|
|
|
|
|
|
Home > Communities > Punjabi Poetry > Forum > messages |
|
|
|
|
|
ਨੈਂਣਾਂ ਵਿੱਚ ਹੰਝੂ |
ਲੋਕ ਆਪਣਾ ਬਣਾ ਕੇ ਜਦੋਂ ਭੁਲਾ ਜਾਂਦੇ ਨੇ, ਮੇਰੇ ਨੈਂਣਾਂ ਵਿੱਚ ਹੰਝੂ ਉਦੋਂ ਆ ਜਾਂਦੇ ਨੇਂ. ਕਦੇ ਕਰਦੇ ਸੀ ਮੇਰੇ ਨਾਲ ਹੱਸ ਹੱਸ ਗੱਲਾਂ, ਅੱਜ ਨਿੱਕੀ ਜਹੀ ਗੱਲ ਤੇ ਛੁਡਾ ਗਏ ਪੱਲਾ,, ਜਦੋਂ ਗੈਰਾਂ ਵਿੱਚ ਮੈਂਨੂੰ ਉਹ ਮਿਲਾ ਜਾਦੇ ਨੇਂ, ਮੇਰੇ ਨੈਂਣਾਂ ਵਿੱਚ ਹੰਝੂ ਉਦੋ ਆ ਜਾਂਦੇ ਨੇਂ, ਹੁਣ ਕਹਿੰਦੇ ਅਸੀਂ ਤੇਰੇ ਨਾਲ ਬੋਲਣਾਂ ਨਹੀਂ ਕੋਈ ਦੁਖ ਸੁਖ ਤੇਰੇ ਨਾਲ ਫੋਲਣਾਂ ਨਹੀਂ, ਨਾਂ ਬੁਲਾਣ ਦੀ ਕਸਮ ਜਦੋਂ ਪਾ ਜਾਂਦੇ ਨੇਂ, ਮੇਰੇ ਨੈਂਣਾਂ ਵਿੱਚ ਹੰਝੂ ਉਦੋਂ ਆ ਜਾਂਦੇ ਨੇਂ, ਹੁਣ ਉਹਨਾਂ ਲਈ ਮੈਂ ਬੰਦਾ ਇੱਕ ਆਮ ਹੋ ਗਿਆ, ਖ਼ਤਮ ਪਿਆਰ ਵਾਲਾ ਰਿਸ਼ਤਾ ਤਮਾਮ ਹੋ ਗਿਆ,, ਤੋੜ ਪਿਆਰ ਜਦੋਂ ਮੈਂਨੂੰ ਉਹ ਰੁਲਾ ਜਾਂਦੇ ਨੇਂ, ਮੇਰੇ ਨੈਂਣਾ ਵਿੱਚ ਹੰਝੂ ਉਦੋਂ ਆ ਜਾਂਦੇ ਨੇਂ, ਕਦੇ ਮੇਰੇ ਲਈ ਸੀ ਰੱਬ ਤੋਂ ਦੁਆਵਾਂ ਮੰਗਦੇ, ਅੱਜ ਵੱਟ ਕੇ ਉਹ ਪਾਸਾ ਮੇਰੇ ਕੋਲੋਂ ਲੰਘਦੇ, ਹੁਣ ਦੇਖ ਕੇ ਉਹ ਨਜਰਾਂ ਘੁਮਾ ਜਾਂਦੇ ਨੇਂ, ਮੇਰੇ ਨੈਂਣਾਂ ਵਿੱਚ ਹੰਝੂ ਉਦੋਂ ਆ ਜਾਂਦੇ ਨੇਂ, ਕਦੇ ਕਹਿਦੇ ਸੀ ਤੇਰੇ ਬਿਨਾ ਪਲ ਨਹੀਂ ਸਰਦਾ, ਅੱਜ ਉਹ ਹੀ "ਦੀਪ "ਕੋਲੋਂ ਕਰ ਗਏ ਪਰਦਾ, ਮੈਨੂੰ ਖੁਦ ਨਾਲੋਂ ਕਰ ਉਹ ਜੁਦਾ ਜਾਦੇ ਨੇਂ, ਮੇਰੇ ਨੈਂਣਾਂ ਵਿੱਚ ਹੰਝੂ ਉਦੋਂ ਆ ਜਾਦੇ ਨੇਂ. ਲੋਕ ਆਪਣਾ ਬਣਾ ਕੇ ਜਦੋਂ ਭੁਲਾ ਜਾਂਦੇ ਨੇ, ਮੇਰੇ ਨੈਂਣਾਂ ਵਿੱਚ ਹੰਝੂ ਉਦੋਂ ਆ ਜਾਂਦੇ ਨੇਂ, ਹਰਦੀਪ 1-10-2013ਂ
|
|
05 Oct 2013
|
|
|
|
|
lovely one vire .. sohna likhia hai ji .. tfs
|
|
06 Oct 2013
|
|
|
|
|
|
|
Hardip veer ,.....bohat wadhiya likhea,......great.
|
|
27 Oct 2017
|
|
|
|
Bahut Vadiya Vg................True...........!
|
|
28 Oct 2017
|
|
|
|
ਹਰਦੀਪ ਬਹੁਤ ਸੋਹਣਾ ਜਤਨ ਹੈ ਜੀ |
ਦਿਲ ਦੇ ਭਾਵ ਬਹੁਤ ਬਾਰੀਕੀ ਨਾਲ ਲਿੱਖੇ ਨੇ | ਤੁਹਾਡੀ ਪੰਜਾਬੀ ਬਹੁਤ ਸੁੰਦਰ ਹੈ ਥੋੜ੍ਹਾ ਜਿਹਾ ਸ਼ਬਦ ਲਿਖਣ ਵੇਲੇ ਪੜ੍ਹ ਲਿਆ ਕਰੋ ਕਦੇ ਕਦੇ ਕੰਪਿਊਟਰ ਦੀ ਬਾਹਲੀ ਲਿਆਕਤ ਕਰਕੇ ਵੀ ਤੁਹਾਡਾ ਠੀਕ ਲਿਖਿਆ ਹੋਇਆ ਸ਼ਬਦ ਵੀ ਉਹ ਆਪਣੇ ਗਿਆਨ ਅਨੁਸਾਰ ਸਹੀ (ਗ਼ਲਤ) ਕਰ ਦਿੰਦਾ ਹੈ ਜਿਵੇਂ ਆਮ (ਆਂਮ ਹੋ ਗਿਆ ਹੈ), ਅਤੇ 'ਤਮਾਮ' ਵੀ ਕਿਸੇ ਅਜਿਹੀ ਜੁਗਤ ਨਾਲ ਗਲਤ ਲਿਖਿਆ ਗਿਆ ਹੈ |
ਇਸੇ ਤਰਾਂ ਸੋਹਣਾ ਸੋਹਣਾ ਲਿਖਦੇ ਰਹੋ..ਅਭਿਆਸ ਨਾਲ ਹੋਰ ਵੀ ਨਿਖਾਰ ਆਏਗਾ | ਵਾਹਿਗੁਰੂ ਬਖਸ਼ਿਸ਼ ਕਰਨ |
ਜਿਉਂਦੇ ਵੱਸਦੇ ਰਹੋ |