Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
New book review :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
New book review

ਭਰਿੰਡ
ਲੇਖਕ : ਰੂਪ ਢਿੱਲੋਂ
ਪ੍ਰਕਾਸ਼ਕ : ਲਾਹੌਰ ਬੁੱਕਸ, ਲੁਧਿਆਣਾ
ਮੁੱਲ: 200 ਰੁਪਏ, ਸਫ਼ੇ : 163.

'ਭਰਿੰਡ' ਰੂਪ ਢਿੱਲੋਂ ਦੀ ਪਲੇਠੀ ਰਚਨਾ ਜਾਪਦੀ ਹੈ। ਇਸ ਰਾਹੀਂ ਉਹ ਪੁਸਤਕ ਲਿਖਣ ਦੀ ਨਵੀਂ ਸ਼ੈਲੀ ਈਜਾਦ ਕਰਦਾ ਪ੍ਰਤੀਤ ਹੁੰਦਾ ਹੈ। ਇਸ ਵਿਚ ਕੁਝ ਛੋਟੀਆਂ ਤੇ ਕੁਝ ਲੰਮੀਆਂ ਕਹਾਣੀਆਂ ਹਨ। 'ਦਾਜ ਦੇਣ ਦਾ ਨਤੀਜਾ' ਦਾ ਪ੍ਰਵਾਸੀ ਲਾੜਾ ਪੈਸੇ ਦੀ ਭੁੱਖ 'ਤੇ ਕੁੜੀ ਦਾ ਪਿਆਰ ਕੁਰਬਾਨ ਕਰਕੇ ਚਲਦਾ ਬਣਦਾ ਹੈ। 'ਕਲਦਾਰ' ਲੰਮੀ ਕਹਾਣੀ ਹੈ ਜਿਸ ਵਿਚ ਮਸ਼ੀਨ ਅਤੇ ਮਨੁੱਖ ਦਾ ਆਪਸੀ ਸੰਘਰਸ਼ ਰੂਪਮਾਨ ਹੋਇਆ ਹੈ। ਮਨੁੱਖ ਦੀ ਸੰਵੇਦਨਸ਼ੀਲਤਾ ਮਸ਼ੀਨ ਦੀ ਅਸੰਵੇਦਨਸ਼ੀਲਤਾ ਸਾਹਵੇਂ ਕਦੀ ਹਾਰਦੀ ਹੈ ਤੇ ਕਦੀ ਜਿੱਤਦੀ ਹੈ। ਕੁਦਰਤ ਦੀ ਸਰਵਸ਼ਕਤੀਮਾਨ ਤਾਕਤ ਮਨੁੱਖ ਮਸ਼ੀਨ ਹੱਥ ਖਿਲੌਣਾ ਬਣ ਰਹੀ ਹੈ। 'ਵਿਕਾਸ' ਕਹਾਣੀ ਵਿਕਾਸ ਦੇ ਨਾਂਅ 'ਤੇ ਉਖੜ ਰਹੀ ਮਨੁੱਖਤਾ ਦੀ ਕਹਾਣੀ ਹੈ ਜਿਸ ਵਿਚ ਮਨੁੱਖ ਮਸ਼ੀਨ ਸਾਹਵੇਂ ਲਗਾਤਾਰ ਨਿਰਬਲ ਹੁੰਦਾ ਜਾ ਰਿਹਾ ਹੈ। 'ਲਾਸ਼' ਕਹਾਣੀ ਹੈਂਕੜ ਅਤੇ ਝੂਠੇ ਜਾਤੀਗਤ ਅਭਿਮਾਨ ਦੀ ਕਹਾਣੀ ਹੈ, ਜਿਸ ਵਿਚ ਮਾਪਿਆਂ ਦੀ ਜਾਤ ਦੀ ਹੈਂਕੜ ਪ੍ਰੇਮ ਦਾ ਅੱਗਾ ਵਲਦੀ ਪ੍ਰਤੀਤ ਹੁੰਦੀ ਹੈ। 'ਡੂੰਘਾ ਪਾਣੀ' ਕਹਾਣੀ ਦੇ ਸਾਰੇ ਪਾਤਰ ਸਾਡੀਆਂ ਪੰਜਾਬੀ ਪ੍ਰੀਤ ਕਹਾਣੀਆਂ 'ਚੋਂ ਲਏ ਹਨ ਜਿਨ੍ਹਾਂ ਦਾ ਆਪਸੀ ਵਰਤਾਰਾ ਉਲਟ ਦਿੱਤਾ ਗਿਆ ਹੈ। ਪ੍ਰੀਤ ਕਹਾਣੀ ਦੇ ਪਾਤਰ ਵਿਗਿਆਨਕ ਗਲਪ ਦਾ ਝਾਉਲਾ ਪਾ ਕੇ ਜਿਨਸੀ ਪ੍ਰੇਮ ਨੂੰ ਪਿੱਤਰੀ ਤੇ ਮਾਤਰੀ ਪ੍ਰੇਮ ਵਿਚ ਤਬਦੀਲ ਕਰਦੇ ਹਨ। ਚੂਚਕ ਹੀਰ ਦਾ ਪਿਉ ਨਾ ਹੋ ਕੇ ਉਸ ਦਾ ਪੁੱਤ ਬਣਿਆ ਹੈ, ਜਿਸ ਦੇ ਮੋਹ 'ਚ ਉਹ ਥਾਂ-ਥਾਂ ਘੁੰਮਦੀ ਫਿਰਦੀ ਹੈ। 'ਸੋਹਣੀ ਇਸਤਰੀ' ਮਰਦ-ਸ਼ਾਵਨਵਾਦ ਦੀ ਹੈਂਕੜ ਦਰਸਾਉਣ ਵਾਲੀ ਕਹਾਣੀ ਹੈ। 'ਵਿਆਹ ਦਾ ਨਤੀਜਾ' ਦੇਸੀ ਤੇ ਪ੍ਰਵਾਸੀ ਵਿਆਹ ਦੀ ਟੱਕਰ ਵੱਲ ਸੰਕੇਤ ਕਰਨ ਵਾਲੀ ਕਹਾਣੀ ਹੈ। 'ਪਿਆਰ ਦਾ ਨਾ-ਮੰਜ਼ੂਰ ਸਵਰੂਪ' ਅਸਲੀ ਪ੍ਰੇਮ ਦੀ ਪਵਿੱਤਰਤਾ ਜ਼ਾਹਰ ਕਰਦਾ ਹੈ। 'ਕੈਨੇਡੀਅਨ ਗੈਂਗਸਟਰ' ਕਹਾਣੀ ਨੌਜਵਾਨਾਂ ਦੇ ਡਰੱਗ ਧੰਦੇ ਵਿਚ ਲਗਾਤਾਰ ਫਸਦੇ ਰਹਿ ਕੇ ਜਾਨਾਂ ਗੁਆਉਣ ਦਾ ਵੇਰਵਾ ਪੇਸ਼ ਕਰਦੀ ਹੈ। ਡਰੱਗ ਧੰਦੇ ਦੀਆਂ ਖ਼ਤਰਨਾਕ ਅਲਾਮਤਾਂ ਬਾਰੇ ਸਾਨੂੰ ਸੁਚੇਤ ਵੀ ਕਰਦੀ ਹੈ। 'ਮੁਲਾਕਾਤ' ਕਹਾਣੀ ਪੰਜਾਬੀ ਚਰਿੱਤਰ ਦੀ ਬਹਾਦਰੀ, ਅਨਭੋਲਤਾ ਤੇ ਲੋਕਾਂ ਲਈ ਮਰ ਮਿਟਣ ਦੀ ਗਾਥਾ ਕਹਿਣ ਵਾਲੀ ਕਹਾਣੀ ਹੈ। 'ਭਰਿੰਡ' ਨਸ਼ਾਖੋਰੀ 'ਚ ਫਸੇ ਨੌਜਵਾਨ ਹੀਰੇ ਦੀ ਕਹਾਣੀ ਹੈ, ਜਿਸ ਨੂੰ ਨਸ਼ੇ ਦੀ ਹਾਲਤ ਵਿਚ ਆਪਣੇ ਸਕੇ ਸਬੰਧੀ ਭਰਿੰਡ ਜਿਹੇ ਜਾਪਣ ਲੱਗਦੇ ਹਨ। ਪਰ ਪਰਿਵਾਰ ਦੀ ਹਿੰਮਤ ਤੇ ਹੌਸਲੇ ਨਾਲ ਉਹ ਨਸ਼ਾਖੋਰੀ ਦੀ ਦਲਦਲ 'ਚੋਂ ਨਿਕਲ ਕੇ ਨਵਾਂ ਨਰੋਆ ਇਨਸਾਨ ਬਣਨ ਦੇ ਰਾਹ ਪੈਂਦਾ ਹੈ। 'ਸਪੀਡ' ਕਹਾਣੀ ਸਪੀਡ ਦੇ ਆਤੰਕ ਵੱਲ ਸੰਕੇਤ ਕਰਦੀ ਹੈ, ਜਿਸ ਰਾਹੀਂ ਦੁਰਘਟਨਾਵਾਂ ਸਾਡਾ ਘਾਣ ਕਰਦੀਆਂ ਹਨ।

 

 

ਆਪਣੀ ਤਾਜ਼ੀ ਲਿੱਪੀ ਦੇ ਨਵਾਲੇ ਜੋੜ ਜੋੜ ਪੰਜਾਬੀ ਵਿੱਚ ਇਬਰਤ-ਨਾਕ ਨਾਵਲਾਂ ਤੇ ਕਵਿਤਾਵਾਂ ਲਿੱਖਣ ਲੱਗਾ, ਪਰ ਸਿਰਫ਼ ਇੱਥੇ ਨਹੀਂ ਗੱਲ ਮੁਕਦੀ! ਕਿਉਂਕੇ ਰੂਪ ਢਿੱਲੋਂ ਇੱਕ ਤਾਜ਼ੀ ਸੋਚ ਵੀ ਨਾਲ ਨਾਲ ਲੈਕੇ ਆਇਆ! ਇਸ ਹਸਤੀ ਨੇ ਪੰਜਾਬੀ ਵਿੱਚ ਸਾਈਅਂਸ ਫ਼ਿਕਸ਼ਨ ਦਾ ਖੇਤਰ ਬਣਾਇਆ, ਉਸ ਦੇ ਨਾਲ ਨਾਲ ਪੰਜਾਬੀ ਵਿੱਚ ਨਵੀਂ ਸ਼ਬਦਾਵਲੀ ਦਾ ਉੱਤਪਨ ਕੀਤਾ। ਇਸ ਦੀਆਂ ਕਹਾਣੀਆਂ ਬੇਸ਼ਕ ਸਾਈਅਂਸ ਫ਼ਿਕਸ਼ਨ ਤੇ ਅਧਾਰਤ ਨੇ ਪਰ ਇਨ੍ਹਾਂ ਦੇ ਹੇਠਾਂ ਪੰਜਾਬ ਦੇ ਪੰਜਾਬੀ ਤੇ ਪੰਜਾਬ ਤੋਂ ਬਾਹਰ ਪੰਜਾਬੀਆਂ ਦੀਆਂ ਸਮਸਿਆਵਾਂ ਦੀ ਲਹਿਰ ਹੈ। ਇਸ ਲੇਖਕ ਦੇ ਹਰ ਲੇਖ ਵਿਚ ਔਰਤ ਦੀ ਬਰਾਬਰਤਾ, ਗ਼ਰੀਬਾਂ ਦੀ ਦਾਸਤਾਨ, ਜਮਾਤਾਂ ਦਾ ਫ਼ਰਕ, ਤੇ ਹੋਰ ਜਗਪੀੜਤਮੂਕਾਂ ਆਦਿ ਕੋਈ ਨਾ ਕੋਈ ਸਿਖਿਆ-ਮੁਸਤੈਦੀ ਜ਼ਰੂਰ ਜ਼ਾਹਿਰ ਹੁੰਦੀ ਹੈ।

ਰੂਪ ਦੀ ਨਾਬਿਰ ਕਲਮ ਨੇ ਬਹੁਤ ਸੰਘਰਸ਼ ਕੀਤਾ ਹੈ, ਤੇ ਕਿਸੇ ਵੀ ਸਥਾਪਿਤ ਲੇਖਕ ਜਾਂ ਪ੍ਰਕਾਸ਼ਿਤ ਤੋਂ ਮਦਤ ਲੈਣ ਵਿੱਚ ਵੀ ਬਦਨਸੀਬ ਰਿਹਾ ਹੈ, ਹਾਲਾਂਕਿ ਕੁਝ ਲੇਖਕਾਂ ਨੇ ਹੱਲਾ-ਸ਼ੇਰੀ ਤਾਂ ਕੀ ਬਦ-ਦੁਆਵਾਂ ਹੀ ਰੂਪ ਨੂੰ ਦਿੱਤੀਆਂ ਨੇ। ਹਾਂ, ਰੂਪ ਦੀਆਂ ਕਹਾਣੀਆਂ ਵਿੱਚ ਸਪੈਲਿਂਗ ਤੇ ਗਰੈਮਰ ਦੀਆਂ ਗ਼ਲਤੀਆਂ ਤੁਹਾਨੂੰ ਨਜ਼ਰ ਆਉਣਗੀਆਂ। ਪਰ ਸੋਚੋ, ਇਸ ਇਂਗਲੈਂਡ ਦੇ ਜੰਮਪੱਲ ਨੇ ਆਪ, ਦੋ ਸਾਲਾਂ ਦੇ ਅੰਦਰ, ਇੱਕ ਕਿਤਾਬ ਤੋਂ, ਪੰਜਾਬੀ ਸਿੱਖੀ, ਤੇ ਅਜੇ ਵੀ ਸਿੱਖ ਰਿਹਾ ਹੈ। ਇਸ ਦੀ ਪੰਜਾਬੀ ਵਿੱਚ ਸਮਝ ਤੇ ਅਕਾਂਖਿਆ ਸਿਰਫ ਵੱਧ ਹੀ ਸਕਦੀ ਹੈ ਨਾ? ਕਿਉਂ?

ਸੋ; ਇਹ ਹੈ "ਭਰਿੰਡ" ਦੀ ਹੋਂਦ ਦੀ ਕਹਾਣੀ, ਤੇ ਇਸ ਬਾਗ਼ੀ ਕਿਤਾਬ ਦਾ ਹੋਰ ਮੁਲਾਂਕਣ ਕਰਨ ਦੀ ਲੋੜ ਨਹੀਂ ਮੈਨੂੰ, ਇਹ ਹੀ ਕਾਫ਼ੀ ਹੈ, ਮੈਂ ਵੀ ਰੂਪ ਵਾਂਗ ਇੰਗਲੈਂਡ ਦਾ ਜੰਮਪੱਲ ਹਾਂ ਤੇ ਮੈਨੂੰ ਉਸ ਤੇ ਫਖ਼ਰ ਹੈ। ਮੈਨੂੰ ਸੱਚ-ਮੁੱਚ ਜਾਪਦਾ ਹੈ ਕੇ ਪਹਿਲੀ ਵਾਰ ਪੰਜਾਬੀ ਨੂੰ ਕੋਈ ਇਂਟਰਨੈਸ਼ਨਲ ਸਾਹਿਤ ਦੇ ਮਿਆਰ ਤੇ ਅਨੁਵਾਦ ਮੁਨਾਸਿਬ, ਸਾਮੱਗਰੀ ਦਿੱਤੀ ਗਈ ਹੈ।

ਮੇਰੀ ਸਭਨੂੰ ਇਹ ਹੀ ਬੇਹਨਤੀ ਹੈ ਕੇ ਰੂਪ ਦੀ ਕਿਤਾਬ ਖਰੀਦੋ, ਇਹ ਪੰਜਾਬੀ ਦੀ ਨਵੀਂ ਪਰਦੇਸੀ-ਲਹਿਰ ਨੂੰ ਹੱਲਾ-ਸ਼ੇਰੀ ਦਿਓ, ਵੈਸੇ ਵੀ ਮੈਂ ਜਾਣਦਾ ਹਾਂ ਕੇ ਪੰਜਾਹਾਂ ਸਾਲਾਂ ਤਕ ਲੋਕ ਆਖਣ ਗੇ ਤਾਂ ਸਹੀ "ਰੂਪ ਢਿਲੋਂ ਇਸ ਆ ਲੈਜੰਡ!"

 

 

-ਕੇ. ਐਲ. ਗਰਗ

 


Sent from my iPad

 

15 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

many many congratulations 22g...

15 Nov 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya review.... parh ke khushi hoyi veer ji....!!! :)

 

Congrats....!!!!

May you achieve what you desire...!! keep up the good show..!!

16 Nov 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

 

It's so small you may miss it, but if you look at the lowest right hand corner of page 15 there is a review of my book Bharind
03 Feb 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਬਹੁਤ ਬਹੁਤ ਵਧਾਈ

ਸ਼ਾਲਾ ਹੋਰ ਤਰੱਕੀਆਂ ਕਰੋਂ ||||||||||||||||

03 Feb 2012

Reply