾਇਕ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਹਾਦਤ ਦੇ ਵਿਰਸੇ ਦਾ ਮਹਾਨ ਨਾਇਕ
 
ਸ਼ਹੀਦ ਊਧਮ ਸਿੰਘ

 

ਜਨਮ ਦਿਨ ‘ਤੇ ਵਿਸ਼ੇਸ਼

 

ਪੰਜਾਬ ਦੀ ਧਰਤੀ ਦੇ ਵਾਸੀ ਆਦਿ ਕਾਲ ਤੋਂ ਹੀ ਜ਼ਬਰ-ਜ਼ੁਲਮ ਤੇ ਗੁਲਾਮ ਪ੍ਰਵਿਰਤੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਆਏ ਹਨ। ਇਸ ਧਰਤੀ ਦੇ ਜਾਏ ਲੋਕ ਹਿੱਤਾਂ ਤੇ ਆਜ਼ਾਦੀ ਲਈ ਜੁੂਝਣ ਵਾਲੇ ਲੋਕਾਂ ਦੇ ਕਦਰਦਾਨ ਰਹੇ ਹਨ। ਇਸ ਕਰਕੇ ਇੱਥੋਂ ਦੇ ਵਾਸੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਇਨਸਾਫ਼ ਪਸੰਦ ਤੇ ਲੋਕ ਪੱਖੀ ਰਾਜ ਦਾ ਨਿੱਘ ਵੀ ਮਾਣਿਆ। ਈਸਟ ਇੰਡੀਆ ਕੰਪਨੀ ਦੇ ਨਾਮ ‘ਤੇ ਆਏ ਅੰਗਰੇਜ਼ਾਂ ਨੇ ਹੌਲੀ- ਹੌਲੀ ਸਮੁੱਚੇ ਭਾਰਤ ਉਪਰ ਕਬਜ਼ਾ ਕਰ ਲਿਆ। ਦੇਸ਼ ਵਾਸੀਆਂ ਉਪਰ ਹਰ ਤਰ੍ਹਾਂ ਦੇ ਜ਼ਬਰ ਦੀਆਂ ਕਠਿਨਾਈਆਂ ਭਾਰੀ ਤੇ ਬਹੁਤ ਵੱਡੀਆਂ ਸਨ। ਲੋਕ ਨਿਰਾਸ਼ਾ ਦੇ ਆਲਮ ਵਿਚ ਸਨ। ਅੰਗਰੇਜ਼ਾਂ ਨੇ ਲੋਕਾਂ ਉਪਰ ਜ਼ਬਰ-ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। 1912 ਨੂੰ ਸਰ ਮਾਇਕਲ ਓਡਵਾਇਰ ਨੂੰ ਪੰਜਾਬ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਗਿਆ। ਇਹ ਅੰਗਰੇਜ਼ ਅਫਸਰਾਂ ਵਿਚੋਂ ਸਭ ਤੋਂ ਵੱਧ ਜ਼ਾਲਮ ਤੇ ਸਖ਼ਤ ਅਫਸਰ ਮੰਨਿਆ ਗਿਆ ਸੀ। ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਇਸ ਅੰਗਰੇਜ਼ ਅਧਿਕਾਰੀ ਨੇ ਪੰਜਾਬੀਆਂ ਉਪਰ ਹੋਰ ਕਹਿਣ ਢਾਹੁਣਾ ਸ਼ੁਰੂ ਕਰ ਦਿੱਤਾ।

25 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਭਾਰਤ ਦੀ ਆਜ਼ਾਦੀ ਦਾ ਇਤਿਹਾਸ ਬੜਾ ਲੰਮਾ ਤੇ ਸੰਘਰਸ਼ ਭਰਪੂਰ ਰਿਹਾ ਹੈ। ਆਜ਼ਾਦੀ ਸੰਘਰਸ਼ ਵਿਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ ਵੀ ਵਧੇਰੇ ਪੰਜਾਬੀ ਹੀ ਸਨ। ਭਾਰਤ ਦੇ ਸਿਰ ‘ ਤੇ ਆਜ਼ਾਦੀ ਦਾ ਤਾਜ ਰੱਖਣ ਵਾਲੇ ਸੂਰਬੀਰ ਯੋਧਿਆਂ ਵਿਚ ਸ਼ਹੀਦ ਊਧਮ ਸਿੰਘ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਹੈ। 26 ਦਸੰਬਰ 1899 ਨੂੰ ਸੁਨਾਮ ਦੇ ਆਮ ਪਰਿਵਾਰ ਵਿਚ ਪੈਦਾ ਹੋਇਆ ਇਹ ਬੱਚਾ ਕਿਸੇ ਸ਼ਹਾਦਤ ਦੇ ਵਿਰਸੇ ਦਾ ਮਹਾਨ ਨਾਇਕ ਬਣੇਗਾ, ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਹੋਵੇਗਾ। ਬਚਪਨ ਤੋਂ ਲੈ ਕੇ ਸ਼ਹਾਦਤ ਦਾ ਜਾਮ ਪੀਣ ਤੱਕ ਦੇ ਸਫ਼ਰ ਦਾ ਮਹੱਤਵਪੂਰਨ ਇਤਿਹਾਸ ਹੈ। ਉਹ ਸਮੱਸਿਆਵਾਂ ਤੇ ਰਾਹ ਦੇ ਰੋੜਿਆਂ ਪ੍ਰਤੀ ਪੂਰੀ ਤਰ੍ਹਾਂ  ਚੇਤੰਨ ਸੀ। ਉਨ੍ਹਾਂ ਦੀ ਜ਼ਿੰਦਗੀ ਬਾਰੇ ਦੁਰਲੱਭ ਦਸਤਾਵੇਜ਼ ਚਿੰਤਨ ਤੇ ਦੇਸ਼ਭਗਤੀ ਸੋਚ ਨੂੰ ਉਜਾਗਰ ਕਰਦੇ ਹਨ। ਇਹ ਦਸਤਾਵੇਜ਼ ਊਧਮ ਸਿੰਘ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਚੇਤਨਾ ਦਾ ਵੀ ਬਾਖੂਬੀ ਖੁਲਾਸਾ ਕਰਦੇ ਹਨ। ਜਲਿ੍ਹਆਂਵਾਲੇ ਬਾਗ ਤੋਂ ਲੰਡਨ ਦੇ ਕੈਕਸਟਨ ਹਾਲ ਵਿਚ ਅੰਗਰੇਜ਼ ਅਫਸਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣ ਦਾ ਪੈਂਡਾ ਦਿਲ ਹਿਲਾ ਦੇਣ ਦੀ ਅਚੰਭਿਤ ਗਾਥਾ ਹੈ। ਊਧਮ ਸਿੰਘ ਅਜੇ 20 ਕੁ ਸਾਲਾਂ ਦਾ ਭਰ ਨੌਜਵਾਨ ਸੀ, ਜਦੋਂ ਸਰ ਮਾਇਕਲ ਉਡਵਾਇਰ ਦੇ ਹੁਕਮ ਦੀ ਤਾਮੀਲ ਕਰਦਿਆਂ ਅੰਮ੍ਰਿਤਸਰ ਦੇ ਜਲਿ੍ਹਆਂਵਾਲੇ ਬਾਗ ਵਿਚ ਬਿਨਾਂ ਚਿਤਾਵਨੀ ਗੋਲੀਆਂ ਦਾ ਮੀਂਹ ਵਰ੍ਹਾਅ ਕੇ ਹਜ਼ਾਰਾਂ ਦੀ ਗਿਣਤੀ ਵਿਚ ਨਿਹੱਥੇ ਤੇ ਬੇਕਸੂਰ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੰਜਾਬ ਵਿਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ। ਊਧਮ ਸਿੰਘ ਨੇ ਇਹ ਘਿਨੌਣਾ ਤੇ ਅਣਮਨੁੱਖੀ ਖੂਨੀ ਕਾਂਡ ਆਪਣੀ ਅੱਖੀਂ ਦੇਖਿਆ ਤੇ ਪਿੰਡੇ ਹੰਢਾਇਆ। 13 ਅਪਰੈਲ 1919 ਵਿਸਾਖੀ ਵਾਲੇ ਦਿਨ ਹੋਏ ਇਸ ਖੂਨੀ ਸਾਕੇ ਦਾ ਬਦਲਾ ਲੈਣ ਦਾ ਅਹਿਦ ਲਿਆ। ਅੱਖੀਂ ਡਿੱਠੇ ਇਸ ਸਾਕੇ ਨੇ ਊਧਮ ਸਿੰਘ ਦੇ ਵਿਅਕਤੀਤਵ ਨੂੰ ´ਾਂਤੀਕਾਰੀ ਤੇ ਬਦਲਾ ਲੈਣ ਦੇ ਮਿਸ਼ਨ ਵਿਚ ਪ੍ਰਪੱਕ ਕਰ ਦਿੱਤਾ। ਇਸ ਮਿਸ਼ਨ ਲਈ ਉਹ ਮੈਕਸੀਕੋ ਰਾਹੀਂ ਅਮਰੀਕਾ ਗਿਆ, ਕੈਲੇਫੋਰਨੀਆਂ ਦੇ ਕਾਰਖਾਨਿਆਂ ਵਿਚ ਕੰਮ ਕੀਤਾ ਤੇ ´ਾਂਤੀਕਾਰੀ ਗ਼ਦਰ ਪਾਰਟੀ ਦਾ ਮੈਂਬਰ ਬਣਿਆ। ਫਿਰ ਇੰਗਲੈਂਡ ਦੇ ਲੰਡਨ ਸ਼ਹਿਰ ਗਿਆ, ਜਿੱਥੇ 13 ਮਾਰਚ 1940 ਨੂੰ ਕੈਕਸਟਨ ਹਾਲ ਵਿਚ ਊਧਮ ਸਿੰਘ ਨੇ ਮਾਇਕਲ ਉਡਵਾਇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਾਰਕੁਇਸ ਆਫ ਜੈਟਲੈਂਡ, ਸਰ ਲੁਈਸ ਡੇਨ ਅਤੇ ਲਾਰਡ ਲੈਮਗਿੰਟਨ ਨੂੰ ਜ਼ਖਮੀ ਕੀਤਾ। ਊਧਮ ਸਿੰਘ ਨੇ ਭਾਰਤ ਦੇ ਬੇਕਸੂਰ ਲੋਕਾਂ ਉਤੇ ਢਾਹੇ ਜ਼ੁਲਮ ਦੀ ਸਜ਼ਾ ਅੰਗਰੇਜ਼ ਹਕੂਮਤ ਨੂੰ ਦੇ ਦਿੱਤੀ। ਲੰਡਨ ਵਿਚ ਜਾ ਕੇ ਆਪਣੇ ਦੇਸ਼ ਦਾ ਝੰਡਾ ਬੁਲੰਦ ਕੀਤਾ। ਅੰਗਰੇਜ਼ ਅਫਸਰਾਂ ਤੋਂ ਜਲਿ੍ਹਆਂਵਾਲੇ ਬਾਗ ਦੇ ਖੂਨੀ ਕਾਂਡ ਦਾ ਬਦਲਾ ਲੈਣ ਦਾ ਨਜ਼ਰੀਆ ਤੇ ਬਹਾਦਰੀ ਦੇ ਮਾਪਦੰਡ ਨੇ ਕੁੱਲ ਆਲਮ ਨੂੰ ਹੈਰਾਨ ਕਰਕੇ ਰੱਖ ਦਿੱਤਾ। ਊਧਮ ਸਿੰਘ ਦੀ ਕੈਕਸਟਨ ਹਾਲ ਦੀ ਕਾਰਵਾਈ ਦੁਨੀਆਂ ਭਰ ਦੇ ਅਖਬਾਰਾਂ ਦੀ ਮੁੱਖ ਸੁਰਖੀ ਬਣੀ। ਊਧਮ ਸਿੰਘ ਦੇ ਮਨ ਵਿਚ ਦੇਸ਼ਭਗਤੀ ਤੇ ਪਿਆਰ ਦਾ ਸੰਦੇਸ਼ ਘਰ-ਘਰ ਗਿਆ। ਊਧਮ ਸਿੰਘ ਦੀ ਲਾਸਾਨੀ ਕੁਰਬਾਨੀ ਨੇ ਦੇਸ਼ ਦੇ ਨੌਜਾਵਨਾਂ ਦੇ ਦਿਲਾਂ ਨੂੰ ਝੰਜੋੜਿਆ ਤੇ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਬਗਾਵਤ ਦੀ ਚੁਆਤੀ ਲਾਈ।
ਚਾਰਲਸ ਡਿਕਨਜ਼ ਦੇ ਅਨੁਸਾਰ ”ਜੀਵਨ ਦੀ ਕੀਮਤ ਓਨੀ ਹੀ ਜ਼ਿਆਦਾ ਹੁੰਦੀ ਹੈ, ਜਿੰਨੇ ਵੱਡੇ ਉਦੇਸ਼ ਲਈ ਜੀਵਨ ਵਰਤਿਆ ਜਾਂਦਾ ਹੈ” ਸ਼ਹੀਦਾਂ ਲਈ ਦੇਸ਼ ਦੀ ਆਜ਼ਾਦੀ ਲਈ ਜੀਵਨ ਸਮਰਪਿਤ ਕਰ ਦਿੱਤਾ। ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂਅ ਹੇਠ ਊਧਮ ਸਿੰਘ ਨੇ ਭਾਈਚਾਰਕ ਏਕਤਾ, ਬਰਾਬਰੀ ਤੇ ਨਿਰਪੱਖਤਾ ਦਾ ਜੋ ਸੰਦੇਸ਼ ਕੁੱਲ ਆਲਮ ਨੂੰ ਦਿੱਤਾ, ਆਪਣੇ ਆਪ ਵਿਚ ਇਕ ਦਾਨਸ਼ਵਰ ਸੋਚ ਦਾ ਪ੍ਰਤੀਕ ਹੈ ਤੇ ਦੂਰਗਾਮੀ ਭਵਿੱਖ ਦੀ ਸੋਚ ਵੀ। ਅੰਗਰੇਜ਼ਾਂ ਦੇ ਭਾਰਤ ਉਪਰ ਜ਼ੁਲਮੋ ਸਿਤਮ ਨਾਲ ਰਾਜ ਕਰਨ ਦੇ ਢੰਗ ਦਾ ਖਾਤਮਾ ਤੇ ਦੇਸ਼ਭਗਤੀ ਦੀ ਭਾਵਨਾ ਨੂੰ ਬਾਖੂਬੀ ਨਿਭਾਉਣਾ ਆਲ੍ਹਾ ਦਰਜੇ ਦੀ ਮਿਸਾਲ ਹੈ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਹਮੇਸ਼ਾ ਓਹੀ ਕੌਮਾਂ ਤੇ ਦੇਸ਼ ਤਰੱਕੀ ਦੀਆਂ ਮੰਜ਼ਲਾਂ ਵੱਲ ਵੱਧਦੇ ਹਨ, ਜਿਨ੍ਹਾਂ ਦੇ ਦਿਲਾਂ ਅੰਦਰ ਸ਼ਹੀਦਾਂ ਦੀਆਂ ਯਾਦਾਂ ਤਰੋ- ਤਾਜ਼ਾ ਰਹਿੰਦੀਆਂ ਹਨ। ਅੰਗਰੇਜ਼ਾਂ ਦੀ ਗੁਲਾਮੀ ਦੇ ਨਪੀੜੇ ਦੇਸ਼ ਵਾਸੀਆਂ  ਨੇ ਦੇਸ਼ ਦੀ ਆਜ਼ਾਦੀ ਲਈ ਬੜੇ ਅਕਹਿ ਦੁੱਖ ਤੇ ਤਸੀਹੇ ਝੱਲੇ। ਆਜ਼ਾਦੀ ਦੇ ਪਰਵਾਨਿਆਂ ਨੇ ਮਨਾਂ ਅੰਦਰ ਢੇਰ ਸਾਰੇ ਸੁਪਨੇ ਸੰਜੋਅ ਕੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਸ਼ਹੀਦ ਊਧਮ ਸਿੰਘ ਦੇ ਜੱਦੀ ਸ਼ਹਿਰ ਸੁਨਾਮ ਅੰਦਰ ਕਈ ਯਾਦਗਾਰਾਂ ਕਾਇਮ ਕੀਤੀਆਂ ਗਈਆਂ। ਉਨ੍ਹਾਂ ਦੇ ਜੱਦੀ ਘਰ ਨੂੰ ਅਜਾਇਬਘਰ ਬਣਾਇਆ। ਊਧਮ ਸਿੰਘ ਦੀ ਯਾਦ ਵਿਚ 5 ਕਰੋੜ ਦੀ ਲਾਗਤ ਨਾਲ ਮਿਊਜ਼ੀਅਮ ਦੀ ਉਸਾਰੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਮਿਊਜ਼ੀਅਮ ਤੇ ਸ਼ਹੀਦ ਊਧਮ ਸਿੰਘ ਦੇ ਆਦਮ ਕੱਦ ਬੁੱਤ ਦਾ ਕਾਰਜ ਬਾਕਾਇਦਾ ਸ਼ੁਰੂ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸ਼ਹੀਦਾਂ ਦੀ ਕੌਮੀ ਯਾਦਗਾਰ ਜਲੰਧਰ ਨੇੜੇ ਬਣਾਉਣ ਦਾ ਅਹਿਦ ਲਿਆ ਗਿਆ ਹੈ। ਇਹ ਸ਼ਹੀਦਾਂ ਦੇ ਮਾਣ-ਸਤਿਕਾਰ ਨੂੰ ਹੋਰ ਉੱਚਾ ਕਰਨਾ ਹੈ। ਅਫਸੋਸ ਦੀ ਗੱਲ ਇਹ ਹੈ ਕਿ ਸ਼ਹੀਦਾਂ ਵੱਲੋਂ ਸੰਜੋਏ ਗਏ ਸੁਪਨੇ ਕੌਮੀ ਪੱਧਰ ‘ਤੇ ਸਾਕਾਰ ਨਹੀਂ ਹੋਏ। ਸ਼ਹੀਦਾਂ ਦੀ ਕੌਮੀ ਪੱਧਰ ‘ਤੇ ਸਾਂਝੀ ਯਾਦਗਾਰ ਉਸਾਰਨ ਦੀ ਲੋੜ ਹੈ ਤਾਂ ਜੋ ਨਵੀਂ ਪੀੜ੍ਹੀ ਆਜ਼ਾਦੀ ਦੇ ਸੰਘਰਸ਼ ਦਾ ਗੰਭੀਰਤਾ ਨਾਲ ਅਧਿਐਨ ਵੀ ਕਰ ਸਕੇ ਤੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਵੀ ਬਣ ਸਕੇ।

ਪਰਮਿੰਦਰ ਸਿੰਘ ਢੀਂਡਸਾ   *ਵਿੱਤ ਮੰਤਰੀ, ਪੰਜਾਬ

25 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

A Very Happy Birthday To The Legendary Shaheed Udham Singh..

ਛਾਤੀਆਂ ਉੱਤੇ ਵਾਰ ਪੰਜਾਬੀ ਸਹਿੰਦੇ ਨੇ ,
ਤਾਂਹੀਓਂ ਸਾਨੂੰ ਸ਼ੇਰ ਪੰਜਾਬੀ ਕਹਿੰਦੇ ਨੇ ।
ਦੇਸ਼ ਕੌਮ ਨੂੰ ਲੋੜ ਪਵੇ ਜਦੋਂ ਜਾਨਾਂ ਦੀ।
ਫਿਰ ਆਉਂਦੀ ਏ ਯਾਦ ਪੰਜਾਬੀ ਸਾਨ੍ਹਾਂ ਦੀ,
ਅੜਦੇ ਵਾਂਗ ਚਟਾਂਨਾਂ ਕਦੇ ਨਾ ਢਹਿੰਦੇ ਨੇ ,
ਤਾਂਹੀਓਂ ਸਾਨੂੰ ........................... 

ਊਧਮ ਵੀਰ ਨੇ ਐਡਵਾਇਰ ਨੂੰ ਟੰਗਿਆ ਸੀ ,
ਸਾਂਡਰਸ ਵਰਗਿਆਂ ਪਾਣੀ ਵੀ ਨ ਮੰਗਿਆ ਸੀ ,
ਅਟਕਾਂ ਭੰਨ ਦਰਿਆਵਾਂ ਵਾਂਗਰ ਵਹਿੰਦੇ ਨੇ ,
ਤਾਂਹੀਓਂ ਸਾਨੂੰ ........................

ਜਦ ਵੀ ਗਏ ਮੈਦਾਨੇ ਪਿੱਠ ਵਿਖਾਈ ਨਾ ,
ਲਾਜ ਕਦੇ ਪੰਜਾਬੀ ਮਾਂ ਨੂੰ ਲਾਈ ਨਾ ,
ਗਦਰੀ ਬਾਬੇ ਯਾਦ ਸਦਾ ਹੀ ਰਹਿੰਦੇ ਨੇ ,
ਤਾਂਹੀਓਂ ਸਾਨੂੰ ........................

ਲੋਹਾ ਮੰਨਦੀ ਸਾਰੀ ਦੁਨੀਆ ਤਾਂਹੀਂ ਏ , 
ਜੇਹੜਾ ਅੜਿਆ ਉਸ ਦੀ ਅਲਖ ਮੁਕਾਈ ਏ ,
"ਬਿੰਦਰ" ਕਲਗੀਧਰ ਦੇ ਚਰਨੀਂ ਪੈਂਦੇ ਨੇ ,
ਤਾਂਹੀਂਓ ਸਾਨੂੰ ............ ਬਿੰਦਰ 

25 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx for sharing........anim02

26 Dec 2012

Reply