Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਹਾਂਣੀ ਇੱਕ ਨੰਨੀ ਪਰੀ ਦੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਕਹਾਂਣੀ ਇੱਕ ਨੰਨੀ ਪਰੀ ਦੀ

ਅੱਜ ਨੰਨ੍ਹੀ ਪਰੀ ਬਹੁੱਤ ਖੁੱਸ਼ ਸੀ। ਨੰਨ੍ਹੀ ਪਰੀ ਖੁੱਸ਼ੀ-ਖੁੱਸ਼ੀ ਰੱਬ ਕੋਲ ਗਈ ਤੇ ਰੱਬ ਜੀ ਨੂੰ ਬੋਲੀ “ਰੱਬ ਜੀ ਤੁਹਾਨੂੰ ਅੱਜ ਦੀ ਤਾਰੀਕ ਯਾਦ ਹੈ…..?''
“ਹਾਂ ਪੁੱਤਰ ਕਿੱਦਾ ਭੁੱਲ ਸਕਦਾ ਮੈਂ, ਅੱਜ ਤੂੰ ਧਰਤੀ ਤੇ ਜਾ ਕੇ ਜਨਮ ਲਵੇਂਗੀ ਇਸ ਬਾਰੇ ਹੀ ਗੱਲ ਕਰ ਰਹੀ ਐ ਨਾ ਪੁੱਤਰ..''
“ਹਾਂ ਜੀ ਹਾਂ ਜੀ ਰੱਬ ਜੀ..''
“ਆ ਬੈਠ ਪੁੱਤਰਾ ਤੈਨੂੰ ਕੁੱਝ ਧਰਤੀ ਬਾਰੇ ਦੱਸ ਦੇਵਾਂ। ਤੇਰਾ ਅੱਸੀ(80) ਸਾਲਾ ਦਾ ਸਫਰ ਹੈ ਜ਼ਿੰਦਗੀ ਦਾ। ਉਹ ਦੇਖ ਗੁਰਦੁਆਰੇ 'ਚ ਇਕ ਆਦਮੀ ਤ੍ਹੇ ਔਰਤ ਦੇਖ ਰਹੀ ਹੈ ਨਾ, ਉਹ ਤੇਰੇ ਮੰਮੀ ਡੈਡੀ ਨੇ..''
“ਸੱਚੀ ਰੱਬ ਜੀ! ਉਹ ਮੇਰੇ ਮੰਮੀ ਡੈਡੀ ਨੇ, ਕਿੰਨੇ ਚੰਗੇ ਨੇ ਮੇਰੇ ਮੰਮੀ ਡੈਡੀ, ਗੁਰਦੁਆਰਾ ਸਾਹਿਬ ਵੀ ਜਾਂਦੇ ਨੇ.. ਮੈਂ ਵੀ ਨਾਲ ਜਾਇਆ ਕਰਾਂਗੀ। ਜਲਦੀ-ਜਲਦੀ ਭੇਜੋ ਮੈਨੂੰ ਉਨ੍ਹਾਂ ਕੋਲ..''
“ਪੁੱਤਰ ਜੀ ਪਰ ਤੁਹਾਡੇ ਮੰਮੀ-ਡੈਡੀ ਬਹੁੱਤ ਗਰੀਬ ਨੇ..''
“ਕੋਈ ਗੱਲ ਨੀ ਰੱਬ ਜੀ ਬੱਸ ਮੈਨੂੰ ਅਸ਼ੀਰਵਾਦ ਦੇਵੋ। ਮੈਂ ਪੜ-ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਆਪਣੇ ਮੰਮੀ ਡੈਡੀ ਨੂੰ ਵੀ ਅਮੀਰ ਕਰ ਦੇਵਾਂਗੀ, ਉਨ੍ਹਾਂ ਦੀ ਹਰ ਖੁਅਹਾਇਸ਼ ਪੂਰੀ ਕਰ ਦੇਵਾਂਗੀ..''
“ਸ਼ਾਬਾਸ਼! ਚੱਲ ਠੀਕ ਐ ਪੁੱਤਰ.. ਮੈਂ ਤੈਨੂੰ ਹੁੱਣ ਧਰਤੀ 'ਤੇ ਭੇਜ ਰਿਹਾ ਹਾਂ ਪਰ ਤੈਨੂੰ ਧਰਤੀ 'ਤੇ ਜਨਮ ਲੈਣ ਤੋਂ ਪਹਿਲਾਂ ਨੌ ਮਹੀਨੇ ਆਪਣੀ ਮਾਂ ਦੀ ਕੁੱਖ 'ਚ ਰਹਿਣਾ ਪੈਣਾ। ਉਸ ਤੋਂ ਬਾਅਦ ਬਾਹਰੀ ਦੁਨੀਆਂ 'ਚ ਆਵੇਂਗੀ..''
“ਰੱਬ ਜੀ ਮੈਨੂੰ ਮੇਰੇ ਮੰਮੀ ਡੈਡੀ ਕੋਲ ਭੇਜ ਦੇਵੋ ਬੱਸ। 9 ਮਹੀਨਿਆਂ ਦੀ ਕੋਈ ਪਰਵਾਹ ਨਹੀਂ..''
ਰੱਬ ਨੇ ਨੰਨ੍ਹੀ ਪਰੀ ਨੂੰ ਉਸਦੀ ਮਾਂ ਦੀ ਕੁੱਖ 'ਚ ਭੇਜ ਦਿੱਤਾ। ਨੰਨ੍ਹੀ ਪਰੀ ਹੁੱਣ ਬਹੁੱਤ ਖੁੱਸ਼ ਸੀ। ਹੁਣ ਨੰਨ੍ਹੀ ਪਰੀ 9 ਮਹੀਨੇ ਪੂਰੇ ਹੋਣ ਦੀ ਉਡੀਕ ਕਰਨ ਲੱਗੀ।
ਕੋਈ ਚਾਰ ਕੂ ਮਹੀਨੇ ਬਾਅਦ ਨੰਨ੍ਹੀ ਪਰੀ ਰੱਬ ਕੋਲ ਰੋਂਦੀ-ਰੋਂਦੀ ਹੋਈ ਵਾਪਸ ਆ ਗਈ। ਰੱਬ ਨੰਨ੍ਹੀ ਪਰੀ ਨੂੰ ਇੰਝ ਰੋਂਦੇ
ਹੋਏ ਆਪਣੇ ਕੋਲ ਆਉਦੇਂ ਦੇਖ ਹੈਰਾਨ ਹੋਏ ਅਤੇ ਉਨ੍ਹਾਂ ਨੇ ਨੰਨ੍ਹੀ ਪਰੀ ਨੂੰ ਪੁੱਛਿਆ“ਕੀ ਹੋਇਆ ਪੁੱਤਰਾ? ਤੂੰ ਤਾਂ ਅੱਸੀ ਸਾਲਾਂ ਬਾਅਦ ਮੇਰੇ ਕੋਲ ਆਉਣਾ ਸੀ?''
“ਪਤਾ ਨਹੀ ਰੱਬ ਜੀ ਮੈਨੂੰ ਵੀ..ਮੈਂ ਤਾਂ ਆਪਣੀ ਮਾਂ ਦੀ ਕੁਖ 'ਚ ਸੁੱਤੀ ਪਈ ਸੀ। ਇਕ ਦਮ ਲੋਹੇ ਦੀਆਂ ਤਲਵਾਰਾਂ ਵਰਗੀਆਂ ਚੀਜਾਂ ਨੇ ਆ ਮੈਨੂੰ ਕੱਟਣਾ ਸ਼ੁਰੂ ਕਰ ਦਿੱਤਾ। ਮੇਰੇ ਬਹੁੱਤ ਦਰਦ ਹੋ ਰਹੀ ਸੀ ਮੈਂ ਬਹੁੱਤ ਰੋਲਾ ਵੀ ਪਾਇਆ ਪਰ ਉਹ ਤਲਵਾਰਾਂ ਚੱਲਦੀਆਂ ਰਹੀਆਂ, ਅੰਤ ਟੋਟੇ-ਟੋਟੇ ਕਰ ਇਕ ਔਰਤ ਨੇ ਮੈਨੂੰ ਮੇਰੀ ਮਾਂ ਦੇ ਢਿੱਡ 'ਚੋਂ ਬਾਹਰ ਕੱਢ ਇਕ ਗੰਦੇ ਨਾਲੇ 'ਚ ਸੁੱਟ ਦਿੱਤਾ। ਫਿਰ ਰੱਬ ਜੀ ਮੈਂ ਕਿਵੇਂ ਤੁਹਾਡੇ ਕੋਲ ਪੁੱਜੀ ਮੈਨੂੰ ਇਸ ਬਾਰੇ ਪਤਾ ਨਹੀ..'' ਰੋਂਦੀ ਹੋਈ ਨੰਨ੍ਹੀ ਪਰੀ ਨੇ ਬੜੀ ਮਾਸੂਮੀਅਤ ਨਾਲ ਰੱਬ ਨੂੰ ਜਵਾਬ ਦਿੱਤਾ।
ਰੱਬ ਸਾਰੀ ਗੱਲ ਸਮਝ ਗਏ ਪਰ ਨੰਨ੍ਹੀ ਪਰੀ ਨੂੰ ਅਸਲੀਅਤ ਬਾਰੇ ਕੁਝ ਨਾ ਦੱਸਿਆ ਕਿਉਂਕਿ ਉਹ ਹਜੇ ਬੱਚੀ ਸੀ। ਰੱਬ ਨੰਨ੍ਹੀ ਪਰੀ ਨੂੰ ਚੁੱਪ ਕਰਾਉਂਦੇ ਹੋਏ ਬੋਲੇ“ਪੁੱਤਰਾ ਕੋਈ ਗੱਲ ਨੀ ਮੈਂ ਤੈਨੂੰ ਕਿਸੇ ਹੋਰ ਮੰਮੀ ਡੈਡੀ ਕੋਲ ਭੇਜ ਦਿੰਨਾ..''
“ਨਹੀਂ ਨਹੀਂ ਰੱਬ ਜੀ, ਮੈਨੂੰ ਦੁਬਾਰਾ ਉਸੇ ਮੰਮੀ ਡੈਡੀ ਕੋਲ ਭੇਜੋ…ਮੈਂ ਨਹੀਂ ਹੋਰ ਮੰਮੀ ਡੈਡੀ ਕੋਲ ਜਾਣਾ।''
“ਕਿਉਂ ਪੁੱਤਰਾ? ਉਨ੍ਹਾਂ ਨਾਲੋਂ ਵੀ ਵਧੀਆ ਮੰਮੀ ਡੈਡੀ ਕੋਲ ਭੇਜਾਗਾਂ ਤੈਨੂੰ''
“ਰੱਬ ਜੀ ਆਹ ਗੱਲ ਨਹੀਂ। ਮੇਰੇ ਉਹ ਮੰਮੀ ਡੈਡੀ ਬਹੁੱਤ ਗਰੀਬ ਸਨ ਮੈਂ ਆਪਣੇ-ਆਪ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਅਮੀਰ ਬਣਾ ਉਨ੍ਹਾਂ ਨੂੰ ਹਰ ਖੁਸ਼ੀ ਦੇਵਾਂਗੀ। ਉਹ ਮੇਰੇ ਬਿਨਾਂ ਗਰੀਬ ਹੀ ਰਹਿ ਜਾਣਗੇ।''
ਰੱਬ ਦੀਆਂ ਅੱਖਾਂ 'ਚ ਆਹ ਗੱਲ ਸੁਣ ਅੱਥਰੂ ਆ ਗਏ ਸਨ ਰੱਬ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਇਸ ਮਾਸੂਮ ਨੰਨ੍ਹੀ ਪਰੀ ਨੂੰ ਕਿੰਝ ਸਮਝਾਉਣ ਕਿ ਉਸਦੇ ਅਸਲੀ ਕਾਤਿਲ ਕੌਣ ਸਨ ।

21 Jun 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

bahut bahut lajwaab rachna hai veer...


ਧੀਆਂ ਤਾ ਮਾਪਿਆਂ ਦੇ ਸਿਰ ਦੀ ਪੱਗ ਨੇ...
ਫਿਰ ਕਿਓ ਨਾ
ਤੁਸੀਂ ਇਸਨੂੰ ਅਪਣਾਉਂਦੇ...
ਰੱਬ ਬਣਾ ਨਨ੍ਹੀ ਪਰੀ ਧੀ ਨੂੰ ਭੇਜੇ...
ਫਿਰ ਕਿਓਂ ਮਾਰ ਕੁਖ ਵਿਚ ਕਹਿਰ ਕਮਾਉਂਦੇ...!!!


jo eh bhana guzarde ne dhiyan naal...oh os dhi nu nahi balki apne aun wali peedi di kabar khod rahe ne...!!!

21 Jun 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

 

Jo mannde ne k rab hai, oh eh vi mannde ne k oh jaani jaan hai, je oh jaani jaan hai fer . . . ?

21 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SHI KIHA NAVDEEP VIRE... BANDA APNA VANSH AAP KHATAM KR RIHA HAI...


MAVI VEER G... JO EDAN DA KUTTA KAMM KRDE NE .. OH RABB DA TAN CHETA HI NAHI KRDE ... OHNA DE SEER TE TAN BS EK HI GALL HUNDI A... BACHI NU KHATAM KRN DI

21 Jun 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

woww....awssmmmm..story...rlly,,

22 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

thnx preet.... Thanks

22 Jun 2012

Reply