Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾਨਕ ਸਿੰਘ ਦੇ ਨਾਵਲ ‘ਅੱਧ ਖਿੜਿਆ ਫੁੱਲ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨਾਨਕ ਸਿੰਘ ਦੇ ਨਾਵਲ ‘ਅੱਧ ਖਿੜਿਆ ਫੁੱਲ’ ਦਾ ਅੰਗਰੇਜ਼ੀ ਅਨੁਵਾਦ ਰਿਲੀਜ਼

ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ  ਨਾਵਲਕਾਰ  ਨਾਨਕ ਸਿੰਘ  ਪੰਜਾਬੀ ਦੇ ਮਹਾਨ ਨਾਵਲਕਾਰ ਤੇ ਸਮਾਜ ਲਈ ਰਾਹ ਦਸੇਰਾ ਸਨ। ਉਨ੍ਹਾਂ ਨੇ ਸਮਾਜ ਨੂੰ ਸੁਧਾਰਨ ਲਈ ਲਿਖਿਆ। ਉਨ੍ਹਾਂ ਦੇ ਨਾਵਲ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਹਨ।
ਅੱਜ ਸ਼ਾਮੀਂ ਇਥੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਚ ਕਰਵਾਏ ਗਏ ਸਮਾਗਮ ਵਿਚ ਨਾਨਕ ਸਿੰਘ ਦੇ ਪੋਤੇ ਤੇ ਭਾਰਤੀ ਵਿਦੇਸ਼ ਸੇਵਾ ਵਿਚ ਅਧਿਕਾਰੀ ਨਵਦੀਪ ਸੂਰੀ ਵੱਲੋਂ ਨਾਵਲਕਾਰ ਦੇ ਨਾਵਲ ‘ਅੱਧ ਖਿੜਿਆ ਫੁੱਲ‘ਦੇ ਅੰਗਰੇਜ਼ੀ ਵਿਚ ਕੀਤੇ ਤਰਜਮੇ ’ਤੇ ਆਧਾਰਤ ਪੁਸਤਕ‘ਏ ਇਨਕੰਪਲੀਟ ਲਾਈਫ‘ਨੂੰ ਜਾਰੀ ਕਰਨ ਤੋਂ ਬਾਅਦ ਸਮਾਗਮ ’ਚ  ਉਨ੍ਹਾਂ ਕਿਹਾ ‘ਮੈਂ ਅਜੇ ਪੂਰਾ ਨਾਵਲ ਪੜ੍ਹਨਾ ਹੈ ਤੇ ਨਵਦੀਪ ਨੇ ਸਖਤ ਮਿਹਨਤ ਕਰਕੇ ਤਰਜਮਾ ਕੀਤਾ ਹੈ। ਇਹ ਪੁਸਤਕ ਹੱਥੋਂ-ਹੱਥ ਪੜ੍ਹੀ ਜਾਵੇਗੀ। ‘ ਉਨ੍ਹਾਂ ਕਿਹਾ ਕਿ ਇਸ ਨਾਵਲ  ਦੇ ਅੰਗਰੇਜ਼ੀ ਵਿਚ ਛਪਣ ਨਾਲ ਇਹ ਬਹੁਤ ਸਾਰੇ ਨਵੇਂ ਪਾਠਕਾਂ ਤੱਕ ਪਹੁੰਚ ਸਕੇਗਾ। ਸ੍ਰੀ ਸੂਰੀ ਨੇ ਕਿਹਾ ਕਿ ਉਨ੍ਹਾਂ ਨੂੰ ਖੁਦ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਥਾਂ ਤੋਂ ਸ਼ੁਰੂ ਕਰਨ। ਉਨ੍ਹਾਂ ਨੇ ਨਾਵਲ ਦੇ ਤਰਜਮਾ ਕੀਤੇ ਦੋ ਪੈਰੇ ਪੜ੍ਹ ਕੇ ਸੁਣਾਏ ਤੇ ਦਰਸ਼ਕਾਂ ਨੇ ਤਾੜੀਆਂ ਨਾਲ ਸੁਆਗਤ ਕੀਤਾ। ਇਸ ਪੱਤਰਕਰਾਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨਾਵਲ ਦਾ ਤਰਜਮਾ ਕਰਨਾ ਬਹੁਤ ਚੁਣੌਤੀ ਭਰਿਆ ਕੰਮ ਸੀ।  ਇਸ ਨੂੰ ਮੁਕੰਮਲ ਕਰਨ ਵਿਚ ਇਕ ਸਾਲ ਲੱਗ ਗਿਆ। ਇਸ ਤੋਂ ਪਹਿਲਾਂ ਵੀ ਉਨ੍ਹਾਂ ਇਕ ਨਾਵਲ ਦਾ ਅੰਗਰੇਜ਼ੀ ਵਿਚ ਤਰਜਮਾ ਕੀਤਾ ਸੀ। ਭਾਈ ਵੀਰ ਸਿੰਘ ਸਦਨ ਦੇ ਸਕੱਤਰ ਤੇ ਉਘੇ ਲੇਖਕ ਡਾ.ਜਸਵੰਤ ਸਿੰਘ ਨੇਕੀ ਨੇ ਲੇਖਕ ਨਾਲ ਆਪਣੀਆਂ ਸਾਂਝਾ ਤਾਜਾ ਕਰਦਿਆਂ ਕਿਹਾ, ਮੈਨੂੰ ‘ਅੱਧ ਖਿੜਿਆ ਫੁੱਲ’ ਨਾਵਲ ਅੱਜ ਤੋਂ 65 ਸਾਲ ਪਹਿਲਾਂ ਸਕੂਲ ਦੇ ਹੈੱਡਮਾਸਟਰ ਨੇ ਐਵਾਰਡ ਵਜੋਂ ਦਿੱਤਾ ਸੀ ਤੇ ਕੁਝ ਸਮੇਂ ਬਾਅਦ ਪੁੱਛਿਆ ਵੀ ਸੀ ‘ਮੈਂ ਇਹ ਪੜ੍ਹ ਲਿਆ ਜਾਂ ਨਹੀਂ। ਮੈਂ ਇਸ ਦਾ ਜੁਆਬ ਹਾਂ ਵਿਚ ਦਿੱਤਾ ਸੀ।’’ ਉਨ੍ਹਾਂ ਕਿਹਾ ‘ਮੇਰੇ ਪਿਤਾ ਤੇ ਨਾਨਕ ਸਿੰਘ ਪਹਿਲਾਂ ਦੋਵੇ ਹਿੰਦੂ ਸਨ ਤੇ ਬਾਅਦ ਸਿੱਖ ਬਣੇ ਸਨ ਤੇ ਦੋਵਾਂ ਦੀ ਆਪਸ ਵਿਚ ਨੇੜਤਾ ਸੀ। ਉਨ੍ਹਾਂ ਕਿਹਾ ਕਿ ਨਵਦੀਪ ਨੇ ਇਸ ਨਾਵਲ ਦਾ ਬਹੁਤ ਸੋਹਣਾ ਤਰਜਮਾ ਕੀਤਾ ਹੈ। ਇਸ ’ਤੇ ਉਨ੍ਹਾਂ ਨੂੰ ਵਧਾਈ ਦਿੰਦਾਂ ਹਾਂ। ਸਮਾਗਮ ਦੀ ਕਾਰਵਾਈ  ਮਹਿੰਦਰ ਸਿੰਘ ਨੇ ਚਲਾਈ ਤੇ ਨਵਾਲਕਾਰ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਗਮ ਦੇ ਸ਼ੁਰੂ ਹੋਣ ਸਮੇਂ ਨਾਵਲਕਾਰ ਤੇ ਬਣਾਈ ਦਸਤਾਵੇਜ਼ੀ ਫਿਲਮ ਦਿਖਾਈ। ਸਮਾਗਮ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਐਚ.ਐਸ. ਹੰਸਪਾਲ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਰਾਜ ਸਭਾ ਮੈਂਬਰ  ਐਚ.ਕੇ. ਦੂਆ, ਲੇਖਿਕਾ ਅਜੀਤ ਕੌਰ,ਵਿਦੇਸ਼ ਸੇਵਾ ਨਾਲ ਜੁੜੇ ਸਾਬਕਾ ਤੇ ਮੌਜੂਦਾ ਅਧਿਕਾਰੀ ਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਸਨ।

 

23 Feb 2012

Reply