Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1441
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਪਟੀ

ਪਟੀ ਦੇ ਕਿਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਿਲੇ ਦਾ ਨਿਰਮਾਣ ਸੁਲਤਾਨ ਅਲਤਮਸ ਨੇ 1230 ਤੋਂ 1236 ਏ ਡੀ ਵਿੱਚ ਆਪਣੀ ਪੰਜਾਬ ਫੇਰੀ ਦੌਰਾਨ ਕੀਤਾ ਸਾਬਤ ਹੁੰਦਾ ਹੈ ਇਸ ਸ਼ਹਿਰ ਦੀ ਇਤਿਹਾਸਕ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਸ਼ਹਿਰ ਪਟੀ ਦੀ ਕਿੰਨਾ ਗੌਰਵਮਈ ਸਥਾਨ ਹੈ ਇਹ ਤਸਵੀਰ ਉਪਰੋਕਤ ਕਿਲੇ ਤੋਂ ਮੌਜੂਦਾ ਪਟੀ ਸ਼ਹਿਰ ਦੀ ਹੈ ਜੀ ਪਟੀ ਸ਼ਹਿਰ ਦੇ ਗੌਰਵਮਈ ਇਤਿਹਾਸ ਦੀ ਗਵਾਹੀ ਭਰਦਾ ਕਿਲਾ ਕਈ ਯਾਦਾਂ ਸਮੇਟੀ ਬੈਠਾ ਹੈ ਜਿਸ ਦੀ ਹੇਠਲੀ ਤਸਵੀਰ ਕਿਲੇ ਵਿੱਚ ਬਣੀ ਸੁਰਗ ਜੋ ਪਟੀ ਅਤੇ ਲਹੌਰ ਨੂੰ ਜੋੜਦੀ ਸੀ ਦੇ ਪ੍ਰਵੇਸ਼ ਦੁਆਰ ਦੀ ਹੈ ਇਸ ਸ਼ਹਿਰ ਦੇ ਬਹੁਤੇ ਮੁਹਲੇ ਸੜਕਾਂ ਅਤੇ ਬਜਾਰਾਂ ਦੇ ਨਾਂ ਮੁਸਲਮਾਨਾਂ ਜਾਂ ਪਾਕਿਸਤਾਨ ਵਿਚਲੇ ਸ਼ਹਿਰਾਂ ਦੇ ਨਾਂ ਤੇ ਹੋਣ ਤੋਂ ਸ਼ਹਿਰ ਦੀ ਪੁਰਾਣੀ ਹੋਂਦ ਨੂੰ ਯਾਦ ਕਰਵਾਉਂਦੇ ਹਨ ਮੁਹਲਾ ਕਾਜੀਆਂ ਵਾਲ਼ਾ ਮੁਹਲਾ ਮੁਗਲਾਂ ਵਾਲ਼ਾ ਲਹੌਰ ਰੋਡ ਸਥਿਤ ਹਨ ਪਟੀ ਸ਼ਹਿਰ ਦੇ ਗੌਰਵਮਈ ਇਤਿਹਾਸ ਵਿੱਚ ਗੁਰਦੁਆਰਾ ਚੁਬਾਰਾ ਸਾਹਿਬ ਪੱਟੀ ਜਿਥੋਂ ਬਾਬਾ ਬਿਧੀ ਚੰਦ ਜੀ ਛੀਨਾ ਨੇ ਗੁਰੂ ਘਰ ਦੀ ਅਮਾਨਤ ਦੁਸ਼ਾਲੇ ਰੂਪ ਵਟਾ ਕੇ ਖੜੇ ਸਨ।

ਇਤਿਹਾਸ ਦੇ ਝਰੋਖੇ ਵਿੱਚ ਪੰਜਾਬ ਦੀ ਧਰਤੀ ਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੇ ਸੰਤਾਪ ਭੋਗਦੇ ਸ਼ਹਿਰ ਪਟੀ ਦੇ ਕਿਲੇ ਵਿੱਚ ਬਣੇ ਖੂਹ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਇਲਾਕਾ ਅਤੇ ਖਾਸ ਕਰਕੇ ਪਟੀ ਸ਼ਹਿਰ ਜੰਗਾਂ ਯੁਧਾ ਦੀ ਧਰਤੀ ਰਿਹਾ ਹੋਵੇਗਾ ਕਿਲੇ ਦੀ ਬਣਤਰ ਅਤੇ ਹਥਿਆਰਾਂ ਦੀ ਰੇਂਜ ਲਈ ਬਣਾਏ ਝਰੋਖੇ ਇਹ ਸਾਬਤ ਕਰਨ ਲਈ ਕਾਫੀ ਹਨ ਕਿ ਮੁਗਲਾਂ ਨੂੰ ਇਸ ਖਿੱਤੇ ਵਿੱਚ ਆਪਣੀ ਭੂਮਿਕਾ ਨੂੰ ਬਣਾਈ ਰੱਖਣ ਲਈ ਬਹੁਤ ਜਦੋਜਹਿਦ ਕਰਨੀ ਪਈ ਹੋਵੇਗੀ ਇਸ ਇਤਿਹਾਸਕ ਕਿਲੇ ਨੂੰ ਨਿੱਕੀਆਂ ਇੱਟਾਂ ਦੀ ਚੂਨੇ ਨਾਲ ਮਜਬੂਤ ਅਤੇ ਕਲਾਤਮਿਕ ਚੁਣਾਈ ਕਲਾਕਾਰੀ ਦਾ ਅਦਭੁੱਤ ਨਮੂਨਾ ਹੈ ਪੁਰਾਤਨ ਪਟੀ ਸ਼ਹਿਰ ਨੂੰ ਨਿੱਕੀਆਂ ਇੱਟਾਂ ਨਾਲ ਬੜੀ ਜੁਗਤ ਨਾਲ ਬਣਾਬਣਾਇਆ ਗਿਆ ਸੀ ਸੁਰੱਖਿਆ ਲਈ ਤਕਰੀਬਨ ਸਾਰੀਆਂ ਗਲੀਆਂ ਅਤੇ ਬਜਾਰ ਭੀੜੇ ਬਣਾਏ ਗਏ ਸਨ ਪਟੀ

ਵਿਰਾਸਤੀ ਸ਼ਹਿਰ ਪਟੀ ਦੇ ਕਿਲੇ ਵਿੱਚ ਦੁਬਾਰਾ ਤਿਆਰ ਕੀਤਾ ਜਾ ਰਿਹਾ ਇਤਿਹਾਸਕ ਖੂਹ ਦੇ ਦਰਸ਼ਨ ਕਰੋ ਜੀ ਚਾਹੇ ਹਰ ਵਰਗ ਦੇ ਵਿਅਕਤੀ ਭੌਤਿਕ ਪੱਖੋ ਵਿਕਸਿਤ ਨਜ਼ਰ ਆਉਂਦੇ ਹਨ ਪਰ ਮਾਨਸਿਕ ਤੌਰ ਤੇ ਜਿਆਦਾਤਰ ਆਸੰਤੁਸ਼ਟ ਅਤੇ ਵਹਿਮੀ ਹੁੰਦੇ ਹਨ ਮਨੋਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੇ ਵਿਅਕਤੀਆਂ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਅਕਸਰ ਮਾਨਸਿਕ ਅਵਸਥਾ ਅਤੇ ਰੋਗਾਂ ਸੰਬੰਧੀ ਬੇਨਿਯਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਭੌਤਿਕ ਵਿਕਾਸ ਦੇ ਕੰਮਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦਾ ਵਿਸ਼ਲੇਸ਼ਣ ਕਰਨ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਅਜਿਹੇ ਇਨਸਾਨ ਮਾਇਕ ਤੌਰ ਤੇ ਸੰਪਨ ਹੋਣ ਦੇ ਬਾਵਜੂਦ ਆਰਥਿਕ ਵਸੀਲਿਆਂ ਪ੍ਰਤੀ ਅਪਰਾਧਿਕ ਸੋਚ ਰਖਦੇ ਹਨ ਸਮਰਿਧੀ ਅਤੇ ਅੰਤਰ ਆਤਮਾ ਦੀ ਸ਼ਾਂਤੀ ਉਨ੍ਹਾਂ ਲਈ ਬਹੁਤ ਦੁਰਲੱਭ ਹੁੰਦੀ ਹੈ ਜਿਸ ਦੀ ਤ੍ਰਿਪਤੀ ਲਈ ਹਮੇਸ਼ਾ ਜਿਆਦਾ ਦਾਨ ਅਤੇ ਦੇਵੀ ਦੇਵਤਿਆਂ ਅਤੇ ਅਨੈਤਿਕ ਵਿਸ਼ਵਾਸਾਂ ਦਾ ਅਕਸਰ ਸਹਾਰਾ ਲੈਂਦੇ ਹਨ. .....ਇਤਿਹਾਸਕ ਗੁਰਦੁਆਰਿਆਂ ਅਤੇ ਕਿੱਲਿਆਂ ਦਾ ਸ਼ਹਿਰ ਪਟੀ ਜੋ ਕਿਸੇ ਸਮੇਂ ਪੰਜਾਬ ਵਿੱਚ ਆਰਥਿਕ ਸੰਪਨ ਸ਼ਹਿਰ ਸੀ ਕਿਸੇ ਵਕਤ ਜਿਲ੍ਹਾ ਲਹੌਰ ਦੀ ਤਹਿਸੀਲ ਕਸੂਰ ਦਾ ਨੌ ਲਖੀ ਨਾਂ ਨਾਲ ਮਸ਼ਹੂਰ ਸ਼ਹਿਰ ਹੈ ਪਟੀ ਇਸ ਧਰਤੀ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਟੀ ਸ਼ਹਿਰ ਵਿੱਚ ਆਗਮਨ ਬਾਬਾ ਬਿਧੀ ਚੰਦ ਜੀ ਛੀਨਾ ਦੇ ਜੀਵਨ ਦੀ ਮਹਾਨ ਘਟਨਾ ਬਲਦੇ ਭਠ ਵਿੱਚ ਬੈਠਣ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਬੀਬੀ ਰਜਨੀ ਜੀ ਦਾ ਜਨਮ ਅਸਥਾਨ ਪਟੀ ਸ਼ਹਿਰ ਵਿੱਚ ਹੋਇਆ ਇਤਿਹਾਸਕ ਕਿਲਾ ਜਿੱਥੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਮੰਦਰ ਰੋਹੀ ਮੰਦਰ ਕਤਲੂਹੀ ਜੈਨ ਬਰਾਦਰੀ ਦਾ ਮੁੱਖ ਕੇਂਦਰ ਪੀਰਾਂ ਸਾਹਬ ਦੀ ਮਜਾਰ ਇਸ ਸ਼ਹਿਰ ਪਟੀ ਦੀ ਸੋਭਾ ਲਈ ਮੌਜੂਦ ਹਨ
ਸ਼ਹਿਰ ਦੇ ਗੌਰਵਮਈ ਇਤਿਹਾਸ ਦੀ ਗਵਾਹੀ ਭਰਦੇ ਸਾਫ ਸਫਾਈ ਅਤੇ ਨਿਕਾਸੀ ਲਈ ਗਲੀਆਂ ਦੇ ਵਿਚਕਾਰ ਨਾਲੀਆਂ ਜਾਂ ਵਹਿਣੀਆਂ ਬਣੀਆਂ ਹੋਈਆਂ ਸਨ ਚਬੂਤਰਿਆਂ ਵਾਲੀਆਂ ਇਮਾਰਤਾਂ ਦਾ ਸ਼ਹਿਰ ਸੀ ਪਟੀ ਸ਼ਹਿਰ ਇਸ ਦੇ ਗੌਰਵਮਈ ਇਤਿਹਾਸਕ ਕਿਲੇ ਨੂੰ ਸ਼ਹਿਰ ਦੀ ਸਭ ਤੋਂ ਵੱਧ ਉੱਚੀ ਜਗ੍ਹਾ ਤੇ ਬਣਾਏ ਜਾਣ ਦਾ ਫੈਸਲਾ ਵੀ ਸ਼ਾਇਦ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੀਤਾ ਹੋਵੇਗਾ ਕਿਲੇ ਦੇ ਪ੍ਰਵੇਸ਼ ਦੁਆਰ ਦੀ ਬਣਤਰ ਸ਼ਾਹੀ ਮੁਗਲਈ ਨੂੰ ਪ੍ਰਗਟ ਕਰਦੇ ਹਨ ਸ਼ਹਿਰ ਵਿੱਚੋਂ ਕਿਲੇ ਅੰਦਰ ਦਾਖਲ ਹੋਣ ਲਈ ਘਾਟੀ ਨੁਮਾ ਰਸਤੇ ਤੋਂ ਗੁਜਰਨਾ ਪੈਦਾ ਹੈ ਕਿਲੇ ਅੰਦਰ ਦਾਖਲ ਹੋਣ ਸਮੇਂ ਕਿਲੇ ਦੇ ਪ੍ਰਵੇਸ਼ ਦੁਆਰ ਦੇ ਨਾਲ ਖਖਬੇ ਹਥ ਇਕ ਬਰਾਂਡਿਆਂ ਵਾਲੀ ਇਮਾਰਤ ਬਣੀ ਹੋਈ ਹੈ ਲਗਦਾ ਹੈ ਕਿ ਕਿਲੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਵਿੱਚਦੀ ਗੁਜਰਨਾ ਪੈਦਾ ਹੋਵੇਗਾ ਇਸ ਦਫਤਰ ਨੁਮਾ ਇਮਾਰਤ ਵਿੱਚਦੀ ਕਿਲੇ ਵਿੱਚ ਪ੍ਰਵੇਸ਼ ਕਰਨ ਲਈ ਇਕ ਵਿਸ਼ੇਸ਼ ਰਸਤਾ ਬਣਿਆ ਹੋਇਆ ਹੈ ਜਿਸ ਰਾਹੀਂ ਕਿਲੇ ਦੇ ਅੰਦਰ ਆਉਣ ਵਾਲੇ ਲੋਕਾਂ ਦੀ ਇਤਲਾਹ ਦਿੱਤੀ ਜਾਂਦੀ ਰਹੀ ਹੋਵੇਗੀ ਕਿਲੇ ਦੇ ਪ੍ਰਵੇਸ਼ ਦੁਆਰ ਤੋਂ ਇਲਾਵਾ ਹੋਰ ਕੋਈ ਦੁਆਰ ਨਹੀਂ ਹੈ ਪਰ ਇਸ ਦੇ ਚੜਦੀ ਦਖਣ ਦੀ ਬਾਹੀ ਇਕ ਸੂਰਗ ਬਣੀ ਸੀ ਜਿਸ ਨੂੰ ਲੱਭਣ ਲਈ ਬਹੁਤ ਜੱਦੋਜਹਿਦ ਦੀ ਲੋੜ ਮਹਿਸੂਸ ਹੁੰਦੀ ਹੈ ਜਿਸ ਦਾ ਪਟੀ ਅਤੇ ਲਹੌਰ ਨਾਲ ਜੋੜਦੀ ਹੋਣਾ ਪਟੀ ਦੀ ਰਾਜਸੀ ਵਿਰਾਸਤੀ ਅਤੇ ਇਤਿਹਾਸਕ ਮਹੱਤਤਾ ਨੂੰ ਦਰਸਾਉਂਦਾ ਹੈ ਪ੍ਰਮਾਤਮਾ ਨੇ ਵਿਅਕਤੀ ਨੂੰ ਆਪਣੇ ਸਾਕਾਰ ਰੂਪ ਇਸ ਆਸ਼ੇ ਨਾਲ ਸੰਸਾਰ ਵਿੱਚ ਭੇਜਿਆ ਸੀ ਕਿ ਉਹ ਸਾਰੇ ਕੰਮ ਜੋ ਪ੍ਰਮਾਤਮਾ ਨੇ ਖੁਦ ਕਰਨੇ ਸੀ ਉਹ ਮਨੁੱਖ ਕਰੇਗਾ ਏਨਾ ਇਤਬਾਰ ਪ੍ਰਮਾਤਮਾ ਨੇ ਮਨੁੱਖ ਤੇ ਕੀਤਾ ਪਰ ਇਸ ਨੇ ਸੰਸਾਰ ਵਿੱਚ ਆਉਂਦੇ ਸਾਰ ਮਾਲਕ ਦੇ ਵਿਸ਼ਵਾਸ ਨੂੰ ਠੇਸ ਪਹੁੰਚੀ ਅਤੇ ਮਾਲਕ ਨਾਲੋਂ ਲਿਵ ਤੋੜ ਕੇ ਮਾਇਆ ਨਾਲ ਚਿੱਤ ਜੋੜ ਲਿਆ ਇਹ ਮਨੁੱਖ ਦੀ ਅਧਿਆਤਮਿਕ ਮਾਨਸਿਕ ਅਤੇ ਸਰੀਰਕ ਅਧੋਗਤੀ ਦਾ ਸਭ ਤੋਂ ਪਹਿਲਾ ਕਾਰਨ ਬਣਿਆ ਬਸ ਫਿਰ ਕੀ ਸੀ ਮਨੁੱਖ ਹੌਲੀ ਹੌਲੀ ਆਪਣੀ ਔਕਾਤ ਤੋਂ ਡਿੱਗਦਾ ਡਿੱਗਦਾ ਪ੍ਰਮਾਤਮਾ ਦਾ ਸ਼ਰੀਕ ਬਣ ਗਿਆ ਅਤੇ ਉਸ ਨੇ ਇਸ ਬੇਵਿਸ਼ਵਾਸੀ ਨੂੰ ਛਪਾਉਣ ਲਈ ਆਪਣੇ ਆਪ ਨੂੰ ਅਤੇ ਸੰਸਾਰ ਨੂੰ ਭਰਮ ਭੁਲੇਖਿਆਂ ਗੈਬੀ ਅਣਦੇਖਿਆਂ ਸ਼ਕਤੀਆਂ ਦਸਕੇ ਭੈਭੀਤ ਕਰਕੇ ਲੁੱਟਿਆ ਹੈ ਭਾਰਤ ਦੀ ਧਰਤੀ ਤੇ ਪ੍ਰਮਾਤਮਾ ਦੀ ਪ੍ਰਾਪਤੀ ਵਾਲੇ ਅਤੇ ਸਿਮਰਨ ਵਾਲੇ ਸੰਤਾਂ ਬਹੁਤ ਜਿਆਦਾ ਹਨ ਜਿਨ੍ਹਾਂ ਕਰਕੇ ਪ੍ਰਮਾਤਮਾ ਨੇ ਆਪਣੀ ਸ਼ਕਤੀ ਅਜੇ ਵੀ ਅਜਿਹੇ ਜੀਵਾਂ ਨੂੰ ਬਖਸ਼ੀ ਹੈ ਜੋ ਆਮ ਲੋਕਾਂ ਵਿੱਚ ਜਾਗਰੂਕ ਹੋ ਕੇ ਘੁਲਮਿਲ ਕੇ ਰਹਿੰਦੇ ਹਨ ਪਰ ਅਫਸੋਸ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਲੋਕ ਧਰਮ ਦੇ ਨਾਂਅ ਤੇ ਜਿਆਦਾਤਰ ਮਾਨਸਿਕ ਤੌਰ ਆਸੰਤੁਸ਼ਟ ਅਤੇ ਵਿਹਲੜਾ ਦੀ ਜਮਾਤ ਪਖੰਡ ਅਤੇ ਧਾਰਮਿਕ ਕਿਰਿਆਵਾਂ ਦੇ ਧੰਦਾ ਧਾਰੀ ਬਣਦਾ ਜਾ ਰਿਹਾ ।ਸਤਿ ਸ੍ਰੀ ਅਕਾਲ ਜੀ ਸ਼ੁਭ ਪ੍ਰਭਾਤ ਜੀ ਪ੍ਰਮਾਤਮਾ ਸਾਰੀਆਂ ਦੇ ਸਿਰਾਂ ਤੇ ਸੁੱਖਾਂ ਅਤੇ ਮੇਹਰ ਭਰਿਆ ਹਥ ਰਖੇ ਜੀ ਪਟੀ ਸ਼ਹਿਰ ਨੂੰ ਸਬ ਡਵੀਜ਼ਨ ਪੱਧਰ ਦਾ ਸਟੇਡੀਅਮ ਲੜਕਿਆਂ ਦੇ ਸਰਕਾਰੀ ਸਕੂਲ ਵਿੱਚ ਬਣਾਇਆ ਜਾ ਰਿਹਾ ਹੈ ਜਿਸ ਨਾਲ ਬਹੁਤ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ ਇਸ ਸਬ ਡਵੀਜ਼ਨ ਦੇ ਬਹੁਤੇ ਲੋਕ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਹਨ ਇਸ ਇਲਾਕੇ ਦੇ ਲੋਕ ਆਪਣੇ ਸਵੈਮਾਣ ਲਈ ਲੋੜ ਤੋਂ ਵੱਧ ਖਰਚ ਕਰਨ ਵਾਲੇ ਹੋਣ ਕਰਕੇ ਅਕਸਰ ਕਿਸਾਨ ਅਤੇ ਮਜਦੂਰ ਜਮਾਤਾਂ ਮਾਨਸਿਕ ਤੌਰ ਤੇ ਜਿਆਦਾਤਰ ਲੋਕ ਖੇਤੀ ਅਤੇ ਮਜਦੂਰੀ ਦੀਆਂ ਕੀਮਤਾਂ ਸਨਮਾਨਯੋਗ ਨਾ ਹੋਣ ਕਰਕੇ ਲਗਭਗ ਸਾਰੇ ਕਿਸਾਨਾਂ ਦੀਆਂ ਜਮੀਨਾਂ ਬੈਂਕਾਂ ਪਾਸ ਗਿਰਵੀ ਪਾਈਆਂ ਹਨ ਅਤੇ ਗਰੀਬ ਵਰਗ ਦੇ ਲੋਕ ਆਪਣੇ ਛੋਟੇ ਮੋਟੇ ਧੰਦਿਆਂ ਦੇ ਨਾਂ ਤੇ ਕਰਜੇ ਦੀ ਮਾਰ ਝੱਲ ਰਹੇ ਹਨ ਸਰਵੇ ਅਨੁਸਾਰ ਇਹ ਕਰਜਿਆਂ ਦੀਆਂ ਰਕਮਾਂ ਜਿਆਦਾਤਰ ਜਿਸ ਮਕਸਦ ਲਈ ਲਈਆਂ ਗਈਆਂ ਸਨ ਉਸ ਕੰਮ ਵਿੱਚ ਨਹੀਂ ਵਰਤੀਆਂ ਜਾਂਦੀਆਂ ਜਿਸ ਨਾਲ ਉਹ ਰਕਮਾਂ ਵਾਪਸ ਕਰ ਸਕਣ ਦੇ ਸਮਰੱਥ ਨਹੀਂ ਰਹਿੰਦੇ ਨਵੇਂ ਸਰਵੇਖਣ ਅਨੁਸਾਰ ਇਸ ਕਰਜੇ ਦੀ ਰਕਮ ਨੂੰ ਲੋਕ ਪੈਲੇਸ ਕਲਚਰ ਦੇ ਵਿਆਹ ਵੱਡੀਆਂ ਵੱਡੀਆਂ ਗੱਡੀਆਂ ਵਧ ਦਾਜ ਲਈ ਹਮੇਸ਼ਾ ਵਰਤੀਆਂ ਜਾਂਦੀਆਂ ਹਨ ਅਜਿਹੇ ਲੋਕ ਵਧੀਆ ਪ੍ਰਦਰਸ਼ਨ ਅਤੇ ਸਹੂਲਤਾਂ ਲਈ ਆਮਦਨ ਘੱਟ ਹੋਣ ਦੇ ਬਾਵਜੂਦ ਆਰਥਿਕ ਸੰਕਟ ਭੋਗ ਰਹੇ ਹਨ ਅਤੇ ਉਹ ਕੰਮ ਕਰਨ ਦੇ ਕਲਚਰ ਨੂੰ ਗੁਆ ਬੈਠੇ ਹਨ ਹਰ ਘਰ ਵਿੱਚ ਮੋਟਰਸਾਈਕਲ ਮੋਬਾਇਲ ਫੋਨ ਅਤੇ ਬਾਹਰ ਦੇ ਖਾਣਿਆਂ ਦੇ ਖਰਚੇ ਅਸਹਿ ਹੁੰਦੇ ਜਾ ਰਹੇ ਹਨ
ਪਟੀ ਕਿਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਕਿਲੇ ਦਾ ਨਿਰਮਾਣ ਸੁਲਤਾਨ ਅਲਤਮਸ ਨੇ 1230 ਤੋਂ 1236 ਏ ਡੀ ਆਪਣੀ ਪੰਜਾਬ ਫੇਰੀ ਦੌਰਾਨ ਕਰਵਾਇਆ ਸੀ ਸੁਲਤਾਨ ਅਲਤਮਸ ਦਾ ਜਨਮ 1210 ਏ ਡੀ ਵਿੱਚ ਹੋਇਆ ਅਤੇ 1236 ਵਿੱਚ ਦਿਹਾਂਤ ਹੋ ਗਿਆ ਸੀ ਪਟੀ ਇਲਾਕੇ ਵਿੱਚ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕ ਵਸਦੇ ਹਨ ਇਸ ਇਲਾਕੇ ਵਿੱਚ ਕਪਾਹ ਕਣਕ ਝੋਨੇ ਦੀ ਫਸਲ ਜਿਆਦਾਤਰ ਹੁੰਦੀ ਰਹੀ ਹੈ ਪਰ ਹੌਲੀ ਹੌਲੀ ਕਪਾਹ ਦੀ ਖੇਤੀ ਲਗਭਗ ਖਤਮ ਹੁੰਦੀ ਜਾ ਰਹੀ ਹੈ ਇਸ ਇਲਾਕੇ ਵਿੱਚ ਨਾਸਪਾਤੀ ਅਮਰੂਦ ਅਤੇ ਕਿਨੂੰ ਦੀ ਬਾਗਬਾਨੀ ਵਿਕਾਸ ਤੇ ਰਿਹਾ ਹੈ ਪਰ ਹੌਲੀ ਹੌਲੀ ਬਾਗਬਾਨੀ ਵਿਭਾਗ ਵੱਲੋਂ ਅਣਦੇਖੀ ਅਤੇ ਕਣਕ ਅਤੇ ਝੋਨੇ ਦੀ ਫਸਲ ਦੀ ਵਧਦੀ ਕੀਮਤ ਨੇ ਕਿਸਾਨਾਂ ਨੂੰ ਬਾਗਬਾਨੀ ਅਵੇਸਲੇ ਕਰ ਦਿੱਤਾ ਹੈ ਕੁੱਝ ਸਮਾਂ ਪਹਿਲਾਂ ਇਸ ਸ਼ਹਿਰ ਦੇ ਬਹੁਤੇ ਵਸਨੀਕ ਪੋਲਟਰੀ ਦੇ ਧੰਦੇ ਨਾਲ ਜੁੜੇ ਹੋਏ ਸਨ ਅਤੇ ਇਸ ਸ਼ਹਿਰ ਨੂੰ ਪੋਲਟਰੀ ਕਾਰੋਬਾਰ ਵਿੱਚ ਏਸ਼ੀਆ ਵਿੱਚ ਪਹਿਲਾ ਸਥਾਨ ਪ੍ਰਾਪਤ ਰਿਹਾ ਹੈ ਪਰ ਹੌਲੀ ਹੌਲੀ ਵਪਾਰਕ ਸਮਸਿਆਵਾਂ ਅਤੇ ਸਰਕਾਰੀ ਅਣਗਹਿਲੀ ਦੇ ਕਾਰਨ ਇਹ ਧੰਦਾ ਵੀ ਲਗਭਗ ਖਤਮ ਹੋਣ ਦੇ ਕੰਢੇ ਤੇ ਹੈ
ਇਤਿਹਾਸਕ ਸ਼ਹਿਰ ਪਟੀ ਦੇ ਇਕ ਪਾਸੇ ਰੇਲ ਤਰਨਤਾਰਨ ਅੰਮ੍ਰਿਤਸਰ ਅਤੇ ਦੂਸਰੇ ਪਾਸੇ ਮਹਾਨ ਪੰਜਾਬ ਦੀ ਤਹਿਸੀਲ ਕਸੂਰ ਜੋ ਹੁਣ ਪਾਕਿਸਤਾਨ ਵਿੱਚ ਰਹਿ ਗਈ ਹੈ ਵਿਖੇ ਬਣੇ ਜੰਕਸ਼ਨ ਨਾਲ ਜੁੜਦੀ ਹੈ ਕਸੂਰ ਤੋਂ ਲਹੌਰ ਫਿਰੋਜ਼ਪੁਰ ਅਤੇ ਰਾਏਕੋਟ ਨੂੰ ਰੇਲ ਚਲਦੀਆਂ ਹਨ ਅਤੇ ਪੱਟੀ ਸ਼ਹਿਰ ਵਿੱਚ ਰੇਲ ਮਾਰਗ ਰਾਹੀਂ ਦਾਖਲ ਹੋਣ ਤੋਂ ਬਾਅਦ ਜਦੋਂ ਸ਼ਹਿਰ ਨੂੰ ਜਾਣ ਵਾਲੇ ਰਸਤੇ ਵਿੱਚ ਸਤਿਕਾਰ ਯੋਗ ਬੀਬੀ ਰਜਨੀ ਜੀ ਦੀ ਯਾਦ ਵਿੱਚ ਉਸਾਰੇ ਗਏ ਸੁੰਦਰ ਅਤੇ ਵਿਸ਼ਾਲ ਗੁਰਦੁਆਰਾ ਸਾਹਿਬ ਬੀਬੀ ਰਜਨੀ ਜੀ ਦੇ ਦਰਸ਼ਨ ਹੁੰਦੇ ਹਨ ਕਹਾਵਤ ਅਨੁਸਾਰ ਪਟੀ ਸ਼ਹਿਰ ਦੇ ਵਾਸੀ ਦੁਨੀ ਚੰਦ ਨੇ ਬੀਬੀ ਰਜਨੀ ਦੀ ਸ਼ਾਦੀ ਇਕ ਪਿੰਗਲੇ ਨਾਲ ਕਰਕੇ ਇਸੇ ਜਗ੍ਹਾ ਤੋਂ ਸ਼ਹਿਰ ਦੇ ਬਾਹਰ ਭੇਜਿਆ ਸੀ ਦੁਨੀ ਚੰਦ ਜਿਸ ਨੂੰ ਪਟੀ ਦਾ ਰਾਜਾ ਦਸਿਆ ਜਾਂਦਾ ਹੈ ਅਸਲ ਵਿੱਚ ਉਹ ਉਸ ਵਕਤ ਦੀ ਹਕੂਮਤ ਦਾ ਮਸ਼ਹੂਰ ਮਾਮਲਾ ਕੁਲੈਕਟਰ ਅਤੇ ਰਾਈਸ ਹੰਕਾਰੀ ਅਤੇ ਨਾਸਤਿਕ ਸੀ ਜੋ ਬੀਬੀ ਰਜਨੀ ਜੀ ਅਤੇ ਛੇ ਹੋਰ ਲੜਕੀਆਂ ਦੇ ਪਿਤਾ ਜੀ ਸਨ ਇਤਿਹਾਸ ਮੁਤਾਬਕ ਉਨ੍ਹਾਂ ਦਾ ਕੋਈ ਲੜਕਾ ਨਹੀਂ ਸੀ ਪਟੀ ਸ਼ਹਿਰ ਦੇ ਮੁਹਲਾ ਕੌੜਿਆਂ ਵਿੱਚ ਰਹਿੰਦਾ ਦਸਿਆ ਗਿਆ ਹੈ ਜੋ ਗੁਰਦੁਆਰਾ ਬਾਬਾ ਬਿਧੀ ਚੰਦ ਜੀ ਛੀਨਾ ਦੇ ਪੁਰਾਣੇ ਸ਼ਹਿਰ ਦੀ ਹਦੂਦ ਵਿੱਚ ਸੀ ਪਰ ਅਸਲੀਅਤ ਵਿੱਚ ਬੀਬੀ ਰਜਨੀ ਜੀ ਦੇ ਜਨਮ ਅਸਥਾਨ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਸ਼ਹਿਰ ਦੇ ਅੰਦਰ ਵਲ ਨੂੰ ਜਾਇਆ ਜਾਂਦਾ ਹੈ ਤਾਂ ਬਾਜਾਰ ਦੇ ਦੋਵੇਂ ਪਾਸੇ ਵਪਾਰਕ ਦੁਕਾਨਾਂ ਹਨ ਬਾਜਾਰ ਦੇ ਦੋਵੇਂ ਦਖਣ ਦੀ ਬਾਹੀ ਨਿੱਕੀ ਮੰਡੀ ਅਤੇ ਪਹਾੜ ਦੀ ਬਾਹੀ ਵੱਡੀ ਮੰਡੀ ਪਟੀ ਸ਼ਹਿਰ ਦੇ ਵਪਾਰਕ ਤੌਰ ਤੇ ਕਾਫੀ ਅਮੀਰ ਵਿਰਸੇ ਨਾਲ ਜੋੜਨ ਲਈ ਬਹੁਤ ਦੁਰਲੱਭ ਜਾਣਕਾਰੀ ਮਿਲਦੀ ਹੈ ਜਿਨ੍ਹਾਂ ਵਿੱਚ ਬਹੁਤ ਲੰਮਾ ਸਮਾਂ ਹਰ ਤਰ੍ਹਾਂ ਦੀ ਜਿਨਸ ਦਾ ਵਪਾਰ ਹੁੰਦਾ ਰਿਹਾ ਪਰ ਅੱਜ ਕੱਲ ਦਾਣਾ ਮੰਡੀ ਅਤੇ ਸਬਜ਼ੀ ਮੰਡੀ ਨੂੰ ਆਸਲ ਰੋਡ ਤੇ ਡਿਪੂ ਪੰਜਾਬ ਰੋਡਵੇਜ਼ ਅਤੇ ਸਰਕਾਰੀ ਕਾਲਜ ਜਿਸ ਨੂੰ ਅੱਜ ਕੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਟੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਦੇ ਦੂਸਰੇ ਪਾਸੇ ਫਕੀਰਾਂ ਦੀ ਜਗ੍ਹਾ ਦੇ ਕੋਲ ਖੁਲੀ ਜਗ੍ਹਾ ਤੇ ਬਣਾ ਦਿੱਤਾ ਗਿਆ ਹੈ ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਸ਼ਹਿਰ ਵਿੱਚੋਂ ਬਾਹਰ ਦਾਣਾ ਮੰਡੀ ਕਾਲਜ ਰੋਡਵੇਜ਼ ਦੀ ਵਰਕਸ਼ਾਪ ਨੂੰ ਜਾਂਦਿਆਂ ਸਰਕਾਰੀ ਸਿਵਲ ਹਸਪਤਾਲ ਪਟੀ ਦੁਸਹਿਰਾ ਗਰਾਊਂਡ ਨੂੰ ਲੰਘ ਕੇ ਜਾਣਾ ਪੈਂਦਾ ਹੈ
ਇਤਿਹਾਸਕ ਕੜਵਾਹਟ ਦੀ ਮਾਰ ਪਟੀ ਦੇ ਇਲਾਕੇ ਨੂੰ ਹਰ ਵਾਰ ਝੱਲਣੀ ਪਈ ਹੈ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਡੀ ਕੁਰਬਾਨੀ ਦੇਣ ਲਈ ਭਾਰਤ ਦੇ ਨੇਤਾਵਾਂ ਦੀ ਬੇਰੁਖੀ ਨੇ ਪਟੀ ਇਲਾਕੇ ਨੂੰ ਚੁਣਿਆ ਗ ਅਤੇ ਪਟੀ ਇਲਾਕੇ ਨੂੰ ਤਹਿਸੀਲ ਕਸੂਰ ਨਾਲ ਪਾਕਿਸਤਾਨ ਵਿੱਚ ਸ਼ਾਮਲ ਕਰਨ ਲਈ ਸਹਿਮਤ ਹੋ ਗਏ ਅਤੇ ਇਸ ਫੈਸਲੇ ਨਾਲ ਇਲਾਕੇ ਦੇ ਲੋਕਾਂ ਦੀ ਅਸਹਿਮਤੀ ਦੇ ਗੌਰਵਮਈ ਇਤਿਹਾਸਕ ਵਿਦਰੋਹ ਕਾਰਨ ਭਾਰਤ ਵਿੱਚ ਸ਼ਾਮਿਲ ਕਰਨਾ ਪਿਆ ਸੀ ਅਗਰ ਵਕਤ ਸਿਰ ਅਜਿਹਾ ਸਹੀ ਫੈਸਲਾ ਨਾ ਲਿਆ ਜਾਂਦਾ ਤਾਂ ਪਾਕਿਸਤਾਨ ਵਿੱਚ ਰਹਿ ਗਏ ਸਿੱਖ ਕੌਮ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਵਾਂਗੂ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਦਿੱਤੀ ਜੀ ਦੇ ਜਨਮ ਅਸਥਾਨ ਪਿੰਡ ਪੂਹਲਾ ਤਹਿਸੀਲ ਪਟੀ ਜਿਲ੍ਹਾ ਤਰਨਤਾਰਨ ਸਾਹਿਬ ਭਾਈ ਤਾਰੂ ਸਿੰਘ ਜੀ ਸ਼ਹੀਦ ਜਿਨ੍ਹਾਂ ਗੁਰੂ ਘਰ ਦੇ ਸਨਮਾਨ ਅਤੇ ਮਰਿਯਾਦਾ ਨੂੰ ਬਰਕਰਾਰ ਰੱਖਣ ਲਈ ਬੰਦ ਬੰਦ ਕਟਵਾਏ ਜੀ ਦੇ ਜਨਮ ਅਸਥਾਨ ਪਿੰਡ ਪੂਹਲਾ ਤਹਿਸੀਲ ਪਟੀ ਜਿਲ੍ਹਾ ਤਰਨਤਾਰਨ ਸਾਹਿਬ ਅਤੇ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂਅ ਜੀ ਦੇ ਜਨਮ ਸਥਾਨਕ ਪਿੰਡ ਵਾਂਅ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਸਿੱਖ ਕੌਮ ਨੂੰ ਵੀ ਤਰਸਦੇ ਰਹਿਣਾ ਸੀ ਪਟੀ ਇਲਾਕੇ ਵਿੱਚ ਦਰਿਆਵਾਂ ਦੀ ਧਰਤੀ ਹੋਣ ਕਰਕੇ ਜਮੀਨ ਜਰਖੇਜ ਰਹੀ ਹੈ ਪਟੀ ਸਬ ਡਵੀਜ਼ਨ ਵਿੱਚ ਪੈਂਦੇ ਭਾਰਤ ਪਾਕਿਸਤਾਨ ਸਰਹੱਦ ਤੇ ਨਾਲ ਲਗਦੇ ਪਿੰਡ ਖਾਲੜਾ ਕੁਝ ਸਮਾਂ ਪਹਿਲਾਂ ਲਾਲ ਮਿਰਚ ਦੀ ਮੰਡੀ ਏਸ਼ੀਆ ਪੱਧਰ ਦੀ ਮੰਡੀ ਦੇ ਤੌਰ ਮਸ਼ਹੂਰ ਰਹੀ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਾਰਤ ਦੇ ਵਪਾਰ ਵਿੱਚ ਪਟੀ ਇਲਾਕੇ ਦਾ ਨਾਂ ਅੰਤਰਾਸ਼ਟਰੀ ਪੱਧਰ ਦੀ ਦਿਖ ਰਖਦਾ ਸੀ
ਖੋਜ ਕਰਤਾ ਗੁਰਮੀਤ ਸਿੰਘ ਐਡਵੋਕੇਟ ਪਟੀ
ਵੱਡੀ ਅਤੇ ਨਿਕੀ ਮੰਡੀ ਵਿੱਚ ਦੀ ਲੰਘਦੇ ਵੱਡੀ ਮੰਡੀ ਵਿੱਚ ਸ਼ਿਵ ਮੰਦਰ ਗਊ ਸ਼ਾਲਾ ਕੰਡਿਆਲਾ ਰੋਡ ਤੇ ਸਿੱਖਾਂ ਵਾਲਾ ਗੁਰਦੁਆਰਾ ਗੁਰਦੁਆਰਾ ਆਕਾਲਗੜ ਸਾਹਿਬ ਜੀ ਜੋ ਨਨਕਾਣਾ ਸਾਹਿਬ ਵਿਖੇ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਜਿਨ੍ਹਾਂ ਦਾ ਪਿੰਡ ਆਕਾਲਗੜ ਸੀ ਅਤੇ ਸੁਨਿਆਰੇ ਬਰਾਦਰੀ ਨਾਲ ਸੰਬੰਧਿਤ ਸੀ ਉਨ੍ਹਾਂ ਦੀ ਯਾਦ ਵਿੱਚ ਇਹ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੈ ਦਾ ਜਿਕਰ ਬਗੈਰ ਸ਼ਹਿਰ ਦੀ ਸੋਭਾ ਪੂਰੀ ਨਹੀਂ ਹੋਵੇਗੀ
ਪਟੀ ਸ਼ਹਿਰ ਦੀਆਂ ਅਦਾਲਤਾਂ ਦੇ ਬਿਲਕੁੱਲ ਸਾਹਮਣੇ ਬਲਾਕ ਸੰਮਤੀ ਦੇ ਦਫਤਰ ਅਤੇ ਤਹਿਸੀਲ ਕੰਪਲੈਕਸ ਦੇ ਵਿਚਕਾਰ ਦੀ ਗੁਜਰਦਾ ਰਸਤਾ ਬਹੁਤ ਪੁਰਾਣੇ ਸੁੰਦਰ ਮਹਿਲ ਨੁਮਾ ਸਰਕਾਰੀ ਰੈਸਟ ਹਾਊਸ ਨੂੰ ਜਾਂਦਾ ਹੈ ਜੋ ਨਿਵੇਕਲੀ ਜਗ੍ਹਾ ਤੇ ਬਣਿਆ ਰੈਸਟ ਹਾਊਸ ਪਟੀ ਇਲਾਕੇ ਦੀ ਸ਼ਾਨ ਹੈ ਪਰ ਹੌਲੀ ਹੌਲੀ ਇਸ ਦੇ ਆਲੇ ਦੁਆਲੇ ਤਹਿਸੀਲ ਕੰਪਲੈਕਸ ਪੀ ਡਬਲਯੂ ਡੀ ਦੇ ਦਫਤਰਾਂ ਅਤੇ ਕੁਆਟਰਾਂ ਦੇ ਬਣ ਜਾਣ ਕਾਰਨ ਰੈਸਟ ਹਾਊਸ ਛੁਪ ਕੇ ਰਹਿ ਗਿਆ ਹੈ ਪਟੀ ਦੀਆਂ ਅਦਾਲਤਾਂ ਤਰਨਤਾਰਨ ਰੋਡ ਤੇ ਨਿਰਮਾਣ ਹੋਣ ਜਾ ਰਹੀਆਂ ਹਨ ਅਤੇ ਵਕੀਲ ਸਾਹਿਬਾਨ ਦੇ ਨਿੱਜੀ ਬੇਤਰਤੀਬੀ ਵਾਲੇ ਕਮਰਿਆਂ ਦੀ ਜਗ੍ਹਾ ਵਧੀਆ ਢੰਗ ਨਾਲ ਤਿਆਰ ਕੀਤੇ ਚੈਂਬਰਾਂ ਦੀ ਉਸਾਰੀ ਵਕੀਲ ਵਰਗ ਦਾ ਆਫੀਸਰ ਆਫ ਦਿ ਕੋਰਟ ਦਾ ਕਨੂੰਨੀ ਰੁਤਬੇ ਦੀ ਸ਼ਾਨ ਵੀ ਵੱਧ ਜਾਵੇਗੀ ਪਰ ਵਕੀਲ ਸਾਹਿਬਾਨ ਦਾ ਇਹ ਗਿਲਾ ਨਜਾਇਜ਼ ਜਾਂ ਨਕਾਰਿਆ ਜਾਣ ਵਾਲਾ ਨਹੀਂ ਹੋ ਸਕਦਾ ਕਿ ਕੋਰਟ ਕੰਪਲੈਕਸ ਦੀ ਇਤਨੀ ਸੁੰਦਰ ਇਮਾਰਤ ਜਿਸ ਵਿੱਚ ਸੇਵਾਦਾਰ ਤਕ ਦੇ ਕਰਮਚਾਰੀਆਂ ਲਈ ਦਫਤਰੀ ਅਤੇ ਰਹਾਇਸੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਆਫੀਸਰ ਆਫ ਦਿ ਕੋਰਟ ਲਈ ਇਨ੍ਹਾਂ ਸਹੂਲਤਾਂ ਮੁਹੱਈਆ ਕਿਉਂ ਨਹੀਂ ਕੀਤੀਆਂ ਜਾ ਸਕਦੀਆਂ ਇਸ ਤਰਕ ਵਿੱਚ ਵੀ ਜਾਨ ਲਗਦੀ ਹੈ ਕਿ ਜੇ ਵਕੀਲ ਸਾਹਿਬਾਨ ਕੋਰਟ ਕੰਪਲੈਕਸ ਵਿੱਚ ਆਪਣੇ ਚੈਂਬਰਾਂ ਦਾ ਨਿਰਮਾਣ ਖੁਦ ਕਰਦੇ ਹਨ ਤਾਂ ਪ੍ਰਾਈਵੇਟ ਵਿਅਕਤੀਆਂ ਵਾਂਗ ਦੁਕਾਨਾਂ ਦਾ ਰੂਪ ਧਾਰਨ ਕਰ ਲੈਣਗੀਆਂ ਮੌਜੂਦਾ ਕੋਰਟ ਕੰਪਲੈਕਸ ਤੋਂ ਅੱਗੇ ਲੜਕਿਆਂ ਦਾ ਸਰਕਾਰੀ ਸਕੂਲ ਹੈ ਜਿਸ ਦੀ ਦਿਖ ਵੇਖਣ ਯੋਗ ਹੈ ਪੁਰਾਤਨ ਪਰ ਵਧੀਆ ਇਮਾਰਤਾਂ ਦੀ ਸੋਭਾ ਬੋਹੜ ਅਤੇ ਪਿਪਲ ਦੇ ਘਣੀ ਛਾਂ ਵਾਲੇ ਪੁਰਾਣੇ ਸਮੇਂ ਤੋਂ ਪੱਟੀ ਸ਼ਹਿਰ ਦੀ ਸ਼ਾਨ ਵਧਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ ਪਰ ਹੁਣ ਨਵੇਂ ਬਣਨ ਵਾਲੇ ਸਟੇਡੀਅਮ ਅਤੇ ਇਮਾਰਤ ਕਾਰਨ ਵੱਡੀ ਕੁਰਬਾਨੀ ਇਨ੍ਹਾਂ ਬੋਹੜਾਂ ਅਤੇ ਪਿਪਲਾਂ ਨੂੰ ਦੇਣੀ ਪਵੇਗੀ

ਪਟੀ ਸ਼ਹਿਰ ਅਤੇ ਇਲਾਕੇ ਦੀ ਧਰਤੀ ਨੇ ਆਪਣੇ ਅੰਦਰ ਬਹੁਤ ਖਜਾਨੇ ਛਿਪਾਏ ਹਨ ਫੜੇ ਦਰਦ ਬਰਦਾਸ਼ਤ ਕੀਤੇ ਹਨ ਇਤਿਹਾਸਕਾਰਾਂ ਦੀ ਖੋਜ ਇਸ ਸ਼ਹਿਰ ਨੂੰ ਅਣਵੰਡੇ ਭਾਰਤ ਦੀਆਂ ਰਾਜਨੀਤਿਕ ਸਰਗਰਮੀਆਂ ਦਾ ਕੇਂਦਰ ਮੰਨਦੇ ਹਨ ਮੁਗਲ ਸ਼ਾਸ਼ਨ ਵੇਲੇ ਪੰਜਾਬ ਦੇ ਗਵਰਨਰ ਲੰਮਾ ਸਮਾਂ ਪਟੀ ਰਹਿੰਦੇ ਸਨ ਪਰ ਫਿਰ ਵੀ ਇਸ ਇਲਾਕੇ ਨੂੰ ਤਹਿਸੀਲ ਜਾਂ ਪਰਸ਼ਾਸ਼ਨਿਕ ਤੌਰ ਤੇ ਜਿਆਦਾਤਰ ਮਾਨਤਾ ਪ੍ਰਾਪਤ ਨਹੀਂ ਰਹੀ ਪਟੀ ਪਰਗਣਾ ਤੋ ਵੱਧ ਉਸ ਸਮੇਂ ਤਹਿਸੀਲ ਵੀ ਨਾ ਬਣ ਸਕਿਆ ਜਿਸ ਦੇ ਕਈ ਕਾਰਨ ਸਮਝ ਆਉਂਦੇ ਹਨ ਲਗਦਾ ਹੈ ਕਿ ਇਹ ਇਲਾਕਾ ਜੰਗਲਾਂ ਅਤੇ ਦਰਿਆ ਕੋਲ ਹੋਣ ਕਰਕੇ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸਨ ਲਈ ਹਮੇਸ਼ਾ ਜਿਆਦਾ ਧਿਆਨ ਦਾ ਕੇਂਦਰ ਰਿਹਾ ਹੈ ਪੁਰਾਤਨ ਸਮੇਂ ਤੋਂ ਪੱਟੀ ਸ਼ਹਿਰ ਕਸੂਰ ਤਹਿਸੀਲ ਦਾ ਹਿਸਾ ਸੀ ਜੋ ਲਹੌਰ ਜਿਲ੍ਹੇ ਪਾਕਿਸਤਾਨ ਵਿੱਚ ਆਉਂਦੀ ਸੀ ਪਟੀ ਸ਼ਹਿਰ ਤੋਂ ਲਹੌਰ ਅਤੇ ਪਿੰਡ ਉਸਮਾਂ ਨੂੰ ਜਾਦੀਆਂ ਸੁਰੰਗਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਹਨ ਪਟੀ ਸ਼ਹਿਰ ਵਿੱਚ ਹੁਕਮਰਾਨ ਮਿਰਜਿਆਂ ਅਤੇ ਮੁਗਲਾਂ ਦੀਆਂ ਇਤਿਹਾਸਕ ਇਮਾਰਤਾਂ ਦੇ ਖੰਡਰਾਤ ਅੱਜੇ ਵੀ ਮੌਜੂਦ ਹਨ ਪਟੀ ਇਲਾਕਾ ਦਰਿਆ ਦੇ ਕੰਢੇ ਹੋਣ ਕਰਕੇ ਬਹੁਤ ਸਾਰੇ ਧਾਰਮਿਕ ਅਸਥਾਨਾਂ ਨਾਲ ਸੁਸ਼ੋਭਿਤ ਹੈ ਪਟੀ ਸ਼ਹਿਰ ਨੂੰ ਪਟੀ ਹੈਬਤਪੁਰਾ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ ਪੱਟੀ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਦਾ ਭੌਤਿਕ ਨਿਰੀਖਣ ਕਰਨ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਹਿਰ ਕਰੀਬ ਇਕ ਹਜਾਰ ਸਾਲ ਤੋਂ ਜਿਆਦਾ ਸਮਾਂ ਪਹਿਲਾਂ ਹੋਂ ਵਿੱਚ ਆ ਚੁੱਕਾ ਸੀ ਮੈਡੀਵਲ ਸਮੇਂ ਦੌਰਾਨ ਪੰਜਾਬ ਦਾ ਇਹ ਪਹਿਲਾ ਇਲਾਕਾ ਸੀ ਜਿਸ ਦਾ ਮਾਮਲਾ ਨੌ ਲਖ ਦੇ ਕਰੀਬ ਸੀ ਜਿਸ ਕਰਕੇ ਇਸ ਸ਼ਹਿਰ ਨੂੰ ਨੌ ਲਖੀ ਪਟੀ ਦੇ ਨਾਂ ਨਾਲ ਜਾਣਿਆ ਜਾਂਦਾ ਰਿਹਾ ਹੈ ਪੱਟੀ ਸ਼ਹਿਰ ਦੀਆਂ ਗਲੀਆਂ ਨਾਲੀਆਂ ਨਿੱਕੀਆਂ ਇੱਟਾਂ ਨਾਲ ਪੱਕੀਆਂ ਬਣੀਆਂ ਹੋਣ ਤੋਂ ਇਸ ਦੀ ਮਹਤਤਾ ਹੋਰ ਵਧ ਜਾਂਦੀ ਹੈ

ਇਤਿਹਾਸਕਾਰਾਂ ਦੀ ਨਿਗਾਹਾਂ ਤੋਂ ਉਝਲ ਰਿਹਾ ਪੱਟੀ ਸ਼ਹਿਰ ਆਪਣੀ ਵਿਲੱਖਣ ਪਛਾਣ ਰਖਦਾ ਹੈ ਪੱਟੀ ਸ਼ਹਿਰ ਦੇ ਗੌਰਵਮਈ ਇਤਿਹਾਸ ਦੀ ਗਵਾਹੀ ਭਰਦੇ ਤੱਥਾਂ ਵਿੱਚ ਪਟੀ ਸ਼ਹਿਰ ਦੇ ਚੜਦੇ ਪਾਸੇ ਸਥਿਤ ਦਰਗਾਹ ਪੀਰਾਂ ਸਾਹਬ ਦੀ ਨੌਗਜ ਸੁੰਦਰ ਮਜਾਰ ਮੌਜੂਦ ਹੈ ਜਿਸ ਦੀ ਸਾਖੀ ਪਟੀ ਸ਼ਹਿਰ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਅਤੇ ਤਥ ਉਜਾਗਰ ਕਰਦੀ ਹੈ ਪੀਰ ਬਾਬਾ ਦੇ ਜਨਮ ਅਤੇ ਸੰਸਾਰ ਛੱਡਣ ਬਾਰੇ ਜਿਆਦਾ ਜਾਣਕਾਰੀ ਤਾ ਨਹੀ ਮਿਲਦੀ ਪਰ ਇਸ ਅਸਥਾਨ ਨੂੰ ਪ੍ਰਗਟ ਕਰਨ ਲਈ ਪੀਰ ਜੀ ਦੇ ਦਰਸ਼ਨ ਆਲਾ ਸਿੰਘ ਨਾਮ ਦੇ ਵਿਅਕਤੀ ਦਾ ਜਿਕਰ ਜਰੂਰ ਦਰਜ ਮਿਲਦਾ ਹੈ ਪਟੀ ਵਿੱਚ ਬਰੜਾ ਦਾ ਮੁਹਲਾ ਬਹੁਤ ਪੁਰਾਣਾ ਹੈ ਬਰਾੜ ਮਾਝੇ ਦੇ ਇਲਾਕੇ ਵਿੱਚ ਨਹੀਂ ਰਹੇ ਇਨ੍ਹਾਂ ਦੀ ਆਮਦ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਵਿੱਚੋਂ ਸਨ ਜੋ ਮਾਲਵੇ ਦੀ ਧਰਤੀ ਤੇ ਜਾ ਵਸੇ ਸਨ ਇਸ ਕਰਕੇ ਅਜੇ ਤੱਕ ਕਿਸੇ ਮੁਹਲੇ ਨੂੰ ਬਰਾੜਾਂ ਦੇ ਮੁਹਲੇ ਵਜੋਂ ਨਹੀਂ ਜਾਣਿਆ ਜਾਂਦਾ ਪਰ ਪੀਰਾਂ ਦੀ ਰੂਹਾਨੀਅਤ ਦੀ ਕਦਰ ਇਲਾਕੇ ਵਿੱਚ ਭਾਰੀ ਹੈ ਸ਼ਾਇਦ ਇਸੇ ਕਰਕੇ ਇਨ੍ਹਾਂ ਪੀਰਾਂ ਦੀ ਯਾਦਗਾਰ ਪਿੰਡ ਸਰਹਾਲੀ ਖੁਰਦ ਅਤੇ ਪਿੰਡ ਢੋਟੀਆਂ ਜਿਲ੍ਹਾ ਤਰਨਤਾਰਨ ਸਾਹਿਬ ਵਿੱਚ ਮੌਜੂਦ ਹਨ

ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ੪੦ ਸਾਲ ਪਹਿਲਾਂ ਬਾਬਾ ਆਲਾ ਜੀ ਜਿਸਦੀ ਉਮਰ ੯੦ ਸਾਲ ਸੀ ਜੋ ਸਿਧੂ ਬਰਾੜ ਗੋਤ ਦੇ ਬਜ਼ੂਰਗ ਲੁਧਿਆਣੇ ਤੋਂ ਬਕਰੀਆਂ ਚਾਰਦੇ ਪੱਟੀ ਸ਼ਹਿਰ ਆ ਵਸੇ । ਉਸ ਵੇਲੇ ਪੱਟੀ ਸ਼ਹਿਰ ਸੀ ਤਾਂ ਸ਼ਹਿਰ ਨਾਲ ਦਰਿਆ ਵਗਦਾ ਸੀ ਜੋ ਅੱਜ ਰੋਹੀ ਦੀ ਸ਼ਕਲ ਵਿੱਚ ਹੈ । ਬਾਬਾ ਅਾਲਾ ਜੀ ਦਰਿਆ ਰੋਹੀ ਪਾਰ ਕਰਕੇ ਬਕਰੀਆਂ ਚਾਰਨ ਚਲੇ ਜਾਂਦੇ ਤਾਂ ਘਰ ਆਜਾਂਦੇ ਉਸ ਵੇਲੇ ਇਥੇ ਜੰਗਲ ਸੀ ਬੇੜੀ ਰਾਹੀ ਪਾਰ ਜਾਂਦੇ ਤੇ ਸ਼ਾਮ ਨੂੰ ਘਰ ਆ ਜਾਂਦੇ ਕੁਝ ਸਮਾਂ ਬੀਤਣ ਤੇ ਹਾੜ ਮਹੀਨੇ ਦਿਨ ਵੀਰਵਾਰ ਜਾਨੀ ਜੁੰਮੇਰਾਤ ਪਹਿਰ ਬਾਰਾਂ ਵਜੇ ਸੁੱਤੇ ਪਏ ਸਨ। ਬਾਬਾ ਆਲਾ ਜੀ ਨੂੰ ਆਵਾਜ਼ ਆਈ ਆਜ਼ੜੀਆ ' ਮੈਂ ਤੈਨੂੰ ਦਰਸ਼ਨ ਦੇਣੇ ਹਨ । ਅਤੇ ਤੇਰਾ ਬੰਸ ਸੰਸਾਰ ਵਿੱਚ ਵਸਾਉਣਾ ਹੈ ਤੂੰ ਡਰੀਂ ਨਾ ਮੈਂ ਨੌ। ਗਜ਼ੀਆ ਪੀਰ ਬਾਬਾ ਪੀਰਾਂ ਸ਼ਾਹਬ ਹਾਂ । ੧੨੦੦੦ ਸਾਲ ਪਹਿਲਾਂ ਜੁਲਮ ਵਿਰੁਧ ਜੰਗ ਕਰਦਿਆਂ ਸਾਡਾ ਸਿਰ ਇੱਥੇ ਲਹਿ ਗਿਆ ਸੀ ਤਾਂ ਧੜ ਲੜਦੇ ਲੜਦੇ ਇੱਥੌਂ ਗਿਆਰਾਂ ਮੀਲ ਦੂਰ ਜੰਡੋਕੇ ਸਰਹਾਲੀ ਡਿੱਗ ਪਿਆ ਸੀ। ਤਾਂ ਪੀਰ ਜੀ ਨੇ ਬਾਬਾ ਆਲਾ ਜੀ ਨਾਲ ਪੰਜ ਮਿੰਟ ਗੱਲਾਂ ਕਰਕੇ ਵਰ ਦਿਤਾ ਕਿ ਅਸੀਂ ਤੇਰੀ ਸ਼ਾਦੀ ਕਰਨੀ ਹੈ ਇੱਕ ਪੁੱਤਰ ਤੇ ਤਿੰਨ ਪੋਤਰੇ ਹੋਣਗੇ ਤਾਂ ਮੇਰੇ ਸਥਾਨ ਦੀ ਸੇਵਾ ਕਰਨਗੇ ਤੂੰ ਮੇਰੀ ਕੱਚੀ ਕਬਰ ਬਣਾ ਦੇ ਤਾਂ ਕੁਝ ਸਮੇਂ ਬਾਅਦ ਮੇਰੇ ਸੁੰਦਰ ਅਸਥਾਨ ਬਣ ਜਾਣਗੇ। ਏਨੀ ਗੱਲ ਕਰਕੇ ਪੀਰ ਜੀ ਅਲੋਪ ਹੋ ਗਏਂ ਸਾਲ ਬਾਅਦ ਬਾਬਾ ਆਲਾ ਜੀ ਦੀ ਸ਼ਾਦੀ ਮਨਿਹਾਲਾ ਜੈ ਸਿੰਘ ਨੇੜੇ ਪਿੰਡ ਕੁਲ੍ਹਾ ਹੋਈ ਉਸ ਵੇਲੇ ਬਾਬਾ ਜੀ ਜਵਾਨ ਬਣ ਗਏ ਮਾਤਾ ਜੀ ਨਾਮ ਰਾਜ ਕੌਰ ਰੱਖਿਆ । ਦੋ ਸਾਲ ਬਾਅਦ ਇੱਕ ਪੁੱਤਰ ਨੇ ਜਨਮ ਲਿਆ ਉਸਦਾ ਨਾਂ ਹੰਸਾ ਰੱਖਿਆ ਕੇ ਦਸ ਸਾਲ ਬਾਅਦ ਬਾਬਾ ਆਲਾ ਜੀ ਸੌ ਸਾਲ ਦੀ ਉਮਰ ਭੋਗ ਕੇ ਆਕਾਲ ਚਲਾਣਾ ਕਰ ਗਏ। ਜੋ ਅਠ੍ਹਾਰਾਂ ਸਾਲ ਦੀ ਉਮਰ ਵਿੱਚ ਉਹਨਾਂ ਦੇ ਪੁੱਤਰ ਹੰਸਾ ਜੀ ਦੀ ਸ਼ਾਦੀ ਹੋਈ ਮਾਤਾ ਜੀ ਦਾ ਨਾਮ ਦਿਆਲ ਕੌਰ ਰੱਖਿਆ । ਬਾਬਾ ਹੰਸਾ ਜੀ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਬਾਬਾ ਮੂਲਾ,ਬਾਬਾ ਧੰਨਾਂ, ਬਾਬਾ ਕਾਲਾ ਜੀ ਬਾਬਾ ਮੂਲਾ,ਬਾਬਾ ਧੰਨਾਂ, ਬਾਬਾ ਕਾਲਾ ਜੀ ਦੀ ਔਲਾਦ ਪੱਟੀ ਵੱਸ ਰਹੀ ਹੈ । ਉਸ ਵੇਲੇ ਉਹਨਾਂ ਦਾ ਪੇਸ਼ਾ ਜਿੰਮੀਦਾਰਾ ਸੀ। ਬਾਬਾ ਜੀ ਅਸਥਾਨ ਪਿੰਡ ਢੋਟੀਆਂ ਵਿਖੇ ਵਂਈ ਪੂੰਈਂ ਸੜਕ ਤੇ ਹੈ ਜਿੱਥੈ ਭਾਦਰੋਂ ਦੇ ਪਹਿਲੇ ਵੀਰਵਾਰ ਮੇਲਾ ਲਗਦਾ ਹੈ ਪੀਰਾਂ ਸਾਹਬ ਦੀ ਦਰਗਾਹ ਲਾਗੇ ਬਾਬਾ ਆਲਾ ਜੀ ਮਾਤਾ ਰਾਜ ਕੌਰ ਉਹਨਾਂ ਦੇ ਪੁੱਤਰ ਹੰਸਾ ਜੀ ਦੀਆਂ ਕਬਰਾਂ ਹਨ।ਇਹ ਇਤਿਹਾਸਕਾਰਾਂ ਦੀ ਨਹੀਂ ਬਲਕਿ ਕੁਝ ਲੋਕਾਂ ਦਾ ਵਿਸ਼ਲੇਸ਼ਣ ਹੈ ਪਰ ਇਸ ਇਤਿਹਾਸਕ ਅਸਥਾਨ ਨਾਲ ਪਟੀ ਸ਼ਹਿਰ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਜੀ

ਵਕਤ ਨੇ ਪਟੀ ਇਲਾਕੇ ਨੂੰ ਬੜੀਆਂ ਚਣੌਤੀਆਂ ਵਿੱਚ ਵੀ ਗੁਜਾਰਿਆ ਹੈ ਇਤਿਹਾਸ ਦੇ ਪੰਨਿਆਂ ਪਟੀ ਇਲਾਕੇ ਨੂੰ ਸ਼ਾਇਦ ਏਨੀਆਂ ਪਾਰਖੂ ਨਜਰ ਨਾਲ ਨਹੀਂ ਵੇਖਿਆ ਪਰ ਇਸ ਇਲਾਕੇ ਦੇ ਹਰ ਜਰੇ ਉਪਰ ਸਮੇਂ ਦੀਆਂ ਸਰਕਾਰਾਂ ਅਤੇ ਪਰਸ਼ਾਸ਼ਨਿਕ ਅਣਗਹਿਲੀ ਦੇ ਜਖਮ ਨਜਰ ਆ ਸਕਦੇ ਹਨ ਪਰ ਮਾਨਸਿਕ ਤੌਰ ਤੇ ਸੰਪਨ ਅਤੇ ਬੇਪਰਵਾਹ ਲੋਕਾਂ ਨੂੰ ਆਰਥਿਕ ਪ੍ਰੇਸ਼ਾਨੀਆਂ ਤੋੜ ਨਹੀਂ ਸਕੀਆਂ ਮਾਝੇ ਦੀ ਧੁੰਨੀ ਅਖਵਾਉਣ ਵਾਲੀ ਸਰ ਜਮੀਨ ਤੰਗੀਆਂ ਤੁਰਸ਼ੀਆਂ ਬੇਰੁਜ਼ਗਾਰੀ ਬੈਂਕਾਂ ਦੇ ਕਰਜਿਆਂ ਦੀ ਮਾਰ ਥੋੜੀ ਜਮੀਨ ਜਾਇਦਾਦ ਵਿੱਦਿਅਕ ਸੰਸਥਾਵਾਂ ਦਾ ਯੋਗ ਅਤੇ ਲੋੜ ਮੁਤਾਬਿਕ ਅਧਿਆਪਕਾਂ ਦੀ ਘਾਟ ਕਾਰਨ ਵਿਦਿਆ ਦੀ ਘਾਟ ਨੇ ਨੌਜਵਾਨਾਂ ਨੂੰ ਨਸ਼ਿਆਂ ਵੇਹਲੜਪੁਣੇ ਅਤੇ ਪਤਿਤਪੁਣੇ ਵਲ ਪ੍ਰੇਰਿਤ ਕੀਤਾ ਹੈ ਪਿੰਡਾਂ ਵਿੱਚ ਸਰਕਾਰੀ ਵਿੱਦਿਅਕ ਅਵੇਸਲੇਪਣ ਦੇ ਨਾਲ ਨਾਲ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਵੀ ਬੇਧਿਆਨੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ ਮਹਿੰਗੇ ਸਕੂਲਾਂ ਕਾਲਜਾਂ ਅਤੇ ਹਸਪਤਾਲਾਂ ਨੇ ਲੋਕਾਂ ਦੇ ਲਕ ਤੋੜ ਦਿੱਤੇ ਹਨ

17 Jan 2016

sukhpal singh
sukhpal
Posts: 1046
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

good

01 Feb 2016

gurmit singh
gurmit
Posts: 1441
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks Sir Ji

09 Mar 2016

Reply