Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਓ! ਇੱਕ ਨਵੀਂ ਸ਼ੁਰੂਆਤ ਕਰੀਏ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਆਓ! ਇੱਕ ਨਵੀਂ ਸ਼ੁਰੂਆਤ ਕਰੀਏ

ਸਮੇਂ ਦੇ ਕਾਲ ਚੱਕਰ ਦਾ ਇੱਕ ਹੋਰ ਵਰ੍ਹਾ ਪੂਰਾ ਹੋ ਗਿਆ ਹੈ। ਵਕਤ ਦੀ ਤੇਜ਼ ਰਫ਼ਤਾਰ ਵਿੱਚ ਦੇਸ਼ ਕਾਲ ਦੀ ਨਵੀਂ ਅਲ ਸੁਬਹ ਉਮਰ ਦਾ ਅਗਲਾ ਸਤਰੰਗੀ ਪੰਧ ਲਈ ਇੱਕ ਵਾਰ ਫਿਰ ਹਾਜ਼ਰ ਹੈ। ਨਵੇਂ ਵਰ੍ਹੇ ਦੀ ਇਸ ਅਲ-ਸੁਬਹ ਸਭ ਕੁਝ ਪਹਿਲਾਂ ਵਰਗਾ ਤਾਂ ਹੈ ਹੀ ਪਰ ਇਹ ਵਿਸ਼ੇਸ਼ ਇਸ ਲਈ ਹੈ ਕਿ ਇਹ ਕਾਲ ਚੱਕਰ ਦੀਆਂ ਗਿਣਤੀਆਂ ਦਾ ਪਹਿਲਾ ਦਿਨ ਹੈ ਜੋ ਤੁਹਾਡੀਆਂ ਸਤਰੰਗੀਆਂ ਯਾਦਾਂ ਵਿੱਚ ਖ਼ਾਸ ਹੋ ਜਾਂਦਾ ਹੈ, ਕਿਉਂਕਿ ਕਿਸੇ ਵੀ ਸ਼ੁਰੂਆਤ ਲਈ ਚੁੱਕਿਆ ਹੋਇਆ ਪਹਿਲਾ ਕਦਮ  ਹਮੇਸ਼ਾ ਯਾਦ ਰਹਿੰਦਾ ਹੈ। ਸਮੇਂ ਦੀ ਇਹ ਰਫ਼ਤਾਰ ਦੁਨੀਆਂ ਦੇ ਜਿਉਂਦਾ ਅਤੇ ਗਤੀਮਾਨ ਹੋਣ ਦੀ ਨਿਸ਼ਾਨੀ ਹੈ। ਇੱਕ ਪਛਾਣ ਦੀ ਤਲਾਸ਼ ਦਾ ਇਹ ਸਫ਼ਰ ਮਨੁੱਖੀ ਹੋਂਦ ਦੇ ਨਾਲ ਹੀ ਸ਼ੁਰੂ ਹੋਇਆ ਅਤੇ ਅੱਜ ਤਕ ਨਿਰਵਿਘਨ ਜਾਰੀ ਹੈ।
ਨਵੇਂ ਵਰ੍ਹੇ ਇਸ ਤਲਾਸ਼ ਦੀਆਂ ਕੋਸ਼ਿਸ਼ਾਂ ਦੀ ਇੱਕ ਹੋਰ ਸ਼ੁਰੂਆਤ ਹੁੰਦੀ ਹੈ ਕਿਉਂਕਿ ਇਹ ਸੱਜਰੀ ਸਵੇਰ ਸਮੇਂ ਦੇ ਇੱਕ ਹੋਰ ਵਰ੍ਹੇ ਦੇ ਲੰਮੇ ਅਵਸਾਨ ਦੀ ਯਾਦ ਨੂੰ ਤਾਜ਼ਾ ਕਰਦੀ ਹੈ ਕਿ ਕਾਲ ਖੰਡ ਦੇ ਇਤਿਹਾਸ ਵਿੱਚ ਇੱਕ ਹੋਰ ਵਰਤਮਾਨ ਸਮਾਂ ਚਲਾ ਗਿਆ ਹੈ। ਕੱਲ੍ਹ ਜੋ ਵਰਤਮਾਨ ਸੀ, ਅੱਜ ਇਤਿਹਾਸ ਹੋ ਗਿਆ ਹੈ ਅਤੇ ਇੱਕ ਨਵਾਂ ਵਰਤਮਾਨ ਸਾਡੇ ਸਾਹਮਣੇ ਹੈ। ਅਜੇ ਕੱਲ੍ਹ ਇਤਿਹਾਸ ਬਣਨ ਤੋਂ ਪਹਿਲਾਂ ਤੁਹਾਡੇ ਦਿਲੋ-ਦਿਮਾਗ ਅਤੇ ਅੱਖਾਂ ਵਿੱਚ ਸੁਪਨਿਆਂ ਵਾਂਗ ਹੈ। ਆਓ, ਇਸ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰੀਏ ਅਤੇ ਇਸ ਸਵੇਰ ਦੇ ਇਨ੍ਹਾਂ ਲਮਹਿਆਂ ਨੂੰ ਦ੍ਰਿੜਤਾ ਨਾਲ ਆਪਣੇ ਨਵੇਂ ਦਿੱਸਦਿਆਂ ਦੀ ਪੂਰਤੀ ਲਈ ਬਚਾਅ ਕੇ ਰੱਖੀਏ ਕਿਉਂਕਿ ਉਮਰ ਦੀ ਇਹ ਬਹਾਰ ਤੇ ਸਮੇਂ ਦੇ ਪਲ ਦੁਬਾਰਾ ਕਦੇ ਨਹੀਂ ਆਉਂਦੇ, ਨਾ ਹੀ ਗੁਜ਼ਰਿਆ ਹੋਇਆ ਵਕਤ ਕਦੇ ਵਾਪਸ ਆਉਂਦਾ ਹੈ।
ਇਹ ਸਵੇਰ ਕਰੋੜਾਂ ਸਵੇਰਾਂ ਵਰਗੀ ਹੋਣ ਦੇ ਬਾਵਜੂਦ ਇਸ ਲਈ ਨਵੀਂ ਨਿਵੇਕਲੀ ਅਤੇ ਆਪਣੀ ਤਰ੍ਹਾਂ ਦੀ ਹੈ ਕਿਉਂਕਿ ਇਹ ਸਮੇਂ ਦੇ ਕਾਲ ਖੰਡ ਦੀ ਗਣਨਾ ਕਰਦੀ ਹੈ ਅਤੇ ਤੁਹਾਨੂੰ ਅਹਿਸਾਸ ਕਰਵਾਉਂਦੀ ਹੈ ਕਿ ਜ਼ਿੰਦਗੀ ਦਾ ਪੈਂਡਾ ਅਜੇ ਹੋਰ ਲੰਮਾ ਤੇ ਬਾਕੀ ਹੈ। ਓਸ਼ੋ ਨੇ ਲਿਖਿਆ ਹੈ, ”ਸਮਾਂ ਆਪਣਾ ਹੀ ਹੁੰਦਾ ਹੈ ਕਿਉਂਕਿ ਤੁਸੀਂ ਜਨਮ ਲੈਂਦੇ ਹੋ ਤਾਂ ਉਹ ਸਮਾਂ ਤੁਹਾਡਾ ਹੁੰਦਾ ਹੈ ਪਰ ਤੁਸੀਂ ਆਪਣੀ ਉਮਰ ਭੋਗਣ ਤੋਂ ਬਾਅਦ ਇੱਥੋਂ ਰੁਖ਼ਸਤ ਹੋ ਜਾਂਦੇ ਹੋ। ਤੁਹਾਡਾ ਸਮਾਂ ਖ਼ਤਮ ਹੋ ਜਾਦਾ ਹੈ।” ਇਹੀ ਸਮੇਂ ਦੀ ਬੁਝਾਰਤ ਹੈ, ਉਸ ਦੀ ਤਾਕਤ ਹੈ। ਜਿਨ੍ਹਾਂ ਨੇ ਇਸ ਦੀ ਤਾਕਤ ਨੂੰ ਸਮਝ ਲਿਆ ਉਨ੍ਹਾਂ ਸੰਸਾਰ ਜਿੱਤ ਲਿਆ। ਸੱਚ ਤਾਂ ਇਹ ਹੈ ਕਿ ਇਸ ਸਵੇਰ ਦਾ ਜ਼ਿੰਦਗੀ ਨੂੰ ਇਹੀ ਸੁਨੇਹਾ ਹੈ। ਸਮਾਂ ਤਾ ਕਾਲ ਹੈ। ਇੱਕ ਅਰਬੀ ਕਹਾਵਤ ਹੈ,”ਕਾਲ ਨੂੰ ਆਪਣੀ ਨਬਜ਼ ਨਾਲ ਨਾਪੋ, ਇਹ ਤਾਂ ਬੰਦ ਹੋ ਜਾਵੇਗਾ।” ਇਸ ਅਨੰਤ ਕਰੋੜਾਂ ਸਮੇਂ ਦੇ ਮਿੰਟਾਂ-ਸਕਿੰਟਾਂ ਦੀ ਗਣਨਾ ਦਾ ਇਹ ਇੱਕ ਸੰਕੇਤਕ ਲਮਹਾ ਹੈ। ਨਵੇਂ ਵਰ੍ਹੇ ਦੀ ਸਿਰਜਣਾ ਦੇ ਇਹ ਖ਼ੂਬਸੂਰਤ ਪਲ ਤੁਹਾਨੂੰ ਦੱਸਦੇ ਹਨ ਕਿ ਆਓ, ਆਪਣੇ ਆਉਣ ਵਾਲੇ ਸਮੇਂ ਲਈ ਕੁਝ ਸੰਕਲਪ ਲੈ ਕੇ ਨਵੀਆਂ ਹੋਣੀਆਂ ਨੂੰ ਕਬੂਲ ਕਰੀਏ ਅਤੇ ਜ਼ਿੰਦਗੀ ਦੇ ਮੈਦਾਨ ਵਿੱਚ ਡਟ ਜਾਈਏ। ਇੱਕ ਵਾਰ ਚਿੰਤਕ ਐਡਵਰਡ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ,”ਮੈਂ ਕਿਸੇ ਚੀਜ਼ ਤੋਂ ਡਰਿਆ ਨਹੀਂ ਪਰ ਮੈਨੂੰ ਸਮੇਂ ਨੇ ਡਰਾ ਦਿੱਤਾ ਅਤੇ ਮੈਂ ਭੈਭੀਤ ਹੋ ਗਿਆ ਹਾਂ ਕਿਉਂਕਿ ਇਹ ਸਮੇਂ ਦਾ ਕੌਤਕ ਤੇ ਸੱਚ ਹੀ ਹੈ ਜਿਸ ਨੇ ਮੈਨੂੰ ਦੱਸਿਆ ਕਿ ਉਸ ਨੇ ਬੀਤ ਜਾਣਾ ਹੈ ਤੇ ਮੈਂ ਜੇ ਕੁਝ ਸਮੇਂ ਦਾ ਨਾਲ (ਅਵਸਰ) ਦੇ ਮੌਕੇ ‘ਤੇ ਕਰ ਸਕਿਆ ਤਾਂ ਠੀਕ ਹੈ ਨਹੀਂ ਤਾਂ ਸਮੇਂ ਦੀ ਗਰਤ ‘ਚ ਉਹ ਬੇਨਾਮੀ ਖ਼ਤਮ ਹੋ ਜਾਵੇਗਾ, ਮੈਂ ਕਿਸੇ ਤੋਂ ਨਹੀਂ ਡਰਿਆ ਪਰ ਸਮੇਂ ਦੀ ਤੇਜ਼ ਰਫ਼ਤਾਰ ਨੇ ਮੈਨੂੰ ਡਰਾ ਦਿੱਤਾ ਹੈ।” ਨਵੇਂ ਵਰ੍ਹੇ ਦੀ ਸ਼ੁਰੂਆਤ ਜ਼ਿੰਦਗੀ ਦੇ ਨਵੇਂ ਦਿੱਸਹਦਿਆਂ ਅਤੇ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕਰਦੀ ਹੈ। ਅਸਲ ਵਿੱਚ ਅਸੀਂ ਪਛਾਣ ਹੀ ਨਹੀਂ ਕਰ ਪਾਉਂਦੇ ਕਿ ਇਹ ਸਵੇਰ ਅਸਲ ਵਿੱਚ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋ ਸਕਦੀ ਹੈ, ਕਿਉਂਕਿ ਕਾਲ ਖੰਡ ਅਤੇ ਦਿਨ-ਰਾਤ ਵਿੱਚ ਵੰਡਿਆ ਹੋਇਆ ਸਮੇਂ ਦਾ ਇਹ ਸਤਰੰਗੀ ਅਹਿਸਾਸ ਇੱਕ ਸੱਚਾਈ ਹੈ ਜੋ ਪੂਰੀ ਦੁਨੀਆਂ ਨੂੰ ਚਲਾਉਂਦਾ ਹੈ।

02 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜ਼ਿੰਦਗੀ ਦੇ ਇਸ ਸਫ਼ਰ ਵਿੱਚ ਧੁੱਪ ਵੀ ਹੋਵੇਗੀ ਅਤੇ ਛਾਂ ਦੀ ਤਲਾਸ਼ ਵਿੱਚ ਉਹ ਸਭ ਕਝ ਵੀ ਹੋਵੇਗਾ ਜਿਸ ਦੀ ਤੁਸੀਂ ਕਲਪਨਾ ਵੀ ਨਾ ਕੀਤੀ ਹੋਵੇ। ਮਨੋਵਿਗਿਆਨਕ ਐਡਮੰਡ ਕੈਟ ਨੇ ਆਪਣੇ ਇੱਕ ਖੋਜ ਪੱਤਰ ਵਿੱਚ ਲਿਖਿਆ ਹੈ ਕਿ ਮਾਨਵੀ ਸੁਭਾਅ ਹਰ ਛਿਣ ਆਪਣੇ ਫ਼ੈਸਲੇ ਬਦਲਣ ਲਈ ਕਾਹਲੀ ਕਰਦਾ ਹੈ। ਉਸ ਪਿੱਛੇ ਉਸ ਦਾ ਰਾਜ ਤੇ ਮਕਸਦ ਸਿਰਫ਼ ਐਨਾ ਹੀ ਹੁੰਦਾ ਹੈ ਕਿ ਉਹ ਤਰੱਕੀ ਤੇ ਸੁਵਿਧਾਜਨਕ ਜ਼ਿੰਦਗੀ ਲਈ ਕੁਝ ਖ਼ਾਸ ਕਰ ਸਕੇ ਪਰ ਉਹ ਭੁੱਲ ਜਾਂਦਾ ਹੈ, ਉਪਯੋਗ ਉਸ ਦੀ ਯੋਗਤਾ ਨੂੰ ਦੱਸਦਾ ਹੈ ਤੇ ਕਈ ਵਾਰ ਰਾਹ ਵੀ ਦੱਸਦਾ ਹੈ। ਅਸਲ ਵਿੱਚ ਇਹ ਤਰੀਕਾਂ, ਦਿਨਾਂ ਦੀ ਗਣਨਾ ਅਤੇ ਨਾਮਕਰਨ ਇਨ੍ਹਾਂ ਰਾਹਵਾਂ ਤੇ ਮੰਜ਼ਲਾਂ ਨੂੰ ਆਸਾਨ ਬਣਾਉਣ ਲਈ ਹੀ ਤਾਂ ਹਨ। ਜੇਕਰ ਇਹ ਇੰਜ ਨਹੀਂ ਹੁੰਦਾ ਤਾਂ ਇਕੱਤੀ ਦਸੰਬਰ ਅਤੇ ਇੱਕ ਜਨਵਰੀ ਵਾਲੇ ਵਰ੍ਹੇ ਦੇ ਆਖ਼ਰੀ ਦਿਨ ਤੇ ਪਹਿਲੀ ਜਨਵਰੀ ਦੀ ਇਹ ਅਹਿਮੀਅਤ ਸ਼ਾਇਦ ਨਾ ਹੁੰਦੀ। ਤੁਹਾਡੇ ਜਨਮ ਅਤੇ ਮਰਨ ਦੀ ਤਰੀਕ ਦੀ ਅਹਿਮੀਅਤ ਵੀ ਸ਼ਾਇਦ ਇਸ ਲਈ ਹੈ। ਇਹ ਇੱਕ ਸਮੇਂ ਦੇ ਕਾਲ ਖੰਡ ਵਿੱਚ ਤੁਹਾਡੇ ਆਗਮਨ ਅਤੇ ਉਸ ਸਮੇਂ ਦੀ ਅਹਿਮੀਅਤ ਨੂੰ ਦਰਸਾਉਂਦੇ       ਹਨ। ਇਹ ਸਭ ਕੁਝ ਇੰਜ ਹੀ ਹੈ ਜਿਵੇਂ ਸਭ ਪਹਿਲਾਂ ਚੱਲ ਰਿਹਾ ਸੀ ਅਤੇ ਹੁਣ ਵੀ ਉਵੇਂ ਹੀ ਚੱਲਦਾ ਰਹੇਗਾ। ਨਵਾਂ ਵਰ੍ਹਾ ਇਸ ਲਈ ਖ਼ਾਸ ਹੈ ਕਿਉਂਕਿ ਇਹ ਤੁਹਾਡੇ ਸੰਕਲਪਾਂ ਦੀ ਪ੍ਰਾਪਤੀ ਅਤੇ ਉਸ ‘ਤੇ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਸੋਚ ਨੂੰ ਹੋਰ ਤਿੱਖਾ ਅਤੇ ਪਕੇਰਾ ਕਰਦਾ ਹੈ। ਜ਼ਿੰਦਗੀ ਕਦੇ ਨਹੀਂ ਠਹਿਰਦੀ, ਉਹ ਤਾਂ ਚੱਲਦੀ ਜਾਂਦੀ ਹੈ, ਆਪਣੀ ਰਵਾਨੀ ‘ਚ ਵਹਿੰਦੀ ਜਾਂਦੀ ਹੈ। ਇਹੀ ਤਾਂ ਕਾਇਨਾਤ ਦਾ ਨਜ਼ਾਰਾ ਹੈ। ਆਓ, ਇੱਕ ਵਾਰ ਫੇਰ ਤੋਂ ਇਸ ਵਰ੍ਹੇ ਦੇ ਨਵੇਂ ਸੂਰਜਾਂ ਨੂੰ ਸਲਾਮ ਕਰੀਏ ਅਤੇ ਇੱਕ ਵਾਰ ਫੇਰ ਕੋਈ ਨਵੀਂ ਸ਼ੁਰੂਆਤ ਕਰੀਏ ਕਿਉਂਕਿ ਜੋ ਸਮਾਂ ਆਪਣਾ ਹੈ, ਉਹੀ ਸੱਚ ਹੈ, ਬਾਕੀ ਕੁਝ ਵੀ ਨਹੀਂ।
ਆਓ, ਅੱਜ ਆਪਣੀ ਇੱਕ ਨਵੀਂ ਸ਼ੁਰੂਆਤ ਕਰੀਏ। ਇੱਕ ਵਾਰ ਫਿਰ ਉਸ ਛਿਣ ਨੂੰ ਖ਼ੁਸ਼ਆਮਦੀਦ ਕਹੀਏ ਜੋ ਖ਼ੁਸ਼ੀਆਂ ਤੇ ਖੇੜੇ ਲਈ ਇੱਕ ਨਵੀਂ ਜ਼ਿੰਦਗੀ ਦਾ ਇੱਕ ਨਵਾਂ ਸੂਰਜ ਲੈ ਕੇ ਫਿਰ ਤੋਂ ਸਾਨੂੰ ਵਿਹੜਿਆਂ ਵਿੱਚ ਨਵੀਂਧੁੱਪ ਦੇ ਨਿੱਘ ਨਾਲ ਜਿਉਣ ਲਈ ਨਵਾਂ ਰਾਹ ਦਿਖਾ ਰਿਹਾ ਹੈ।
 

ਡਾ. ਕ੍ਰਿਸ਼ਨ ਕੁਮਾਰ ਰੱਤੂ ਸੰਪਰਕ: 094635-98456

02 Jan 2013

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਸੋਹਣਾ ਲਿਖਿਆ ਹੈ

ਪਰ

ਸਦਾ ਦੁਆਲੀ ਸਾਧ ਦੀ ਅੱਠੇ ਪਹਿਰ ਬਸੰਤ ☬

ਸਮੇਂ ਨੂੰ ਮਾਪਣ ਨਾਲੋਂ ਸਮੇਂ ਨੂੰ ਮਾਨਣਾ ਜ਼ਿਆਦਾ ਲਾਹੇਵੰਦ ਹੈ ।

02 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

@ ਸਦਾ ਦੁਆਲੀ ਸਾਧ ਦੀ ਅੱਠੇ ਪਹਿਰ ਬਸੰਤ

 

ਵਾਹ ਜੀ ਵਾਹ ..........

02 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc Sharing.....

02 Jan 2013

Reply