|
ਨੈਣਾਂ ਦੇ ਸਾਗ਼ਰ |
ਨੈਣਾਂ ਦੇ ਸਾਗ਼ਰਾਂ ਚ ਮਯ ਦੇ ਚੇਨਾਬ ਲੱਖਾਂ,, ਅੱਖਾਂ ਬੰਦ ਹੋਣ ਜਦੋਂ ਤੇਰੇ ਹੀ ਮੈਂ ਖਾਬ ਤੱਕਾਂ ,,
ਅੱਖਾਂ-ਅੱਖਾਂ ਵਿਚ ਹੀ ਜੋ ਦਿੱਤਾ ਸੀ ਜਵਾਬ ਮੈਨੂੰ ,, ਜਾਨ ਤੋਂ ਵੀ ਵੱਦ ਮੈਂ ਓਹ ਸਾਂਭ ਕੇ ਜਵਾਬ ਰੱਖਾਂ
ਦੇਖਿਆ ਨਾ ਜਾਵੇ ਮੈਥੋਂ ਅੱਖਾਂ ਵਿਚ ਅੱਖਾਂ ਪਾਕੇ , ਕਿਵੇਂ ਨੈਣਾਂ ਉਹਦਿਆਂ ਚੋਂ ਆਪਣਾ ਜਵਾਬ ਤੱਕਾਂ ,,
ਅਰਥ ਮੇਰੀ ਗਜ਼ਲਾਂ ਦੇ ਕੋਈ ਵੀ ਨਾ ਸੋਚ ਸਕੇ ,, ਸਾਦੀ ਜੇਹੀ ਜ਼ਿੰਦਗੀ ਨੂੰ ਵੱਡੀ ਮੈਂ ਅਜਾਬ ਲਿਖਾਂ,,
ਓਹਦਾ ਚਿਹਰਾ ਦਿਸੇ ਮੈਨੂੰ ਬੋਤਲ ਦੇ ਵਿਚ ਯਾਰੋ ,, ਦੁਖੀ ਹੋ ਕੇ ਜਦੋਂ ਮੈਂ ਮੇਜ਼ ਤੇ ਸ਼ਰਾਬ ਰੱਖਾਂ,
ਸੋਚਾਂ ਕਿਓਂ ਕਰ ਦਿੱਤਾ ਸਫਾ ਮੈਂ ਖਰਾਬ ਹੋਰ ਇਕ , ਜਦੋਂ ਖਾਲੀ ਵਰਕ ਉੱਤੇ "ਬਰਾੜ ਗੁਰਲਾਭ " ਲਿਖਾਂ ,,
ਸਾਗ਼ਰ=ਪਿਆਲਾ , ਮਯ=ਸ਼ਰਾਬ ,ਅਜਾਬ =ਮੁਸ਼ਕਿਲ ..
|
|
15 Jan 2010
|