Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਨੂਰਪੁਰੀ ਦਾ ਪੁੱਤਰ ਕੌਮਾ ’ਚ, ਸਰਕਾਰ ਤੇ ਸਾਹਿਤ ਰਸੀਏ ਬੇਸੁਰਤ
 
 
ਚਾਰ ਸਾਲਾਂ ਤੋਂ ਕੌਮਾ ’ਚ ਪਏ ਸਤਿ ਕਰਤਾਰ ਨੂਰਪੁਰੀ ਨੂੰ ਦੇਖਦੀ ਹੋਈ ਉਸ ਦੀ ਪਤਨੀ ਸੁਖਜਿੰਦਰ ਕੌਰ 


ਨੰਦ ਲਾਲ ਨੂਰਪੁਰੀ ਦਾ ਲਖਤੇ-ਜਿਗਰ ਸਤਿ ਕਰਤਾਰ ਸਿੰਘ ਨੂਰਪੁਰੀ ਪਿਛਲੇ ਚਾਰ ਸਾਲਾਂ ਤੋਂ ਕੌਮਾ ’ਚ ਪਿਆ ਹੈ। ਨੰਦ ਲਾਲ ਨੂਰਪੁਰੀ, ਜਿਸ ਨੇ ਪੰਜਾਬੀ ਸਾਹਿਤ ਦੀ ਝੋਲੀ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਨੱਕੋ-ਨੱਕ ਭਰੀ, ਉਸ ਦਾ ਪਰਿਵਾਰ ਬੁਰੀ ਤਰ੍ਹਾਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਨੂਰਪੁਰੀ ਦੇ ਪਰਿਵਾਰ ਲਈ ਨਾ ਤਾਂ ਸਰਕਾਰ ਬਹੁੜੀ ਤੇ ਨਾ ਹੀ ਕਿਸੇ ਸਾਹਿਤ ਸਭਾ ਨੇ ਇਸ ਪਰਿਵਾਰ ਦੀ ਬਾਂਹ ਫੜੀ ਹੈ। ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਦੀ ਧੜਕਣ ਬਣੇ ਨੰਦ ਲਾਲ ਨੂਰਪੁਰੀ ਦੇ ਪਰਿਵਾਰ ਨੂੰ ਜਦੋਂ ਬਾਹਰੋਂ ਕੋਈ ਮਦਦ ਨਾ ਮਿਲੀ ਤਾਂ ਉਹ ਇੰਟਰਨੈੱਟ ਰਾਹੀਂ ਕੌਮਾ ’ਚ ਪਏ ਸਤਿ ਕਰਤਾਰ ਨੂਰਪੁਰੀ ਨੂੰ ਬਚਾਉਣ ਲਈ ਮੱਥਾ ਪੱਚੀ ਕਰਦਾ ਰਿਹਾ। ਇੰਟਰਨੈੱਟ ਰਾਹੀਂ ਹੀ ਪਰਿਵਾਰ ਨੇ ਇਕ ਵਾਰ ਅਮਰੀਕਾ ਤੋਂ ਤੇ ਇਕ ਵਾਰ ਸਿੰਘਾਪੁਰ ਤੋਂ ਦਵਾਈ ਮੰਗਵਾਈ ਸੀ।
ਪਰਿਵਾਰ ਅਨੁਸਾਰ ਵਿਦੇਸ਼ਾਂ ਤੋਂ ਮੰਗਵਾਈ ਮਹਿੰਗੀ ਦਵਾਈ ਨਾਲ ਬੇਜਾਨ ਪਏ ਸਤਿ ਕਰਤਾਰ ਨੂਰਪੁਰੀ ਦਾ ਸਰੀਰ ਹਰਕਤ ਕਰਨ ਲੱਗ ਪਿਆ ਸੀ ਜਿਸ ਨਾਲ ਪਰਿਵਾਰ ਨੂੰ ਧਰਵਾਸ ਬੱਝ ਗਈ ਸੀ ਕਿ ਉਨ੍ਹਾਂ ਦੇ ਦਿਨ ਹੁਣ ਫਿਰਨ ਵਾਲੇ ਹਨ ਪਰ ਆਰਥਿਕ ਤੰਗੀਆਂ ਨੇ ਸਤਿ ਕਰਤਾਰ ਨੂਰਪੁਰੀ ਦੀ ਤੰਦਰੁਸਤੀ ਦਾ ਰਾਹ ਰੋਕ ਲਿਆ ਤੇ ਪਰਿਵਾਰ ਵਿਦੇਸ਼ਾਂ ਤੋਂ ਮਹਿੰਗੀਆਂ ਦਵਾਈਆਂ ਮੰਗਵਾਉਣ ਤੋਂ ਅਸਮਰੱਥ ਹੋ ਗਿਆ। ਉਨ੍ਹਾਂ ਦੇ ਇਲਾਜ ’ਤੇ ਹਰ ਮਹੀਨੇ 20 ਹਜ਼ਾਰ ਰੁਪਏ ਤੋਂ ਵੱਧ ਦਾ ਖਰਚਾ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਆਰਥਿਕ ਤੰਗੀਆਂ ਤੁਰਸ਼ੀਆਂ ਤੋਂ ਤੰਗ ਆ ਕੇ ਪੰਜਾਬੀ ਗੀਤਾਂ ਦੇ ਸ਼ਾਹ ਅਸਵਾਰ ਨੰਦ ਲਾਲ ਨੂਰਪੁਰੀ ਨੇ 13 ਮਈ 1966 ਨੂੰ ਖੂਹ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਸੀ।

14 May 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸਤਿ ਕਰਤਾਰ ਦੀ ਪਤਨੀ ਸੁਖਜਿੰਦਰ ਕੌਰ ਨੂਰਪੁਰੀ ਦਾ ਕਹਿਣਾ ਸੀ ਕਿ ਜੇ ਵਿਦੇਸ਼ ਤੋਂ ਮੰਗਵਾਈ ਦਵਾਈ ਜਾਰੀ ਰਹਿੰਦੀ ਤਾਂ ਤੰਦਰੁਸਤੀ ਵੱਲ ਪਰਤ ਰਹੇ ਸਤਿ ਕਰਤਾਰ ਦੀ ਸਿਹਤਯਾਬੀ ’ਚ ਤੇਜ਼ੀ ਆ ਜਾਣੀ ਸੀ। ਲਗਾਤਾਰ ਬੈੱਡ ’ਤੇ ਲੰਮੇ ਪਏ ਰਹਿਣ ਕਾਰਨ ਸਤਿ ਕਰਤਾਰ ਦੇ ਸਰੀਰ ’ਤੇ ਜ਼ਖ਼ਮ ਹੋ ਗਏ ਹਨ। ਪਰਿਵਾਰ ਨੇ ਉਸ ਦੀ ਦਵਾਈ ਅਮਰੀਕਾ ਤੋਂ ਮੰਗਵਾਈ ਜਿਸ ਨਾਲ ਉਸ ਨੂੰ ਕਾਫੀ ਰਾਹਤ ਮਿਲੀ ਤੇ ਉਸ ਦੇ ਦਿਮਾਗ ਦੇ ਇਲਾਜ ਲਈ ਪਰਿਵਾਰ ਪੂਰਾ ਜ਼ੋਰ ਲਾ ਰਿਹਾ ਹੈ ਪਰ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ। ਦਿਮਾਗ ਦੇ ਇਲਾਜ ਲਈ ਉਨ੍ਹਾਂ ਇੰਟਰਨੈੱਟ ਰਾਹੀਂ ਸਿੰਘਾਪੁਰ ਤੋਂ ਦਵਾਈ ਮੰਗਵਾਈ। ਇਸ ਦਵਾਈ ਨਾਲ ਸਤਿ ਕਰਤਾਰ ਦਾ ਸਰੀਰ ਹਰਕਤ ਵਿਚ ਆ ਗਿਆ ਤੇ ਉਹ ਹੱਥ ਪੈਰ ਹਿਲਾਉਣ ਲੱਗ ਪਿਆ।
ਜਲੰਧਰ ਦੇ ਮਾਡਲ ਹਾਊਸ ਖੇਤਰ ’ਚ ਸਥਿਤ ਘਰ ਦੇ ਤੰਗ ਜਿਹੇ ਵਿਹੜੇ ’ਚ ਖੁੱਲ੍ਹੇ ਦਿਲ ਨਾਲ ਮਿਲਣ ਵਾਲੇ ਨੂਰਪੁਰੀ ਪਰਿਵਾਰ ਨੂੰ ਰੱਬ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਨੂੰ ਸ਼ਿਕਵਾ ਤਾਂ ਉਨ੍ਹਾਂ ਸਾਹਿਤਕਾਰਾਂ ’ਤੇ ਹੈ ਜਿਹੜੇ ਨੰਦ ਲਾਲ ਨੂਰਪੁਰੀ ਦਾ ਨਾਂ ਤਾਂ ਬੜੇ ਚਾਅ ਨਾਲ ਲੈਂਦੇ ਹਨ ਪਰ ਉਸ ਦੇ ਪਰਿਵਾਰ ਦੀ ਖ਼ਬਰ ਲੈਣ ਲਈ ਅੱਜ ਤੱਕ ਕੋਈ ਨਹੀਂ ਆਇਆ। ਸੁਖਜਿੰਦਰ ਨੂਰਪੁਰੀ ਨੇ ਗੱਲਬਾਤ ਦੌਰਾਨ ਉਦੋਂ ਅੱਖਾਂ ਨਮ ਕਰ ਲਈਆਂ ਜਦੋਂ ਉਸ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਨੇ ਕਿਸੇ ਅੱਗੇ ਝੋਲੀ ਨਹੀਂ ਅੱਡੀ ਪਰ ਸਾਡਾ ਕੋਈ ਹਾਲ-ਚਾਲ ਹੀ ਪੁੱਛ ਜਾਂਦਾ ਤਾਂ ਸਾਨੂੰ ਦੁੱਖ ਭੁਲਾਉਣਾ ਸੌਖਾ ਹੋ ਜਾਂਦਾ। ਬੋਲਣ ਤੋਂ ਅਸਮਰੱਥ ਆਪਣੇ ਪਤੀ ਦੀਆਂ ਅੱਖਾਂ ਝਪਕਣ ਨਾਲ ਹੀ ਸੁਖਜਿੰਦਰ ਕੌਰ ਉਸ ਦੇ ਦਿਲ ਦਾ ਹਾਲ ਜਾਣ ਲੈਂਦੀ ਹੈ।
ਦੋ ਕਮਰਿਆਂ ਵਾਲੇ ਇਸ ਘਰ ਦਾ ਇਕ ਕਮਰਾ ਤਾਂ ਕਿਸੇ ਹਸਪਤਾਲ ਵਾਂਗ ਲੱਗਦਾ ਹੈ। ਸਤਿ ਕਰਤਾਰ ਦਾ ਬੈੱਡ ਵੀ ਹਸਪਤਾਲ ਵਾਲਾ ਹੈ। ਘਰ ਵਿਚ ਦਵਾਈਆਂ ਇਕ ਕਲੀਨਿਕ ਵਾਂਗ ਟਿਕਾ ਕੇ ਰੱਖੀਆਂ ਹੋਈਆਂ ਹਨ। ਛਾਤੀ ’ਚ ਰੇਸ਼ਾ ਜੰਮ ਜਾਣ ’ਤੇ ਸਾਹ ਆਉਣ ’ਚ ਤਕਲੀਫ ਹੋਣ ’ਤੇ ਸੁਖਜਿੰਦਰ ਕੌਰ ਨੂਰਪੁਰੀ ਘਰ ’ਚ ਰੱਖੀ ਮਸ਼ੀਨ ਚਲਾ ਕੇ ਛਾਤੀ ’ਚੋਂ ਰੇਸ਼ਾ ਕੱਢਦੀ ਹੈ। ਉਸ ਨੂੰ ਨੱਕ ਵਿਚ ਲੱਗੀ ਪਾਈਪ ਰਾਹੀਂ ਹੀ ਖਾਣ ਲਈ ਕੁਝ ਦਿੱਤਾ ਜਾਂਦਾ ਹੈ ਤੇ ਉਸ ਦੇ ਗਲੇ ਵਾਲੀ ਨਾੜੀ ’ਚ ਲੱਗੀ ਵਿਸਲ ਕੁਝ ਦਿਨ ਪਹਿਲਾਂ ਹੀ ਕੱਢੀ ਗਈ ਹੈ।
ਗੱਲਬਾਤ ਦੌਰਾਨ ਉਸ ਨੇ ਸਹਿਜ ਭਾਅ ਦੱਸਿਆ ਕਿ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੇ ਪਰਿਵਾਰ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨੰਦ ਲਾਲ ਨੂਰਪੁਰੀ ਦੀ ਜਨਮ ਸ਼ਤਾਬਦੀ ਸਮੇਂ ਇਕ ਨੀਂਹ ਪੱਥਰ ਰੱਖਣ ਤੋਂ ਸਿਵਾਏ ਕੁਝ ਨਹੀਂ ਕੀਤਾ। ਇਕ ਪਾਰਕ ਵਿਚ ਲਾਇਬਰੇਰੀ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀ ਪਰ ਉਥੇ ਸੁੱਟੀਆਂ ਇੱਟਾਂ ਵੀ ਲੋਕ ਚੁੱਕ ਕੇ ਲੈ ਗਏ। ਨੰਦ ਲਾਲ ਨੂਰਪੁਰੀ ਦੇ ਪੋਤੇ ਇੰਦਰਜੀਤ ਨੂਰਪੁਰੀ ਦਾ ਕਹਿਣਾ ਸੀ ਕਿ ਸਰਕਾਰ ਦੀਆਂ ਫਾਈਲਾਂ ਵਿਚ ਤਾਂ ਨੰਦ ਲਾਲ ਨੂਰਪੁਰੀ ਮਾਰਗ ਹੈ ਪਰ ਸਤਹਿ ’ਤੇ ਕਿਧਰੇ ਵੀ ਇਸ ਦੀ ਕੋਈ ਨਿਸ਼ਾਨੀ ਨਹੀਂ ਦਿਸਦੀ।  ਨੂਰਪੁਰੀ ਦੇ ਗੀਤ ਅੱਜ ਵੀ ਪੰਜਾਬੀਆਂ ਦੀ ਜ਼ੁਬਾਨ ’ਤੇ ਹਨ। ਮਰਹੂਮ ਸੁਰਿੰਦਰ ਕੌਰ ਦੇ ਗਾਏ ਗੀਤ ‘ਮੈਨੂੰ ਦਿਓਰ ਦੇ ਵਿਆਹ ਵਿਚ ਨੱਚ ਲੈਣ ਦੇ’ ਅਤੇ ‘ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ’ ਅੱਜ ਵੀ ਲੋਕ ਦਿਲਾਂ ’ਚ ਵਸੇ ਹੋਏ ਹਨ। ‘ਚੁੰਮ-ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ’ ਗੀਤ ਸੁਣ ਕੇ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਹਨ। ‘ਬੀਤ ਗਈ ’ਤੇ ਰੋਣਾ ਕੀ’, ‘ਵਤਨ ਦਾ ਸ਼ਹੀਦ’, ‘ਜੱਟੀਆਂ ਪੰਜਾਬ ਦੀਆਂ’ ਆਦਿ ਅਜਿਹੇ ਗੀਤ ਹਨ ਜਿਨ੍ਹਾਂ ਨੂੰ ਨੰਦ ਲਾਲ ਨੂਰਪੁਰੀ ਨੇ ਰੂਹ ਤੋਂ ਗਾਇਆ ਤੇ ਇਹ ਗੀਤ ਅੱਜ ਵੀ ਰੂਹ ਅੰਦਰ ਲਹਿ ਜਾਂਦੇ ਹਨ।
ਕਾਂਗਰਸ ਦੇ ਮੇਅਰ ਰਹੇ ਜੈ ਕਿਸ਼ਨ ਸੈਣੀ ਨੇ 1993-94 ’ਚ ਰਵੀਦਾਸ ਚੌਕ ਤੋਂ ਮਾਡਲ ਹਾਊਸ ਨੂੰ ਜਾਂਦੀ ਸੜਕ ਦਾ ਨਾਂ ਨੰਦ ਲਾਲ ਨੂਰਪੁਰੀ ਮਾਰਗ ਰੱਖਿਆ ਸੀ ਪਰ ਅੱਜ ਵੀ ਉਨ੍ਹਾਂ ਦੇ ਨਾਂ ’ਤੇ ਰੱਖੇ ਮਾਰਗ ’ਤੇ ਚਾਰ ਸਾਲ ਪਹਿਲਾਂ ਕੂਚੀ ਫੇਰ ਦਿੱਤੀ ਗਈ।

 

ਪਾਲ ਸਿੰਘ ਨੌਲੀ

14 May 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਹੀ ਦੁਖ ਦੀ ਗੱਲ ਬਿੱਟੂ ਵੀਰ .....ਨੰਦ ਲਾਲ ਨੂਰਪੁਰੀ ਜੀ ਦਾ ਨਾਮ ਵਰਤਣ ਵਾਲੇ ਜਰਾ ਸ਼ਰਮ ਕਰਨ ......ਸਤਿ ਕਰਤਾਰ ਜੀ ਦੀ ਸਿਹਤਯਾਬੀ ਲਈ ਪਰਮਾਤਮਾ ਅੱਗੇ ਜੋਦੜੀ ਕਰਦੇ ਹਾਂ .....ਵਾਹਿਗੁਰੂ ਭਲੀ ਕਰਨ

14 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕੇ
ਉਨਾਂ ਦੀ ਸੇਹਤ ਠੀਕ ਹੋ ਜਾਵੇ ..

14 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Kinney dukh dee gall ae eh..te Kehan noo te MAHARAJA RANJIT SINGH wala raaj ae saade soobey 'ch...


ehna HAAKMAAN noo aapniyan tijoriyan bharan ton vehal milu taan hee oh shayad Noorpuri varge parivaraan ware sochangey....

 

Lakh laahnat eho jihiyan hakoomataan de....


14 May 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

ਸਰਕਾਰ ਦਾ ਤਾਂ ਪਤਾ ਹੀ ਹੈ ਪਰ ਸਾਹਿਤਕਾਰਾਂ ਨੂੰ ਤਾ ਸ਼ਰਮ ਆਉਣੀ ਚਾਹੀਦੀ ਹੈ !!!!!!!!!!!!!

16 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

So Sad.....ਆਓ ਆਪਾਂ ਸਾਰੇ ਓਹਨਾ ਦੇ ਜਲਦੀ ਠੀਕ ਹੋਣ ਲਈ ਅਕਾਲਪੁਰਖ ਨੂ ਬੇਨਤੀ ਕਰੀਏ....

16 May 2012

Reply