Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 579
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ੳ - ਰੂਪ ਢਿੱਲੋਂ - ਨਵੀਂ ਨਾਵਲ ਕਾਂਡ ਦੂਜਾ

 ਆਵਦੇ ਡਰ ਨੂੰ ਕਾਬੂ ਕਰਕੇ ਸੀਮਾ ਓਂਕਾਰ ਨਾਲ ਉਸਦੀ ਵੈਣ ਵਿਚ ਬਹਿ ਗਈ। ਚੁੱਪ ਚਾਪ ਘਰੋ ਕੁੜੀ ਨੂੰ ਲੈ ਗਿਆ।ਵੈਣ ਸੜਕਾਂ ਉੱਤੇ ਜੰਗਲਾਂ ਦੇ ਕੋਲੇ ਚਲੀ ਗਈ। ਇਹ ਅਸਲ ਵਿਚ ਸਿਰਫ ਵੈਣ ਨਹੀਂ ਸੀ, ਪਰ ਟੈ੍ਰੱਲਰ, ਜਿਸ ਵਿਚ ਪਲੰਘ, ਮੇਜ਼ ਅਤੇ ਖੁਰਾ ਸੀਮਾ ਨੂੰ ਦਿੱਸਦੇ ਸੀ।

 ਓਂਕਾਰ ਦੀ ਵੈਣ ਖਾਸੀ ਚੌੜੀ ਸੀ ਅਤੇ ਡੂੰਘੀ ਵੀ ਬਹੁਤ। ਟਰੱਕ ਜਿੱਡੀ ਸੀ, ਚਾਰ ਪਹੀਆਂ ਉੱਤੇ ਚਲਦਾ ਫਿਰਦਾ ਮਕਾਨ। ਇਸ ਦੇ ਇਕ ਪਾਸੇ ਇਕ ਵਡਾ ਤਾਕ ਸੀ। ਇਸ ਤੋਂ ਛੁੱਟ ਡਰਾਈਵਰ ਦੇ ਪਾਸੇ ਬੂਹਾ ਸੀ, ਨਾਲੇ ਸਵਾਰੀ ਦੇ। ਕਮਰੇ ਵਿਚ ਇਕ ਬਾਹਾਂ ਵਾਲੀ ਕੁਰਸੀ ਸੀ, ਅਤੇ ਇਕ ਸੋਫਾ ਵੀ। ਡਰਾਈਵਰ ਦੇ ਪਾਸਂੋ ਪਿੱਛੇ ਝਾਕ ਮਾਰੋ, ਤਾਂ ਕੁਰਸੀਆਂ ਅਤੇ ਮੇਜ਼ ਸੱਜੇ ਪਾਸੇ ਸਨ, ਖੱਬੇ ਪਾਸੇ ਸਾਰੀ ਕੰਧ ਅਲਮਾਰੀਆਂ ਨਾਲ ਢਕੀ ਸੀ। ਅਲਮਾਰੀਆਂ ਵਿਚਾਲੇ ਦੋ ਬਾਰੀਆਂ ਸਨ, ਅਤੇ ਇਕ ਖਾਨਾ ਜਿਸ ਵਿਚ ਟੀਵੀ ਰੱਖਿਆ ਸੀ। ਸੋਫੇ ਦੇ ਇਕ ਪਾਸੇ ਫਰਿਜ ਵੀ ਸੀ। ਸੀਮਾ ਨੂੰ ਇਹ ਸਭ ਉਲਟਾ ਪੁਲਟਾ ਦਿੱਸਿਆ ਕਿਉਂਕਿ ਉਸਨੇ ਸਵਾਰੀ ਦੇ ਪਾਸਿਓ ਅੰਦਰ ਵੜਦਿਆਂ ਡਰਾਈਵਰ ਦੇ ਪਿੱਛੇ ਤੱਕਣ ਵਾਲੇ ਸ਼ੀਸ਼ੇ’ਚੋਂ ਦੇਖਿਆ ਸੀ। ਜਦ ਬੈਠ ਗਈ, ਉਸਦੀ ਨਜ਼ਰ ਓਂਕਾਰ ਉੱਤੇ ਰਹੀ। ਓਂਕਾਰ ਦੇ ਮਗਰ ਅੱਖ ਗਈ, ਜਿਓ ਓਹ ਸੀਮਾ ਦੇ ਸਾਮਾਨ ਨੂੰ ਕਿਥੇ ਪਿੱਛੇ ਵੈਣ ਵਿਚ ਰੱਖਦਾ ਸੀ। ਫਿਰ ਬੋਲਣ ਤੋਂ ਬਿਨਾਂ ਆਵਦੀ ਸੀਟ ਉੱਤੇ ਆ ਬਹਿ ਗਿਆ। ਇਸ ਤਰਾਂ ਚੁੱਪ ਚਾਪ, ਜਿਵੇਂ ਅਸੀਂ ਪਹਿਲਾਂ ਤਾੜਿਆ, ਜੰਗਲਾਂ ਦੇ ਕੋਲ ਸੜਕਾਂ ਉੱਤੇ ਵੈਣ ਚਲੀ ਗਈ।

 ਸੀਮਾ ਓਂਕਾਰ ਵੱਲ ਚੋਰੀ ਚੋਰੀ ਝਾਕ ਲੈਂਦੀ ਸੀ। ਇੰਨਾ ਨੇੜਿਓਂ ਮੂੰਹ ਵਧ ਡਰਾਉਣਾ ਲੱਗਦਾ ਸੀ। ਇਕ ਖਿਨ ਲੱਗਿਆ ਜਿਵੇਂ ਸ਼ੇਰ ਦੀ ਸੂਰਤ ਸੀ। ਪਰ ਹਨੇਰੇ ਵਿਚ ਉਸ ਰੜੀ ਸੜਕ ਉੱਤੇ ਰੂਹ ਧੋਖਾ ਵੀ ਖਾ ਸੱਕਦੀ ਸੀ। ਅਕਸਰ ਨਜ਼ਰ ਅੱਗੇ ਹੀ ਰੱਖੀ। ਇਕ ਦੋ ਵਾਰੀ ਹੋਰ ਗਡੀਆਂ ਜਾਂ ਟੱਰਕ ਲੰਘੇ, ਉਨ੍ਹਾਂ ਦੇ ਹਾਰਨ ਹਵਾ’ਚੋਂ ਭੇੜੀਆਂ ਵਾਂਗ ਹੂਕਰਦੇ। ਇਕ ਵਾਰੀ ਪਟਰੋਲ ਸਟੇਸ਼ਨ ‘ਤੇ ਤੇਲ ਲਈ ਰੁਕੇ ਸਨ। ਇਸ ਤੋਂ ਇਲਾਵਾ ਕੋਈ ਹੋਰ ਇਨਸਾਨ ਨਹੀਂ ਮਿਲਿਆ ਵੇਖਿਆ ਚਾਰ ਘੰਟਿਆਂ ਲਈ। ਫਿਰ ਇਕ ਢਾਬੇ ‘ਤੇ ਰੁਕੇ। ਓਂਕਾਰ ਨੇ ਇਸ਼ਾਰੇ ਨਾਲ ਸੀਮਾ ਨੂੰ ਬਾਹਰ ਆਉਣ ਲਈ ਆਹਿਆ।

07 Dec 2011

ਰੂਪ  ਢਿੱਲੋਂ
ਰੂਪ
Posts: 579
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਸੀਮਾ ਚੁੱਪ ਚਾਪ ਬਾਹਰ ਖਲੋਈ। ਵਣ ਵਿੱਚੋਂ ਟਿੱਡੀਆਂ ਲਗਾਤਾਰ “ਚਿਰ ਚਿਰ” ਕਰਦੀਆਂ ਸਨ; ਉੱਲੂ “ਭੂੰ ਭੰ”ੂ ਕਰਦੇ, ਪੰਛੀ ਗੁਣ ਗੁਣਾ ਦੇ ਅਤੇ ਬਾਂਦਰ “ਬੜ ਬੜ” ਦੇ। ਜੰਗਲ ਦਾ ਸਾਰਾ ਸਾਜ਼ ਸਮੂਹ ਸੁਣਦਾ ਸੀ। ਢਾਬੇ ਵਿੱਚੋਂ ਵੀ ਗੀਤ ਸੰਗੀਤ ਆਉਂਦਾ ਸੀ। ਸੀਮਾ ਦੇ ਕੰਨ ਭਰ ਗਏ ਮੁਹੰਮਦ ਰਫੀ ਦੇ ਮਿੱਠੇ ਮਿੱਠੇ ਸੁਰ ਨਾਲ। ਗਾਣਾ ਸੀ, “ ਚੌਧਵੀਂ ਕਾ ਚਾਂਦ”।ਨਗਮਾ ਤਾਂ ਕੰਨਾਂ ਲਈ ਮਲ੍ਹਮ ਸੀ, ਪਰ ਜੁੱਟ ਜੋੜਾ ਅਣਜੋੜ ਸੀ। ਓਂਕਾਰ ਸੀਮਾ ਨੂੰ ਅੰਦਰ ਲੈ ਗਿਆ। ਸੀਮਾ ਦੇ ਸਾਹਮਣੇ ਬੈਠਾ ਹੁਣ ਢਾਬੇ ਦੇ ਚਾਨਣ’ਚ ਸਾਫ਼ ਦਿੱਸਦਾ ਸੀ। ਮੁਖੜਾ ਖੋਸੜਾ ਵਾਂਗ ਅਤੇ ਵਿਕਰਾਲ ਸੀ। “ ਬਾਪੂ ਨੇ ਤਾਂ ਮੈਨੂੰ ਬਾਬੇ ਹੱਥ ਫੜਾ ਦਿੱਤਾ!”, ਸੀਮਾ ਸੋਚ ਸੋਚ ਕੇ ਫਿਕਰ’ਚ ਪੈ ਗਈ। ਇਸ ਬੰਦੇ ਦੇ ਇਰਾਦੇੇ ਕੀ ਸਨ? ਮੇਰੇ ਨਾਲ ਵਿਆਹ ਕਰਨਾ? ਮੈਨੂੰ ਵੇਚਣਾ? ਨੌਕਰਾਣੀ ਬਣਾਉਣਾ ਜਾਂ ਟੋਬਾ ਟੋਬਾ ਰਖੇਲ ਬਣਾਉਣਾ! ਯਾਦ ਨਾ ਭੁੱਲੀਂ, ਪਿਤਾ ਜੀ ਨੂੰ  ਪੈਸੇ ਮਿਲੇ ਹਨ! ਸੀਮਾ ਦੀਆਂ ਸੋਚਾਂ ਦੀ ਲੜੀ ਓਂਕਾਰ ਦੀ ਆਵਾਜ਼ ਨੇ ਤੋੜ ਦਿੱਤੀ।

 “ ਹਾਂਜੀ ਸੀਮਾ, ਤੂੰ ਕੀ ਖਾਣੀ ਚਾਹੁੰਦੀ ਏ?”। ਮੇਜ਼ ਦੇ ਨਾਲ ਖਾਨਸਾਮਾ ਖੜਾ ਸੀ, ਉਸਦਾ ਢਿੱਡ, ਵਨੈਣ’ਚੋਂ ਲਮਕਦਾ ਸੀ। ਸੀਮਾ ਓਂਕਾਰ ਦਾ ਬੋਲ ਸੁਣ ਕੇ ਹੈਰਾਨ ਹੋ ਗਈ। ਇਸ ਡਰਾਉਣੇ ਬੁੱਢੇ ਦੇ ਮੂੰਹ’ਚੋਂ ਇੰਨੀ ਮਿੱਠੀ ਮਾਠੀ ਅਵਾਜ਼? ਜਿਵੇਂ ਕੋਈ ਦੇਵਤਾ ਉਸ ਉੱਤੇ ਡੋਰੇ ਸੁੱਟਦਾ ਹੋਵੇ? ਇਹ ਕਿਹੜੀ ਕੁਦਰਤ ਦੀ ਖੇਡ ਸੀ? ਸੀਮਾ ਨੇ ਅੱਖਾਂ ਮੀਟ ਲਈਆਂ। ਕੀ ਪਤਾ ਜੇ ਉਸ ਨੂੰ ਦੇਖ ਨਾ ਸਕੀ, ਦਿਨ ਸਹਾਰ ਲੇਵੇਗੀ?

 “ ਸੀਮਾ। ਭੁੱਖ ਤਾ ਹੁਣ ਲੱਗੀ ਹੋਵੇਗੀ?। ਪਰਾਹਠੇ ਖਾਣੇ ਏ?”, ਸੀਮਾ ਨੇ ਕੋਈ ਜਵਾਬ ਨਾ ਦਿੱਤਾ। ਓਂਕਾਰ ਨੇ ਉਸ ਲਈ ਆਡਰ ਦੇ ਦਿੱਤਾ।

“ ਤੁਸੀਂ ਜਨਾਬ?”, ਖ਼ਾਨਸਮਾਮੇ ਨੇ ਪੁੱਛਿਆ।
“ ਸਿਰਫ਼ ਪਾਣੀ ਦਾ ਗਲਾਸ ਲੈਣਾ। ਮੈਂ ਕਦੀ ਨਹੀਂ ਰਾਤ ਨੂੰ ਖਾਂਦਾ”, ਹੱਥ ਦੇ ਹੁਲਾਰੇ ਨਾਲ ਸੈਣਤ ਕਰ ਦਿੱਤੀ ਸੀ। ਜਦ ਉਨ੍ਹੇ ਮੁੜ ਕੇ ਦੇਖਿਆ, ਸੀਮਾ ਨੇ ਹਾਲੇ ਵੀ ਅੱਖਾਂ ਮੀਟੀਆਂ ਹੋਈਆਂ ਸਨ। ਓਂਕਾਰ ਆਹਿਆ, “ ਤੂੰ ਕੀ ਸੋਚਦੀ ਏ?”। ਇਕ ਦਮ ਸੀਮਾ ਨੇ ਨੈਣ ਖੋਲ੍ਹ ਕੇ ਉਸਦੇ ਮੁਖ ਵੱਲ ਵੇਖਦੇ ਆਵਦੇ ਸਜਾਏ ਹੋਏ ਕਾਬ ਸੱਧਰ ਉੱਡਾ ਦਿੱਤੇ। ਸਾਹਮਣੇ ਬੈਠਾ ਹੈਵਾਨ ਦੰਦ ਕੱਢਕੇ ਹੁਸਨ ਵੱਲ ਧਿਆਨ ਨਾਲ ਵੇਹੰਦਾ ਸੀ। “ ਨਿੰਦਰ ਲੱਗਦੀ ਏ। ਅੱਧੀ ਰਾਤ ਤਾਂ ਹੈ। ਖਾਣ ਤੋਂ ਬਾਅਦ ਸਂੌ ਜਾਵੀ। ਉਂਝ ਮੈਂ ਦਿਨੇ ਟੈ੍ਰੱਲਰ’ਚ ਨਹੀਂ ਹੁੰਦਾ, ਬਿਹਤਰ ਹੈ ਤੂੰ ਦਿਨੇ ਸੌਂਵੀਂ, ਰਾਤ ਮੈਨੂੰ ਸਾਥ ਦੇ। ਫਿਕਰ ਨਾ ਕਰ, ਤੇਰਾ ਸਹਿੰਦੜ ਟੱਬਰ ਹੁਣ ਸੈੱਟ ਹੈ। ਉਦਾਸ ਨਾ ਹੋ। ਮੈਂ ਤੇਰੀ ਹਰੇਕ ਆਸ ਪੁਰੀ ਕਰਦੂਗਾ”। ਹਾਏ! ਦਿੱਸਦਾ ਇਸੇ ਉਮਰ ਦਾ ਹੈ, ਸੁਣਦਾ ਗਭਰੂ ਹੈ! ਆਵਾਜ਼ ਸੁੱਚੀ, ਚੇਹਰਾ ਬਿਹਾ!

07 Dec 2011

ਰੂਪ  ਢਿੱਲੋਂ
ਰੂਪ
Posts: 579
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

“ ਮੇਰੀ ਖ਼ਾਹਸ਼ ਹੈ ਤੂੰ ਮੈਨੂੰ ਘਰ ਵਾਪਸ ਲੈ ਕੇ ਜਾ, ਨਹੀਂ ਤਾਂ ਮੈਂ ਇਸੇ ਥਾਂ ਚੀਕ ਕੇ ਕਹਿਣਾ ਤੂੰ ਮੈਨੂੰ ਜਬਰਦਸਤ ਲੈ ਕੇ ਭੱਜਿਆ”, ਸੀਮਾ ਨੇ ਉਸਨੂੰ ਉਤਰ ਦਿੱਤਾ।

“ ਪਰ ਇਹ ਤਾਂ ਝੂੱਠ ਹੈ। ਮੇਰੇ ਕੋਲ ਪਰੂਫ ਹੈ ਤੇਰੇ ਬਾਪੂ ਨੇ ਖੁਦ ਤੈਨੂੰ ਮੇਰੇ ਹੱਥ ਦਿੱਤਾ। ਠੀਕ ਸਾਬਤ ਕਰਨ ਦੀ ਲੋੜ ਨਹੀਂ ਹੈ”।
“ ਉਫ਼! ਤੁਹਾਡੀ ਨੀਅਤ ਕੀ ਹੈ? ਕੋਈ ਗੱਲਤ...”
“...ਮੈ ਕੋਈ ਪੁੱਠਾ ਕੰਮ ਨਹੀਂ ਕਰਨਾ। ਬੇਫਿਕਰ ਰਹਿ। ਤੇਰੇ ਬਾਪੂ ਨੇ ਮੈਂ ਤੋਂ ਚੋਰੀ ਕੀਤੀ ਸੀ। ਖਾਣਾ ਨਹੀਂ, ਪੈਸੇ ਨਹੀਂ। ਗਰੀਬ ਬੰਦੇ ਨੂੰ ਇਹ ਗੱਲਾਂ ਦਾ ਮੇਂ ਮਾਫ਼ ਕਰ ਸਕਦਾ ਹਾਂ। ਉਨ੍ਹੇ ਇਕ ਕੀਮਤੀ ਚੀਜ਼ ਖੋਹੀ ਸੀ। ਕਹਿੰਦਾ ਸੀ ਆਵਦੀ ਨਿੱਕੀ ਧੀ ਲਈ। ਤਰਸ ਆ ਗਿਆ ਉਸਦੇ ਹਾਲ ‘ਤੇ। ਉਸ ਦੇ ਦੋਸ਼ ਦੀ ਸਜ਼ਾ ਲਈ ਮੈਂ ਇਕ ਗੱਲ ਆਖੀ। ਜੇ ਆਵਦੀਆਂ ਧੀਆਂ’ਚੋਂ ਇਕ ਮੈਨੂੰ ਦੇਵੇ, ਮੇਰੇ ਸਾਥ ਲਈ, ਮੈਂ ਵਾਇਦਾ ਕਰਦਾਂ ਕਿ ਉਸਨੂੰ ਗਰੀਬੀ’ਚੋਂ ਕੱਢ ਦੇਵਾਂਗਾ। ਉਸ ਧੀ ਨੂੰ ਕੋਈ ਹੱਥ ਨਹੀਂ ਲਾਵੇਗਾ। ਸਾਥ ਚਾਹੀਦਾ ਹੈ”।
“ ਕੀ ਗੱਲ ਤੇਰੇ ਕੋਲੇ ਕੋਈ ਬੇਲੀ ਨਹੀਂ?”,
“ ਨਹੀਂ। ਮੈਂ ਇਕ ਥਾਂ’ਤੇ ਕਦੀ ਨਹੀਂ ਟਿਕਦਾ। ਟੈ੍ਰੱਲਰ’ਚ ਰਹਿੰਦਾ ਹਾਂ”।
“ ਕੁੜੀ ਕਿਉਂ ਮੰਗੀ? ਮੈਨੂੰ ਕੀ ਪਤਾ ਪਈ ਤੂੰ ਗੰਦਾ ਮਰਦ ਨਹੀਂ?”,
“ ਸੱਚ ਹੈ, ਤੇਰੇ ਬਾਪ ਨੇ ਆਵਦੀ ਸਾਰੀ ਕੰਗਾਲੀ ਧੀਆਂ ਉੱਤੇ ਲਾਈ”, ਜਵਾਬ ਆਇਆ।

 ਦੋਨੋਂ ਚੁੱਪ ਚਾਪ ਹੋ ਗਏ। ਮਨ ਵਿਚ ਸੀਮਾ ਜਾਣਦੀ ਸੀ ਉਸਦਾ ਪਿਓ ਕਿੱਦਾਂ ਦਾ ਬੰਦਾ ਸੀ। ਸਮਾਜ ਕਿੱਦਾਂ ਦਾ ਸੀ। “ ਧੀ ਹੁੰਦੀ ਨਿਧੀ ਵਰਗੀ। ਕੀ ਪਤਾ ਇਕ ਦਿਨ ਓਹ ਸਮਝ ਜਾਵੇਗਾ। ਕੀ ਪਤਾ ਨਹੀਂ ਸਮਝੂਗਾ। ਮੈਂ ਇਸ ਤੇਰੀ ਲਈ ਕਦਰ ਕਰਦਾ’ਤੇ ਕਰੂਗਾ...ਉਸ ਘਰ ਵਿਚ ਕੀ ਮਿਲਨਾ ਸੀ ਤੈਨੂੰ? ਮੈਂ ਤੈਨੂੰ ਇਸ ਤਰਾਂ ਦੇ ਬੰਦਿਆਂ ਤੋਂ ਅਜ਼ਾਦੀ ਦੁਆ ਰਿਹਾ ਹਾਂ”।

 ਗਾਣਾ ਮੁੱਕ ਗਿਆ। ਸੀਮਾ ਦੇ ਅੱਥਰੂ ਸ਼ੁਰੂ ਹੋ ਗਏ। ਹੰਝੂਆਂ ਦੀਆਂ ਲੀਕਾਂ ਨਾਲ ਮੂੰਹ ਲਿਬੜ ਗਿਆ। ਸਰੀਰਕ ਤੌਰ’ਤੇ ਕੋਈ ਖਿੱਚ ਨਹੀਂ ਸੀ। ਜਜ਼ਬਾਤੀ ਤੌਰ’ਤੇ ਕੁੱਝ ਸ਼ੁਰੂ ਹੋ ਗਿਆ।

 ਪਰਾਹਠੇ ਆ ਗਏ॥

 

ਚਲਦੀ...

07 Dec 2011

ਰੂਪ  ਢਿੱਲੋਂ
ਰੂਪ
Posts: 579
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਐ ਕਾਂਡ ਪਹਿਲਾਂ ਹੈ
07 Dec 2011

Harpinder Mander
Harpinder
Posts: 1807
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਬਾਈ ਜੀ ਬਹੁਤ ਵਧੀਆ ਜਾ ਰਿਹਾ ਹੈ ਨਾਵਲ  ਹੁਣ ਤੱਕ,,,,,,,,,,,,,ਇੱਕ ਸ਼ਬਦ ਤੁਸੀਂ ਲਿਖਿਆ  ਹੈ
 ' ਵੈਣ ' ,,,,,,ਕੀਤੇ ਓਹ ' ਵੈਨ ' ਤਾਂ ਨਹੀ???,,,,,,,,,,,,,,,,ਅਗਲੇ ਭਾਗ ਦਾ ਇੰਤਜ਼ਾਰ ਰਹੇਗਾ,,,ਜਿਓੰਦੇ ਵਸਦੇ ਰਹੋ,,,

 

ਬਾਈ ਜੀ ਬਹੁਤ ਵਧੀਆ ਜਾ ਰਿਹਾ ਹੈ ਨਾਵਲ  ਹੁਣ ਤੱਕ,,,,,,,,,,,,,ਇੱਕ ਸ਼ਬਦ ਤੁਸੀਂ ਲਿਖਿਆ  ਹੈ

 ' ਵੈਣ ' ,,,,,,ਕੀਤੇ ਓਹ ' ਵੈਨ ' ਤਾਂ ਨਹੀ    ' ਟੈ੍ਰੱਲਰ ' ਸ਼ਾਇਦ  ' ਟ੍ਰੇਲਰ '  ???,,,,,,,,,,,,,,,,ਅਗਲੇ ਭਾਗ ਦਾ ਇੰਤਜ਼ਾਰ ਰਹੇਗਾ,,,ਜਿਓੰਦੇ ਵਸਦੇ ਰਹੋ,,,

 

 

14 Dec 2011

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਬਹੁਤ ਖੂਬਸੂਰਤ ਲਿਖਿਆ ਹੈ ਵੀਰ ਜੀ
ਇੰਜ ਹੀ ਲਿਖਦੇ ਰਹੋ...!!!

14 Dec 2011

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਬਹੁਤ ਵਧੀਆ ਲਿਖਤ ਹੈ .ਸੋਧ ਕਰਨ ਲਈ ਪਰਾਉਂਠੇ , ਬੁਨੈਣ ਵਲ  ਧਿਆਨ ਮਾਰ ਲੈਣਾ

16 Dec 2011

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਦੂਸਰੇ ਕਾਂਡ ਵਿਚ ਕੁਝ ਹੋਰ ਸੋਧ ਕਰਨ ਲਈ ਲਿਖ ਰਿਹਾ ਹਾਂ-ਆਵਦੇ  ਨੂੰ ਜੇ ਆਪਦੇ ਲਿਖਣਾ ਹੈ ਤਾਂ ,ਵੈਣ ਨੂੰ ਵੈਨ, ਆਵਦੀ ਦੀ ਥਾਂ ਆਪਦੀ ,ਆਹਿਆ =ਆਖਿਆ ,ਖੋਸੜਾ=ਖੋਸੜੇ,ਖਾਣੀ =ਖਾਣਾ,ਪਰੂਫ=ਸਬੂਤ ,ਸਮ੍ਝੁਗਾ =ਸਮਝੂੰਗਾ,ਕਰੂਗਾ=ਕਰੂੰਗਾ

18 Dec 2011

ਰੂਪ  ਢਿੱਲੋਂ
ਰੂਪ
Posts: 579
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

22g mai tuhadi gal samajhda par ik do cheezan ch confusion hai
Main patiala university day advanced punjabi learning centre dee online dictionary vartda haan. Ous day hisaab naal van nu Nhanha painda ay par tusk sab kainday nannnana hona chaheeda ay. Ho sakda university galat hai is laee main van hee Likduga. Re aahna instead of akhna ay hai ik local dialect.. Same with avaavda instead of apna. Mai jankay keetay Han. Otherwise mai Jidda tusi kiah saad kardunga 

18 Dec 2011

ਰੂਪ  ਢਿੱਲੋਂ
ਰੂਪ
Posts: 579
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
hun taa punjab'ch vee chaap gaee hai

please support deo
khreedo jaa dostaan nu is bare daso...

http://www.unistarbooks.com/fiction/4224-o.htmlDhanvaad

20 Mar 2015

Reply